Share on Facebook

Main News Page

ਵਿਸ਼ਵ ਸਿੱਖ ਕੌਂਸਲ ਵਲੋਂ 2003 ਵਾਲਾ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਬੰਧੀ ਮਤਾ ਪਾਸ

* ਬਿਕ੍ਰਮੀ ਕੈਲੰਡਰ ਇਤਨਾ ਨੁਕਸਦਾਰ ਹੈ, ਕਿ ਇਸ ਵਿੱਚ ਨਾ ਸਾਲ ਵਿੱਚ ਦਿਨਾਂ ਦੀ ਗਿਣਤੀ ਨਿਸਚਤ ਹੈ, ਇਹ 354 ਦਿਨਾਂ ਤੋਂ ਲੈ ਕੇ 383 ਜਾˆ 384 ਦਿਨ ਤੱਕ ਵਧਦੇ ਘਟਦੇ ਰਹਿੰਦੇ ਹਨ, ਨਾ ਸਾਲ ਦੇ ਮਹੀਨਿਆਂ ਦੀ ਗਿਣਤੀ ਨਿਸਚਤ ਹੈ- ਕਦੀ ਸਾਲ ਵਿੱਚ 12 ਮਹੀਨੇ ਤੇ ਕਦੀ 13, ਨਾ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਨਿਸਚਤ ਹੈ ਇਹ 29 ਤੋਂ ਲੈ ਕੇ 32 ਦਿਨ ਤੱਕ ਘਟਦੀ ਵਧਦੀ ਹੈ। ਕਦੀ ਦੋ ਦੋ ਦਿਨ ਇੱਕੋ ਤਿੱਥ ਰਹਿੰਦੀ ਹੈ ਤੇ ਕਦੀ ਇੱਕ ਦਿਨ ਵਿੱਚ ਦੋ ਦੋ ਤਿਥਾਂ ਆ ਜਾਂਦੀਆਂ ਹਨ। ਸਿਰਫ ਤਿੱਥਾਂ ਹੀ ਨਹੀਂ ਕਿਸੇ ਸਾਲ ਵਿੱਚ ਇੱਕੋ ਨਾਮ ਦੇ ਦੋ ਮਹੀਨੇ ਤੇ ਕਿਸੇ ਸਾਲ ਵਿੱਚ ਕੋਈ ਖਾਸ ਮਹੀਨਾ ਆਉਂਦਾ ਹੀ ਨਹੀਂ। ਇਸ ਲਈ ਗੁਰਪੁਰਬ ਦੀਆਂ ਤਰੀਖਾਂ ਨਿਸਚਤ ਕਰਨੀਆਂ ਇਸ ਤਰ੍ਹਾਂ ਦਾ ਗੋਰਖਧੰਦਾ ਹੈ ਜਿਹੜਾ ਕਿ ਪੰਡਤ ਵਲੋਂ ਬਣਾਈ ਯੰਤਰੀ ਤੋਂ ਬਿਨਾ ਹੱਲ ਹੋ ਹੀ ਨਹੀਂ ਸਕਦਾ

* ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਕੇ ਇਸ ਨੂੰ ਬਿਕ੍ਰਮੀ ਕੈਲੰਡਰ ਨਾਲ ਰਲਗੱਡ ਕਰਨ ਵਾਲੇ ਆਰਐੱਸਐੱਸ ਦੇ ਏਜੰਟ ਮਾਲੂਮ ਹੁੰਦੇ ਹਨ ਜਿਹੜੇ ਸਿੱਖਾਂ ਨੂੰ ਹਮੇਸ਼ਾਂ ਲਈ ਪੰਡਤਾਂ ਦੇ ਮੁਥਾਜ ਬਣਾਈ ਰੱਖਣਾ ਚਾਹੁੰਦੇ ਹਨ

