Share on Facebook

Main News Page

ਕੈਨੇਡਾ ਚੋਣ ਨਤੀਜੇ
ਸਿੱਖ ਪੰਥ ਦੇ ਗੱਦਾਰ ਰੂਬੀ ਢੱਲਾ ਤੇ ਉੱਜਲ ਦੁਸਾਂਝ ਹਾਰੇ

* ਕੈਨੇਡਾ ਵਿੱਚ ਚੋਣਾਂ ਦੇ ਨਤੀਜਿਆਂ ਵਿੱਚ ਕੰਜਰਵੇਟਿਵ ਪਾਰਟੀ ਨੇ ਹੂੰਝਾ ਫੇਰ ਦਿੱਤਾ ਹੈ
* ਉੱਜਲ ਦੁਸਾਂਝ ਤਾਂ ਹੁਣ ਰਾਜਨੀਤੀ ਛੱਡਣ ਦੀ ਵੀ ਸੋਚਣ ਲੱਗਾ
* ਰੂਬੀ ਢੱਲਾ ਨੂੰ ਨਰਿੰਦਰ ਮੋਦੀ ਅਤੇ ਕਮਲ ਨਾਥ ਦੀ ਚਮਚਾਗਿਰੀ ਪਈ ਮਹਿੰਗੀ
* ਰੂਬੀ ਢੱਲਾ ਨੂੰ ਬਾਦਲਾਂ ਅਤੇ ਮਜੀਠੀਏ ਦੀ ਸਾਂਝ ਅਤੇ ਮਹਿਮਾਨ ਬਣਨਾ ਵੀ ਪਿਆ ਮਹਿੰਗਾ

ਬਠਿੰਡਾ, 3 ਮਈ (ਕਿਰਪਾਲ ਸਿੰਘ): ਕਨੇਡਾ ਚੋਣਾਂ ਦੇ ਨਤੀਜਿਆਂ ਵਿਚ ਸਿੱਖ ਪੰਥ ਦੇ ਗੱਦਾਰ ਉੱਜਲ ਦੁਸਾਂਝ ਅਤੇ ਰੂਬੀ ਢੱਲਾ ਚੋਣ ਹਾਰ ਗਏ ਹਨ। ਬ੍ਰਿਟਿਸ ਕੰਲੋਬੀਆ ਦੇ ਪ੍ਰੀਮੀਅਰ ਰਹਿ ਚੁੱਕੇ ਉਜਲ ਦੋਸਾਂਝ ਭਾਰੀ ਫਰਕ ਨਾਲ ਚੋਣ ਹਾਰੇ ਗਏ। ਪਿਛਲੀਆਂ ਚੋਣਾਂ ਵੇਲੇ ਇਹ ਸਿਰਫ਼ ਵੀਹ ਵੋਟਾਂ ਦੇ ਫਰਕ ਨਾਲ ਜਿੱਤੇ ਸਨ । ਬਰੈਮਲੀ ਗੌਰ ਮਾਲਟਨ ਹਲਕੇ ਤੋਂ ਸੀਨੀਅਰ ਆਗੂ ਗੁਰਬਖ਼ਸ ਸਿੰਘ ਮੱਲ੍ਹੀ ਨੂੰ ਬਲਜੀਤ ਗੋਸਲ ਨੇ ਹਰਾ ਦਿੱਤਾ। ਨੀਨਾ ਗਰੇਵਾਲ ਬ੍ਰਿਟਿਸ਼ ਕੰਲੋਬੀਆ ਤੋਂ ਫਿਰ ਜਿੱਤ ਹਾਸਿਲ ਕਰਨ ਵਿਚ ਕਾਮਯਾਬ ਰਹੀ ਹੈ। ਉੱਧਰ ਸੁੱਖ ਧਾਲੀਵਾਲ ਵੀ ਚੋਣ ਹਾਰ ਗਏ ਹਨ। ਟੋਰਾਂਟੋ ਹਲਕੇ ਵਿੱਚ ਪਰਮ ਗਿੱਲ ਦਾ ਮੁਕਾਬਲਾ ਤਿੰਨ ਵਾਰ ਮੈˆਬਰ ਪਾਰਲੀਮੈਂਟ ਰਹਿ ਚੁੱਕੀ ਮਿਸ ਰੂਬੀ ਢੱਲਾ ਨਾਲ ਸੀ। ਪਰਮ ਗਿੱਲ ਦੀ ਚੋਣ ਮੁਹਿੰਮ ਨੂੰ ਖੁਦ ਪ੍ਰਧਾਨ ਮੰਤਰੀ ਅਤੇ ਇਮੀਗਰੇਸ਼ਨ ਮੰਤਰੀ ਹੁਲਾਰਾ ਦਿੰਦੇ ਰਹੇ ਹਨ। ਰੂਬੀ ਢੱਲਾ ਵਾਰੇ ਕਿਹਾ ਜਾ ਰਿਹਾ ਹੈ, ਕਿ ਉਸ ਨੂੰ ਨਰਿੰਦਰ ਮੋਦੀ ਅਤੇ ਕਮਲ ਨਾਥ ਦੀ ਚਮਚਾਗਿਰੀ ਅਤੇ ਬਾਦਲਾਂ ਨਾਲ ਉਹਨਾਂ ਦੀ ਸਾਂਝ ਅਤੇ ਪੰਜਾਬ ਫੇਰੀ ਦੌਰਾਨ ਸ਼ਾਹੀ ਮਹਿਮਾਨ ਬਣਕੇ ਰਹਿਣਾ ਹੀ ਉਹਨਾਂ ਦੀ ਹਾਰ ਦਾ ਪ੍ਰਮੁੱਖ ਕਾਰਨ ਬਣਿਆ ਹੈ।


