Share on Facebook

Main News Page

ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਸਿੱਖ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ

* ਆਪਣੀ ਰਹਿਤ ਮਰਿਆਦਾ ਰਾਹੀਂ ਸਿੱਖ ਸੰਗਤਾਂ ਨਾਲ ਠੱਗੀਆਂ ਮਾਰਨ ਵਾਲੇ ਸ਼ਿਕਾਗੋ ਵਾਲੇ ਬਾਬੇ ਨੂੰ ਸ਼੍ਰੋਮਣੀ ਖਾਲਸਾ ਪੰਚਾਇਤ ਨੇ ਦਿੱਤੀ ਖੁੱਲੀ ਚੁਣੌਤੀ

ਲੁਧਿਆਣਾ, 2 ਮਈ ( ) ਅੱਜ ਲੁਧਿਆਣਾ ਦੇ ਬਸੰਤ ਰਿਜੋਰਟਸ ਵਿੱਚ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੁੱਖ ਪੰਚ ਭਾਈ ਚਰਨਜੀਤ ਸਿੰਘ ਖਾਲਸਾ ਨੇ ਆਯੋਜਿਤ ਕੀਤੀ ਗਈ ਇੱਕ ਭਰਵੀਂ ਪ੍ਰੈਸ ਕਾਂਨਫਰੈਂਸ ਦੌਰਾਨ ਦੋਸ਼ ਲਗਾਇਆ ਕਿ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਇਤ ਸਿੱਖ ਰਹਿਤ ਮਰਿਆਦਾ ਦੇ ਬਰਾਬਰ ਆਪਣੀ ਵੱਖਰੀ ਸਿੱਖ ਰਹਿਤ ਮਰਿਆਦਾ ਬਣਾ ਕੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੁੱਚੇ ਖਾਲਸਾ ਪੰਥ ਦੀ ਬਰਾਬਰੀ ਕੀਤੀ ਹੈ ਉਥੇ ਆਪਣੀ ਜਨਮ ਪੱਤਰੀ ਬਣਵਾ ਕੇ ਸਿੱਖ ਰਹਿਤ ਮਰਿਆਦਾ ਦੀ ਘੋਰ ਨਿਰਾਦਰੀ ਵੀ ਕੀਤੀ ਹੈ । ਆਪਣੀ ਗੱਲਬਾਤ ਦੌਰਾਨ ਭਾਈ ਖਾਲਸਾ ਨੇ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਸਬੰਧੀ ਚੱਲ ਰਹੇ ਤਲਾਕ ਸਕੈਂਡਲ ਦਾ ਖੁਲਾਸਾ ਕਰਦਿਆਂ ਹੋਇਆਂ ਕਿਹਾ ਕਿ ਆਪਣੇ ਦੋਸ਼ਾਂ ਤੇ ਪੜਦਾ ਪਾਉਣ ਦੇ ਲਈ ਬੀਤੇ ਦਿਨੀ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਨੇ ਆਪਣੇ ਸਾਲੇ ਨੂੰ ਫੋਨ ਕਰ ਕੇ ਕਿਹਾ ਹੈ ਕਿ ਮੈਂ ਰਮਿੰਦਰ ਕੌਰ ਨੂੰ ਕੋਈ ਤਲਾਕ ਨਹੀਂ ਦਿੱਤਾ ਪਰ ਸਾਡੀ ਜੱਥੇਬੰਦੀ ਇਸ ਮਾਮਲੇ ਪ੍ਰਤੀ ਖੁੱਲੇ ਰੂਪ ਵਿੱਚ ਉਸ ਨੂੰ ਚੁਣੌਤੀ ਦਿੰਦੀ ਹੈ ।

