Share on Facebook

Main News Page

ਰਾਸ਼ਟਰੀਆ ਸਿੱਖ ਸੰਗਤ (ਆਰ.ਐਸ.ਐਸ) ਵੱਲੋਂ ਸਿੱਖੀ ਪਰਚਾਰ ਨੂੰ ਰੋਕਣ ਦੀਆਂ ਸਾਜ਼ਸ਼ਾਂ ਹੇਠ ਨਵਾਂ ਹਥਿਆਰ

ਲੰਡਨ – ਟਾਈਗਰ ਜਥਾ ਯੂ.ਕੇ. ਵੱਲੋਂ ਸ਼ਾਨਦਾਰ ਗੁਰਮਤਿ ਸਮਾਗਮ ਅਤੇ ਇਸ ਦੇ ਨਾਲ ਹੀ ਗੁਰਦੁਆਰਾ ਸਿੰਘ ਸਭਾ ਸਾਊਥਾਲ ਵਿਚ 100 ਸੰਗਤਾਂ ਵੱਲੋਂ ਖੰਡੇ ਦੀ ਪਾਹੁਲ ਲੈਣ ਤੋਂ ਚਿੜ ਕੇ ਸਿੱਖ ਪੰਥ ਦੇ ਦੁਸ਼ਮਣ ਮਾਫ਼ੀਆ ਨੇ ਇਕ ਹੋਰ ਨਵੀਂ ਹੋਛੀ ਹਰਕਤ ਸ਼ੁਰੂ ਕਰ ਦਿੱਤੀ ਹੈ; ਉਹ ਹੈ ਸਿੱਖੀ ਦਾ ਪਰਚਾਰ ਕਰਨ ਵਾਲੀਆਂ ਨਿਸ਼ਕਾਮ ਹਸਤੀਆਂ ਅਤੇ ਜਥੇਬੰਦੀਆਂ ਦੇ ਖ਼ਿਲਾਫ਼ ਕੂੜ ਪਰਚਾਰ ਕਰਨ ਵਾਲੇ ਬੇਨਾਮੀ ਇਸ਼ਤਿਹਾਰ ਛਾਪਣ ਦੀ ਕਰਤੂਤ। ਇਸ ਨਵੇਂ ਇਸ਼ਤਿਹਾਰ ਤੋਂ ਸਾਫ਼ ਬੋਅ ਆਊਂਦੀ ਹੈ, ਕਿ ਇਹ ਟੋਲਾ ਸਿੱਖੀ ਦੇ ਪਰਚਾਰ ਤੋਂ ਦੁਖੀ ਹੋ ਕੇ ਇਸ ਸਿੱਖੀ ਪ੍ਰਚਾਰ ਨੂੰ ਅਫ਼ਵਾਹਾਂ ਫ਼ੈਲਾ ਕੇ ਨੀਚ ਹਰਕਤਾਂ ਨਾਲ ਰੋਕਣਾ ਚਾਹੁੰਦਾ ਹੈ।

