Share on Facebook

Main News Page

ਮਰਦਮਸ਼ੁਮਾਰੀ ਕੈਨੇਡਾ 2011 ਵਿੱਚ ਆਪਣੀ ਅਤੇ ਪਰਿਵਾਰ ਦੀ ਮਾਤ ਭਾਸ਼ਾ ਪੰਜਾਬੀ ਭਰੋ

Canada Census 2011

(ਜਸਵਿੰਦਰ ਸਿੰਘ ਬਦੇਸ਼ਾ): ਕੈਨੇਡਾ ਵਿੱਚ ਮਰਦਮਸ਼ੁਮਾਰੀ ਹਰ ਪੰਜ ਸਾਲਾਂ ਬਾਅਦ ਕੀਤੀ ਜ਼ਾਂਦੀ ਹੈ। ਅਗਰ ਤੁਸੀਂ ਕੈਨੇਡਾ ਦੇ ਨਾਗਰਿਕ, ਆਵਾਸੀ, ਸ਼ਰਨਾਰਥੀ ਦਾਅਵੇਦਾਰ ਜ਼ਾਂ ਤੁਹਾਡੇ ਕੋਲ ਪੜਾਈ ਜ਼ਾਂ ਕੰਮ ਕਰਨ ਦਾ ਪਰਮਿਟ ਹੈ ਤਾਂ ਤੁਹਾਡੇ ਵੱਲੋਂ ਮਰਦਮਸ਼ੁਮਾਰੀ ਵਿੱਚ ਪੱਛੇ ਸਵਾਲਾਂ ਦੇ ਜਵਾਬ ਦੇਣੇ ਜ਼ਰੂਰੀ ਹਨ। ਕੈਨੇਡਾ ਵਿੱਚ 2011 ਦੀ ਮਰਦਮਸ਼ੁਮਾਰੀ ਸ਼ੁਰੂ ਹੋ ਚੁੱਕੀ ਹੈ । ਆਪ ਸਭ ਦੇ ਘਰਾਂ ਵਿੱਚ ਹਲਕੇ ਪੀਲੇ ਰੰਗ ਦੀਆਂ ਚਿੱਠੀਆਂ ਆ ਗਈਆਂ ਹੋਣਗੀਆਂ। ਇਹ ਬਹੁਤ ਹੀ ਜ਼ਰੂਰੀ ਪੇਪਰ ਹਨ ਇਹਨਾਂ ਨੂੰ ਜੰਕ ਮੇਲ ਸਮਝਕੇ ਸੱਟ ਨਾਂ ਦੇਣਾ। ਬਹੁਤੇ ਘਰਾਂ ਵਿੱਚ ਦੋ ਚਿੱਠੀਆਂ ਆਈਆਂ ਹਨ, ਇੱਕ ਘਰ ਦੇ ਮਾਲਿਕ ਪਰਿਵਾਰ ਵਾਸਤੇ ਅਤੇ ਇੱਕ ਬੇਸੰਿਮੰਟ ਵਿੱਚ ਰਹਿਣ ਵਾਲੇ ਪਰਿਵਾਰ ਵਾਸਤੇ। ਹਰ ਪਰਿਵਾਰ ਵਾਸਤੇ ਇਹਨਾਂ ਪੇਪਰਾਂ ਨੂੰ ਭਰਨਾਂ ਕਾਨੂੰਨੀ ਤੌਰ ਤੇ ਜ਼ਰੂਰੀ ਹੈ। ਇਸ ਚਿੱਠੀ ਨੂੰ ਧਿਆਨ ਨਾਲ ਖੋਲੋ ਇਸ ਵਿੱਚ 15 ਨੰਬਰ ਦਾ ਸਂੈਸਿਸ ਕੈਨੇਡਾ ਵੱਲੋਂ ਭੇਜਿਆ ਗੁਪਤ ਕੋਡ ਨੰਬਰ ਹੈ। ਬੇਸਮਿੰਟ ਵਿੱਚ ਰਹਿਣ ਵਾਲੇ ਪਰਿਵਾਰ ਨੂੰ ਉਹਨਾਂ ਦੀ ਚਿੱਠੀ ਜ਼ਰੂਰ ਦੇ ਦਿੳ ਅਤੇ ਇਸ ਨੂੰ ਭਰਨ ਵਾਸਤੇ ਕਹੋ।

