Share on Facebook

Main News Page

ਮਾਮਲਾ ਸਿੱਖ ਕਤਲੇਆਮ ਪੀੜਤਾਂ ਲਈ ਕਲੋਨੀ ਵਾਲੀ ਜ਼ਮੀਨ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਦਾ

* ਪੰਜਾਬ 'ਚ ਅਕਾਲੀਆਂ ਨੇ ਸਿੱਖ ਕਤਲੇਆਮ ਪੀੜਤਾਂ ਦਾ ਮਾਨਸਿਕ ਸੋਸ਼ਣ ਕੀਤਾ: ਬੀਬੀ ਜਗਦੀਸ਼ ਕੌਰ
* '84 ਪੀੜਤਾਂ ਦੇ ਨਾਂ 'ਤੇ ਆਏ ਪੈਸਿਆਂ ਨਾਲ ਖ਼ਰੀਦੀ ਜ਼ਮੀਨ ਕਤਲੇਆਮ ਪੀੜਤਾਂ ਨੂੰ ਮਿਲੇ: ਕਤਲੇਆਮ ਪੀੜਤ

ਅੰਮ੍ਰਿਤਸਰ (6 ਮਈ, ਪੀ.ਐਸ.ਐਨ): ਡੇਰਾ ਸੰਤ ਅਮੀਰ ਸਿੰਘ ਗਲੀ ਸੱਤੋ ਵਾਲੀ ਅੰਮ੍ਰਿਤਸਰ ਦੇ ਮੁਖੀ ਬਾਬਾ ਮੱਖਣ ਸਿੰਘ ਵਲੋਂ ਬੀਤੇ ਦਿਨੀਂ ਸੰਗਰਾਣਾ ਸਾਹਿਬ ਨੇੜੇ ਸਥਿਤ ਕਤਲੇਆਮ ਪੀੜਤ ਕਲੋਨੀ ਵਾਲੀ ਸਾਢੇ ਤਿੰਨ ਏਕੜ ਲੇਆਮ ਪੀੜਤਾਂ ਨੇ ਇੱਕ ਭਾਰੀ ਇਕੱਠ ਕਰਕੇ ਜਥੇਦਾਰ ਅਵਤਾਰ ਸਿੰਘ ਮੱਕੜ, ਬਾਬਾ ਮੱਖਣ ਸਿੰਘ ਅਤੇ ਇਸ ਜ਼ਮੀਨ 'ਤੇ ਕਾਬਜ ਗਿਆਨੀ ਪੂਰਨ ਸਿੰਘ ਨੂੰਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਦਾ ਕੋਈ ਨਹੀਂ ਮਰਿਆ ਸਾਡੇ ਪਰਿਵਾਰਾਂ ਦਾ ਪਰਿਵਾਰ ਖ਼ਤਮ ਹੋ ਗਏ ਹਨ। ਸਾਡੇ ਨਾਮ 'ਤੇ ਦੇਸ਼ ਵਿਦੇਸ਼ ਤੋਂ ਆਏ ਪੈਸੇ ਨਾਲ ਇਹ ਜ਼ਮੀਨ ਖ਼ਰੀਦੀ ਗਈ ਸੀ, ਇਸ ਲਈ ਇਹ ਜ਼ਮੀਨ ਕਤਲੇਆਮ ਪੀੜਤਾਂ ਦੀ ਹੈ ਅਤੇ ਇੱਥੇ ਪਲਾਟ ਕੱਟ ਕੇ ਕਤਲੇਆਮ ਪੀੜਤਾਂ ਦੇ ਹਵਾਲੇ ਕੀਤਾ ਜਾਵੇ।

