Share on Facebook

Main News Page

ਮੱਕੜ ਆਪਣੇ ਅਹੁਦੇ ਦਾ ਸਤਿਕਾਰ ਕਾਇਮ ਰੱਖੇ: ਮਨਜੀਤ ਸਿੰਘ ਕੱਲਕੱਤਾ

ਅੰਮ੍ਰਿਤਸਰ: (19 ਮਈ, ਅਰੋੜਾ): ਸ਼੍ਰੋਮਣੀ ਕਮੇਟੀ ਮੈਂਬਰ ਸ੍ਰ ਹਰਦੀਪ ਸਿੰਘ ਖਿਲਾਫ ਅਵਤਾਰ ਸਿੰਘ ਮੱਕੜ ਵਲੋਂ ਕੀਤੀ ਗਈ ਬਿਆਨਬਾਜੀ ਨੂੰ ਘਟੀਆ ਕਰਾਰ ਦਿੰਦਿਆਂ, ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ, ਕਿ ਮੱਕੜ ਆਪਣੇ ਅਹੁਦੇ ਦਾ ਸਤਿਕਾਰ ਰੱਖਦਿਆਂ, ਨਿਜੀ ਦੂਸ਼ਣਬਾਜੀ ਤੋਂ ਗੁਰੇਜ ਕਰਨਾ ਚਾਹੀਦਾ ਹੈ ।

ਸ੍ਰ ਕਲਕੱਤਾ ਨੇ ਦੱਸਿਆ ਕਿ ਇਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦਾਅਵੇ ਕਰਦੇ ਹਨ, ਕਿ ਸ਼੍ਰੋਮਣੀ ਕਮੇਟੀ ਦਾ ਸਮੁਚਾ ਪ੍ਰਬੰਧ ਪਾਰਦਰਸ਼ੀ ਹੈ, ਲੇਕਿਨ ਜੇਕਰ ਕੋਈ ਇਸ ਪ੍ਰਬੰਧ ਵਿਚਲੀ ਖਾਮੀ ਦੀ ਗਲ ਕਰਦਾ ਹੈ ਤਾਂ ਮੱਕੜ ਉਸ ਵਿਅਕਤੀ ਖਿਲਾਫ ਨਿਜੀ ਦੂਸ਼ਣਬਾਜੀ ਤੀਕ ਉਂਤਰ ਆਉਂਦੇ ਹਨ । ਉਨ੍ਹਾਂ ਕਿਹਾ ਕਿ ਸ੍ਰ ਮੱਕੜ ਵਲੋਂ ਇਹ ਕਹਿਣਾ, ਕਿ ਸ੍ਰ ਮੋਹਾਲੀ ਚਾਰ ਕੁ ਧਾਰਮਿਕ ਫਿਲਮਾਂ ਬਣਾ ਕੇ ਕਿਸ ਧਰਮ ਪ੍ਰਚਾਰ ਦਾ ਦਮ ਭਰ ਰਹੇ ਹਨ, ਬੇਲੋੜੀ ਦਲੀਲ ਹੈ ਕਿਉਂਕਿ ਸ੍ਰ ਮੋਹਾਲੀ ਧਰਮ ਪ੍ਰਚਾਰ ਲਈ ਆਧੁਨਿਕ ਸਾਧਨ ਅਪਣਾ ਰਹੇ ਹਨ ਅਤੇ ਉਹ ਇਸ ਮਕਸਦ ਵਿਚ ਕਾਮਯਾਬ ਵੀ ਹੋਏ ਹਨ ।

ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਪ੍ਰਚਾਰਕਾਂ ਦੇ ਪ੍ਰਚਾਰ ਢੰਗ ਹੀ ਸਹੀ ਹੈ, ਤਾਂ ਅੱਜ ਪੰਜਾਬ ਵਿਚ ਸਿਰਸਾ ਸਾਧ ਤੇ ਹੋਰ ਡੇਰੇ ਦਾਰ ਸਿਰ ਨਾ ਚੁਕਦੇ । ਸ੍ਰ ਕਲਕੱਤਾ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਸਮੇਤ ਸਾਰੇ ਹੀ ਕਮੇਟੀ ਮੈਂਬਰ ਸਿੱਖੀ ਦਾ ਪ੍ਰਚਾਰ ਕਰਦੇ ਤਾਂ ਅੱਜ ਬਹੁਤਾਤ ਕਮੇਟੀ ਮੈਂਬਰਾਂ ਦੇ ਪ੍ਰੀਵਾਰਕ ਜੀਅ ਪਤਿਤ ਨਾ ਹੁੰਦੇ, ਤੇ ਸ਼ਰੋਮਣੀ ਕਮੇਟੀ ਚੋਣਾਂ ਲਈ ਪਤਿਤਾਂ ਦੀਆਂ ਬਣੀਆਂ ਵੋਟਾਂ ਨੂੰ ਸ੍ਰ ਮੱਕੜ ਜਾਇਜ ਕਰਾਰ ਨਾ ਦਿੰਦੇ ।

ਸ੍ਰ ਕਲਕੱਤਾ ਨੇ ਸਵਾਲ ਕੀਤਾ ਹੈ ਕਿ ਜੇਕਰ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਬਾਰੇ ਇਕ ਚੁਣੇ ਹੋਏ ਕਮੇਟੀ ਮੈਂਬਰ ਨੂੰ ਪੁਛਣ ਦਾ ਹੱਕ ਨਹੀ ਹੈ ਤਾਂ ਫਿਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਲੋੜ ਕੀ ਹੈ? ਸ੍ਰ ਕਲਕੱਤਾ ਨੇ ਐਲਾਨ ਕੀਤਾ ਹੈ ਕਿ ਕਿਸੇ ਵੀ ਗੁਰਧਾਮ ਦੀ ਜਾਇਦਾਦ ਉਪਰ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਏਜੰਸੀ ਦਾ ਕਬਜਾ ਨਹੀ ਹੋਣ ਦੇਣਗੇ ਤੇ ਲੋੜ ਪਈ ਤਾਂ ਕਾਨੂੰਨ ਦਾ ਰਾਹ ਵੀ ਅਖਤਿਆਰ ਕਰਨਗੇ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top