ਅਗਰ ਤੁਹਾਡੇ ਕੋਲ ਇੰਟਰਨੈਟ ਸਰਵਿਸ ਹੈ ਤਾਂ ਤੁਸੀਂ ਸੈਂਸਿਸ ਕੈਨੇਡਾ ਦੀ ਵੈੱਬ ਸਾਈਟ
http://census2011.gc.ca/ ੳਪਰ ਜਾ ਕੇ ਇਸ ਕੋਡ ਨੰਬਰ ਨੂੰ ਭਰਕੇ ਆਪਣੀ ਜ਼ਾਣਕਾਰੀ ਆਨ ਲਾਈਨ ਭਰ ਸਕਦੇ ਹੋ। ਅਗਰ ਆਪ ਜੀ ਨੂੰ ਇੰਟਰਨੈਟ ਨਹੀਂ ਚਲਾਉਣਾ ਆਉਂਦਾ ਤਾਂ ਆਪ ਘਰ ਦੇ ਕਿਸੇ ਹੋਰ ਮੈਂਬਰ ਜਾਂ ਬੱਚਿਆਂ ਦੀ ਮਦਦ ਲੈ ਸਕਦੇ ਹੋ। ਜਿਹਨਾਂ ਲੋਕਾਂ ਦੇ ਘਰ ਇੰਟਰਨੈਟ ਨਹੀਂ ਹੈ ਜਾਂ ਜਿਹਨਾਂ ਨੂੰ ਮਰਦਮਸ਼ੁਮਾਰੀ ਦੇ ਪੇਪਰ ਨਹੀਂ ਮਿਲੇ, ਉਹ 1-877-777-2011 ਉਪਰ ਫੋਨ ਕਰਕੇ ਫਾਰਮ ਮੰਗਵਾ ਸਕਦੇ ਹਨ ਜੋ ਕਿ ਪੰਜਾਬੀ ਵਿੱਚ ਵੀ ਉਪਲੱਭਧ ਹਨ। ਫਾਰਮ ਮੰਗਵਾਕੇ ਭਰਕੇ ਮੇਲ ਕੀਤੇ ਜਾ ਸਕਦੇ ਹਨ। ਮੱਦਦ ਵਾਸਤੇ ਸਹਾਇਤਾ ਲਾਈਨਾਂ 2 ਮਈ ਤੋਂ 31 ਮਈ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੱਲੀਆਂ ਰਹਿਣਗੀਆਂ। ਮੱਦਦ ਵਾਲੀਆਂ ਸੇਵਾਵਾਂ ਦੇ ਅਪਰੇਟਰ ਇੰਗਲਿਸ਼ ਤੋਂ ਸਿਵਾ ਹੋਰ ਭਾਸ਼ਾਵਾਂ ਵਿੱਚ ਵੀ ਮਾਹਿਰ ਹਨ। ਮਰਦਮਸ਼ੁਮਾਰੀ ਦੇ ਕੁੱਲ 10 ਪ੍ਰਸ਼ਨ ਹਨ ਜੋ ਕਿ 33 ਭਾਸਾਵਾਂ ਵਿੱਚ ਭਰੇ ਜਾ ਸਕਦੇ ਹਨ ਜਿਹਨਾਂ ਵਿੱਚ ਪੰਜਾਬੀ ਭਾਸ਼ਾ ਵੀ ਹੈ। ਇੰਟਰਨੈਟ ੳਪਰ ਸਿਰਫ ਇੰਗਲਿਸ਼ ਵਿੱਚ ਭਰੇ ਜਾ ਸਕਦੇ ਹਨ। ਇਹਨਾਂ ਸਵਾਲਾਂ ਵਿੱਚੋਂ ਬਹੁਤੇ ਸਵਾਲ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਜ਼ਾਣਕਾਰੀ ਸੰਬੰਧੀ ਹਨ। ਆਪ ਜੀ ਅਗਰ ਮਰਦਮਸ਼ੁਮਾਰੀ ਬਾਰੇ ਸਵਾਲਾਂ ਨੂੰ ਪੜ੍ਹਨਾਂ ਚਾਹੁੰਦੇ ਹੋ ਤਾਂ ਆਪ ਜੀ ਇਸ ਵੱਬ ਲਿੰਕ ੳਪਰ ਜਾ ਕੇ ਪੰਜਾਬੀ ਵਿੱਚ ਪੜ੍ਹ ਸਕਦੇ ਹੋ।