ਇਸ ਮੌਕੇ ਇੱਥੇ ਦਿੱਲੀ ਤੋਂ ਆਈ ਬੀਬੀ ਜਗਦੀਸ਼ ਕੌਰ ਜੋ ਕਿ ਜਗਦੀਸ਼ ਟਾਈਟਲਰ ਅਤੇ ਦਿੱਲੀ ਦੰਗਿਆਂ ਦੇ ਦੋਸ਼ੀ ਹੋਰ ਕਾਂਗਰਸੀ ਆਗੂਆਂ ਦੇ ਖ਼ਿਲਾਫ਼ ਮੁੱਖ ਗਵਾਹ ਹੈ, ਨੇ ਕਿਹਾ ਕਿ ਦਿੱਲੀ ਵਿੱਚ ਸਿੱਖਾਂ ਨੂੰ ਕਾਂਗਰਸੀਆਂ ਨੇ ਸਰੀਰਕ ਤੌਰ 'ਤੇ ਖ਼ਤਮ ਕੀਤਾ ਜਦ ਕਿ ਪੰਜਾਬ ਵਿੱਚ ਅਕਾਲੀਆਂ ਨੇ ਸਿੱਖ ਕਤਲੇਆਮ ਪੀੜਤਾਂ ਦਾ ਮਾਨਸਿਕ ਸ਼ੋਸ਼ਣ ਕੀਤਾ। ਇਸ ਤਰ੍ਹਾਂ ਲੱਗਭਗ ਇਹ ਦੋਵੇਂ ਹੀ ਬਰਾਬਰ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਸਾਰੇ ਕਤਲੇਆਮ ਪੀੜਤ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਜਾਣ, ਵੱਖ-ਵੱਖ ਗਰੁਪਾਂ ਵਿੱਚ ਰਹਿ ਕੇ ਆਪਣੀ ਸ਼ਕਤੀ ਨਾ ਘਟਾਓ। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਅਕਾਲੀ ਦਲ ਵਾਲੇ ਕਤਲੇਆਮ ਪੀੜਤਾਂ ਨੂੰ ਵਰਤ ਕੇ ਵੋਟਾਂ ਬਟੋਰ ਕੇ ਸੱਤਾ ਭੋਗਣ ਜੋਗੇ ਹੀ ਰਹਿ ਗਏ ਹਨ ਜਦ ਕਿ ਕਤਲੇਆਮ ਪੀੜਤਾਂ ਦਾ ਅਜੇ ਤੱਕ ਕੁਝ ਨਹੀਂ ਸੰਵਾਰਿਆ।

ਕਤਲੇਆਮ ਪੀੜਤਾਂ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਲੁਧਿਆਣਾ ਵਿਖੇ ਦੰਗਿਆਂ ਦੀ ਵਰ੍ਹੇਗੰਢ ਮੌਕੇ ਹੋਏ ਸਮਾਗਮ ਵਿੱਚ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਲਦੀ ਹੀ ਹਰ ਕਤਲੇਆਮ ਪੀੜਤ ਨੂੰ 7-7 ਮਰਲੇ ਦਾ ਪਲਾਟ ਦਿੱਤਾ ਜਾਵੇਗਾ, ਪਰ ਜਦੋਂ ਸਾਲ ਬਾਅਦ ਫਿਰ ਉਸੇ ਸਮਾਗਮ 'ਤੇ ਸ੍ਰ ਬਾਦਲ ਪਹੁੰਚੇ ਤਾਂ ਉਹ ਆਪਣੇ ਪਿਛਲੇ ਵਾਅਦੇ ਤੋਂ ਮੁੱਕਰ ਗਏ। ਉਨ੍ਹਾਂ ਕਿਹਾ ਕਿ ਕਿਸੇ ਫੈਡਰੇਸ਼ਨ ਜਾਂ ਅਕਾਲੀ ਆਗੂ ਦੇ ਮਗਰ ਲੱਗ ਕੇ ਆਪਣਾ ਸਮਾਂ ਬਰਬਾਦ ਨਾ ਕਰੋ ਆਪਣੇ ਕੰਮ ਖ਼ੁਦ ਕਰੋ ਅਤੇ ਇਕੱਠੇ ਹੋ ਜਾਓ। ਸੰਤ ਬਾਬਾ ਮੱਖਣ ਸਿੰਘ ਵਲੋਂ ਕਤਲੇਆਮ ਪੀੜਤ ਕਲੋਨੀ ਦੀ ਸਾਢੇ ਤਿੰਨ ਏਕੜ ਜ਼ਮੀਨ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਨ ਦੇ ਐਲਾਨ ਨੂੰ ਗਲਤ ਦੱਸਦਿਆਂ ਉਨ੍ਹਾਂ ਕਿਹਾ ਕਿ ਇੱਥੇ ਹਰ ਹਾਲਤ ਵਿੱਚ ਕਤਲੇਆਮ ਪੀੜਤ ਕਲੋਨੀ ਹੀ ਬਣੇਗੀ। ਇਸ ਮੌਕੇ ਹਰਭਜਨ ਸਿੰਘ ਬਰਾੜ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top