ਬਠਿੰਡਾ, 2 ਮਈ (ਕਿਰਪਾਲ ਸਿੰਘ): ਵਿਸ਼ਵ ਸਿੱਖ ਕੌਂਸਲ-ਅਮੈਰਿਕਾ ਰੀਜਨ ਵਲੋਂ ਪਾਸ ਕੀਤੇ ਮਤੇ ਵਿੱਚ 2003 ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਸਵੀਕਾਰ ਕਰਦਿਆਂ ਸਾਰੇ ਸਿੱਖ ਜਗਤ ਨੂੰ ਪੁਰਜ਼ੋਰ ਸ਼ਬਦਾਂ ਵਿਚ ਅਪੀਲ ਕੀਤੀ ਗਈ ਹੈ ਕਿ ਉਹ ਅੱਜ ਤੋਂ ਹੀ ਸਾਰੇ ਗੁਰਪੁਰਬ ਅਤੇ ਹੋਰ ਦਿਨ-ਦਿਹਾੜੇ ਇਸ ਕੈਲੰਡਰ ਅਨੁਸਾਰ ਮਨਾਉਣ ਦੀ ਕਿਰਪਾਲਤਾ ਕਰਨ ਤੋਂ ਇਲਾਵਾ ਆਪਣੇ ਪਰਿਵਾਰਕ ਤੇ ਸਮਾਜਕ ਕਾਰ-ਵਿਹਾਰ ਵੀ ਇਸ ਕੈਲੰਡਰ ਅਨੁਸਾਰ ਹੀ ਕਰਨ। ਇਹ ਜਾਣਕਾਰੀ ਕੌਂਸਿਲ ਦੇ ਜਨਰਲ ਸਕੱਤਰ ਡਾ: ਤਰੁਣਜੀਤ ਸਿੰਘ ਨੇ ਸੰਸਥਾ ਦੇ ਲੈਟਰਪੈਡ ’ਤੇ ਪਾਸ ਕੀਤੇ ਮਤੇ ਦੀ ਨਕਲ ਭੇਜ ਕੇ ਦਿਤੀ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 2003 ਵਿੱਚ ਜਾਰੀ ਕੀਤੇ ਗਏ, ਨਾਨਕਸ਼ਾਹੀ ਕੈਲੰਡਰ ਨੂੰ ਹੂਬਹੂ ਸਵੀਕਾਰ ਕਰਨ ਦੇ ਕਾਰਨ ਦਸਦਿਆਂ ਮਤੇ ਵਿੱਚ ਲਿਖਿਆ ਹੈ ਕਿ:-

ਇਸ ਕੈਲੰਡਰ ਦਾ ਨਾਮ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਸ਼ੁਰੂ ਹੁੰਦਾ ਹੈ, ਅਤੇ ਇਸ ਦਾ ਸੰਮਤ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਵਾਲੇ ਸਾਲ 1469 ਤੋਂ ਸ਼ੁਰੂ ਹੈ। ਮਹੀਨੇ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਦਰਜ਼ ਬਾਰਹ ਮਾਹਾ ਅਨੁਸਾਰ ਚੇਤ ਤੋਂ ਹੀ ਅਰੰਭ ਹੁੰਦੇ ਹਨ।

ਇਸ ਕੈਲੰਡਰ ਵਿੱਚ ਸਾਲ ਦੀ ਲੰਬਾਈ, ਅੰਗ੍ਰੇਜ਼ੀ ਗਰੈਗੋਰੀਅਨ ਕੈਲੰਡਰ ਯਾ ਮੌਸਮੀ ਸਾਲ ਵਾਂਗ, 365 ਦਿਨ 5 ਘੰਟੇ 48 ਮਿੰਟ 45 ਸਕਿੰਟ ’ਤੇ ਆਧਾਰਿਤ ਹੈ ਜਿਸ ਸਦਕਾ ਮਹੀਨਿਆਂ ਤੇ ਰੁੱਤਾਂ ਦਾ ਆਪਸੀ ਸਬੰਧ ਸਦਾ ਲਈ ਉਹੀ ਰਹੇਗਾ ਜੋ ਗੁਰਬਾਣੀ ਵਿੱਚ ਬਾਰਹ ਮਾਹਾ, ਅਤੇ ਰੁਤੀ ਸਲੋਕ ਦੀ ਬਾਣੀ ਵਿੱਚ ਦਰਸਾਇਆ ਗਿਆ ਹੈ।

