Share on Facebook

Main News Page

ਜਦੋਂ ਸਾਊਥਹਾਲ 'ਚ ਅਖੌਤੀ ਜਥੇਦਾਰ ਗੁਰਬਚਨ ਸਿੰਘ ਤੇ ਉਸਦੀ ਚੰਡਾਲ ਚੌਕੜੀ ਨੂੰ ਹੱਥਾਂ ਪੈਰਾਂ ਦੀ ਪੈ ਗਈ

ਬੁਧਵਾਰ ਦੇ ਦਿਨ ਸਾਊਥਾਲ ਗੁਰਦੁਆਰੇ ਦੀ ਕਮੇਟੀ ਦੇ ਕੁਝ ਮੈਂਬਰਾਂ ਨੇ ਗੁਰਬਚਨ ਸਿੰਘ ਤੇ ਇਕਬਾਲ ਸਿੰਘ ਪਟਨਾ ਨੂੰ ਬੁਲਾ ਲਿਆ, ਪਰ ਇਸ ਦੀ ਭਿਣਕ ਜਥੇਦਾਰ ਜਸਵੰਤ ਸਿੰਘ ਠੇਕੇਦਾਰ ਤੇ ਕੁਝ ਹੋਰ ਸਿੰਘਾਂ ਨੂੰ ਮਿਲ ਗਈ, ਤੇ ਉਹ ਵੀ ਮੌਕੇ ਤੇ ਪਹੁੰਚ ਗਏ।

ਸੰਗਤਾਂ ਨੇ ਇਕਬਾਲ ਸਿੰਘ ਨੂੰ ਤਿੰਨ ਵਿਆਹ ਕਰਨ ਖਾਤਰ ਲੰਮੇ ਹੱਥੀ ਲਿਆ। ਇਸ ਮਗਰੋਂ ਜਦ ਠੇਕੇਦਾਰ ਨੇ ਗੁਰਬਚਨ ਸਿੰਘ ਨੂੰ ਪੁੱਛਿਆ, ਕਿ ਉਸ ਨੇ ਪਿਛਲੇ ਸਾਲ ਗੁਰਦੁਆਰਾ ਮੀਰੀ ਪੀਰੀ ਤੇ ਹਮਲਾ ਕਰਨ ਵਾਲਿਆਂ ਨੂੰ ਸਿਰੋਪੇ ਕਿਉਂ ਦਿੱਤੇ ਸਨ, ਤਾਂ ਜਦ ਉਹ ਕਹਿਣ ਲਗਾ, ਕਿ ਉਹ ਅਕਾਲ ਤਖ਼ਤ ਨੂੰ ਸਮਰਪਿਤ ਸਨ। ਤਾਂ ਸ੍ਰ. ਜਸਵੰਤ ਸਿੰਘ ਠੇਕੇਦਾਰ ਠੇਕੇਦਾਰ ਨੇ ਉਸ ਨੂੰ ਕਿਹਾ ‘ਕੁੱਝ ਸ਼ਰਮ ਕਰ, ਗੁਰਦੁਆਰੇ 'ਤੇ ਹਮਲੇ ਕਰਨ ਵਾਲੇ ਨੂੰ ਘੱਟੋ-ਘੱਟ ਇੱਕ ਸਿੱਖ ਤਾਂ ਸਿਰੋਪਾ ਨਹੀਂ ਦੇ ਸਕਦਾ; ਕੀ ਤੂੰ ਸਿੱਖ ਹੈਂ’। ਠੇਕੇਦਾਰ ਦੀ ਇਹ ਝਿੜਕ ਸੁਣ ਕੇ, ਗੁਰਬਚਨ ਸਿੰਘ ਉੱਥੋਂ ਭੱਜ ਪਿਆ ਅਤੇ ਉਸ ਦੇ ਸਾਥੀ ਪਲਾਂ ਵਿੱਚ ਹੀ ਉਸ ਨੂੰ ਲੈ ਕੇ ਗ਼ਾਇਬ ਹੋ ਗਏ। ਜਾਂਦਿਆਂ ਜਾਂਦਿਆਂ ਦੇ ਪਿੱਛੇ ਸੰਗਤਾਂ ਨੇ ਖ਼ੂਬ ਤੋਏ ਤੋਏ ਕੀਤੀ।

