Share on Facebook

Main News Page

ਯੂ.ਕੇ. ਵਿਚ ਪੁਜਾਰੀਆਂ ਨੂੰ ਸੰਗਤ ਦਾ ਸਾਹਮਣਾ ਕਰਨ ਦਾ ਹੀਆ ਨਾ ਪਿਆ, ਸੰਗਤਾਂ ਦੇ ਰੋਹ ਤੋਂ ਡਰਦਿਆਂ ਗੁਰਦੁਆਰਿਆਂ ਵਿਚ ਹੀ ਨਾ ਗਏ, ਸਿਵਾਏ ਇਸ਼ਰ ਦਰਬਾਰ ਦੇ

ਸਾਊਥਾਲ – ਕਨੇਡਾ, ਅਮਰੀਕਾ ਅਤੇ ਯੂਰਪ ਦੇ ਬਹੁਤੇ ਦੇਸ਼ਾਂ ਵਿਚ ਰੱਦ ਕੀਤੇ ਜਾਣ ਮਗਰੋਂ ਹੁਣ ਇੰਗਲੈਂਡ ਦੀਆਂ ਸੰਗਤਾਂ ਨੇ ਵੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਕਰਨ ਵਾਲੇ ਗ੍ਰੰਥੀਆਂ ਤੇ ਪੁਜਾਰੀਆਂ ਨੂੰ ਦੁਰਕਾਰਣਾ ਅਤੇ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਐਤਵਾਰ ਭਾਰਤ ਤੋਂ ਪੰਜ ਗ੍ਰੰਥੀ ਇੰਗਲੈਂਡ ਵਿਚ ਪੁੱਜੇ ਸਨ ਜੋ ਗਰੇਵਜ਼ੈਂਡ ਗੁਰਦੁਆਰਾ ਜੋ ਪਹਿਲਾਂ ਹੀ ਇਕ ਸਾਲ ਤੋਂ ਚਲ ਰਿਹਾ ਹੈ ਦਾ ਦੋਬਾਰਾ ‘ਉਦਘਾਟਨ’ ਕਰਨ ਵਾਸਤੇ ਸੱਦੇ ਹੋਏ ਸਨ। ਇਨ੍ਹਾਂ ਸਾਰਿਆਂ ਦਾ ਇੰਗਲੈਂਡ ਦੇ ਮੁਖ ਗੁਰਦੁਆਰੇ ਸਾਊਥਾਲ ਅਤੇ ਦੋ ਹੋਰ ਗੁਰਦੁਆਰਿਆਂ ਵਿਚ ਵੀ ਪ੍ਰੋਗਰਾਮ ਸੀ। ਪਰ ਦੋ ਦਿਨ ਪਹਿਲਾਂ ਸ਼ੁਕਰਵਾਰ ਦੇ ਦਿਨ ਦਲ ਖਾਲਸਾ ਦੇ ਮੋਢੀ ਆਗੂ ਜਥੇਦਾਰ ਜਸਵੰਤ ਸਿੰਘ ਠੇਕੇਦਾਰ ਵੱਲੋਂ ਇਨ੍ਹਾਂ ਦੇ ਖ਼ਿਲਾਫ਼ ਮੁਜ਼ਾਹਰਾ ਕਰਨ ਦਾ ਐਲਾਣ ਹੋਣ ਮਗਰੋਂ ਇਨ੍ਹਾਂ ਗ੍ਰੰਥੀਆਂ ਨੇ ਸਿਹਤ ਦੀ ਖਰਾਬੀ ਦਾ ਬਹਾਨਾ ਬਣਾ ਕੇ ਆਪਣੇ ਪ੍ਰੋਗਰਾਮ ਰੱਦ ਕਰ ਦਿੱਤੇ।