ਮਹੀਨੇ ਕੇਵਲ 31 ਜਾਂ 30 ਦਿਨ ਦੇ ਹਨ। ਪਹਿਲੇ 5 ਮਹੀਨੇ 31/31 ਦਿਨ ਦੇ ਅਤੇ ਬਾਕੀ ਸਾਰੇ 30/30 ਦਿਨ ਦੇ। ਲੀਪ ਦੇ ਸਾਲ ਵਿੱਚ ਫ਼ੱਗਣ 31 ਦਿਨ ਦਾ। ਇਹ ਚੇਤੇ ਰੱਖਣ ਲਈ ਬੜਾ ਸਰਲ ਹੈ। ਜਦ ਫ਼ਰਵਰੀ ਲੀਪ ਦੀ ਹੋਵੇਗੀ ਉਸ ਸਾਲ ਫ਼ੱਗਣ ਲੀਪ ਦਾ ਹੋਵੇਗਾ।

ਗੁਰਪੁਰਬਾਂ ਦੀਆਂ ਤਾਰੀਖ਼ਾਂ ਸੂਰਜੀ ਕੈਲੰਡਰ ਅਨੁਸਾਰ ਹੋਣ ਕਾਰਣ ਸਾਰੇ ਗੁਰਪੁਰਬਾਂ ਦੀਆਂ ਤਾਰੀਖਾਂ ਸਦਾ ਲਈ ਨਾਨਕਸ਼ਾਹੀ ਕੈਲੰਡਰ ਅਤੇ ਸਾਂਝੇ ਕੈਲੰਡਰ ਵਿੱਚ ਨਿਸ਼ਚਿਤ ਹੋਣ ਕਾਰਨ ਹਰ ਸਾਲ ਉਹੀ ਰਹਿਣਗੀਆਂ ਅਤੇ ਸਾਲ ਵਿਚ ਇੱਕੋ ਵਾਰੀ ਆਉਣਗੀਆਂ। ਮਿਸਾਲ ਦੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਵਸ 23 ਪੋਹ ਨਾਨਕਸ਼ਾਹੀ ਅਤੇ 5 ਜਨਵਰੀ ਸਦਾ ਹੀ ਇੱਕੋ ਦਿਨ ਆਉਣਗੇ।

ਉਕਤ ਕਾਰਨਾਂ ਤੋਂ ਇਲਾਵਾ ਮਤੇ ਵਿੱਚ ਇਹ ਵੀ ਲਿਖਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਵਖਰੀ ਹਸਤੀ ਅਤੇ ਅੱਡਰੀ ਕੌਮੀਅਤ ਦਾ ਪ੍ਰਤੀਕ ਹੈ ਜਿਸ ਤੋਂ ਸਿੱਖਾਂ ਨੂੰ ਆਪਣੇ ਕੌਮੀ ਨਿਸ਼ਾਨੇ ਵੱਲ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ ਇਸ ਲਈ ਸਿੱਖ ਕੌਮ ਪਾਸ ਆਪਣੇ ਨਵੇਕਲੇ ਕੈਲੰਡਰ ਦਾ ਹੋਣਾ ਵਿਸ਼ੇਸ਼ ਮਹੱਤਤਾ ਰਖਦਾ ਹੈ।