ਇਸ ਦੌਰਾਨ ਭਾਈ ਚਰਨਜੀਤ ਸਿੰਘ ਖਾਲਸਾ ਨੇ ਪੱਤਰਕਾਰਾਂ ਨੂੰ ਬਾਬਾ ਦਲਜੀਤ ਸਿੰਘ ਵਲੋਂ ਅਮਰੀਕਾ ਦੇ ਸ਼ਹਿਰ ਨਵੇਡਾ-ਲਾਸ ਵੇਗਾਸ ਵਿਖੇ ਲਏ ਗਏ ਤਲਾਕ ਦੀਆਂ ਕਾਪੀਆਂ ਨੂੰ ਦਿਖਾਉਂਦਿਆ ਹੋਇਆਂ ਕਿਹਾ ਕਿ ਬਾਬਾ ਦਲਜੀਤ ਸਿੰਘ ਰਹਿੰਦਾ ਤਾਂ ਸ਼ਿਕਾਗੋ ਵਿਖੇ ਹੈ ਪਰ ਉਹ ਆਪਣੀ ਪਹਿਲੀ ਪਤਨੀ ਰਮਿੰਦਰ ਕੌਰ ਕੋਲੋਂ ਜਾਅਲੀ ਤਲਾਕ ਸ਼ਿਕਾਗੋ ਤੋਂ 1800 ਕਿਲੋਮੀਟਰ ਦੂਰ ਨਵੇਡਾ ਦੇ ਪ੍ਰਸਿੱਧ ਜੂਆ ਖੇਡਣ ਵਾਲੇ ਸਥਾਨ ਸਿੰਨ ਸਿਟੀ ਜਿਸ ਨੂੰ ਅਮਰੀਕਾ ਦੇ ਨਿਵਾਸੀ ਪਾਪਾਂ ਦਾ ਸ਼ਹਿਰ ਵੀ ਕਹਿੰਦੇ ਹਨ (ਜਿੱਥੇ ਤਲਾਕ ਲੈਣਾ ਬਹੁਤ ਅਸਾਨ ਹੈ ) ਉਥੇ ਜਾ ਕੇ ਇੱਕਤਰਫਾ ਤਲਾਕ ਲਿਆ ਹੈ । ਇਸ ਮੌਕੇ ਤੇ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਵੱਲੋਂ ਬੀਬੀ ਰਮਿੰਦਰ ਕੌਰ ਤੋਂ ਤਲਾਕ ਲੈਣ ਦੇ ਕਾਰਨ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਭਾਈ ਚਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਬਾਬਾ ਦਲਜੀਤ ਸਿੰਘ ਦੇ ਬੀਬੀ ਜਸਪਾਲ ਕੌਰ ਰੰਧਾਵਾ ਦੇ ਨਾਲ ਨਜਾਇਜ ਤੌਰ ਤੇ ਸਬੰਧ ਸਨ । ਇਸ ਬਾਰੇ ਬੀਬੀ ਰਮਿੰਦਰ ਕੌਰ ਨੇ 2005 ਵਿੱਚ ਅਮਰੀਕੀ ਅਖਬਾਰ ਨੂੰ ਇੰਟਰਵਿਊ ਦੇ ਕੇ ਇਸ ਦਾ ਜਨਤਕ ਤੌਰ ਤੇ ਖੁਲਾਸਾ ਵੀ ਕੀਤਾ ਸੀ । ਜਿਸ ਦੀਆਂ ਕਾਪੀਆਂ ਬਤੌਰ ਸਬੂਤ ਸਾਡੇ ਕੋਲ ਮੌਜੂਦ ਹਨ । ਇਸੇ ਤਰਾਂ ਉਹਨਾਂ ਨੇ ਸ਼ਿਕਾਗੋ ਦੇ ਗੁਰਦੁਆਰਾ ਸਾਹਿਬ ਦੀ ਡੀਡ ਦੀਆਂ ਕਾਪੀਆਂ ਵੀ ਪ੍ਰੈਸ ਨੂੰ ਦਿਖਾਈਆਂ ਜਿਸ ਵਿੱਚ ਬਾਬਾ ਦਲਜੀਤ ਸਿੰਘ ਤੇ ਜਸਪਾਲ ਕੌਰ ਰੰਧਾਵਾ ਦਾ ਇਕੋ ਹੀ ਅਡਰੈਸ ਲਿਖਿਆ ਹੋਇਆ ਹੈ ।

