Share on Facebook

Main News Page

ਅਕਾਲ ਤਖ਼ਤ ਦੇ ਅਖੌਤੀ ਜੱਥੇਦਾਰ ਗੁਰਬਚਨ ਸਿੰਘ ਨੇ ਮੰਗੀ ਸੁਰੱਖਿਆ

ਚੰਡੀਗੜ੍ਹ, 29ਅਪ੍ਰੈਲ (ਪੰਜਾਬ ਹੈੱਡਲਾਈਨ): ਆਮ ਬੰਦਾ ਤਾਂ ਇੱਕ ਪਾਸੇ ਹੁਣ ਅਕਾਲ ਤਕਤ ਦੇ ਜੱਥੇਦਾਰ ਸਾਹਿਬ ਨੂੰ ਵੀ ਸੁਰੱਖਿਆ ਦੀ ਲੋੜ ਮਹਿਸੂਸ ਹੋ ਰਹੀ ਹੈ। ਸੁਨਣ ਵਿੱਚ ਤਾਂ ਇੱਥੋਂ ਤੱਕ ਵੀ ਆਇਆ ਹੈ ਕਿ ਜੱਥੇਦਾਰ ਸਾਹਿਬ ਨੇ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿੱਖ ਕੇ ਪਾਇਲਟ ਗੱਡੀ ਦੀ ਵੀ ਮੰਗ ਕੀਤੀ ਹੈ। ਸੂਤਰਾਂ ਅਨੂਸਾਰ ਉਹਨਾਂ ਦੀ ਇਸ ਮੰਗ ਦਾ ਅਜੇ ਤੱਕ ਉਹਨਾਂ ਨੂੰ ਕੋਈ ਵੀ ਜੁਆਬ ਨਹੀ ਮਿਲਿਆ ਹੈ। ਪ੍ਰਾਪਤ ਹੋ ਰਹੀਆਂ ਜਾਣਕਾਰੀਆਂ ਦੇ ਮੁਤਾਬਿੱਕ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੁਆਰਾ ਪੁਲਿਸ ਅਧਿਕਾਰੀਆਂ ਨੂੰ ਲਿਖੇ ਗਏ ਪੱਤਰਾਂ ਨੂੰ ਲੈ ਕੇ ਪੰਥਕ ਹਲਕਿਆਂ ਵਿਚ ਹਲਚਲ ਮਚ ਗਈ ਹੈ। ਪੰਥਕ ਜਥੇਬੰਦੀਆਂ ਇਸ ਨੂੰ ਅਕਾਲ ਤਖ਼ਤ ਦੇ ਰੁਤਬੇ ਨੂੰ ਠੇਸ ਪਹੁੰਚਾਉਣ ਵਾਲਾ ਮੰਨ ਰਹੇ ਹਨ। ਅਕਾਲ ਤਖ਼ਤ ਦੇ ਜੱਥੇਦਾਰ ਦੁਆਰਾ ਹੁਣ ਤੱਕ ਤਿੰਨ ਅਧਿਕਾਰੀਆਂ ਨੂੰ ਪੱਤਰ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ।