ਇਸ ਦੇ ਨਾਲ ਹੀ ਸ਼ਨੀਵਾਰ ਨੂੰ ਅਮਰ ਰੇਡਿਓ ਤੋਂ ਰਾਤ ਦੋ ਘੰਟੇ ਅਕਾਲ ਤਖ਼ਤ ਦੇ ਫ਼ਲਸਫ਼ੇ ਅਤੇ ਇਨ੍ਹਾਂ ਪੁਜਾਰੀਆਂ ਦੇ ਰੋਲ ਸਬੰਧੀ ਵਿਚਾਰ ਚਰਚਾ ਹੋਈ, ਜਿਸ ਵਿਚ ਸ਼੍ਰੋਮਣੀ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ, ਟਾਈਗਰ ਜਥਾ ਦੇ ਕਨਵੀਨਰ ਸ: ਪ੍ਰਭਦੀਪ ਸਿੰਘ ਅਤੇ ਹੋਰ ਆਗੂਆਂ ਨੇ ਹਿੱਸਾ ਲਿਆ ਅਤੇ ਸਰੋਤਿਆਂ ਨੂੰ ਅਕਾਲ ਤਖ਼ਤ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਇਸ ਮਗਰੋਂ ਤਕਰੀਬਨ 80 ਕਾਲਰਾਂ ਨੇ ਫ਼ੋਨ ਕਰ ਕੇ ਆਪਣੇ ਵਿਚਾਰ ਦਿੱਤੇ; ਇਹ ਕਾਲਾਂ ਇੰਗਲੈਂਡ ਦੇ ਹਰ ਮੁਖ ਨਗਰ ਹੀ ਨਹੀਂ ਬਲਕਿ ਸਾਰੇ ਯੂਰਪ ਦੇ ਬਹੁਤ ਸਾਰੇ ਦੇਸ਼ਾਂ, ਅਮਰੀਕਾ, ਕਨੇਡਾ, ਨਿਊਜ਼ੀਲੈਂਡ, ਅਸਟਰੇਲੀਆ ਦੇ ਸਰੋਤਿਆਂ ਦੀਆਂ ਵੀ ਸਨ। ਸਾਰੇ ਕਾਲਰਾਂ ਨੇ ਇਨ੍ਹਾਂ ਪੁਜਾਰੀਆਂ ਨੂੰ ਲੰਮੇ ਹੱਥੀਂ ਲਿਆ; ਇਕ ਵੀ ਕਾਲਰ ਨੇ ਇਨ੍ਹਾਂ ਦੀ ਕਿਸੇ ਵੀ ਹਰਕਤ ਦੀ ਹਿਮਾਇਤ ਵੀ ਨਹੀਂ ਕੀਤੀ। ਜਿੱਥੇ ਲੱਖਾਂ ਲੋਕ ਇਸ ਪ੍ਰੋਗਰਾਮ ਨੂੰ ਸੁਣ ਰਹੇ ਸਨ ਉਥੇ ਇਹ ਪੁਜਾਰੀ ਅਤੇ ਇਨ੍ਹਾਂ ਨੂੰ ਸੱਦਣ ਵਾਲੇ ਪ੍ਰਬੰਧਕ ਵੀ ਸੁਣ ਰਹੇ ਸਨ। ਇਸ ਪ੍ਰੋਗਰਾਮ ਪਿੱਛੋਂ ਸਾਰੇ ਗੁਰਦੁਆਰਿਆਂ ਨੇ ਫ਼ੈਸਲਾ ਕੀਤਾ ਕਿ ਇਨ੍ਹਾਂ ਨੂੰ ਬੁਲਾਉਣ ਨਾਲ ਗੁਰਦੁਆਰੇ ਦੀ ਹੋਣ ਵਾਲੀ ਬੇਅਦਬੀ ਨੂੰ ਰੋਕਿਆ ਜਵੇ।

ਸੋਮਵਾਰ ਦੇ ਦਿਨ ਅਮਰ ਰੇਡਿਓ ਤੋਂ ਫਿਰ ਦੋ ਘੰਟੇ ਲਗਾਤਾਰ ਡੇਰਾਵਾਦ ਤੇ ਚਰਚਾ ਹੋਇਆ ਜਿਸ ਵਿਚ ਫਿਰ ਇਨ੍ਹਾਂ ਪੁਜਾਰੀਆਂ ਅਤੇ ਸਾਧਾਂ ਦਾ ਰਾਜ਼ ਖੋਲ੍ਹੇ ਗਏ। ਹੁਣ ਹਾਲਾਤ ਇਹ ਹੋ ਗਏ ਹਨ ਕਿ ਇਹ ਪੁਜਾਰੀ ਖੁਲ੍ਹੇਆਮ ਸੰਗਤਾਂ ਵਿਚ ਆਉਣ ਤੋਂ ਡਰਨ ਲਗ ਪਏ ਹਨ। ਗੁਰਬਚਨ ਸਿੰਘ, ਇਕਬਾਲ ਸਿੰਘ, ਤਰਲੋਚਨ ਸਿੰਘ, ਜੋਗਿੰਦਰ ਸਿੰਘ ਵੇਦਾਂਤੀ ਤੇ ਜਸਵਿੰਦਰ ਸਿੰਘ ਗ੍ਰੰਥੀਆਂ ਨੂੰ, ਕਲੇਰਾਂ, ਢਡਰੀਆਂ ਵਾਲਾ, ਪਿਹੋਵਾ ਵਾਲਾ ਤੇ ਹੋਰ ਡੇਰਿਆਂ ਨੂੰ ਕਾਲਰਾਂ ਨੇ ਲੰਮੇ ਹੱਥੀਂ ਲਿਆ ੳਤੇ ਉਨ੍ਹਾਂ ਦੀਆਂ ਕਰਤੂਤਾਂ ਦੇ ਖ਼ੂਬ ਪਾਜ ਉਘੇੜੇ।

ਇਸ਼ਰ ਦਰਬਾਰ 'ਚ ਇਨ੍ਹਾਂ ਪੁਜਾਰੀਆਂ ਨੇ ਪਿਹੋਵਾ ਵਾਲੇ ਬਲਾਤਕਾਰੀ ਸਾਧ ਹੀ ਉਪਮਾ ਕੀਤੀ।

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top