ਇਹ ਦੱਸਣਯੋਗ ਹੈ ਕਿ ਵਿਸ਼ਵ ਸਿੱਖ ਕੌਂਸਲ - ਅਮੈਰਿਕਾ ਰਿਜਨ, ਸਿੱਖ ਗੁਰੂਦੁਆਰੇ ਅਤੇ ਸੰਸਥਾˆਵਾˆ ਦੀ ਅਮਰੀਕਾ ਵਿਚ ਇਕ ਪ੍ਰਤਿਨਧ ਅਤੇ ਚੁਣੀ ਹੋਈ ਸੰਸਥਾ ਹੈ ਜਿਸ ਦੇ ਕੌਮੀ ਪੱਧਰ ’ਤੇ ਮੈਂਬਰਾˆ ਦੀ ਸੂਚੀ ਵਿਚ 47 ਗੁਰੂਦੁਆਰੇ ਅਤੇ ਹੋਰ ਸਿੱਖ ਸੰਸਥਾਵਾˆ ਸ਼ਾਮਲ ਹਨ। ਇਹ ਸੰਸਥਾ ਸਿੱਖ ਮਸਿਲਆˆ ਦੀ ਬੇਹਤਰੀ ਲਈ ਕੌਮੀ ਅਤੇ ਅੰਤ੍ਰਰਾਸ਼ਟਰੀ ਪੱਧਰ ’ਤੇ ਐਡਵੋਕੇਸੀ ਕਰਦੀ ਹੋਈ ਵਿਦਿਅਕ ਅਤੇ ਮਨੁਖਤਾ ਦੀ ਭਲਾਈ ਵਰਗੇ ਮਸਿਲਆˆ ’ਤੇ ਕੇਂਦਰਿਤ ਰਹਿ ਕੇ ਕੰਮ ਕਰਦੀ ਹੈ। ਵਿਸ਼ਵ ਸਿੱਖ ਕੌਂਸਲ - ਅਮੈਰਿਕਾ ਰਿਜਨ ਵਲੋਂ ਪਾਸ ਕੀਤੇ ਗਏ ਇਸ ਮਤੇ ਵਿੱਚ ਸਰਦਾਰ ਪਾਲ ਸਿੰਘ (ਪੁਰੇਵਾਲ) ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ, ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਬੜੀ ਮਿਹਨਤ ਨਾਲ ਵਿਗਿਆਨਕ ਢੰਗ ਵਰਤ ਕੇ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਮਤੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਵਿਚ ਬੇਨਤੀ ਕੀਤੀ ਗਈ ਹੈ ਕਿ ਉਹ 2003 ਵਿੱਚ ਸਮੁੱਚੇ ਪੰਥ ਵਲੋਂ ਪਰਵਾਨ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਕੇ ਲਾਗੂ ਕਰਨ ਦਾ ਆਦੇਸ਼ ਦੇਣ ਦੀ ਕਿਰਪਾਲਤਾ ਕਰਨ।

ਇਹ ਦੱਸਣਯੋਗ ਹੈ ਕਿ 2010 ਵਿੱਚ ਸੋਧ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ, ਬਿਕ੍ਰਮੀ ਕੈਲੰਡਰ ਦਾ ਮਿਲਗੋਭਾ ਕਰ ਦਿੱਤਾ ਗਿਆ ਹੈ। ਬਿਕ੍ਰਮੀ ਕੈਲੰਡਰ ਦੇ ਸੂਰਜੀ ਸਾਲ ਦੀ ਲੰਬਾਈ 365.2587 ਦਿਨ ਹੈ ਤੇ ਇਹ ਮੌਸਮੀ ਸਾਲ, ਜਿਸ ਦੀ ਲੰਬਾਈ 365.2422 ਹੈ, ਤੋˆ ਲੱਗਭੱਗ 60 ਸਾਲ ਪਿੱਛੋਂ ਇਕ ਦਿਨ ਅੱਗੇ ਹੋ ਜਾˆਦਾ ਹੈ। ਇਹ ਕੈਲੰਡਰ ਵੀ 18-19 ਨਵੰਬਰ 1964 ਨੂੰ ਅੰਮ੍ਰਿਤਸਰ ਵਿਖੇ ਹੋਈ ਮੀਟੰਗ ਵਿਚ ਸੋਧਿਆ ਜਾ ਚੁੱਕਾ ਹੈ। ਨਵੇˆ ਸਿਧਾˆਤ ਨੂੰ ਦ੍ਰਿਕਗਿਣਤ ਸਿਧਾˆਤ ਕਿਹਾ ਜਾˆਦਾ ਹੈ, ਜਿਸ ਅਨੁਸਾਰ ਸਾਲ ਦੀ ਲੰਬਾਈ 365.2563 ਦਿਨ ਹੈ। ਇਹ ਸਾਲ ਵੀ ਮੌਸਮੀ ਸਾਲ ਤੋˆ ਲੱਗਭੱਗ 72 ਸਾਲ ਪਿੱਛੋਂ ਇਕ ਦਿਨ ਅੱਗੇ ਹੋ ਜਾˆਦਾ ਹੈ। ਇਨ੍ਹਾˆ ਕੈਲੰਡਰਾˆ ਦੀ ਵਰਤੋਂ ਕਾਰਨ ਹੀ ਪਿਛਲੇ 500 ਸਾਲ ਵਿਚ ਮੌਸਮੀ ਸਾਲ ਨਾਲੋˆ ਲੱਗ ਭੱਗ 8 ਦਿਨਾˆ ਦਾ ਫਰਕ ਪੈ ਚੁੱਕਾ ਹੈ। ਜੇ ਇਹ ਇਸੇ ਤਰ੍ਹਾ ਹੀ ਚਲਦਾ ਰਹੇ ਤਾˆ ਗੁਰਬਾਣੀ ਵਿਚ ਦਰਜ ਮਹੀਨਿਆˆ ਦਾ ਸਬੰਧ ਰੁੱਤਾˆ ਨਾਲੋ ਟੁੱਟ ਜਾਵੇਗਾ।

