Share on Facebook

Main News Page

ਅਖੌਤੀ ਜਥੇਦਾਰੋ ਆਓ, ਸਿੱਖ ਸੰਗਤ ਤੁਹਾਡਾ ਸਵਾਲਾਂ ਦੀ ਬੌਛਾਰਾਂ ਨਾਲ ਸਵਾਗਤ ਕਰੇਗੀ

ਜਦੋਂ ਦਾ ਸਿੱਖ ਸੰਗਤਾਂ ਨੂੰ ਪਤਾ ਲੱਗਾ ਹੈ, ਕਿ ਅਖੌਤੀ ਜਥੇਦਾਰਾਂ ਦੀ ਚੰਡਾਲ ਚੌਕੜੀ ਸ਼ੁਕਰਵਾਰ 13 ਮਈ 2011 ਨੂੰ ਯੂ.ਕੇ. ਪਹੁੰਚ ਰਹੀ ਹੈ, ਉਦੋਂ ਦੀਆਂ ਸੰਗਤਾਂ 'ਚ ਉਨ੍ਹਾਂ ਦੇ ਸਵਾਗਤ ਦੀ ਤਿਆਰੀ ਚੱਲ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲਗਾ ਹੈ ਕਿ ਸੰਗਤਾਂ ਨੇ ਸਵਾਲਾਂ ਦੀ ਪੂਰੀ ਲਿਸਟ ਤਿਆਰ ਕੀਤੀ ਹੋਈ ਹੈ, ਅਤੇ ਇੱਕ ਗੁਰਦੁਆਰੇ ਨੇ ਪਹਿਲਾਂ ਤੋਂ ਬਣਾਇਆ ਹੋਇਆ ਇਨ੍ਹਾਂ ਅਖੋਤੀ ਜਥੇਦਾਰਾਂ ਦਾ ਪ੍ਰੋਗ੍ਰਾਮ ਰੱਦ ਕਰ ਦਿੱਤਾ ਹੈ।

ਜਿਸ ਸਿੰਘ ਸਭਾ ਗੁਰਦੁਆਰਾ Gravesend ਯੂ.ਕੇ. ਦਾ ਉਦਘਾਟਨ ਕਰਨ ਇਹ ਆ ਰਹੇ ਹਨ, ਉਹ ਗੁਰਦੁਆਰੇ 'ਚ ਤਾਂ ਪਿਛਲੇ ਇੱਕ ਸਾਲ ਤੋਂ ਪੰਜਾਂ ਪਿਆਰਿਆਂ ਦੇ ਉਦਘਾਟਨ ਤੋਂ ਬਾਅਦ ਸਿੱਖ ਸੰਗਤਾਂ ਆ ਰਹੀਆਂ ਹਨ। ਕੀ ਇਹ ਅਖੌਤੀ ਜਥੇਦਾਰ ਆਪਣੇ ਆਪ ਨੂੰ ਗੁਰੂ ਨਾਲੋਂ ਵੀ ਵੱਧ ਸਮਝਣ ਲੱਗ ਪਏ ਹਨ, ਸਿੱਖ ਸੰਗਤਾਂ ਨਾਲੋਂ ਵੀ ਵੱਧ ਸਮਝਣ ਲੱਗ ਪਏ ਹਨ, ਕੀ ਇਨ੍ਹਾਂ ਦੇ ਹੱਥਾਂ ਨਾਲ ਹੀ ਉਦਘਾਟਨ ਤੋ ਬਾਅਦ ਹੀ ਕੋਈ ਕੰਮ ਹੋ ਸਕਦਾ ਹੈ? ਜਿਹੜੇ ਹੱਥ ਬਾਦਲ ਦੀਆਂ ਜੁੱਤੀਆਂ ਝਾੜਦੇ ਹਨ, ਕੀ ਉਹ ਇਸ ਲਾਇਕ ਹਨ, ਕਿ ਉਹ ਕਿਸੇ ਗੁਰਦੁਆਰੇ ਦਾ ਉਦਘਾਟਨ ਕਰ ਸਕਣ?

ਕੁੱਝ ਕੁ ਸਵਾਲ ਹਨ ਜਿਹੜੇ ਜਵਾਬ ਮੰਗਦੇ ਹਨ -
  1. ਕੀ ਗੁਰੂ ਦਾ ਹੁਕਮਨਾਮਾ ਵੱਡਾ ਹੈ ਕਿ ਇਨ੍ਹਾਂ ਅਖੌਤੀ ਜਥੇਦਾਰਾਂ ਦਾ ਕੂੜਨਾਮਾ?

  2. ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਹੋ ਸਕਦਾ ਹੈ? ਗੁਰੂ ਤਾਂ ਕਹਿੰਦਾ ਹੈ ਕਿ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਹੈ, ਤਾਂ ਫਿਰ ਕਿਸਨੇ ਇਹ ਅਧਿਕਾਰ ਦਿੱਤਾ ਕਿ ਕਿਸੇ ਹੋਰ ਗ੍ਰੰਥ ਨੂੰ ਗੁਰੂ ਦਾ ਦਰਜਾ ਦਿੱਤਾ ਜਾਵੇ?

