Share on Facebook

Main News Page

ਅਖੌਤੀ ਪੰਥਕ ਸਰਕਾਰ ਦੇ ਰਾਜ ਵਿਚ ਪੱਗਾਂ ਲੱਥਣੀਆਂ ਹੋਈ ਆਮ ਗਲ੍

* ਬਾਦਲ ਦੇ ਸੰਗਤ ਦਰਸ਼ਨ ਡਰਾਮੇ ਵਿਚ ਸੰਗਤ ਵਲੋਂ ਰੋਸ ਪ੍ਰਦਰਸ਼ਨ
* ਸੰਗਤ ਤੇ ਪੁਲਿਸ ਵਲੋਂ ਲਾਠੀ ਚਾਰਜ, ਪਤੱਰਕਾਰਾਂ ਤੇ ਵੀ ਸੰਗਤ ਦੇ ਨਾਲ ਹੀ ਤਸ਼ਦੱਦ ਢਾਹਿਆ,
* ਸਿਆਸੀ ਆਗੂਆਂ ਦੇ ਗੰਨਮੈਨਾਂ ਸਮੇਤ ਪੱਤਰਕਾਰਾਂ ਤੇ ਵੀ ਪੁਲਿਸ ਨੇ ਤਸ਼ੱਦਦ ਢਾਹਿਆ, ਕਈਆਂ ਦੀਆਂ ਪੱਗਾਂ ਲੱਥੀਆਂ

ਜ਼ੀਰਾ, (10 ਮਈ, ਪੀ.ਐਸ.ਐਨ): ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋਂ ਅੱਜ ਦਾਣਾ ਮੰਡੀ ਜ਼ੀਰਾ ਵਿਖੇ ਕੀਤੇ ਗਏ ਸੰਗਤ ਦਰਸ਼ਨ ਦੌਰਾਨ ਵਿਵਾਦਿਤ ਤਹਿਸੀਲ ਅਤੇ ਕੋਰਟ ਕੰਪਲੈਕਸ ਮਾਮਲੇ ‘ਤੇ ਗਠਿਤ ਜ਼ੀਰਾ ਬਚਾਓ ਕਮੇਟੀ ਵੱਲੋਂ ਰੋਹ ਭਰਪੂਰ ਰੋਸ ਪ੍ਰਦਰਸ਼ਨ ਵਿਖਾਵਾ ਕਾਰੀਆ ਤੇ ਪੁਲਿਸ ਵੱਲੋਂ ਲਾਠੀਚਾਰਜ ਕਾਗਰਸੀ ਵਿਧਾਇਕ ਨਾਰੇਸ਼ ਕਟਾਰੀਆ ਤੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ, ਗੰਨਮੈਨਾਂ ਤੇ ਪੱਤਰਕਾਰਾਂ ਉਪਰ ਪੁਲਿਸ ਨੇ ਢਾਇਆ ਤਸੱਦਦ।

ਅੱਜ ਬਾਦਲ ਸੰਗਤ ਦਰਸ਼ਨ ਜ਼ੀਰਾ ਦੌਰਾਨ ਵਿਖਾਵਾਕਾਰੀਆ ਤੇ ਕਾਬੂ ਪਾਉਣ ਲਈ ਸਥਿਤੀ ਨੂੰ ਕਾਬੂ ਤੋਂ ਬਾਹਰ ਹੁੰਦੀ ਦੇਖ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਜਦੋ ਵਫ਼ਦ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਦਾ ਭਰੋਸਾ ਦਿੱਤਾ ਗਿਆ ਤਾਂ ਕਮੇਟੀ ਵਿੱਚੋਂ ਸਾਬਕਾ ਮੰਤਰੀ ਜਥੇ: ਇੰਦਰਜੀਤ ਸਿੰਘ ਜ਼ੀਰਾ, ਹਲਕਾ ਵਿਧਾਇਕ ਨਰੇਸ਼ ਕਟਾਰੀਆਂ, ਐਡਵੋਕੇਟ ਅਮਰੀਕ ਸਿੰਘ ਵਿਰਕ ਪ੍ਰਧਾਨ ਬਾਰ ਐਸ਼ੋਸੀਏਸ਼ਨ (ਵਿਰਕ ਗਰੁੱਪ), ਸੁਖਵਿੰਦਰ ਸਿੰਘ ਸਹਿਜਾਦਾ ਆਗੂ ਪੀਪਲਜ਼ ਪਾਰਟੀ ਅਤੇ ਮਾਸਟਰ ਵਾਸਦੇਵ ਸਿੰਘ ਗਿੱਲ ਨੂੰ ਦਾਣਾ ਮੰਡੀ ਵਿਚ ਸਥਿਤ ਜੀ.ਐਨ ਰੇਸਤਰਾਂ ਵਿਖੇ ਲਿਜਾਈਆਂ ਗਿਆ ਜਿੱਥੇ ਉਨਾਂ ਨੂੰ ਕਾਲੇ ਚੋਲੇ ਉਤਾਰਨ ਲਈ ਕਿਹਾ ਗਿਆ ਜਿਸ ਤੋਂ ਇਨਕਾਰੀ ਹੋਣ ਤੋ ਬਾਅਦ ਵਿਚ ਤਲਖੀ ਵਧ ਗਈ ਅਤੇ ਕਮੇਟੀ ਵਰਕਰਾਂ ਵੱਲੋਂ ਨਾਅਰੇਬਾਜੀ ਤੋ ਬਾਅਦ ਸਥਿਤੀ ਗੰਭੀਰ ਹੁੰਦਿਆਂ ਦੇਖ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਬਚ-ਬਚਾਅ ਵਿਚ ਜਿੱਥੇ ਕਈਆਂ ਦੀਆਂ ਪੱਗਾਂ ਲੱਥੀਆਂ ਉਥੇ ਸੜਕ ਤੇ ਆਉਂਦੇ ਜਾਦੇ ਕਈ ਰਾਹਗੀਰ ਵੀ ਪੁਲਿਸ ਦੀ ਕੁੱਟ ਦਾ ਸ਼ਿਕਾਰ ਹੋਏ।

