Share on Facebook

Main News Page

ਦਸਮ ਗ੍ਰੰਥੀ ਮਾਫੀਆ ਬੁਖਲਾਹਟ ਵਿੱਚ ਆਕੇ ਨੀਚ ਹਰਕਤਾਂ 'ਤੇ ਉਤਰਿਆ

ਗੁਰਮਤਿ ਤੋਂ ਹੀਣੇ ਅਤੇ ਅਸ਼ਲੀਲਤਾ ਦੇ ਚਾਹਵਾਨ ਲੋਕ, ਨੀਚ ਤੋਂ ਨੀਚ ਹਰਕਤ ਕਰਨ ਤੋਂ ਬਾਜ਼ ਨਹੀਂ ਆ ਰਹੇ, ਜਿਸ ਤੋਂ ਇਨ੍ਹਾਂ ਅਖੌਤੀ ਟਕਸਾਲੀ ਅਤੇ ਸੰਪਰਦਾਈਆਂ ਦੀ ਅਸਲੀਅਤ ਦਾ ਪਤਾ ਚਲਦਾ ਹੈ। ਇਨ੍ਹਾਂ ਗੁੰਡਾਗਰਦੀ ਕਰਕੇ ਹੀ ਪੂਰੀ ਦੁਨਿਆ 'ਚ ਸਿੱਖਾਂ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ।

ਪਿਛਲੇ ਸਾਲ ਇੰਗਲੈੰਡ ਵਿੱਚ ਇਨ੍ਹਾਂ ਨੇ ਗੁਰਦੁਆਰੇ 'ਤੇ ਹਮਲਾ ਕਰਕੇ ਗੁਰਦੁਆਰੇ ਦੇ ਸ਼ੀਸ਼ੇ ਭੰਨੇ, ਅਤੇ ਖਤਰਨਾਕ ਹਥਿਆਰਾਂ ਅਤੇ ਇਟਾਂ ਰੋੜਿਆਂ ਨਾਲ ਲੈਸ ਹੋਕੇ ਗੁੰਡਾਗਰਦੀ ਕੀਤੀ। ਫਿਰ ਜਦੋਂ ਪੁਲਿਸ ਨੇ ਇਨ੍ਹਾਂ ਨੂੰ ਛਿਲਿਆ ਅਤੇ ਗੁਰਦੁਆਰੇ ਅੰਦਰ ਮੌਜੂਦ ਸਿੰਘਾਂ ਨੇ ਇਨ੍ਹਾਂ ਦੀ ਗਿੱਦੜਕੁੱਟ ਕੀਤੀ, ਤਾਂ ਇੱਹ ਦੁੱਮ ਦਬਾ ਕੇ ਭੱਜੇ। ਸਿੱਖਾਂ ਦਾ ਸਰੂਪ ਧਾਰ ਕੇ ਵੱਡੇ ਵੱਡੇ ਦੁਮਾਲੇ ਬੰਨ ਕੇ, ਮੋਟੇ ਮੋਟੇ ਕੜੇ ਪਾਕੇ, ਨੀਲੀਆਂ ਪੀਲੀਆਂ ਚੋਲ਼ੇ ਪਾਕੇ, ਹਥਿਆਰਾਂ ਨਾਲ ਲੈਸ ਹੋ ਕੇ ਜਦੋਂ ਇਹ ਗੁੰਡਾਗਰਦੀ ਕਰਦੇ ਹਨ, ਤਾਂ ਆਮ ਸਿੱਖਾਂ ਦਾ ਅਕਸ ਵੀ ਖਰਾਬ ਹੁੰਦਾ ਹੈ। ਕੈਨੇਡਾ ਵਿੱਚ ਵੀ ਇਨ੍ਹਾਂ ਨੇ ਇਹੀ ਹਰਕਤ ਕੀਤੀ। ਇਹ ਆਪਣੇ ਆਪ ਨੂੰ ਬਹੁਤ ਵੱਡਾ ਸਿੱਖ ਮੰਨਦੇ ਹਨ, ਅਤੇ ਦੂਜਿਆਂ ਉਪਰ ਆਪਣੀ ਧੌਂਸ ਜਮਾਉਣ ਦੀ ਕੋਸ਼ਿਸ਼ ਕਰਦੇ ਹਨ।

