Share on Facebook

Main News Page

ਮੋਹਣ ਲਾਲ ਬੰਗਾ ਦੇ ਬਦਲਵੇਂ ਭੇਸ ਤੋਂ ਸਿੱਖ ਸੁਚੇਤ ਰਹਿਣ: ਚਰਨਜੀਤ ਸਿੰਘ ਸੁੱਜੋਂ

ਨਵਾਂ ਸ਼ਹਿਰ (24 ਅਪ੍ਰੈਲ, ਪੀ.ਐਸ.ਐਨ ): ਵੀਂਹ ਵੀਂਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕਿਹਾ ਕਰਦੇ ਸਨ ਕਿ "ਸਿਆਸੀ ਲੋਕਾਂ ਦਾ ਕੋਈ ਵੀ ਦੀਨ ਮਜ਼ਹਬ ਨਹੀਂ ਹੁੰਦਾ, ਇਹ ਵਿਅਕਤੀ ਲੋੜ ਵੇਲੇ ਗਧੇ ਨੂੰ ਬਾਪੂ, ਅਤੇ ਲੋੜ ਪੂਰੀ ਹੋਣ ਤੇ ਬਾਪੂ ਨੂੰ ਗਧਾ ਕਹਿਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਯੂਥ ਵਿੰਗ ਦੇ ਕੌਮੀ ਜਨ: ਸਕੱਤਰ ਚਰਨਜੀਤ ਸਿੰਘ ਸੁੱਜੋਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ।

ਮੋਹਨ ਲਾਲ ਬੰਗਾ ਦੇ ਵੱਖ-ਵੱਖ ਰੂਪ

ਆਸ਼ੂਤੋਸ਼ ਦੇ ਸਮਾਗਮ ‘ਚ ਚੇਲੇ ਮੋਹਣ ਲਾਲ ਬੰਗਾ ਦਾ ਸਨਮਾਨ

ਉਨ੍ਹਾਂ ਕਿਹਾ ਇਹ ਲੋਕ ਧਰਮਾਂ ਦਾ ਕਿਵੇਂ ਇਸ ਤੇ ਮਾਲ ਕਰਦੇ ਹਨ ਇਸਦੀ ਤਾਜਾ ਮਿਸਾਲ ਪੰਜਾਬ ਤੇ ਹਕੂਮਤ ਕਰ ਰਹੀ ਅਕਾਲੀ ਭਾਜਪਾ ਦੀ ਸਰਕਾਰ ਦੇ ਮੌਜੂਦਾ ਵਿਧਾਇਕ ਚੌਧਰੀ ਮੋਹਣ ਲਾਲ ਬੰਗਾ ਦੇ ਬਦਲਵੇਂ ਭੇਸ ਦਿਖਾ ਰਹੇ ਹਨ । ਸਿੱਖ ਵੋਟਾਂ ਹਥਿਆਉਣ ਲਈ ਚੌਣਾਂ ਤੋਂ ਕੁਝ ਸਮਾਂ ਪਹਿਲਾਂ ਮੋਹਣ ਲਾਲ ਬੰਗਾ ਮੋਹਣ ਸਿੰਘ ਬਣਕੇ ਅਖਬਾਰਾਂ ਵਿੱਚ ਛਾਇਆ ਰਹਿੰਦਾ ਹੈ ਅਤੇ ਸਿੱਖਾਂ ਦੀਆਂ ਵੋਟਾਂ ਬਟੋਰਕੇ ਜਦੋਂ ਚੋਣ ਜਿੱਤ ਜਾਂਦਾ ਤਾਂ ਦੁਬਾਰਾ ਮੋਹਣ ਲਾਲ ਹੀ ਨਹੀਂ ਬਣਦਾ ਬਲਕਿ ਸਿੱਖਾਂ ਵਿਰੋਧੀ ਬਿਹਾਰੀ ਭਈਏ ਆਸ਼ੋਤੋਸ਼ ਦਾ ਚੇਲਾ ਬਣਕੇ ਵਿਧਾਨ ਸਭਾ ਵਿੱਚ ਆਪਣੀ ਦਸਤਾਰ ਉਤਾਰ ਕੇ ਵਾਲ ਖਿਲਾਰ ਕੇ ਸੌਂਹ ਵੀ ਚੁੱਕਦਾ ਹੈ ਅਤੇ ਇੱਥੇ ਹੀ ਬਸ ਨਹੀਂ ਬਲਕਿ ਕੈਨੇਡਾ ਦੇ ਰੇਡੀਓ ਸ਼ੇਰੇ ਪੰਜਾਬ ਵਲੋਂ ਮੋਹਣ ਲਾਲ ਬੰਗਾ ਦੀ ਇੰਟਰਵਿਊ ਲੈਣ ਤੇ ਸਵਾਲ ਕੀਤਾ ਜਾਂਦ,ਾ ਕਿ ਮੋਹਣ ਲਾਲ ਜੀ ਤੁਹਾਡੀ ਦਸਤਾਰ ਨੇ ਕਿਹੜੀ ਇਹੋ ਜਿਹੀ ਗੁਸਤਾਖੀ ਕੀਤੀ ਕਿ ਤੁਹਾਨੂੰ ਵਿਧਾਨ ਸਭਾ ਵਿੱਚ ਦਸਤਾਰ ਉਤਾਰਨੀ ਪਈ?