ਬਿਕ੍ਰਮੀ ਕੈਲੰਡਰ ਦਾ ਹੋਰ ਵੱਡਾ ਨੁਕਸ ਇਹ ਹੈ ਕਿ ਇਸ ਵਿੱਚ ਗੁਰਪੁਰਬ ਤੇ ਹੋਰ ਦਿਹਾੜੇ ਚੰਦ੍ਰਮਾ ਦੀਆਂ ਤਿਥਾਂ ਦੇ ਹਿਸਾਬ ਰੱਖੇ ਗਏ ਹਨ। ਚੰਦਰ ਸਾਲ ਦੀ ਲੰਬਾਈ 354.37 ਦਿਨ ਹੁੰਦੀ ਹੈ ਇਹ ਸਾਲ ਸੂਰਜੀ ਸਾਲ ਤੋˆ ਲਗਪਗ 11 ਦਿਨ ਛੋਟਾ ਹੈ। ਦੋ ਸਾਲ ’ਚ ਹੀ ਇਹ ਸੂਰਜੀ ਸਾਲ ਨਾਲੋˆ 22 ਦਿਨ ਪਿਛੇ ਰਹਿ ਜਾˆਦਾ ਹੈ। ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਸਾਲ ’ਚ ਇਕ ਹੋਰ ਮਹੀਨਾ ਜੋੜ ਦਿੱਤਾ ਜਾˆਦਾ ਹੈ। ਅਜੇਹੇ ਸਾਲ ਵਿਚ ਚੰਦ ਦੇ ਸਾਲ ਦੇ 13 ਮਹੀਨੇ ਅਤੇ 383 ਜਾˆ 384 ਦਿਨ ਹੁੰਦੇ ਹਨ। 2010 ਵਿਚ ਵੈਸਾਖ ਦੇ ਦੋ ਮਹੀਨੇ ਸਨ। 2012 ’ਚ ਭਾਦੋˆ ਦੇ 2 ਮਹੀਨੇ ਹੋਣਗੇ। ਤੇਰਵੇˆ ਮਹੀਨੇ ਨੂੰ ਮਲ ਮਾਸ ਕਹਿੰਦੇ ਹਨ। ਇਸ ਮਹੀਨੇ ਕੋਈ ਵੀ ਸ਼ੁਭ ਕੰਮ ਨਹੀ ਕੀਤਾ ਜਾ ਸਕਦਾ। ਇਸ ਲਈ ਇਸ ਮਹੀਨੇ ਤੋˆ ਪਿਛੋਂ ਆਉਣ ਵਾਲੇ ਸਾਰੇ ਦਿਹਾੜੇ 18/19 ਦਿਨ ਪੱਛੜ ਜਾˆਦੇ ਹਨ। 19 ਸਾਲਾˆ ’ਚ 7 ਸਾਲ ਅਜੇਹੇ ਹੁੰਦੇ ਹਨ। ਇਸ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ (ਪੋਹ ਸੁਦੀ 7) ਇਕ ਸਾਲ ’ਚ ਦੋ ਵਾਰੀ ਆ ਜਾˆਦਾ ਹੈ ਅਤੇ ਕਿਸੇ ਸਾਲ ਇਕ ਵੇਰੀ ਵੀ ਨਹੀਂ ਆਉਂਦਾ। ਇਸ ਸਾਲ ਇਹ ਦਿਹਾੜਾ 11 ਜਨਵਰੀ ਸੀ ਅਤੇ ਫਿਰ 31 ਦਸੰਬਰ ਨੂੰ ਹੋਵੇਗਾ, 2012 ਵਿਚ ਇਹ ਦਿਹਾੜਾ ਨਹੀ ਆਵੇਗਾ। 2013 ’ਚ 18 ਜਨਵਰੀ, 2014 ’ਚ 7 ਜਨਵਰੀ ਅਤੇ 28 ਦਸੰਬਰ ਨੂੰ ਹੋਵੇਗਾ ਪਰ 2015 ’ਚ ਨਹੀ ਆਵੇਗਾ। ਬਿਕ੍ਰਮੀ ਕੈਲੰਡਰ ਇਤਨਾ ਨੁਕਸਦਾਰ ਹੈ ਕਿ ਇਸ ਵਿੱਚ ਨਾ ਸਾਲ ਵਿੱਚ ਦਿਨਾਂ ਦੀ ਗਿਣਤੀ ਨਿਸਚਤ ਹੈ ਇਹ 354 ਦਿਨਾਂ ਤੋਂ ਲੈ ਕੇ 383 ਜਾˆ 384 ਦਿਨ ਤੱਕ ਵਧਦੇ ਘਟਦੇ ਰਹਿੰਦੇ ਹਨ, ਨਾ ਸਾਲ ਦੇ ਮਹੀਨਿਆਂ ਦੀ ਗਿਣਤੀ ਨਿਸਚਤ ਹੈ- ਕਦੀ ਸਾਲ ਵਿੱਚ 12 ਮਹੀਨੇ ਤੇ ਕਦੀ 13, ਨਾ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਨਿਸਚਤ ਹੈ ਇਹ 29 ਤੋਂ ਲੈ ਕੇ 32 ਦਿਨ ਤੱਕ ਘਟਦੀ ਵਧਦੀ ਹੈ। ਕਦੀ ਦੋ ਦੋ ਦਿਨ ਇੱਕੋ ਤਿੱਥ ਰਹਿੰਦੀ ਹੈ ਤੇ ਕਦੀ ਇੱਕ ਦਿਨ ਵਿੱਚ ਦੋ ਦੋ ਤਿਥਾਂ ਆ ਜਾਂਦੀਆਂ ਹਨ।