ਸਭ ਤੋਂ ਪਹਿਲਾਂ ਸਾਬਕਾ ਜੱਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਤੋਂ ਛੇਕਣ ਤੋਂ ਬਾਅਦ, ਮਹਾਰਾਸ਼ਟਰ ਵਿਚ ਉਨ੍ਹਾਂ ਦੇ ਪ੍ਰੋਗਰਾਮ ਨੂੰ ਰੁਕਵਾਉਣ ਦੇ ਲਈ ਅਖੌਤੀ ਜੱਥੇਦਾਰ ਗੁਰਬਚਨ ਸਿੰਘ ਨੇ ਉਥੇ ਦੇ ਡੀਜੀਪੀ ਨੂੰ ਪੱਤਰ ਲਿਖਿਆ ਸੀ। ਹਾਲ ਹੀ ਵਿਚ ਉਨ੍ਹਾਂ ਨੇ ਇਕ ਪੱਤਰ ਪੰਜਾਬ ਦੇ ਜੇਲ੍ਹ ਵਿਭਾਗ ਦੇ ਡੀਜੀਪੀ ਅਨਿਲ ਕੌਸ਼ਿਕ ਨੂੰ ਲਿਖ ਕੇ ਕਿਹਾ ਹੈ, ਕਿ ਬੇਅੰਤ ਸਿੰਘ ਹੱਤਿਆ ਕਾਂਡ ਵਿਚ ਸ਼ਾਮਲ ਬਲਵੰਤ ਸਿੰਘ ਰਾਜੇਆਣਾ ਦੀ ਇੱਛਾ ਦੇ ਅਨੁਸਾਰ ਉਥੇ ਅਮ੍ਰਿਤਪਾਨ ਕਰਾਉਣ ਦੀ ਆਗਿਆ ਦਿੱਤੀ ਜਾਵੇ। ਤੀਜੇ ਪੱਤਰ ਉਨ੍ਹਾਂ ਨੇ ਪੰਜਾਬ ਪੁਲਿਸ ਮੁਖੀ ਨੂੰ ਲਿਖ ਕੇ ਅਪਣੇ ਕਾਫ਼ਲੇ ਦੇ ਨਾਲ ਸੁਰੱਖਿਆ ਦੇ ਲਈ ਪੁਲਿਸ ਪਾਇਲਟ ਗੱਡੀ ਲਗਾਉਣ ਲਈ ਕਿਹਾ ਹੈ।

ਸੂਤਰਾਂ ਦੇ ਅਨੁਸਾਰ ਕਿਸੇ ਵੀ ਅਧਿਕਾਰੀ ਨੇ ਜੱਥੇਦਾਰ ਦੇ ਪੱਤਰ ਦਾ ਜਵਾਬ ਨਹੀਂ ਦਿੱਤਾ ਹੈ। ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਅਤੇ ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਅਖੌਤੀ ਜੱਥੇਦਾਰ ਨੂੰ ਇਸ ਤਰੀਕੇ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ। ਅਖੌਤੀ ਜੱਥੇਦਾਰ ਨੂੰ ਸੱਤਾਧਾਰੀ ਰਾਜਨੀਤਕ ਦਲ ਦੇ ਲੋਕ ਇਸਤੇਮਾਲ ਕਰਕੇ ਉਨ੍ਹਾਂ ਦਾ ਰੁਤਬਾ ਛੋਟਾ ਕਰ ਰਹੇ ਹਨ। ਇਸ ਸਬੰਧੀ ਅਵਤਾਰ ਸਿੰਘ ਮੱਕੜ ਦਾ ਕਹਿਣਾ ਹੈ ਕਿ ਜੱਥੇਦਾਰ ਸਾਹਿਬ ਨੂੰ ਚਿੱਠੀ ਲਿਖਣ ਦੀ ਕੀ ਜ਼ਰੂਰਤ ਹੈ। ਸਾਡੇ ਨੋਟਿਸ ਵਿਚ ਨਹੀਂ ਹੈ, ਉਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ। ਦੂਜੇ ਪਾਸੇ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਤਕਨੀਕੀ ਤੌਰ ’ਤੇ ਪੰਥਕ ਜਥੇਬੰਦੀਆਂ ਦਾ ਇਤਰਾਜ਼ ਜਾਇਜ਼ ਹੈ। ਲੇਕਿਨ ਇਸ ਮੁੱਦੇ ਨੂੰ ਅਖਬਾਰਾਂ ਦੇ ਜ਼ਰੀਏ ਲਿਆਉਣ ਦੀ ਬਜਾਏ ਜੱਥੇਦਾਰ ਸਾਹਿਬਾਨ ਦੇ ਨਾਲ ਹੀ ਗੱਲ ਕਰਨੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top