ਇਥੇ ਜਿਕਰ ਯੋਗ ਹੈ ਕਿ ਪੁਲਿਸ ਨੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਅਤੇ ਵਿਧਾਇਕ ਨਰੇਸ ਕਟਾਰੀਆਂ ਦੇ ਸੁਰਖਿਆਂ ਗਾਰਡਾਂ ਤੋਂ ਇਲਾਵਾ ਪੱਤਰਕਾਰ ਵੀ ਨਹੀ ਬਖਸੇ। ਇਸ ਕਸਮਕਸ਼ ਤੋਂ ਰੋਹ ਵਿਚ ਆਏ ਸੱਮਰਥਕਾਂ ਨੇ ਥਾਣੇ ਮੂਹਰੇ ਰੋਸ ਪ੍ਰਦਰਸ਼ਨ ਕਰਕੇ ਚੱਕਾ ਜਾਮ ਕੀਤਾ ਜਿਸਤੇ ਪੁਲਿਸ ਨੇ ਧਰਨਾ ਦੇ ਰਹੇ ਲਗਭਗ 200 ਦੇ ਕਰੀਬ ਵਿਖਾਵਾ ਕਾਰੀਆ ਨੂੰ ਜ਼ੀਰਾ ਥਾਣਾ, ਮੱਲਾਵਾਲਾ ਤੇ ਘੱਲਾਵਾਲਾ ਥਾਣਾ ਭੇਜ ਦਿੱਤਾ। ਭਾਂਵੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਅੱਜ ਦਾ ਸੰਗਤ ਦਰਸ਼ਨ ਇਲਾਕੇ ਨੂੰ ਵਿਕਾਸ ਦੀਆਂ ਲੀਹਾਂ ‘ਤੇ ਤੋਰੇਗਾ ਪਰ ਇਸ ਸੰਗਤ ਦਰਸ਼ਨ ਨੇ ਸ਼ਹਿਰ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ।

ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਵਿਖਾਵਾ ਕਾਰੀਆਂ ਵਿਚ ਕੁਲਬੀਰ ਸਿੰਘ ਸਿੱਧੂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਡਾ ਜਸਪਾਲ ਸਿੰਘ ਪੰਨੂੰ ਵਾਈਸ ਚੈਅਰਮੈਨ, ਹਾਕਮ ਸਿੰਘ ਪ੍ਰਧਾਨ ਪੈਸਟੀਸਾਈਡ ਯੂਨੀਅਨ, ਜੈ ਜੀਤ ਸਿੰਘ ਜੌਹਲ ਆਗੂ ਪੀਪਲ ਪਾਰਟੀ, ਐਡਵੋਕੇਟ ਐਸ ਕੇ ਪਾਸੀ, ਕਾਗਰਸ ਬਲਾਕ ਪ੍ਰਧਾਨ ਰਵੀ ਕਾਂਤ ਜੈਨ, ਹਰੀ ਜੈਨ ਗੋਗਾ ਸਕੱਤਰ, ਆਤਮਾ ਸਿੰਘ ਸਰਪੰਚ ਚੂਰੀਆ, ਬਾਜ ਸਿੰਘ ਤਲਵੰਡੀ ਨੇਪਾਲਾ, ਸੁਖਵਿੰਦਰ ਡੈਨੀ ਹਲਕਾ ਇੰਚਾਰਜ ਕਾਂਗਰਸ, ਕਸ਼ਮੀਰ ਸਿੰਘ ਭੁੱਲਰ ਬਲਾਕ ਯੂਥ ਪ੍ਰਧਾਨ, ਅੰਗਰੇਜ਼ ਸਿੰਘ ਫੇਰੋਕੇ ਕਾਗਰਸ ਯੂਥ ਜਿਲਾ ਪ੍ਰਧਾਨ, ਨਛੱਤਰ ਸਿੰਘ, ਵਿਜੇ ਕਾਲੜਾ ਮੱਖੂ, ਮੇਜਰ ਸਿੰਘ ਪੀ.ਏ, ਗੁਰਪ੍ਰੀਤ ਸਿੰਘ ਗੋਗੀ, ਡਾ ਰਛਪਾਲ ਸਿੰਘ, ਗੁਰਮੇਲ ਸਿੰਘ ਸਰਪੰਚ, ਮਹਿੰਦਰਜੀਤ ਸਿੰਘ ਸਰਪੰਚ, ਖੜਕ ਸਿੰਘ ਪੀ.ਏ, ਪਰਮਜੀਤ ਸਿੰਘ ਸਰਪੰਚ, ਸਰਦੂਲ ਸਿੰਘ ਸਰਪੰਚ, ਬਾਬਾ ਕਰਨੈਲ ਸਿੰਘ, ਗੁਰਮੇਲ ਸਿੰਘ ਸਰਪੰਚ ਸ਼ਾਹਵਾਲਾ, ਗਿਆਨੀ ਗੁਰਮੇਲ ਸਿੰਘ, ਸਲਵਿੰਦਰ ਸਿੰਘ ਸਰਪੰਚ ਅਵਾਣ, ਜਰਨੈਲ ਸਿੰਘ ਸੁਧਾਰਾ, ਪੁਸ਼ਪਾ ਸਚਦੇਵਾ ਜਿਲਾ ਮਹਿਲਾ ਵਿੰਗ ਰਾਜੀਵ ਗਾਧੀ ਵਿਚਾਰ ਮੰਚ, ਬੀਬ ਕਰਤਾਰ ਕੌਰ, ਵੇਦਾ ਰਾਣੀ, ਨਰਿੰਦਰ ਨਿੰਦੀ ਸਕੱਤਰ ਪੰਜਾਬ ਪ੍ਰਦੇਸ਼, ਨੀਲੂ ਬਜਾਜ ਐਮ.ਸੀ, ਬਿੱਲੂ ਝੱਟਾ ਆਦਿ ਤੋ ਇਲਾਵਾ ਸੈਕੜਿਆ ਦੀ ਗਿਣਤੀ ਵਿੱਚ ਵਰਕਰ ਤੇ ਆਗੂ ਸ਼ਾਮਲ ਹੋਏ। ਇੱਥੇ ਗੋਰਤਲਬ ਹੇੈ ਕਿ ਵਿਖਾਵਾ ਕਾਰੀਆ ਨੂੰ ਸੰਗਤ ਦਰਸ਼ਨ ਮੈਦਾਨ ਤੱਕ ਪਹੁੰਚਣ ਲਈ ਜਗ੍ਹਾ ਜਗ੍ਹਾ ਨਾਕਾ ਬੰਦੀ ਕੀਤੀ ਗਈ ਅਤੇ ਬਖਤਰ ਬੰਦ ਗੱਡੀਆ, ਫਾਇਰ ਬ੍ਰਗੇਡ, ਅਥਰੂ ਗੈਸ ਦਸਤੇ ਵੱਡੀ ਪੱਧਰ ਤੇ ਲਗਾਏ ਹੋਏ ਸਨ। ਗੋਰਤਲਬ ਹੇੈ ਕਿ ਖਬਰ ਭੇਜਣ ਮੋਕੇ ਦੇਰ ਸ਼ਾਮ ਗ੍ਰਿਫਤਾਰ ਕੀਤੇ ਆਗੂਆ ਤੇ ਵਰਕਰਾ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਸੀ ਜਿਸ ਤੇ ਉਹਨਾ ਜ਼ੀਰਾ ਦੇ ਮੇਨ ਚੌਕ ਵਿੱਚ ਵੱਡੇ ਕਾਫਲੇ ਦੇ ਰੂਪ ‘ਚ ਧਰਨਾ ਲਗਾ ਕੇ ਟਰੈਫਿਕ ਜਾਮ ਕਰ ਦਿੱਤਾ। ਖਬਰ ਲਿਖਣ ਤੱਕ ਧਰਨਾ ਜਿਓ ਦਾ ਤਿਓ ਬਰਕਰਾਰ ਸੀ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top