Share on Facebook

Main News Page

ਖਾਲਸੇ ਦੀ ਸਿਰਜਣਾ ਗੁਰੂ ਨਾਨਕ ਸਾਹਿਬ ਨੇ ਹੀ ਕਰ ਦਿੱਤੀ ਸੀ: ਪ੍ਰੋ. ਗੁਰਬਚਨ ਸਿੰਘ ਥਾਈਲੈਂਡ

ਸ੍ਰੀ ਗੁਰੁ ਸਿੰਘ ਸਭਾ ਸ਼ਾਹਕੋਟ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਤਸ਼ਾਹੀ ਨੋਜਵਾਨ ਵੀਰਾਂ ਵਲੋਂ ਖਾਲਸੇ ਦਾ ਪਰਗਟ ਦਿਵਸ ਮਨਾਉਨਦਿਆਂ ਹੋਇਆ ਚਾਰ ਦਿਨ ਦੀਵਾਨ ਸਜਾਇਆ ਗਿਆ। ਇਹਨਾਂ ਚਾਰ ਦਿਨਾਂ ਦੇ ਦੀਵਾਨਾਂ ਵਿੱਚ ਅੰਤਰ ਰਾਂਸ਼ਟਰੀ ਸਿਖ ਕੌਮ ਦੇ ਨਾਮਵਰ ਪ੍ਰਚਾਰਕ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਗੁਰਬਾਣੀ ਸ਼ਬਦ ਵੀਚਾਰਾਂ ਕਰਦਿਆਂ ਕਿਹਾ ਕਿ ਇਤਿਹਾਸ ਵੱਖ-2 ਲੇਖਕਾਂ ਅਨੁਸਾਰ ਨਹੀ ਸਗੋ ਗੁਰਬਾਣੀ ਅਨੁਸਾਰ ਗੁਰੂਆਂ ਦਾ ਜੀਵਣ ਸਮਝਣ ਦੀ ਲੋੜ ਹੈ। ਇਸ ਗੱਲ ਨੂੰ ਸ਼ਪਸਟ ਕੀਤਾ ਕਿ ਅੱਜ ਕੌਮ ਕੇਵਲ ਨਿੱਕੇ-2 ਚੰਦ ਮੁੱਦਿਆਂ ਤੀਕ ਸੀਮਤ ਹੋ ਕਿ ਰਹਿ ਗਈ ਹੈ। ਗੁਰੁ ਨਾਨਕ ਸਾਹਿਬ ਜੀ ਨੇ ਜਿਹੜੇ ਬੁਨਿਆਦੀ ਸਿਧਾਂਤ ਦੁਨੀਆਂ ਨੂੰ ਦਿੱਤੇ ਸਨ। ਉਹ ਸਾਰੇ ਭੁੱਲਦੇ ਕੇਵਲ ਪੰਜ ਪਿਆਰਿਆਂ ਸੀਸ ਆਪ ਲਾਹ ਕੇ ਫਿਰ ਜੋੜਦਾ ਹੀ ਇਤਿਹਾਸ ਸੁਣਾਇਆ ਜਾ ਰਿਹਾ ਹੈ। ਅਜੇਹਾ ਗੈਰ ਕੁਦਰਤੀ ਇਤਿਹਾਸ ਸੁਣਾਇਆ ਹੀ ਨਹੀ ਜਾ ਰਿਹਾ ਸਗੋ ਲੜਾਈ, ਝਗੜਾ ਤੇ ਬਹਿਸ ਵੀ ਕਰ ਰਹੇ ਹਾਂ।

ਪ੍ਰੋ. ਥਾਈਲੈਂਡ ਹੋਰਾਂ ਸ਼ਬਦ ਦੀ ਵੀਚਾਰ ਕਰਦਿਆਂ ਕਿਹਾ ਕਿ ਸਿਰ ਵਿਚੋ ਪੁਰਾਣੀ ਸੋਚ, ਗੁਲਾਮੀ ਦਾ ਅਹਿਸਾਸ, ਹੀਣ ਭਾਵਣਾ ਨੂੰ ਵਡਿਆ ਸੀ। ਜਿਸ ਖਾਲਸੇ ਦੀ ਸਿਰਜਣਾ ਗੁਰੁ ਤੇ ਆਪਸ ਵਿੱਚ ਜੋੜਣ ਦਾ ਅਰਥ ਸੀ ਇੱਕ ਵੀਚਾਰਧਾਰਾ ਵਾਲੀ ਸੋਚ ਪੈਦਾ ਕੀਤੀ। ਆਪਸੀ ਨਫਰਤ ਨੂੰ ਖਤਮ ਕੀਤਾ। ਨਾਨਕ ਸਾਹਿਬ ਜੀ ਨੇ ਵੇਂਈ ਨਦੀ ਦੇ ਕਿਨਾਰੇ ਬੈਠ ਕੇ ਜੋ ਸੋਚ ਕੀਤੀ ਸੀ ਉਹੀ ਸੋਚ ਗੁਰੁ ਗੋਬਿੰਦ ਸਿੰਘ ਨੇ ਵੈਸਾਖੀ ਵਾਲੇ ਦਿਨ ਦੁਨੀਆਂ ਵਿੱਚ ਪਰਗਟ ਕੀਤੀ। ਦੇਖਣ ਨੂੰ ਅਸੀ ਸਾਰੇ ਖਾਲਸੇ ਲਗਦੇ ਹਾਂ ਪਰ ਗੁਰਬਾਣੀ ਵਾਲੀ ਸਿਧਾਂਤ ਵੀਚਾਰ ਤੋਂ ਕੋਹਾਂ ਦੂਰ ਬੈਠੇ ਹਾਂ।