ਆਪਣੀ ਗੱਲਬਾਤ ਦੌਰਾਨ ਖਾਲਸਾ ਪੰਚਾਇਤ ਦੇ ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਮੁੱਦੇ ਸਬੰਧੀ ਬੀਬੀ ਜਸਪਾਲ ਕੌਰ ਨੇ ਖੁਦ ਸਿੱਖ ਸੰਗਤਾਂ ਵਿੱਚ ਆ ਕੇ ਕਿਹਾ ਹੈ ਕਿ ਮੈਂ ਤੇ ਬਾਬਾ ਦਲਜੀਤ ਸਿੰਘ ਬਤੌਰ ਪਤੀ ਪਤਨੀ ਦੇ ਤੌਰ ਤੇ ਇਕੱਠੇ ਰਹਿੰਦੇ ਹਾਂ । ਇਸ ਦੇ ਨਾਲ ਹੀ ਉਹਨਾਂ ਨੇ ਬਾਬਾ ਦਲਜੀਤ ਸਿੰਘ ਦੀ ਤੀਜੀ ਪਤਨੀ ਬਾਰੇ ਵੀ ਖੁਲਾਸਾ ਕਰਦਿਆਂ ਹੋਇਆਂ ਕਿਹਾ ਕਿ ਬੀਬੀ ਲਖਵਿੰਦਰ ਕੌਰ ਬਹਾਦਰਗੜ• ਪਟਿਆਲਾ ਦੀ ਰਹਿਣ ਵਾਲੀ ਸੀ ਤੇ ਬਾਬਾ ਦਲਜੀਤ ਸਿੰਘ ਨੇ ਉਸ ਨੂੰ ਵਿਆਹ ਦਾ ਲਾਲਚ ਅਤੇ ਅਮਰੀਕਾ ਲੈ ਕੇ ਜਾਣ ਦਾ ਲਾਰਾ ਲਾ ਕੇ ਪਟਿਆਲਾ ਦੇ ਇਕ ਮਸ਼ਹੂਰ ਡੇਰੇ ਵਿੱਚ ਉਸ ਨਾਲ ਕੁਕਰਮ ਕੀਤਾ ਜਦੋਂ ਲਖਵਿੰਦਰ ਕੌਰ ਨੂੰ ਪਤਾ ਲੱਗਾ ਕਿ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਾ ਰਮਿੰਦਰ ਕੌਰ ਨਾਲ ਵਿਆਹਿਆ ਹੋਇਆ ਹੈ ਤਾਂ ਉਸ ਨੇ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਦੇ ਵਿਰੁੱਧ ਆਪਣੇ ਨਾਲ ਹੋਏ ਧੋਖੇ ਤੇ ਕੁਕਰਮ ਦੀ ਇੱਕ ਲਿਖਤੀ ਸ਼ਿਕਾਇਤ ਐਸ.ਐਸ.ਪੀ. ਪਟਿਆਲਾ ਨੂੰ ਦਿੱਤੀ । ਪਰ ਪਟਿਆਲੇ ਦੇ ਇੱਕ ਮਸ਼ਹੂਰ ਡੇਰੇਦਾਰ ਤੇ ਹੋਰ ਪਤਵੰਤੇ ਸੱਜਣਾ ਦੇ ਵਿੱਚ ਪੈਣ ਦੇ ਕਾਰਨ ਬਾਬਾ ਦਲਜੀਤ ਸਿੰਘ ਨੇ ਬੀਬੀ ਲਖਵਿੰਦਰ ਕੌਰ ਨੂੰ ਦਸ ਲੱਖ ਰੁਪਏ ਨਕਦ ਦੇ ਕੇ ਅਤੇ ਮੁਆਫੀ ਮੰਗ ਕੇ ਆਪਣੀ ਜਾਨ ਛੁਡਾਉਣੀ ਪਈ ਸੀ ।

