Share on Facebook

Main News Page

ਹੁਣ ਫ਼ੇਸਬੁੱਕ ਰਾਹੀਂ ਸਿੱਖੀ ’ਤੇ ਹਮਲਾ, ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਜਨਕ ਅਕਾਊਂਟ ਤਿਆਰ ਕੀਤਾ

ਬਰਨਾਲਾ, 30 ਅਪ੍ਰੈਲ (ਜਗਸੀਰ ਸਿੰਘ ਸੰਧੂ) : ਸਿੱਖ ਵਿਰੋਧੀ ਸ਼ਕਤੀਆਂ ਵਲੋਂ ਹੁਣ ਫ਼ੇਸਬੁੱਕ ਰਾਹੀਂ ਸਿੱਖੀ 'ਤੇ ਹਮਲਾ ਕੀਤਾ ਗਿਆ ਹੈ, ਗੁਰੂ ਗੋਬਿੰਦ ਸਿੰਘ ਬਾਰੇ ਫੇਕ ਅਕਾਊਂਟ ਬਣਾ ਕੇ ਭੱਦੀਆਂ ਅਤੇ ਨਾ ਸਹਿਣ ਯੋਗ ਟਿੱਪਣੀਆਂ ਦਾ ਦੌਰਾ ਸ਼ੁਰੂ ਕਰ ਦਿੱਤਾ ਗਿਆ ਹੈ। ਦਿਨੋਂ-ਦਿਨ ਸਿੱਖੀ ਉਪਰ ਚੁਫ਼ੇਰਿਓ ਹਮਲੇ ਹੋਣੇ ਜਾਰੀ ਹਨ, ਸਿੱਖ ਵਿਰੋਧੀ ਸਕਤੀਆਂ ਹਰ ਸਮੇਂ ਅਤੇ ਹਰ ਸਾਧਨ ਨੂੰ ਵਰਤ ਕੇ ਸਿੱਖਾਂ ਨੂੰ ਚਿੜਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀਆਂ। ਇੰਟਰਨੈਂਟ ਉਪਰ ਵੀ ਸਿੱਖ ਵਿਰੋਧੀ ਸ਼ਕਤੀਆਂ ਵਲੋਂ ਸਿੱਖਾਂ ਦੇ ਖ਼ਿਲਾਫ਼ ਪ੍ਰਚਾਰ ਦੀ ਇੱਕ ਮੁਹਿੰਮ ਵਿੱਢੀ ਹੋਈ ਜਿਸ ਤਹਿਤ ਅੱਜਕਲ੍ਹ ਸਭ ਤੋਂ ਵੱਧ ਵਰਤੀ ਜਾਣ ਵੈਂਬਸਾਈਟ ਫ਼ੇਸਬੁੱਕ ਉਪਰ ਇੱਕ ਤਾਜ਼ਾ ਹਮਲਾ ਹੋਇਆ ਜਿਸ ਵਿਚ ਕਿਸੇ ਅਣਪਛਾਤੇ ਵਿਅਕਤੀ ਵਲੋਂ ‘ਆਈ ਹੇਟ ਗੋਬਿੰਦ ਰਾਏ' ਨਾਮ ਦਾ ਫੇਕ ਅਕਾਊਂਟ ਬਣਾਇਆ ਗਿਆ ਹੈ। http://www.facebook.com/pages/I-Hate-Gobind-Rai/183216771724717