  3. ਸ੍ਰੀ ਅਕਾਲ ਤਖਤ ਤੋਂ ਜਾਰੀ ਸਿੱਖ ਰਹਿਤ ਮਰਿਯਾਦਾ ਨੂੰ ਆਪ ਮੰਨਦੇ ਹੋ? ਜੇ ਹਾਂ ਤਾਂ, ਗੁਰਬਚਨ ਸਿਆਂ, ਜਿਹੜੇ ਬਾਕੀ ਮਸੰਦਾਂ ਨੂੰ ਨਾਲ ਲੈਕੇ ਆ ਰਹਿਆ ਹੈ, ਕਿ ਉਹ ਮੰਨਦੇ ਹਨ? ਕੀ ਆਪ ਉਸ 'ਤੇ ਪਹਿਰਾ ਦਿੰਦੇ ਹੋ?

  4. ਕੀ ਅਖੌਤੀ ਦਸਮ ਗ੍ਰੰਥ ਗੁਰੂ ਸਾਹਿਬ ਦੀ ਰਚਨਾ ਹੈ?

  5. 2003 ਵਿੱਚ ਜਾਰੀ ਨਾਨਕਸ਼ਾਹੀ ਕੈਲੰਡਰ ਨੂੰ ਬਦਲਣ ਦਾ ਹੱਕ ਕਿਸਨੇ ਦਿੱਤਾ?

  6. ਦਲਜੀਤ ਸਿੰਘ ਸ਼ਿਕਾਗੋ ਵਾਲੇ ਨੂੰ ਕਲੀਨ ਚਿੱਟ ਕਿਸ ਆਧਾਰ 'ਤੇ ਦਿੱਤੀ?

  7. ਡੇਰਾਵਾਦ ਦਾ ਵਿਰੋਧ ਕਰਦੋ ਹੋ ਤਾਂ, ਡੇਰਿਆਂ 'ਤੇ ਕੀ ਕਰਨ ਜਾਂਦੇ ਹੋ?

  8. ਸੌਦਾ ਸਾਧ ਦੇ ਵਿਰੁੱਧ ਅਖੌਤੀ ਹੁਕਮਨਾਮਾ ਅਕਾਲੀਆਂ 'ਤੇ ਲਾਗੂ ਨਹੀਂ ਹੁੰਦਾ?

ਅਤੇ ਕਈ ਹੋਰ ਸਵਾਲ ਕਿਤੇ ਜਾ ਸਕਦੇ ਹਨ...

Click here for more Questions: ਕੀ ਇਹ ਅਖੌਤੀ ਜਥੇਦਾਰ/ ਪੁਜਾਰੀ ਇਨ੍ਹਾਂ 51 ਸਵਾਲਾਂ ਦੇ ਜਵਾਬ ਦੇਣ ਦੀ ਖੇਚਲ ਕਰਨਗੇ?

ਸੰਗਤਾਂ ਦੇ ਸਵਾਲਾਂ ਦਾ ਜਵਾਬ ਦਿੱਤੇ ਬਗੈਰ, ਕਿਸੇ ਵੀ ਗੁਰਦੁਆਰੇ ਵਿੱਚ ਸ਼ਾਇਦ ਹੀ ਇਨ੍ਹਾਂ ਚੰਡਾਲ ਚੌਕੜੀ ਨੂੰ ਸੁਖ ਦਾ ਸਾਹ ਆਵੇ। ਜਿਥੇ ਪ੍ਰੋਗ੍ਰਾਮ ਹੋਵੇਗਾ, ਉਥੇ ਸੰਗਤਾਂ ਸ਼ਾਂਤਮਈ ਤਰੀਕੇ ਨਾਲ ਇਨ੍ਹਾਂ ਕੋਲ਼ੋਂ ਸਵਾਲਾਂ ਦੇ ਜਵਾਬ ਮੰਗੇਗੀ। ਸੰਗਤਾਂ ਨੂੰ ਅਪੀਲ ਹੈ ਕਿ ਇਨ੍ਹਾਂ ਕੋਲ਼ੋਂ ਆਪਣੇ ਸਵਾਲਾਂ ਦੇ ਜਵਾਬ ਮੰਗੇ, ਬਸ਼ਰਤੇ ਕਿ ਗੁਰੂ ਸਾਹਿਬ ਦਾ ਅਦਬ ਕਾਇਮ ਰਹੇ।

ਪਿਛਲੇ ਤਜਰਬਿਆਂ ਤੋਂ ਤਾਂ ਇਹ ਸਾਫ ਹੈ ਕਿ ਇਨ੍ਹਾਂ ਜੁੱਤੀਚੱਟਾਂ ਕੋਲ਼ ਕਿਸੇ ਵੀ ਸਵਾਲ ਦਾ ਜਵਾਬ ਨਹੀਂ, ਨਾ ਹੀ ਇਨ੍ਹਾਂ ਕਠਪੁਤਲੀਆਂ ਦੀ ਇੰਨੀ ਔਕਾਤ ਹੈ, ਪਰ ਸਿੱਖ ਸੰਗਤਾਂ ਨੂੰ ਇਨ੍ਹਾਂ ਕੋਲ਼ੋਂ ਸਵਾਲ ਕਰਨੇ ਜਾਰੀ ਰੱਖਣੇ ਚਾਹੀਦੇ ਹਨ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top