ਇਨ੍ਹਾਂ ਨੂੰ ਹਰ ਉਹ ਪ੍ਰਚਾਰਕ ਗਲਤ ਲਗਦਾ ਹੈ, ਜਿਹੜਾ ਤੱਤ ਗੁਰਮਤਿ ਦੀ ਗੱਲ ਕਰੇ, ਭਰਮ ਭੁਲੇਖਿਆਂ ਤੋਂ ਸੰਗਤਾਂ ਨੂੰ ਬਾਹਰ ਕੱਢੇ, ਅਖੌਤੀ ਟਕਸਾਲਾਂ, ਸੰਪਰਦਾਵਾਂ, ਬਾਬਿਆਂ, ਸਾਧਾਂ ਦੇ ਚੰਗੁਲ ਚੋਂ ਬਚਣ ਲਈ ਸੰਗਤਾਂ ਨੂੰ ਜਾਗਰੂਕ ਕਰੇ, ਗੁਰਬਾਣੀ ਦੇ ਲੱੜ ਲਾਏ।

ਜਿਸ ਤਰ੍ਹਾਂ ਆਪ ਸਾਰੇ ਇਸ ਪੋਸਟਰ ਤੋਂ ਅੰਦਾਜ਼ਾ ਲਗਾ ਸਕਦੇ ਹੋ, ਇਹ ਪ੍ਰੋ. ਦਰਸ਼ਨ ਸਿੰਘ ਖਾਲਸਾ, ਡਾ. ਹਰਜਿੰਦਰ ਸਿੰਘ ਦਿਲਗੀਰ, ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਪ੍ਰੋ. ਸਰਬਜੀਤ ਸਿੰਘ ਧੂੰਦਾ, ਸ੍ਰ. ਗੁਰਚਰਣ ਸਿੰਘ ਜਿਉਣਵਾਲਾ, ਪ੍ਰੋ. ਗੁਰਬਚਨ ਸਿੰਘ ਥਾਈਲੈਂਡ, ਭਾਈ ਨਿਰਮਲਜੀਤ ਸਿੰਘ ਹਾਂਗ ਕਾਂਗ, ਪ੍ਰਭਦੀਪ ਸਿੰਘ ਟਾਈਗਰ ਜੱਥਾ ਆਦਿ ਨੂੰ ਕਿਸ ਤਰ੍ਹਾਂ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਨ੍ਹਾਂ ਦਮਸ ਗੰਥੀ ਮਾਫੀਆ ਦੇ ਗੁੰਡਿਆਂ ਦੀ ਮਾਨਸਿਕ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ, ਜਿਸ ਤਰ੍ਹਾਂ ਉਦਾਹਰਣ ਦੇ ਤੌਰ 'ਤੇ, ਸ੍ਰ. ਗੁਰਚਰਣ ਸਿੰਘ ਜਿਉਣਵਾਲਾ ਦੇ ਨਾਮ ਨਾਲ ਕੈਨੇਡੀਅਨ ਟਰੱਕ ਡਰਾਈਵਰ ਲਿੱਖਣਾ। ਕਿੱਤਾ ਕੋਈ ਵੀ ਮਾੜਾ ਨਹੀਂ, ਕੀ ਟਰੱਕ ਚਲਾਉਣਾ ਕੋਈ ਅਪਰਾਧ ਹੈ, ਜਾਂ ਸਮਾਜਿਕ ਬੁਰਾਈ ਹੈ, ਕੀ ਕੋਈ ਟਰੱਕ ਚਲਾਉਣ ਵਾਲਾ ਗੁਰਸਿੱਖ ਨਹੀਂ ਹੋ ਸਕਦਾ, ਵਿਦਵਾਨ ਨਹੀਂ ਹੋ ਸਕਦਾ, ਲਿਖਾਰੀ ਨਹੀਂ ਹੋ ਸਕਦਾ? ਤਾਂ ਤੇ ਇਨ੍ਹਾਂ ਦਸਮ ਗ੍ਰੰਥੀਆਂ ਨੂੰ ਭਗਤ ਵੀ ਚੰਗੇ ਨਹੀਂ ਲਗਦੇ ਹੋਣਗੇ, ਭਗਤਾਂ ਵਿੱਚ ਤਾਂ ਛੀਂਬੇ ਵੀ ਸਨ, ਚਮਾਰ ਵੀ ਸਨ, ਜੁਲਾਹੇ ਵੀ ਸਨ...