ਜਿਸ ਵਿਚ ਉਕਤ ਵਿਅਕਤੀ ਨੇ ਗੋਬਿੰਦ ਸਿੰਘ ਦੀ ਤਸੀਵਰ ਲਗਾ ਕੇ ਉਸ ਉਪਰ ਲਾਲ ਰੰਗ ਨਾਲ ਕਾਟੀ ਦਾ ਨਿਸ਼ਾਨ ਲਗਾਇਆ ਹੋਇਆ ਹੈ। ਇਸ ਅਕਾਊਂਟ ਵਿਚ ਜੀਵਨ ਵਾਲੇ ਖਾਨੇ ਵਿਚ ਗੁਰੂ ਗੋਬਿੰਦ ਸਿੰਘ ਬਾਰੇ ਬਹੁਤ ਹੀ ਅਪਮਾਨ ਜਨਕ ਸ਼ਬਦ ਲਿਖੇ ਹੋਏ ਹਨ, ਜੋ ‘ਹੀ ਵਾਜ਼ ਏ ਟੈਰੋਰਿਸ਼ਟ ਐਂਡ ਕਰੈਕਟਰ ਲੈਂਸ ਮੈਨ' (ਉਹ ਇੱਕ ਅੱਤਵਾਦੀ ਅਤੇ ਚਿੱਤਰ ਹੀਣ ਆਦਮੀ ਸੀ) ਅਤੇ ਇਸ ਅਕਾਊਂਟ ਦੀ ਜਾਣਕਾਰੀ ਵਾਲੇ ਖ਼ਾਨੇ ਵਿਚ ਲਾਇਕ ਮਜ਼ਬ੍ਹੀ ਸਿੱਖ ਲਿਖਿਆ ਹੋਇਆ ਹੈ।

ਇਸ ਅਕਾਊਂਟ ਉਪਰ ਭਾਵੇਂ ਬਹੁਤ ਸਾਰੇ ਲੋਕਾਂ ਵਲੋਂ ਟਿਪਣੀਆਂ ਕਰਕੇ ਇਹ ਅਕਾਊਂਟ ਬਣਾਉਣ ਵਾਲੇ ਨੂੰ ਲਾਹਨਤਾਂ ਪਾਈਆਂ ਗਈਆਂ ਹਨ। ਪਰ ਫ਼ੇਸਬੁੱਕ ਦੀ ਵਰਤੋਂ ਕਰਨ ਵਾਲੇ ਕੁੱਝ ਸੱਜਣਾਂ ਦਾ ਇਹ ਵੀ ਵਿਚਾਰ ਹੈ, ਕਿ ਇਸ ਸਿੱਖ ਵਿਰੋਧੀ ਅਕਾਊਂਟ ਉਪਰ ਟਿੱਪਣੀਆਂ ਕਰਨ ਨਾਲ ਇਸ ਅਕਾਊਂਟ ਦੀ ਅਹਿਮਅਤ ਵੱਧਦੀ ਹੈ, ਇਸ ਲਈ ਅਜਿਹੇ ਗ਼ਲਤ ਪ੍ਰਚਾਰ ਵਾਲੇ ਅਕਾਊਂਟ ਉਪਰ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ, ਪਰ ਸਵਾਲ ਇਹ ਪੈਦਾ ਹੁੰਦਾ ਕਿ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਨ ਵਾਲਾ ਅਜਿਹਾ ਅਕਾਊਂਟ ਆਖ਼ਰ ਕਿਹੜੀਆਂ ਸ਼ਕਤੀਆਂ ਵਲੋਂ ਬਣਾਇਆ ਗਿਆ ਹੈ। ਜਦਕਿ ਇਸ ਨੂੰ ਬਣਾਉਣ ਵਾਲੇ ਨੇ ਆਪਣੀ ਪਹਿਚਾਣ ਗੁਪਤ ਰੱਖੀ ਹੋਈ ਹੈ। 21ਵੀਂ ਸਦੀ ਦੇ ਇਨ੍ਹਾਂ ਪ੍ਰਚਾਰ ਮਾਧਿਮਾਂ ਰਾਹੀਂ ਹੋ ਰਹੇ ਸਿੱਖ ਵਿਰੋਧੀ ਪ੍ਰਚਾਰ ਨੂੰ ਰੋਕਣ ਲਈ ਕੀ ਸਿੱਖ ਕੌਮ ਕੋਲ ਕੋਈ ਤੋੜ ਹੈ? ਜਾਂ ਫਿਰ ਪੂਰੀ ਕੌਮ ਦਿਨੋਂ-ਦਿਨ ਸਿੱਖੀ ਅਤੇ ਸਿੱਖ ਗੁਰੂ ਸਾਹਿਬਾਨਾਂ ਦੀ ਸ਼ਖ਼ਸੀਅਤ ਉਪਰ ਹੋ ਰਹੇ ਹਮਲਿਆਂ ਨੂੰ ਮੂਕ ਦਰਸ਼ਕ ਬਣ ਕੇ ਹੀ ਤੱਕਦੀ ਰਹੇਗੀ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top