ਇਸ ਟੋਲੇ ਦੀ ਕੋਸ਼ਿਸ਼ ਹੈ ਕਿ ਸਿੱਖ ਗੁਰਮਤਿ ਦੇ ਗਿਆਨ ਅਤੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਛੱਡ ਕੇ ਨਿਰਮਲਿਆਂ. ਨਾਮਧਾਰੀਆਂ, ਰਾਧਾਸੁਆਮੀਆਂ ਅਤੇ ਹੋਰ ਡੇਰੇ ਦਾਰਾਂ ਦੇ ਪਿੱਛੇ ਲਗਣ ਅਤੇ ਗੁਰੁ ਗ੍ਰੰਥ ਸਾਹਿਬ ਪੜ੍ਹਨ ਦੀ ਥਾਂ ’ਤੇ ਰਾਮਾਇਣ, ਮਹਾਂਭਾਰਤ ਅਤੇ ਚਰਿਤਰੋਪਾਖਯਾਨ ਦਾ ਪਾਠ ਕਰਿਆ ਕਰਨ। ਸੰਗਤਾਂ ਨੂੰ ਪਤਾ ਹੀ ਹੈ, ਕਿ ਚਰਿਤਰੋਪਾਖਯਾਨ ਵਿਚ ਕਿਹੋ ਜਿਹਾ ਗੰਦ ਲਿਖਿਆ ਹੈ, ਕਿ ਕਿਵੇਂ ਭੈਣ ਭਰਾ ਨਾਲ ਸੈਕਸ ਕਰੇ ਅਤੇ ਕਿਵੇਂ ਪਤੀ ਨੂੰ ਧੋਖਾ ਦੇ ਕੇ ਕੰਜਰਖਾਨਾ ਕੀਤਾ ਜਾਵੇ। ਸਿਰਫ਼ ਏਨਾ ਹੀ ਨਹੀਂ ਉਸ ਵਿਚ ਏਨਾ ਕੰਜਰਖਾਨਾ ਤੇ ਗੰਦ ਭਰਿਆ ਪਿਆ ਹੈ, ਕਿ ਸਾਨੂੰ ਤਾਂ ਉਹ ਦੱਸਣ ਲੱਗਿਆਂ ਹੀ ਸ਼ਰਮ ਆਉਂਦੀ ਹੈ, ਅਤੇ ਇਹ ਗੁਰੁ-ਨਿੰਦਕ ਉਸ ਨੂੰ ਗੁਰਬਾਣੀ ਕਹਿ ਕੇ ਗੁਰੁ ਸਾਹਿਬ ਜੀ ਨੂੰ ਗੰਦੀ ਗਾਲ੍ਹ ਕੱਢਣ ਤੋਂ ਵੀ ਸ਼ਰਮ ਨਹੀਂ ਕਰਦੇ। ਖਾਲਸਾ ਜੀ, ਜੇ ਇਹ ਚਰਿਤਰੋਪਾਖਯਾਨ ਨਾਲ ਏਨਾ ਹੀ ਪਿਆਰ ਕਰਦੇ ਹਨ ਤਾਂ ਇਹ ਆਪਣੇ ਕਬਜ਼ੇ ਹੇਠਲੇ ਗੁਰਦੁਆਰਿਆਂ ਵਿਚ ਇਸ ਦੀ ਕਥਾ ਕਰਵਾਇਆ ਕਰਨ ਅਤੇ ਆਪਣੀਆਂ ਧੀਆਂ ਭੈਣਾਂ ਨੂੰ ਵੀ ਸੁਣਾਇਆ ਕਰਨ; ਕਿਉਂ ਕਿ ਇਹ ਉਸ ਨੂੰ ਗੁਰਬਾਣੀ ਜੋ ਮੰਨਦੇ ਹਨ। ਸੜ ਜਾਏ ਉਹ ਜ਼ਬਾਨ ਜੋ ਚਰਿਤਰੋਪਾਖਯਾਨ ਨੂੰ ਗੁਰਬਾਣੀ ਕਹਿੰਦੀ ਹੈ।

ਇਸ ਟੋਲੇ ਨੂੰ ਤਕਲੀਫ਼ ਹੈ ਕਿ ਅਸੀਂ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਗੁਰੁ ਮੰਨਦੇ ਹਾਂ ਅਤੇ ਰਾਮ ਕ੍ਰਿਸ਼ਨ ਨੂੰ ਨਹੀਂ ਮੰਨਦੇ ਅਤੇ ਚਰਿਤਰੋਪਾਖਯਾਨ ਨੂੰ ਮੱਥਾ ਨਹੀਂ ਟੇਕਦੇ। ਸਾਨੂੰ ਕੋਈ ਇਤਰਾਜ਼ ਨਹੀਂ ਕਿ ਇਹ ਟੋਲਾ ਆਪ ਚਰਿਤਰੋਪਾਖਯਾਨ ਨੂੰ ਮੱਥਾ ਟੇਕਣ ਤੇ ਉਸ ਦੀ ਪੂਜਾ ਕਰਨ ਪਰ ਸਾਨੂੰ ਜਾਂ ਸੰਗਤ ਨੂੰ ਇਸ ਗੰਦ ਦੀ ਪੂਜਾ ਕਰਨ ਵਾਸਤੇ ਨਾ ਕਹਿਣ।