ਅਗਲੇ ਦਿਨ ਇਹ ਪੁਜਾਰੀ ਲਾਣਾ ਇੰਗਲੈਂਡ ਤੋਂ ਚੁਪਚਾਪ ਖਿਸਕ ਗਿਆ। ਜਸਵੰਤ ਸਿੰਘ ਠੇਕੇਦਾਰ, ਟਾਈਗਰ ਜਥਾ, ਭਾਈ ਲਾਲੋ ਫ਼ਾਊਂਡੇਸ਼ਨ, ਗੁਰਮਤਿ ਪ੍ਰਚਾਰ ਸਭਾ ਅਤੇ ਹੋਰ ਗੁਰਮਤਿ ਸੰਸਥਾਵਾਂ ਨੇ ਵਾਰਨਿੰਗ ਦਿੱਤੀ ਹੈ, ਕਿ ਅਕਾਲ ਤਖ਼ਤ ਦੀ ਨਾਜਾਇਜ਼ ਵਰਤੋਂ ਕਰਨ ਅਤੇ ਤਖ਼ਤਾਂ ਦੀ ਬੇਅਦਬੀ ਕਰਨ ਵਾਲੇ ਕਿਸੇ ਪੁਜਾਰੀ ਨੂੰ ਵੀ ਗੁਰਦੁਆਰਿਆਂ ਵਿਚ ਬੋਲਣ ਨਹੀਂ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ, ਇਨ੍ਹਾਂ ਅਖੌਤੀ ਕਥੇਦਾਰਾਂ ਨੂੰ ਹਰ ਉਸ ਜਾਗਰੂਕ ਸਿੱਖ ਤੋਂ ਡਰ ਲਗਦਾ ਹੈ, ਜਿਹੜਾ ਗੁਰਮਤਿ ਦੀ ਗਲ ਕਰੇ, ਭਾਂਵੇਂ ਉਹ ਪ੍ਰੋ. ਗੁਰਮੁਖ ਸਿੰਘ ਹੋਣ, ਭਾਗ ਸਿੰਘ ਅੰਬਾਲਾ ਹੋਣ, ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਹੋਣ, ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਹੋਣ, ਜਾਂ ਫਿਰ ਪ੍ਰੋ. ਦਰਸ਼ਨ ਸਿੰਘ ਖਾਲਸਾ ਹੋਣ। ਪਿਛਲੇ ਸਮੇਂ 'ਚ ਸਿੱਖਾਂ 'ਚ ਇੰਨੀ ਜਾਗਰੂਕਤਾ ਨਹੀਂ ਸੀ, ਇਸ ਕਰਕੇ ਕੋਈ ਵਡੀ ਲਹਿਰ ਖੜੀ ਨਾ ਹੋ ਸਕੀ, ਪਰ ਜਦੋਂ ਦੀ ਇਨ੍ਹਾਂ ਅਖੌਤੀ ਜਥੇਦਾਰਾਂ ਨੇ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਛੇਕਣ ਦੀ ਹਿਮਾਕਤ ਕੀਤੀ ਹੈ, ਇਨ੍ਹਾਂ ਜਥੇਦਾਰਾਂ ਦੀ ਤਾਂ ਜਿਸ ਤਰ੍ਹਾਂ ਸ਼ਾਮਤ ਹੀ ਆ ਗਈ ਲਗਦੀ ਹੈ। ਹਿੰਦੋਸਤਾਨ 'ਚ ਤਾਂ ਇਹ ਬਾਦਲ ਕਰਕੇ ਬਚੇ ਰਹਿੰਦੇ ਨੇ, ਨਹੀਂ ਘੱਟ ਉਥੇ ਵੀ ਨਾ ਹੋਵੇ। ਕੈਨੇਡਾ, ਅਮਰੀਕਾ ਤੇ ਹੁਣ ਯੂ.ਕੇ. ਦੇ ਵਿੱਚ ਹੋਈ ਬੇਪਤੀ ਤੋਂ ਇਨ੍ਹਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ। ਪਰ, ਕੁੱਤੇ ਦੀ ਪੂੰਛ ਚੌਦਾਂ ਸਾਲ ਲੋਹੇ ਦੀ ਨਲੀ 'ਚ ਪਾਇਆਂ ਵੀ ਟੇਡੀ ਰਹਿੰਦੀ ਹੈ, ਇਹੀ ਹਾਲਤ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਲਗਦੀ ਹੈ। ਹਰ ਥਾਂ ਬੇਪਤੀ ਹੋਣ ਦੇ ਬਾਵਜੂਦ, ਜਿਥੇ ਕੋਈ ਡਾਲਰਾਂ-ਪੌਂਡਾਂ ਦੀ ਹਰੀ ਪਤੀ ਹਿਲਾਉਂਦਾ ਹੈ, ਪਹੁੰਚ ਜਾਂਦੇ ਨੇ ਆਪਣਾ ਕੋਰਮਾ ਲੈਕੇ। ਉਹ ਬੇਸ਼ਰਮੋ, ਕੁੱਝ ਤਾਂ ਸ਼ਰਮ ਕਰੋ...

ਅਖੌਤੀ ਜਥੇਦਾਰਾਂ ਦੀ ਸ੍ਰ. ਜਸਵੰਤ ਸਿੰਘ ਠੇਕੇਦਾਰ ਵਲੋਂ ਕੀਤੀ ਲਾਹ ਪਾਹ ਦੀ ਵੀਡੀਓ ਛੇਤੀ ਹੀ ਖਾਲਸਾ ਨਿਊਜ਼ 'ਤੇ ਪਾਈ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top