Share on Facebook

Main News Page

ਸੌਦਾ ਸਾਧ ਦੇ ਪ੍ਰੇਮੀਆਂ ਵਲੋਂ ਨਬਾਲਗ ਬੱਚੇ ਦੇ ਜਬਰੀ ਕੀਤੇ ਕੇਸ ਕਤਲ

* ਅਖੌਤੀ ਪੰਥਕ ਸਰਕਾਰ ਦੀ ਸ਼ਹਿ ਤੇ ਸੌਦਾ ਸਾਧ ਮਨਮਰਜ਼ੀਆਂ ਕਰਨ ਲੱਗਾ
* ਕੇਸ ਦਰਜ ਹੋਇਆ, ਪਰ ਪ੍ਰਸ਼ਾਸਨ ਕਰ ਰਿਹਾ ਪੀੜਤ ਪਰਿਵਾਰ ਨੂੰ ਤੰਗ

ਟਿੱਪਣੀ- ਪੰਥਕ ਜਥੇਬੰਦੀਆਂ ਵਾਲਿਉ ਪੰਥ ਨਾਲ ਧ੍ਰੋਹ ਨਾ ਕਮਾਉ, ਹੁਣ ਤਾਂ ਏਕਤਾ ਕਰਕੇ ਪੰਥ ਨੂੰ ਬਚਾਉ

ਬਰੇਟਾ/ਲਹਿਰਾਗਾਗਾ, (9 ਮਈ,ਪੀ.ਐਸ.ਐਨ):-): ਪਿਛਲੇ ਕਾਫੀ ਸਮੇਂ ਤੋਂ ਸਿੱਖਾਂ ਅਤੇ ਸੌਦਾ ਸਾਧ ਦੇ ਪ੍ਰੇਮੀਆਂ ਦੇ ਵਿਵਾਦ ਨਾਲ ਚਰਚਿਤ ਪਿੰਡ ਚਾਦਪੁਰਾ ਚਰਚਾ 'ਚ ਸੀ, ਪਰ ਕੁਝ ਸਮੇਂ ਤੋਂ ਮਾਹੌਲ ਸ਼ਾਂਤ ਹੋ ਗਿਆ ਸੀ, ਪਰੰਤੂ ਸੌਦਾ ਸਾਧ ਦੇ ਪ੍ਰੇਮੀਆਂ ਨੇ ਸਿੱਖਾਂ ਉਪਰ ਇੱਕ ਧਾਰਮਿਕ ਹਮਲਾ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਸਿੱਖਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਹਮਲਾ ਉਪਰੋਕਤ ਪਿੰਡ ਚਾਂਦਪੁਰਾ ਦੇ ਇੱਕ ਅੰਮ੍ਰਿਤਧਾਰੀ ਪਰਿਵਾਰ ਨਾਲ ਸਬੰਧਤ ਹੈ, ਇਸ ਘਰ ਦੇ ਨਬਾਲਗ ਬੱਚੇ ਬਲਵਿੰਦਰ ਸਿੰਘ (12) ਪੁੱਤਰ ਮੱਖਣ ਸਿੰਘ ਜਿਸ ਦੇ ਇੱਕ ਕੇਸ ਕੱਟਣ ਦੀ ਦੁਕਾਨ ਕਰ ਰਹੇ ਪ੍ਰੇਮੀ ਤਰਸੇਮ ਸਿੰਘ ਪੁੱਤਰ ਰੰਗੀ ਸਿੰਘ ਵਾਸੀ ਚਾਂਦਪੁਰਾ ਨੇ ਵਰਗਲਾ ਕੇ ਆਪਣੀ ਹੇਅਰ ਕਟਿੰਗ ਦੀ ਦੁਕਾਨ ਤੇ ਲੈ ਗਿਆ ਤੇ ਉਥੇ ਜਾ ਕੇ ਆਪਣੇ ਦੋ ਹੋਰ ਸਾਥੀਆਂ ਸਮੇਤ ਜਬਰਦਸਤੀ ਕੇਸ ਕਤਲ ਕਰ ਦਿੱਤੇ।