ਉਹਨਾਂ ਕਿਹਾ ਕਿ ਗੁਰੁ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਸਚਿਆਰ ਬਣਨ ਦਾ ਸੁਨੇਹਾ ਦਿਤਾ ਸੀ ਜੋ ਖਾਲਸੇ ਦੇ ਰੂਪ ਵਿੱਚ ਪ੍ਰਗਟ ਹੋਇਆ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵਿਸਾਖੀ ਨੂੰ ਖਾਲਸੇ ਦਾ ਜਨਮ ਹੋਇਆ ਤਾਂ ਅਸੀ ਪਹਿਲੇ ਨੋ ਗੁਰੁ ਸਾਹਿਬਾਨਾ ਦੀ ਘਾਲ ਇੱਕ ਪਾਸੇ ਰੱਖ ਦੇਂਦੇ ਹਾਂ। ਅਸਲ ਵਿੱਚ ਖਾਲਸੇ ਦਾ ਜਨਮ ਰਾਇ ਭੋਇ ਦੀ ਤਲਵੰਡੀ ਹੋਇਆ ਤੇ ਅਨੰਦਪੁਰ ਸਾਹਿਬ ਵਿਖੇ ਇਸ ਨੂੰ ਦੁਨੀਆਂ ਸਾਹਮਣੇ ਅੰਦਰੋਂ ਤੇ ਬਾਹਰ ਇੱਕ ਰੂਪ ਵਿੱਚ ਪ੍ਰਗਟ ਕੀਤਾ। ਦਸਤਾਰ ਦੀ ਮਹਾਨਤਾ ਦੇ ਸਬੰਧ ਵਿੱਚ ਮਿੱਠੀ ਜੇਹੀ ਟਕੋਰ ਕਰਦਿਆਂ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਕਿਹਾ ਕੇ ਉਹਨਾਂ ਨੌਜਵਾਨ ਵੀਰਾਂ ਨੂੰ ਬੇਨਤੀ ਕੀਤੀ ਘੱਟੋ-2 ਅਸੀਂ ਗੁਰਦੁਆਰੇ ਦਸਤਾਰ ਸਜਾ ਕਿ ਆਈਏ ਉਂਜ ਅਸੀਂ ਦਸਤਾਰ ਦਿਵਸ ਮਨਾਂ ਰਹੇ ਹਾਂ ਪਰ ਅੱਧਿਓ ਵੀਰਾਂ ਨੇ ਨਿੱਕੇ-2 ਪਟਕੇ ਬੰਨੇ ਹੋਏ ਹਨ।

ਇਸ ਵੀਚਾਰ ਦਾ ਅਸਰ ਹੋਇਆ ਕਿ ਅਗਲੇ ਦਿਨ ਵਿੱਚ ਸਾਰੇ ਹੀ ਨੌਜਵਾਨ ਵੀਰਾਂ ਨੇ ਭਰਵੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ। ਸ਼ਬਦ ਦੀਆਂ ਵੀਚਾਰਾਂ ਸੁਣਨ ਲਈ ਸੰਗਤਾਂ ਵਿੱਚ ਇਤਨਾ ਉਤਸ਼ਾਹ ਸੀ ਰਾਤ ਗਿਆਰਾਂ ਵਜੇ ਤੀਕ ਬਹੁਤ ਪ੍ਰੇਮ ਨਾਲ ਸੁਣਦੀ ਰਹੀ ਪ੍ਰੰਬਧਕ ਕਮੇਟੀ ਦੇ ਨਾਲ ਗਿਆਨੀ ਅੰਮ੍ਰਿਤਪਾਲ ਸਿੰਘ ਵੀਰ ਹਰਦੀਪ ਸਿੰਘ ਵੀਰ ਨਵਦੀਪ ਸਿੰਘ ਤੇ ਇਹਨਾਂ ਸਾਰੇ ਸਬੰਧੀਆਂ ਵਲੋਂ ਇਸ ਸਮਾਗਮ ਨੂੰ ਸ਼ਫਲ ਬਣਾਉਣ ਲਈ ਉਚੇਚੀ ਮਿਹਨਤ ਕੀਤੀ ਗਈ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਸ਼ਾਹਕੋਟ ਵਿਖੇ ਗੁਰਮਤਿ ਦੀਆਂ ਕਲਾਸ਼ਾ ਵੀ ਲਗਾ ਰਹੇ ਹਨ।

ਅਮਰ ਸਿੰਘ S.D.O
ਇੰਚਰਜ਼ ਗੁਰਮਿਤ ਪ੍ਰਚਾਰ ਕੇਂਦਰ
ਗੁਰਮਿਤ ਗਿਆਨ ਮਿਸ਼ਨਰਿ ਕਾਲਜ਼
ਲੁਧਿਆਣਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top