ਪ੍ਰੈਸ ਕਾਂਨਫਰੰਸ ਦੌਰਾਨ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਪ੍ਰਮੁੱਖ ਆਗੂਆਂ ਭਾਈ ਚਰਨਜੀਤ ਸਿੰਘ ਖਾਲਸਾ, ਭਾਈ ਜੋਗਿੰਦਰ ਸਿੰਘ ਫੌਜੀ ਤਰਨ ਤਾਰਨ, ਭਾਈ ਦਵਿੰਦਰ ਸਿੰਘ ਹਰੀਏਵਾਲ, ਭਾਈ ਹਰਿੰਦਰ ਸਿੰਘ ਦਰਵੇਸ਼ ਨਥਾਣਾ, ਭਾਈ ਮਨਿੰਦਰ ਸਿੰਘ ਮੁਕਤਸਰ ਅਤੇ ਭਾਈ ਭੁਪਿੰਦਰ ਸਿੰਘ ਨਿਮਾਣਾ ਨੇ ਸਾਂਝੇ ਰੂਪ ਵਿੱਚ ਐਲਾਨ ਕੀਤਾ ਕਿ ਉਹ ਜਲਦੀ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਬਰਾਬਰੀ ਕਰਨ ਵਾਲੇ, ਸਿੱਖੀ ਸਿਧਾਂਤਾਂ ਦੀ ਨਿਰਾਦਰੀ ਕਰਨ ਵਾਲੇ, ਸਿੱਖੀ ਭੇਸ ਵਿੱਚ ਕੌਮ ਦੀਆਂ ਧੀਆਂ, ਭੈਣਾਂ ਨਾਲ ਮੂੰਹ ਕਾਲ਼ਾ ਕਰਨ ਵਾਲੇ ਤੇ ਚਿੱਟੇ ਜਿਨ ਕੇ ਕਪੜੇ ਮੇਲ਼ੇ ਚਿੱਤ ਕਠੋਰੂ ਦੇ ਮਹਾਂਵਾਕ ਅਨੁਸਾਰ ਬਾਬਾ ਦਲਜੀਤ ਸ਼ਿਕਾਗੋ ਵਾਲੇ ਦੀਆਂ ਕਾਲੀਆਂ ਕਰਤੂਤਾਂ ਦਾ ਇਕ ਚਿੱਠਾ ਤਿਆਰ ਕਰਕੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਪਹੁੰਚਾਉਣਗੇ ਤਾਂ ਕਿ ਇਹਨਾਂ ਭੇਖੀਆਂ ਤੋਂ ਧੀਆਂ ਭੈਣਾ ਦੀ ਲੁੱਟੀ ਜਾ ਰਹੀ ਪਤ ਅਤੇ ਕੌਮ ਦੀ ਰੋਲੀ ਜਾ ਰਹੀ ਪੱਗ ਨੂੰ ਬਚਾਇਆ ਜਾ ਸਕੇ । ਇਸ ਦੌਰਾਨ ਸਮੁੱਚੀ ਸ਼੍ਰੋਮਣੀ ਖਾਲਸਾ ਪੰਚਾਇਤ ਨੇ ਦੇਸ਼ ਤੇ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਦਲਜੀਤ ਸਿੰਘ ਸ਼ਿਕਾਗੋ ਵਾਲੇ ਦੀਆਂ ਕਾਲੀਆਂ ਕਰਤੂਤਾਂ ਦੀ ਜਾਣਕਾਰੀ ਦੇਣ ਲਈ ਸਾਨੂੰ ਸੰਪਰਕ ਕਰਨ ਤਾਂ ਕਿ ਉਸਦੀਆਂ ਕਾਲੀਆਂ ਕਰਤੂਤਾਂ ਦਾ ਪਰਦਾਫਾਸ਼ ਕੀਤਾ ਜਾ ਸਕੇ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top