ਫੇਸ ਬੁੱਕ 'ਚ ਕਈ ਨਕਲੀ IDs ਬਣੀਆਂ ਹੋਈਆਂ ਹਨ, ਜਿਨ੍ਹਾਂ ਦਾ ਜ਼ਿਕਰ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ।

ਪੜੋ 06 ਦਿਸੰਬਰ 2010 ਨੂੰ ਫੇਸਬੁਕ 'ਚ ਨਕਲੀ IDs ਬਾਰੇ ਖਬਰ ਲਗਾਈ ਸੀ।  ਫਿਰ 14 ਫਰਵਰੀ 2011 ਨੂੰ ਵੀ ਫੇਸਬੁਕ 'ਚ ਨਕਲੀ IDs ਬਾਰੇ ਖਬਰ ਲਗਾਈ ਸੀ।

ਇਨ੍ਹਾਂ ਗੁੰਡਿਆਂ ਨੇ ਪ੍ਰੋ. ਦਰਸ਼ਨ ਸਿੰਘ, ਹਰਜਿੰਦਰ ਸਿੰਘ ਦਿਲਗੀਰ, ਘੱਗਾ ਜੀ, ਪ੍ਰਭਦੀਪ ਸਿੰਘ ਦੀਆਂ ਨਕਲੀ IDs ਬਣਾਈਆਂ ਹੋਈਆਂ ਹਨ, ਤਾਂ ਜੋ ਨੀਚਤਾ ਪੂਰਨ ਕਾਰਵਾਈਆਂ ਕੀਤੀਆਂ ਜਾ ਸਕਣ। ਕੰਪਿਯੂਟਰ ਜਾਨਣ ਵਾਲੇ ਅਤੇ ਫੇਸਬੁੱਕ ਨੂੰ ਵਰਤਣ ਵਾਲੇ ਜਾਣਦੇ ਹਨ, ਕਿ ਫੇਸਬੁੱਕ 'ਤੇ ਕਿਸੇ ਦੀ ਵੀ ਫੋਟੋ ਅਤੇ ਡੁਪਲੀਕੇਟ ID ਬਣਾਈ ਜਾ ਸਕਦੀ ਹੈ, ਜੋ ਕਿ ਫੇਸਬੁੱਕ ਦਾ Bug or Fault ਹੈ, ਉਸਦਾ ਫਾਇਦਾ ਇਹ ਦਸਮ ਗ੍ਰੰਥੀ ਉਠਾ ਰਹੇ ਹਨ।

ਇਨ੍ਹਾਂ ਲੋਕਾਂ ਦੇ ਪੱਲੇ ਤਾਂ ਸਿਰਫ ਧੋਖਾ, ਮਾਰਕੁਟਾਈ, ਅਸ਼ਲੀਲਤਾ ਆਦਿ ਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਕੂੜ ਗ੍ਰੰਥ ਨੂੰ ਇਹ ਆਪਣਾ ਗੁਰੂ ਮੰਨਦੇ ਹਨ, ਉਸ ਵਿੱਚ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਖੁੱਲ ਹੈ। ਗੱਲਬਾਤ ਕਰਨ ਦੀ ਸ਼ਕਤੀ ਤਾਂ ਇਨ੍ਹਾਂ ਲੋਕਾਂ ਹੈ ਨਹੀਂ, ਇਸ ਕਰਕੇ ਇਸ ਤਰ੍ਹਾਂ ਦੀਆਂ ਨੀਚ ਹਰਕਤਾਂ ਕਰ ਰਹੇ ਨੇ।

ਸਿੱਖ ਸੰਗਤਾਂ ਨੇ ਪਿਛਲੇ ਦੋ ਕੁ ਹਫਤੇ ਪਹਿਲਾਂ ਹੀ ਬੀ.ਸੀ ਕੈਨੇਡਾ 'ਚ ਪ੍ਰੋ. ਦਰਸ਼ਨ ਸਿੰਘ ਖਾਲਸਾ ਕੋਲ਼ੋਂ ਕੀਰਤਨ ਸਮਾਗਮ ਕਰਵਾਏ, ਜਿਸ ਵਿੱਚ ਹਜ਼ਾਰਾਂ ਹੀ ਸੰਗਤਾਂ ਨੇ ਕੀਰਤਨ ਸੁਣਿਆ, ਅਤੇ ਇਹ ਗੁੰਡੇ ਜਿਹੜੇ ਇਨ੍ਹਾਂ ਸਮਾਗਮਾਂ ਦੀ ਸਫਲਤਾ ਦੇਖਕੇ ਆਪਣੇ ਆਪ 'ਚ ਹੀ ਕੁੱੜ੍ਹਦੇ ਰਹੇ। ਇਹ ਇਨ੍ਹਾਂ ਦੇ ਮੂੰਹ 'ਤੇ ਕਰਾਰੀ ਚਪੇੜ ਸੀ।

