Share on Facebook

Main News Page

ਸ਼ਬਦ ਗੁਰੂ ਦੇ ਬਰਾਬਰ ਰੱਖੇ ਜਾ ਰਹੇ ਨਿੱਤ ਨਵੇਂ ਗ੍ਰੰਥ, ਗੁਰਮਤਿ ਸਿਧਾਂਤਾਂ ਦੀ ਉਲੰਘਣਾ: ਇਕਵਾਕ ਸਿੰਘ ਪੱਟੀ

ਅੰਮ੍ਰਿਤਸਰ: ਬੀਤੇ ਦਿਨੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਆਪੂੰ ਬਣਾਏ ਸ੍ਰੀ ਸੁਖਮਨੀ ਸਾਹਿਬ ਦੇ 51 ਪਾਠਾਂ ਦੇ ਨਵੇਂ ਗ੍ਰੰਥ ਨੂੰ ਕਰਨ ਦੇ ਮਾਮਲੇ ਸਬੰਧੀ ਸਿੱਖ ਮਿਸ਼ਨਰੀ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਹਰ ਰੋਜ਼ ਇੱਕ ਨਵਾਂ ਗ੍ਰੰਥ ਬਣਾ ਕੇ ਉਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਜਿੱਥੇ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਹੈ ਉੱਥੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਛਟਿਆਉਣ ਦੇ ਬਾਰਾਬਰ ਹੈ ।

ਸ. ਪੱਟੀ ਨੇ ਕਿਹਾ ਕਿ ਬੇਸ਼ੱਕ ਅੰਮ੍ਰਿਤਸਰ ਦੀ ਅਖੌਤੀ ਟਕਸਾਲ ਦੇ ਪ੍ਰਬੰਧਕ ਰਾਗੀ ਗੁਰਇਕਬਾਲ ਸਿੰਘ ਵੱਲੋਂ ਗ੍ਰੰਥ ਨੂੰ ਛਾਪਣ ਦੇ ਮਾਮਲੇ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ ਪਰ ਸੱਭ ਤੋਂ ਜਿਆਦਾ ਇਸ ਗੱਲ ਦਾ ਪ੍ਰਚਾਰ ਕਿ ‘51 ਸੁਖਮਨੀ ਸਾਹਿਬ ਦੇ ਪਾਠਾਂ ਦਾ ਮਹਾਤਮ ਇੱਕ ਅਖੰਡਪਾਠ ਜਿੰਨਾ ਹੁੰਦਾ ਹੈ’ ਉਹ ਇਸ ਰਾਗੀ ਅਤੇ ਇਸਦੇ ਚੇਲਿਆਂ ਵੱਲੋਂ ਹੀ ਪ੍ਰਚਾਰਿਆ ਜਾਂਦਾ ਹੈ । ਜਿਸ ਦੀ ਬਦੌਲਤ ਕੁੱਝ ਗੁਰਮਤਿ ਤੋਂ ਅਣਜਾਣ ਲੋਕਾਂ ਨੇ ਅਜਿਹੇ ਗ੍ਰੰਥ ਘੜ ਲਏ ਹਨ।

ਉਹਨਾਂ ਕਿਹਾ ਕਿ ਜੇਕਰ 1 ਸੁਖਮਨੀ ਸਾਹਿਬ ਹੀ ਅਖੰਡਪਾਠ ਦੇ ਬਰਾਬਰ ਹੈ ਤਾਂ ਗੁਰੂ ਸਾਹਿਬ ਵੱਲੋਂ 1430 ਪੰਨੇ ਲਿਖਣ ਦੀ ਕੀ ਲੋੜ ਸੀ, ਅਜਿਹਾ ਪ੍ਰਚਾਰ ਕਰਨਾ ਅਤੇ ਗੁਰਬਾਣੀ ਨੂੰ ਗਿਣਤੀਆਂ-ਮਿਣਤੀਆਂ ਚ ਪਾ ਕੇ ਮੰਤਰਾਂ ਦੀ ਤਰ੍ਹਾਂ ਸੰਗਤ ਵਿੱਚ ਪ੍ਰਚਾਰਣਾ ਬ੍ਰਹਾਮਣਵਾਦੀ ਕਰਮ ਹੈ । ਇਸਤੋਂ ਇਲਾਵਾ ਇੱਕ ਇਕੱਲੀ ਜਪੁੱਜੀ ਸਾਹਿਬ ਦੀ ਬਾਣੀ ਦਾ ਗ੍ਰੰਥ ਵੀ ਤਿਆਰ ਚੁੱਕਾ ਹੈ, ਜੋ ਕਿ ਸੰਪਰਦਾਈ ਜਾਂ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪਿਛਲੇ ਲੰਮੇ ਸਮੇਂ ਤੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top