ਅਸੀ ਦੱਸਣਾ ਚਾਹਾਂਗੇ ਕਿ ਇਸ ਆਰ.ਐਸ.ਐਸ ਮਾਫ਼ੀਆ ਟੋਲੇ ਨੇ ਉਸ ਕੂੜੇ ਇਸ਼ਤਿਹਾਰ ਵਿਚ ਪੰਥ ਦੀਆਂ ਅਜ਼ੀਮ ਹਸਤੀਆਂ ’ਤੇ ਚਿੱਕੜ ਸੁੱਟਿਆ ਹੈ। ਸਾਰੀ ਦੁਨੀਆਂ ਜਾਣਦੀ ਹੈ ਕਿ ਪ੍ਰੋ. ਦਰਸ਼ਨ ਸਿੰਘ ਨੇ ਕਿਵੇਂ 1984 ਵਿਚ ਬੇਦਿਲ ਹੋਈ ਪਈ ਕੌਮ ਵਿਚ ਜਾਨ ਭਰੀ ਸੀ, ਅਤੇ ਇਸ ਬਦਲੇ ਕਈ ਮਹੀਨੇ ਜੇਲ੍ਹ ਵਿਚ ਬਿਤਾਏ ਸਨ। ਉਹ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਵਾਸਤੇ ਜੂਝ ਰਹੇ ਹਨ। ਕੌਮ ਨੂ ਤਾਂ ਉਨ੍ਹਾਂ ਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ, ਪਰ ਇਹ ਪੰਥ ਦੁਸ਼ਮਣ ਅਹਿਸਾਨ ਫ਼ਰਾਮੋਸ਼ ਟੋਲਾਂ ਉਨ੍ਹਾਂ ਦੇ ਖ਼ਿਲਾਫ਼ ਜਹਾਦ ਚਲਾ ਰਿਹਾ ਹੈ। ਕਿੰਨੀ ਕਮੀਨੀ ਹਰਕਤ ਹੈ ਕਿ ਇਸ ਮਹਾਨ ਹਸਤੀ, ਇਕ ਜ਼ਿੰਦਾ ਸ਼ਹੀਦ’ ਦੇ ਖ਼ਿਲਾਫ਼ ਨੀਚ ਬੋਲੀ ਵਰਤਣਾ!

ਡਾ. ਹਰਜਿੰਦਰ ਸਿੰਘ ਦਿਲਗੀਰ ‘ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖ ਹਿਸਟਰੀ’ ਹਨ। ਉਨ੍ਹਾਂ ਨੇ ਸਿੱਖ ਇਤਿਹਾਸ ਅਤੇ ਫ਼ਿਲਾਸਫ਼ੀ ਤੇ 55 ਤੋਂ ਵਧ ਕਿਤਾਬਾਂ ਲਿਖੀਆਂ ਹਨ; ਖਾਲਿਸਤਾਨ ਦਾ ਵਿਧਾਨ ਵੀ ਉਨ੍ਹਾਂ ਬਣਾਇਆ ਸੀ ਅਤੇ ਸਿੱਖ ਯੂਥ ਫ਼ੈਡਰੇਸ਼ਨ ਦਾ ਵਿਧਾਨ ਵੀ ਉਨ੍ਹਾ ਬਣਾਇਆ ਸੀ; ਖਾਲਿਸਤਾਨ ਦਾ ਇਤਿਹਾਸ ਵੀ ਉਨ੍ਹਾਂ ਹੀ ਲਿਖਿਆ ਸੀ ੳਤੇ 3500 ਸ਼ਹੀਦਾਂ ਦੀਆਂ ਤਸਵੀਰਾਂ ਵਾਲੀ ਕਿਤਾਬ ਵੀ ਉਨ੍ਹਾਂ ਹੀ ਛਾਪੀ ਸੀ। ਅੱਜ ਉਹ ਦੁਨੀਆਂ ਦੇ ਸਭ ਤੋਂ ਵਧ ਪੜ੍ਹੇ ਜਾਣ ਵਾਲੇ ਸਿੱਖ ਲੇਖਕ ਹਨ।