Sukh Dhaliwal


Ujjal Dosanjh

ਕੈਲਗਿਰੀ ਵਿੱਚੋਂ ਦਵਿੰਦਰ ਸੌਰੀ 18000 ਦੇ ਫਰਕ ਨਾਲ ਚੋਣ ਜਿੱਤ ਗਏ ਹਨ। ਕੈਨੇਡਾ ਵਿੱਚ 2 ਮਈ ਨੂੰ 308 ਸੰਸਦੀ ਹਲਕਿਆਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਵਿੱਚ ਕੰਜਰਵੇਟਿਵ ਪਾਰਟੀ ਨੇ ਹੂੰਝਾ ਫੇਰ ਦਿੱਤਾ ਹੈ। ਹੁਣ ਤੱਕ ਆਏ ਨਤੀਜਿਆਂ ਮੁਤਾਬਿਕ ਕੰਜਰਵੇਟਿਵ ਪਾਰਟੀ ਨੇ 168, ਲਿਬਰਲ ਨੇ 33 ਅਤੇ ਐਨ ਡੀ ਪੀ ਨੇ 103 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ। ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 155 ਸੀਟਾਂ ਚਾਹੀਦੀਆਂ ਸਨ ਜਦਕਿ ਹੁਣ ਤੱਕ 168 ਸੀਟਾਂ ਤੇ ਕੰਜਰਵੇਟਿਵ ਪਾਰਟੀ ਨੇ ਜਿੱਤ ਪ੍ਰਾਪਤ ਕਰ ਲਈ ਹੈ।

ਦੋ ਪੰਜਾਬੀਆਂ ਦੀ ਟੱਕਰ ਵਿੱਚੋਂ ਕੰਜਰਵੇਟਿਵ ਪਾਰਟੀ ਦੇ ਉਮੀਦਵਾਰ ਪਰਮ ਗਿੱਲ ਨੂੰ ਜਿੱਤ ਅਤੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੀ ਮਿਸ ਰੂਬੀ ਢੱਲਾ ਨੂੰ ਹਾਰ ਨਸੀਬ ਹੋਈ।

ਵੈਨਕੂਵਰ ਸਾਊਥ ਤੋਂ ਚੋਣ ਹਾਰੇ ਲਿਬਰਲ ਉਮੀਦਵਾਰ ਉੱਜਲ ਦੋਸਾਂਝ ਨੂੰ ਰਾਜਨੀਤੀ ਵਿੱਚ ਆਪਣਾ ਭਵਿੱਖ ਉਜਲਾ ਨਹੀਂ ਦਿੱਸ ਰਿਹਾ, ਇਸ ਲਈ ਉਹਨਾਂ ਨੇ ਸਰਗਰਮ ਰਾਜਨੀਤੀ ਛੱਡਣ ਦਾ ਮਨ ਬਣਾ ਲਿਆ ਹੈ।

ਬ੍ਰਿਟਿਸ਼ ਕੰਲੋਬੀਆ ਦੇ ਸਾਬਕਾ ਪ੍ਰੀਮੀਅਰ ਦੋਸਾਂਝ ਨੇ ਕਿਹ,ਾ ਕਿ ਉਹ ਵੋਟਾਂ ਦੀ ਰਾਜਨੀਤੀ ਤੋਂ ਪਾਸੇ ਹੱਟ ਰਹੇ ਹਨ। ਪੰਜਾਬੀ ਮੂਲ ਦੇ ਵਕੀਲ ਦੋਸਾਂਝ (63) ਪਹਿਲੀ ਵਾਰ ਨਿਊ ਡੈਮੋਕਰੇਟਿਕ ਪਾਰਟੀ ਵੱਲੋਂ ਵੈਨਕੂਵਰ- ਕੈਨੀਸਿੰਗਟਨ ਤੋਂ 1991 ਵਿੱਚ ਵਿਧਾਇਕ ਬਣੇ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top