ਸਿਰਫ ਤਿੱਥਾਂ ਹੀ ਨਹੀਂ ਕਿਸੇ ਸਾਲ ਵਿੱਚ ਇੱਕੋ ਨਾਮ ਦੇ ਦੋ ਮਹੀਨੇ ਤੇ ਕਿਸੇ ਸਾਲ ਵਿੱਚ ਕੋਈ ਖਾਸ ਮਹੀਨਾ ਆਉਂਦਾ ਹੀ ਨਹੀਂ। ਇਸ ਲਈ ਗੁਰਪੁਰਬ ਦੀਆਂ ਤਰੀਖਾਂ ਨਿਸਚਤ ਕਰਨੀਆਂ ਇਸ ਤਰ੍ਹਾਂ ਦਾ ਗੋਰਖਧੰਦਾ ਹੈ ਜਿਹੜਾ ਕਿ ਪੰਡਤ ਵਲੋਂ ਬਣਾਈ ਯੰਤਰੀ ਤੋਂ ਬਿਨਾ ਹੱਲ ਹੋ ਹੀ ਨਹੀਂ ਸਕਦਾ। ਸੋ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਕੇ ਇਸ ਨੂੰ ਬਿਕ੍ਰਮੀ ਕੈਲੰਡਰ ਨਾਲ ਰਲਗੱਡ ਕਰਨ ਵਾਲੇ ਆਰਐੱਸਐੱਸ ਦੇ ਏਜੰਟ ਮਾਲੂਮ ਹੁੰਦੇ ਹਨ ਜਿਹੜੇ ਸਿੱਖਾਂ ਨੂੰ ਹਮੇਸ਼ਾਂ ਲਈ ਪੰਡਤਾਂ ਦੇ ਮੁਥਾਜ ਬਣਾਈ ਰੱਖਣਾ ਚਾਹੁੰਦੇ ਹਨ।
 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top