ਸਾਨੂੰ ਤਾਂ ਇਨ੍ਹਾਂ ਦੋਹਾਂ ਹਸਤੀਆਂ ਦੇ ਅਹਿਸਾਨਮੰਦ ਹੋਣ ਚਾਹੀਦਾ ਹੈ, ਪਰ ਇਹ ਨੀਚ ਲੋਕ ਭਾਈ ਗੁਰਦਾਸ ਦੇ ਕਹਿਣ ਵਾਂਗ ‘ਭਾਰੇ ਭੁਈ ਅਕ੍ਰਿਤਘਣ ਮੰਦੀ ਹੂ ਮੰਦੇ’ ਵਰਗੇ ਹਨ। ਇਹ ਟੋਲਾ ਧਰਤੀ ‘ਤੇ ਸਭ ਤੋਂ ਵਡਾ ਭਾਰ ਅਤੇ ਗੰਦਗੀ ਹੈ।

ਟਾਈਗਰ ਜਥਾ ਨੇ ਪਿਛਲੇ ਕੁਝ ਸਮੇਂ ਵਿਚ ਹੀ 53 ਦੇ ਕਰੀਬ ਵੀਡੀਓ ਰਲੀਜ਼ ਕੀਤੀਆਂ ਹਨ, ਜਿਨ੍ਹਾਂ ਨੂੰ 2 ਲੱਖ ਤੋਂ ਵਧ ਲੋਕ ਵੇਖ ਚੁਕੇ ਹਨ ਅਤੇ ਇਨ੍ਹਾਂ ਵਿਚ ਨਿਰੋਲ ਗੁਰਮਤਿ ਦਾ ਗਿਆ ਪਰਚਾਰ ਹੋਇਆ ਹੈ। ਇਸ ਦੇ ਮੁਖ ਸੇਵਾਦਾਰ ਸ. ਪ੍ਰਭਦੀਪ ਸਿੰਘ ਦੇ ਨਾਂ ਤੇ ਫੇਸ ਬੁੱਕ ਤੇ ਝੂਠੀਆਂ ਆਈ. ਡੀ. ਬਣਾ ਕੇ ਕੂੜ ਮੇਲਾਂ ਭੇਜ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਤਾਂ ਜੋ ਉਨ੍ਹਾਂ ਨੂੰ ਸਿੱਖੀ ਪਰਚਾਰ ਤੋਂ ਹਟਾਇਆ ਜਾ ਸਕੇ। ਇਸ ਟੋਲੇ ਨੇ ਇਹੋ ਜਿਹੀਆਂ ਜਾਅਲੀ ਆਈ. ਡੀਜ਼. ਡਾ: ਦਿਲਗੀਰ, ਪਰਮਜੀਤ ਸਿੰਘ ਸਰਨਾ, ਇੰਦਰ ਸਿੰਘ ਘੱਗਾ ੳਤੇ ਬੀਬੀ ਹਰਪ੍ਰੀਤ ਕੌਰ ਦੀਆਂ ਵੀ ਬਣਾਈਆਂ ਹੋਈਆਂ ਹਨ।

ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਨੇ ਆਪਣਾ ਸਾਰਾ ਜੀਵਨ ਸਿੱਖੀ ਪਰਚਾਰ ਵਾਸਤੇ ਅਰਪਣ ਕੀਤਾ ਹੋਇਆ ਹੈ। ਉਹ ਪਹਿਲਾਂ ਥਾਈਲੈਂਡ ਵਿਚ 20 ਸਾਲ ਸਿੱਖੀ ਪਰਚਾਰ ਕਰਦੇ ਰਹੇ ਹਨ ਅਤੇ ਹੁਣ ਉਹ ਮਿਸ਼ਨਰੀ ਕਾਲਜ ਵਿਚ 200 ਤੋਂ ਵਧ ਪਰਚਾਰਕ ਤਿਆਰ ਕਰ ਚੁਕੇ ਹਨ। ਇਹ ਟੋਲਾ ਉਨ੍ਹਾਂ ਵਰਗੇ ਨਿਸ਼ਕਾਮ ਪਰਚਾਰਕ ਦੇ ਖ਼ਿਲਾਫ਼ ਵੀ ਪਰਚਾਰ ਕਰਨੋਂ ਨਹੀ ਟਲਿਆ। ਇੰਜ ਹੀ ਪ੍ਰੋ ਸਰਬਜੀਤ ਸਿੰਘ ਧੂੰਦਾ ਨੂੰ ਵੀ ਇਨ੍ਹਾਂ ਨਹੀਂ ਛੱਡਿਆ। ਦਰਅਸਲ ਇਹ ਟੋਲਾ ਚਾਹੁੰਦਾ ਹੈ ਕਿਸੇ ਤਰੀਕੇ ਸਿੱਖੀ ਦਾ ਪਰਚਾਰ ਬੰਦ ਹੋ ਜਾਵੇ ਤੇ ਸਿੱਖ ਲਵ ਕੁਸ਼, ਰਾਮ ਕਿਸ਼ਨ, ਸਿੜ ਪਾਰਬਤੀ, ਮਹਾਂਕਾਲ ਤੇ ਚੰਡੀ ਤੇ ਦੁਰਗਾ ਦੀ ਪੂਜਾ ਕਰਨ ਲਗ ਪੈਣ ਤੇ ਅਖ਼ੀਰ ਗੁਰੁ ਗ੍ਰੰਥ ਸਾਹਿਬ ਨੂੰ ਬੰਦ ਕਰ ਕੇ ਗੁਰਦੁਆਰਿਆਂ ਵਿਚ ਚਰਿਤਰੋਪਾਖਯਾਨ, ਰਾਮਾਇਣ ਤੇ ਮਹਾਭਾਰਤ ਦਾ ਪਰਕਾਸ਼ ਹੋਵੇ।

ਇਸ ਇਸ਼ਤਿਹਾਰ ਦੀ ਇਕ ਹੋਰ ਖ਼ਾਸ ਗੱਲ ਇਹ ਹੈ ਕਿ ਇਸ ਹੇਠ ਕਿਸੇ ਨੇ ਆਪਣਾ ਨਾਂ ਨਹੀਂ ਦਿੱਤਾ। ਦਰਅਸਲ ਆਰ.ਐਸ.ਐਸ. ਦੇ ਅਜੰਟ ਆਪਣਾ ਨਾਂ ਪਰਗਟ ਨਹੀਂ ਹੋਣ ਦੇਣਾ ਚਾਹੁੰਦੇ ਕਿਉਂ ਕਿ ਇੰਜ ਕਰਨ ਨਾਲ ਇਹ ਨੰਗੇ ਹੋ ਜਾਣਗੇ।