ਇਹੋ ਅਖੌਤੀ ਮੋਹਣ ਲਾਲ ਆਸ਼ੂਤੋਸ਼ ਦਾ ਚੇਲਾਂ ਬੜੇ ਮਾਣ ਤੇ ਹੰਕਾਰ ਨਾਲ ਕਹਿੰਦਾ ਹੈ, ਕਿ ਲੋਕ ਮੇਰੇ ਦਾੜੀ, ਕੇਸਾਂ ਨੂੰ ਨਹੀਂ ਮੋਹਣ ਲਾਲ ਨੂੰ ਪਿਆਰ ਕਰ ਦੇ ਹਨ। ਸ: ਸੁੱਜੋ ਨੇ ਤਿੱਖੀ ਪ੍ਰਤੀ ਕਿਰਿਆ ਕਰਦਿਆ ਕਿਹਾ ਕਿ ਇਹ ਮੋਹਣ ਲਾਲ 2005 ਵਿੱਚ ਮੋਹਣ ਲਾਲ ਤੋਂ ਮੋਹਣ ਸਿੰਘ ਬਣਕੇ ਅਖਬਾਰਾਂ ਵਿੱਚ ਛਾਇਆ ਰਿਹ,ਾ ਜਿਸ ਦੇ ਸਬੂਤ ਸਾਡੇ ਕੋਲ ਹਨ ਫਿਰ ਲਾਲ ਬਣ ਗਿਆ ਤੇ ਹੁਣ ਫਿਰ ਚੋਣਾਂ ਦੇ ਬੱਦਲ ਸਿਰ ਤੇ ਮੰਡਰਾਉਣ ਕਰਕੇ, ਕੁਝ ਦਿਨਾਂ ਤੋਂ ਫਿਰ ਮੋਹਣ ਸਿੰਘ ਬਣ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਤਾਂ ਕਿ ਵੋਟ-ਬਟੋਰ ਸਕੀਮ ਵਿੱਚ ਫਿਰ ਕਾਮਯਾਬ ਹੋ ਸਕੇ। ਉਹਨਾਂ ਕਿਹਾ ਕਿ ਸਖ਼ਸ਼ ਵਲੋਂ ਨਾਈ ਦੀ ਦੁਕਾਨ ਦਾ ਉਦਘਾਟਨ ਕਰਨ ਦੀਆਂ ਖ਼ਬਰਾਂ ਵੀ ਲੱਗ ਚੁੱਕੀਆਂ ਹਨ।

ਉਨਾਂ ਮੋਹਣ ਲਾਲ ਨੂੰ ਲੰਬੇ ਹੱਥੀ ਲੈਂਦਿਆ ਕਿਹਾ, ਕਿ ਇਹ ਸਖਸ਼ ਸਿਰਫ ਜਲੰਧਰ ਵਾਲੀ ਬਾਦਲ ਪੱਖੀ ਅਖਬਾਰ ਵਿੱਚ ਹੀ ਮੋਹਣ ਸਿੰਘ ਬਣਿਆ ਹੋਇਆ । ਪੰਜਾਬੀ ਅਖਬਾਰ ਵਿੱਚ ਮੋਹਣ ਲਾਲ ਹੀ ਹੈ, ਅਤੇ ਜਿਹੜੇ ਪੱਥਰ ਲਗਾ ਰਿਹਾ ਹੈ, ਉਹ ਵੀ ਮੋਹਣ ਲਾਲ ਨਾਮ ਵਾਲੇ ਹੀ ਹਨ । ਸ੍ਰ: ਸੁੱਜੋਂ ਨੇ ਕਿਹਾ ਕਿ ਮੋਹਣ ਲਾਲ ਦੇ ਵਾਰ ਵਾਰ ਰੰਗ ਬਦਲਣ ਨਾਲ ਲਗਦਾ, ਅੱਜ ਗਿਰਗਟ ਵੀ ਸ਼ਾਇਦ ਮੋਹਣ ਲਾਲ ਨੂੰ ਵੇਖ ਕੇ ਆਪਣੇ ਰੰਗ ਬਦਲ ਦੀ ਹੋਵੇਗੀ । ਉਨ੍ਹਾਂ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਅਜਿਹੇ ਠੱਗਾਂ ਤੋਂ ਬਚਣ ਲਈ ਅਪੀਲ ਕੀਤੀ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top