ਇਹ ਘਟਨਾ 6 ਮਈ ਨੂੰ ਸਵੇਰੇ ਸਾਰ ਵਾਪਰੀ ਤੇ ਜਦੋਂ ਬੱਚਾ ਰੋਂਦਾ ਰੌਂਦਾ ਘਰ ਪੁੱਜਿਆ ਤੇ ਜਦੋਂ ਉਸਦੀ ਮਾਤਾ ਚਰਨਜੀਤ ਕੌਰ ਨੇ ਵੇਖਿਆ ਤਾਂ ਉਹ ਬੱਚੇ ਦੀ ਇਹ ਹਾਲਤ ਵੇਖਦਿਆਂ ਹੀ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਈ ਤੇ ਗੁਆਂਢੀਆਂ ਨੇ ਉਸ ਨੂੰ ਸੰਭਾਲਿਆ। ਬੱਚੇ ਦੀ ਮਾਤਾ ਚਰਨਜੀਤ ਕੌਰ ਨੇ ਪੱਤਰਕਾਰਾਂ ਨੂੰ ਭਰੇ ਮਨ ਨਾਲ ਉਪਰੋਕਤ ਕਹਾਣੀ ਦੱਸਦਿਆਂ ਕਿਹਾ ਕਿ ਮੇਰਾ ਪਤੀ ਮੱਖਣ ਸਿੰਘ ਤੂੜੀ ਦੀ ਮਸ਼ੀਨ ਲੈ ਕੇ ਸੀਜਨ ਲਗਾਉਣ ਪਿੰਡੋਂ ਬਾਹਰ ਗਿਆ ਹੋਇਆ ਸੀ ਤੇ ਮੇਰੇ ਬੱਚੇ ਨੂੰ ਤਰਸੇਮ ਨਾਂ ਦੇ ਪ੍ਰੇਮੀ ਨੇ ਆਪਣੇ ਦੋ ਸਾਥੀਆਂ ਸਮੇਤ ਫੜ ਕੇ ਜਬਰਦਸਤੀ ਉਸ ਦੇ ਕੇਸ ਕਤਲ ਕੀਤੇ ਸਨ, ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਬੱਚੇ ਦੀ ਕੁੱਟ ਮਾਰ ਵੀ ਕੀਤੀ ਉਨ੍ਹਾਂ ਬੱਚੇ ਦੇ ਪਿੰਡੇ ਤੇ ਪਏ ਨੀਲ ਵੀ ਵਿਖਾਏ ਤੇ ਸਿਰ ਵਿੱਚ ਜਬਰਦਸਤੀ ਕੇਸ ਕਤਲ ਕਰਦੇ ਸਮੇਂ ਵਜੀਆਂ ਕੈਂਚੀਆਂ ਵੀ ਵਿਖਾਈਆਂ ਤੇ ਉਸ ਨੇ ਕਿਹਾ ਕਿ ਮੇਰੇ ਪਤੀ ਦੇ ਸਵੇਰ ਵੇਲੇ ਦੂਜੇ ਦਿਨ ਆਉਣ ਤੇ ਉਨ੍ਹਾਂ ਪੁਲਿਸ ਸਟੇਸ਼ਨ ਜਾਖਲ ਵਿਖੇ ਸ਼ਿਕਾਇਤ ਦਰਜ ਕਰਵਾਈ।

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੁਲਿਸ ਇਸ ਕੇਸ ਨੂੰ ਖੁਰਦ ਬੁਰਦ ਕਰਨਾ ਚਾਹੁੰਦੀ ਸੀ ਪਰ ਜਦੋਂ ਉਨ੍ਹਾਂ ਗੁਰਦੁਆਰਾ ਸੰਗਤਪੁਰ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਪ੍ਰਦੀਪ ਕੋਲ ਆਪਣੀ ਹੱਡ ਬੀਤੀ ਦੱਸੀ ਤਾਂ ਉਨ੍ਹਾਂ ਇਹ ਸਾਰਾ ਮਾਮਲਾ ਬਾਬਾ ਬਲਜੀਤ ਸਿੰਘ ਦਾਦੂ ਵਾਲਿਆਂ ਦੇ ਧਿਆਨ 'ਚ ਲਿਆਂਦਾ ਜਿਨ੍ਹਾਂ ਪ੍ਰਸ਼ਾਸਨ ਨੂੰ ਸੰਘਰਸ਼ ਤੇਜ਼ ਕਰਨ ਦੀ ਤਾੜਨਾ ਦਿੱਤੀ ਤਾਂ ਪ੍ਰਸ਼ਾਸਨ ਨੇ ਮਾੜਾ ਮੋਟ ਹਿੱਲਿਆ। ਬਾਬਾ ਪ੍ਰਦੀਪ ਸਿੰਘ ਮੁੱਖ ਪ੍ਰਬੰਧਕ ਗੁ: ਸੰਗਤਸਰ ਸਾਹਿਬ ਚਾਂਦਪੁਰਾ ਨਾਲ ਸੰਪਰਕ ਕਰਨ ਤੇ ਉਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਇਸ ਕੇਸ ਦੇ ਮੁੱਖ ਦੋਸ਼ੀ ਤੇ ਕਾਰਵਾਈ ਨਹੀਂ ਕਰੇਗੀ ਤਾਂ ਉਹ ਇਸ ਮਾਮਲੇ ਨੂੰ ਲੈ ਕੇ ਉਚ ਅਧਿਕਾਰੀਆਂ ਕੋਲ ਜਾਣਗੇ ਤੇ ਅੰਮ੍ਰਿਤਧਾਰੀ ਪਰਿਵਾਰ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ਼ ਕਰਦੇ ਰਹਿਣਗੇ।

ਜਦੋਂ ਪੁਲਿਸ ਥਾਣਾ ਜਾਖਲ ਦੇ ਐਸ ਐਚ ਓ ਦਿਲਬਾਗ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਪਰਿਵਾਰ ਦੇ ਦੋਸ਼ ਨੂੰ ਨਕਾਰਦਿਆਂ ਕਿਹਾ ਕਿ ਪਰਿਵਾਰ ਵਲੋਂ ਕੀਤੀ ਸ਼ਿਕਾਇਤ ਤੇ ਤਰਸੇਮ ਸਿੰਘ ਪ੍ਰੇਮੀ ਪੁੱਤਰ ਰੰਗੀ ਸਿੰਘ ਤੇ ਉਨ੍ਹਾਂ ਦੇ ਦੋ ਅਣਪਛਾਤੇ ਸਾਥੀਆਂ ਤੇ ਕੇਸ ਦਰਜ ਕਰ ਲਿਆ ਹੈ ਜਿਸ ਦੀ ਜਾਂਚ ਤੇ ਅਗਲੀ ਕਾਰਵਾਈ ਜਾਰੀ ਹੈ। ਜ਼ਿਕਰਯੋਗ ਹੈ ਕਿ ਪ੍ਰੇਮੀਆਂ ਵਲੋਂ ਕੀਤੀ ਇਸ ਸ਼ਰਮਨਾਕ ਕਾਰਵਾਈ ਦੀ ਇਲਾਕੇ ਭਰ 'ਚ ਚਰਚਾ ਹੋ ਰਹੀ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top