ਫਿਰ ਪਿਛੇ ਜਿਹੇ ਹੀ ਸਮਾਪਤ ਹੋਏ ਟਾਈਗਰ ਜਥੇ ਯੂ.ਕੇ ਵਲੋਂ ਗੁਰਮਤਿ ਕੈਂਪ ਲਗਾਇਆ ਗਿਆ, ਜਿਸ ਨੂੰ ਵੀ ਰੋਕਣ ਦੀ ਇਨ੍ਹਾਂ ਬਦਮਾਸ਼ਾਂ ਨੇ ਪੂਰੀ ਵਾਹ ਲਾਈ, ਪਰ ਇਥੇ ਵੀ ਮੂੰਹ ਦੀ ਖਾਣੀ ਪਈ। ਫਿਰ 100 ਤੋਂ ਉਪਰ ਸੰਗਤਾਂ ਨੇ ਸਾਉਥਹਾਲ ਦੇ ਗੁਰਦੁਆਰੇ 'ਚ ਖੰਡੇ ਬਾਟੇ ਦੀ ਪਾਹੁਲ ਲਈ, ਉਹ ਵੀ ਇਨ੍ਹਾਂ ਬਦਮਾਸ਼ਾਂ ਨੂੰ ਰਾਸ ਨਾ ਆਈ।

ਇਸ ਕਰਕੇ ਹੀ, ਇਸ ਦਸਮ ਗ੍ਰੰਥੀ ਮਾਫੀਆ ਨੇ ਸਾਰੇ ਜਾਗਰੂਕ ਪ੍ਰਚਾਰਕਾਂ ਨੂੰ ਬਦਨਾਮ ਕਰਨ ਲਈ ਇਹ ਪੋਸਟਰ ਗੁਰਦੁਆਰਿਆਂ, ਰੇਲਵੇ ਸਟੇਸ਼ਨਾਂ, ਬਸ ਅੱਡਿਆਂ, ਅਤੇ ਹੋਰ ਆਮ ਥਾਵਾਂ 'ਤੇ ਚਿਪਕਾਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਗੁੰਡਿਆਂ ਤੋਂ ਇਸੇ ਤਰ੍ਹਾਂ ਦੀ ਹੀ ਉਮੀਦ ਕੀਤੀ ਜਾ ਸਕਦੀ ਹੈ।

ਜਿਨ੍ਹਾਂ ਲੋਕਾਂ ਨੂੰ ਸੱਚ ਚੰਗਾ ਨਹੀਂ ਲਗਦਾ, ਉਹ ਸੱਚ ਬੋਲਣਾ ਤੇ ਦੂਰ, ਸੱਚ ਸੁਣਨਾ ਜਾਂ ਸੱਚੇ ਕੋਲ਼ ਬੈਠਣ ਤੋਂ ਵੀ ਕਤਰਾਉਂਦੇ ਹਨ, ਅਤੇ ਨੀਚ ਹਰਕਤਾਂ ਕਰਦੇ ਹਨ। ਗੁਰਬਾਣੀ ਦਾ ਫੁਰਮਾਨ ਹੈ:

ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥ ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥ ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥ ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥ ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥

ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ ॥ ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ ॥ ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ ॥ ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥ ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥


ਸਾਰੇ ਜਾਗਰੂਕ ਸਿਖਾਂ ਨੂੰ ਇਨ੍ਹਾਂ ਕੁੜਿਆਰ, ਕੂੜ ਗ੍ਰੰਥ ਦੇ ਮਾਫੀਆ ਦੀਆਂ ਚਾਲਾਂ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ, ਸੱਚ ਨਾਲ ਜੁੜਕੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੀ ਜ਼ਰੂਰਤ ਹੈ, ਤਾਂਕਿ ਇਸ ਤਰ੍ਹਾਂ ਦੇ ਗਿੱਦੜਚਾਲਾਂ ਤੋਂ ਬਚਿਆ ਜਾ ਸਕੇ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top