ਇਸੇ ਇਸ਼ਤਿਹਾਰ ਵਿਚ ਇਨ੍ਹਾਂ ਦੀ ਇਕ ਹੋਰ ਕਮੀਨੀ ਸਾਜ਼ਸ਼ ਹੈ ਗੁਰਦੁਆਰਾ ਸਿੰਘ ਸਭਾ ਦੀ ਨਵੀਂ ਕਮੇਟੀ ’ਤੇ ਹਮਲਾ ਕਰਨਾ। ਇਨ੍ਹਾਂ ਨੂੰ ਚੁਭਿਆ ਹੈ ਕਿ ਉਥੇ 100 ਸਿੱਖਾਂ ਨੇ ਖੰਡੇ ਦੀ ਪਾਹੁਲ ਕਿਉਂ ਲਈ ਹੈ। ਇਸ ਤੋਂ ਪਹਿਲੇ ਪ੍ਰਬੰਧਕਾਂ ਕੋਲੋਂ ਪੂਰੇ ਦੋ ਸਾਲ ਵਿਚ ਇਹ ਕਾਰਜ ਨਹੀਂ ਸੀ ਹੋ ਸਕਿਆ ਪਰ ਹਿੰਮਤ ਸਿੰਘ ਸੋਹੀ ਦੀ ਹਿੰਮਤ ਨਾਲ ਇਹ ਕਾਰਜ ਦੋ ਹਫ਼ਤਿਆਂ ਵਿਚ ਹੀ ਸ਼ੁਰੂ ਹੋ ਗਿਆ ਸੀ। ਚੇਤੇ ਰਹੇ ਕਿ ਇਸੇ ਸੋਹੀ ਨੇ ਸਾਊਥਾਲ ਗੁਰਦੁਆਰੇ ਨੂੰ ਦੀਵਾਲੀਆ ਹੋਣ ਤੋਂ ਰੋਕਿਆ ਸੀ, ਕਿਉਂ ਕਿ ਇਸ ’ਤੇ ਕਾਬਜ਼ ਪਹਿਲੇ ਟੋਲੇ ਨੇ ਸਾਰਾ ਚੜ੍ਹਾਵਾ ਖੁਰਦ ਬੁਰਦ ਕੀਤਾ ਸੀ। ਸੋਹੀ ਨੇ ਹੀ ਬੁਰਛਾਗਰਦੀ ਨੂੰ ਨੱਥ ਪਾਈ ਸੀ।

ਸੰਗਤਾਂ ਇਨ੍ਹਾਂ ਤੋਂ ਪੁੱਛਦੀਆਂ ਹਨ ਕਿ ਉਸੀਂ ਖ਼ੁਦ ਹੁਣ ਤਕ ਕੀ ਕੀਤਾ ਹੈ? ਇਨ੍ਹਾਂ ਕੋਲ ਕੋਈ ਜਵਾਬ ਨਹੀਂ ਹਾਂ ਸਿਰਫ਼ ਨੈਗੇਟਿਵ ਕਾਰਵਾਈ ਕੀਤੀ ਹੈ ਕਿ ਹਰ ਪੰਥ ਸੇਵਾ ਵਿਚ ਰੁਕਾਵਟ ਪਾਈ ਹੈ।
--------------------
ਸੰਗਤਾਂ ਕੂੜ ਲਿਖਣ ਵਾਲੇ ਇਹੋ ਜਿਹੇ ਪੰਥ ਦੁਸ਼ਮਣਾਂ ਅਤੇ ਗੁਰੂ-ਨਿੰਦਕਾਂ ਨੂੰ ਮੂੰਹ ਨਾ ਲਾਉਣ ਅਤੇ ਇਨ੍ਹਾਂ ਤੋਂ ਤੋਂ ਖ਼ਬਰਦਾਰ ਰਹਿਣ

ਟਾਈਗਰ ਜਥਾ ਯੂ.ਕੇ.


BEWARE ! Rashtriya Sikh Sangat (RSS) wants to stop Sikh Missionary Activities

Last week, the agents of the RSS, the enemies of the Panth have published a poster against the Sikh Missionary Movement with the intention of stopping educating the Sikhs about Sikh religion. These agents are playing in the hands of the anti-Sikh Mafia which wishes that Sikhs should not assert their independent identity and become a part of Hinduism by reading stories of Ram and Krishan.

They are insulting Guru Gobind Singh Sahib Ji by presenting him as author of Charitropakhyan (Dasam granth) in which most dirty stories of sex have been written in which it is taught how to have sex with real sister. These people are Guru-Nindaks and deserve their faces blackened and garlanded with shoes. They don’t feel ashamed of insulting the Guru. If they think that Guru is the author of this nonsense SEX literature then they should start Katha of these in the presence of their sisters and daughters. These Guru-Nindaks don’t even deserve to be called Sikhs.