http://census2011.gc.ca/ccr05/ccr05c/pdf/ccr05c_000_014.pdf

ਸਵਾਲ ਨੰਬਰ 8 ੳ(ੳ): ਇਹ ਵਿਅਕਤੀ ਘਰ ਵਿੱਚ ਜ਼ਿਆਦਾਤਰ ਕਿਹੜੀਆਂ ਭਾਸਾਵਾਂ ਬੋਲਦਾ ਹੈ। ਇਸ ਵਿੱਚ ਘਰ ਦੇ ਹਰੇਕ ਵਿਅਕਤੀ ਲਈ ਪੰਜਾਬੀ ਜਾਂ ਹੋਰ ਭਰੋ?

ਸਵਾਲ ਨੰਬਰ 8 ਅ(ਬ): ਕੀ ਇਹ ਵਿਅਕਤੀ ਘਰ ਵਿੱਚ ਨੇਮ ਨਾਲ ਕੋਈ ਹੋਰ ਭਾਸ਼ਾ ਵੀ ਬੋਲਦਾ ਹੈ? ਅਗਰ ਹਾਂ ਤਾਂ ਘਰ ਦੇ ਹਰ ਵਿਅਕਤੀ ਲਈ ਪੰਜਾਬੀ ਭਰੋ।

ਸਵਾਲ ਨੰਬਰ 9: ਉਹ ਕਿਹੜੀ ਭਾਸ਼ਾ ਹੈ ਜੋ ਇਸ ਵਿਅਕਤੀ ਨੇ ਬਚਪਨ ਵਿੱਚ ਘਰ ਵਿੱਚ ਪਹਿਲਾਂ ਸਿੱਖੀ ਅਤੇ ਅਜੇ ਵੀ ਸਮਝਦਾ ਹੈ?

ਇਸ ਸਵਾਲ ਦੇ ਜਵਾਬ ਵਿੱਚ ਸਾਰੇ ਪਰਿਵਾਰ ਦੇ ਮੈਂਬਰਾਂ ਲਈ ਪੰਜਾਬੀ ਭਰੋ।

ਸਵਾਲ ਨੰਬਰ 10 ਦਾ ਜਵਾਬ ਸੋਚ ਸਮਝਕੇ ਜੋ ਵੀ ਆਪ ਠੀਕ ਸਮਝਦੇ ਹੋ ਭਰੋ। ਇਹਨਾਂ ਸਾਰੇ 10 ਸਵਾਲਾਂ ਨੂੰ ਭਰਨ ਵਾਸਤੇ ਤਕਰੀਬਨ 10-15 ਮਿੰਟ ਲਗਦੇ ਹਨ। ਪੰਜਾਬੀ ਮੂਲ ਦੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਆਪ ਸਭ ਮਰਦਮਸ਼ੁਮਾਰੀ ਦੇ ਫਾਰਮ ਜ਼ਰੂਰ ਭਰੋ ਅਤੇ ਆਪਣੀ ਮਾਤ ਭਾਸ਼ਾ ਪੰਜਾਬੀ ਭਰੋ। ਜਿਹੜੇ ਭਾਰਤੀ ਲੋਕ ਹੋਰ ਭਾਸ਼ਾਵਾਂ ਬੋਲਦੇ ਹਨ ਉਹਨਾਂ ਸਭਨਾਂ ਨੂੰ ਵੀ ਆਪਣੀ ਮਾਤ ਭਾਸ਼ਾ ਜਿਹੜੀ ਵੀ ਉਹ ਬੋਲਦੇ ਹਨ ਉਹ ਮਾਤ ਭਾਸ਼ਾ ਵਾਲੇ ਸਵਾਲਾਂ ਦੇ ਜੁਆਬ ਵਿੱਚ ਜ਼ਰੂਰ ਭਰਨੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top