These agents of the RSS have attacked Prabhdeep Singh and his Tiger Jatha; he is the person who has produced 53 videos for educating the Sikh sangat all over the world; these videos ahve been watched by more than 2 lac people. A few days earlier the Tiger Jatha organised a Gurmat Camp to education people about Sikhism, and the video of this Camp can be seen on You Tube. Instead of appreciating this ‘Panthic Sewa’ the RSS has lashed venomous propaganda against this Jatha so that they should stop preaching the Sikh mission. This gang wants that sangat should not learn Gurmat and become a part of Hinduism under the mis preachings of the Nirankaris, Nirmalas, Radhsoamis, Udasis and other deredaar and fake sants.

This poster attacks the great Sikh missionaries and intellectuals like Professor Darshan Singh who played major role in lifting morale of the Sikhs after the attack on Darbar Sahib by the Indian Army in 1984; for speaking against the puppet president Zail Singh and Indira Gandhi he had to spend several months in jail. Instead of being grateful and giving hin honour these agents of the Government of India are defaming a great son of the Panth. It is Professor Darshan Singh who is leading a movement to preserve the supremacy of Guru Granth Sahib and he is under attack of the RSS Mafia.

These agents have attacked Dr Harjinder Singh Dilgeer ‘National Professor of Sikh History’ who has written 55 books on Sikhism and has been Director of Sikh Hisotry Research; he is the most read Sikh author; it is he who framed Constitution of ISYF, Constitution of Khalistan, published book on History of Khalistan and a book with photos of 3500 Sikh martyrs. He is the only author who has published books on Sikhism in Spanish, French, Norwegian, Duth, Danish, English, Punjabi, Hindi, Urdu.

Prof. Gurbachan Singh has dedicated his life to preach Sikhism; he had been preaching in Thaland for 15 years; he has trained hundreds of Sikh missionaries; he has toured the whole of Europe, Canada and several countries to preach Sikhism. He has written ten books which are most popular among the kathavaachaks and sangat both.
Gurcharan Singh Jeonwala has never preached in UK but in Canada and in India and he spends lacs of rupees every month for the Sikh mission.

It is very interesting to note that these Sikh enemies, the agents of the RSS have not given their names under this poster (we know that it is a work of the agents of the RSS and the RAW). These RSS agents include some members of the group which has lost elections of Gurdwara Singh Sabha Southall and it is their style that when they lose elections they begin false propaganda against the winners. This mean tactic is their old style but the sangat knows them and rejects them. The sangat knows that under President Sohi this Gurdwara has always done great service of the Panth; whereas these persons have always squandered the Gurdwara income for their personal use.

Sangat should ask these Mafia men what is their contribution to Sikhism except hooliganism, false propaganda and squandering Pantic money.

This Mafia gang has been creating fake IDs of Prabhdeep Singh, Dr Dilgeer, Inder Singh Ghagga, and several others on Face Book with intention of giving them bad name by posting non-sense comments in their names. This is an old tactics of the Sikh enemies.

This gang has begun spreading false propaganda that Prof Darshan Singh, Dr Harjinder Singh Dilgeer, Tiger Jatha, Prof Gurbachan Singh etc don’t obey Nitnaym and Akal Takht; whereas the truth is that we always promote Akal Takht Rahitmaryada which the deredaars and imposter saadhs don’t obey in their deras and in their personal practice.

These agents of the RSS are angry because the Singh Sabha Gurdwara has initiated (Amrit chhakauna) to 100 Sikhs and all this was done as per Rahitmaryada of Akal Takht. These RSS agents don’t want Akal Takht Maryada which the Tiger Jatha always promotes.

We know that their nefarious activities won’t affect you still this reply is for those who don’t know their meanness.

SANGAT JI BEWARE OF THESE ENEMIES OF PANTH

WHO POSE AS SIKH, whereas THEY ARE THE AGENTS OF ANTI SIKH MAFIA


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top