Share on Facebook

Main News Page

ਕੈਮਰੇ, ਅਲਾਰਮ ਲਾਉਣ ਦੇ ਬਾਵਜੂਦ ਫਰੈਂਕਫਰਟ ਦੇ ਗੁਰਦੁਆਰਾ ਸਾਹਿਬ ਦੀ ਨਕਾਬਪੋਸ਼ ਲੁਟੇਰਿਆਂ ਨੇ ਭੰਨੀ ਗੋਲਕ

ਫਰੈਕਫੋਰਟ (28.04.2011) ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਦੀ ਪ੍ਰਬੰਧਕ ਕਮੇਟੀ ਨੇ ਪ੍ਰੈਸ ਦੇ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਦਸਬੰਰ ਮਹੀਨੇ ਹੋਈ ਗੋਲਕ ਚੋਰੀ ਦੀਆਂ ਖਬਰਾਂ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਬੁੱਧਵਾਰ ਦੀ ਰਾਤ ਨੂੰ ਨਕਾਬਪੋਸ਼ ਲਟੇਰਿਆਂ ਨੇ ਗੁਰਦੁਆਰਾ ਸਾਹਿਬ 'ਚ ਡਰ ਖੌਫ ਤੋਂ ਬਿਨ੍ਹਾਂ ਬਹੁਤ ਹੀ ਦਲੇਰੀ ਨਾਲ ਗੁਰਦੁਆਰਾ ਸਾਹਿਬ ਦੀ ਗੋਲਕ ਭੰਨ ਕੇ ਲੈ ਗਏ, ਜਦ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇਂ ਹੋਈ ਚੋਰੀ, ਜਿਸ ਵਿੱਚ ਇੱਕ ਇੰਡੀਅਨ ਤੇ ਦੋ ਔਰਤਾਂ ਇੱਕ ਇਟਾਲੀਆਂ ਤੇ ਦੂਜੀ ਅਫਰੀਕਾਂ ਮੂਲ ਦੀ ਸੀ, ਜਿਨ੍ਹਾਂ ਤੋਂ ਪੁਲਿਸ ਨੇ 25 ਤੋਂ ਤੀਹ ਕਿਲੋ ਤੱਕ ਭਾਨ ਤੇ ਪੰਜ ਪੰਜ ਦੇ ਹਜ਼ਾਰ ਤੋਂ ਵੱਧ ਫੜ੍ਹੇ ਨੋਟਾਂ ਦਾ ਵੇਰਵਾ, ਜੋ ਵਕੀਲ ਤੋਂ ਪ੍ਰਾਪਤ ਹੋਇਆ ਸੀ, ਉਸ ਦੀ ਜਾਣਕਾਰੀ ਪਿਛਲੇ ਐਤਵਾਰ ਨੂੰ ਸੰਗਤਾਂ ਨਾਲ ਸਾਂਝੀ ਕੀਤੀ ਸੀ, ਕਿ ਲਟੇਰਿਆਂ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਭੰਨਣ ਦਾ ਨਵਾਂ ਕਾਰਾ ਕਰ ਦਿੱਤਾ, ਜਦ ਕਿ ਗੁਰਦੁਆਰਾ ਸਾਹਿਬ ਜੀ ਦੇ ਹਾਲ ਵਿੱਚ ਡਿਜ਼ੀਟਲ ਕੈਮਰੇ ਤੇ ਗੋਲਕ ਦੇ ਦਰਵਜ਼ੇ ਨਾਲ ਅਲਾਰਮ ਵੀ ਲਗਾਇਆ ਗਿਆ ਸੀ।

ਪਰ ਗੋਲਕ ਭੰਨਣ ਵਾਲਿਆਂ ਨੇ ਅਲਾਰਮ ਦੀ ਤਾਰਾਂ ਕੱਟਕੇ, ਗੋਲਕ ਦੀ ਚਾਦਰ ਨੂੰ ਭੰਨ ਕੇ ਮਾਇਆ ਕੱਢੀ। ਜਦ ਕਿ ਗੋਲਕ ਵਿੱਚ ਇਸ ਵਾਰ ਬਹੁਤੀ ਮਾਇਆ ਨਹੀਂ ਸੀ, ਕਿਉਂਕਿ ਪ੍ਰਬੰਧਕ ਹਫਤੇ ਦੀ ਹਫਤੇ ਗੋਲਕ ਖੋਲਕੇ ਮਾਇਆ ਬੈਕ ਵਿੱਚ ਜਮ੍ਹਾਂ ਕਰਾ ਦਿੰਦੇ ਹਨ। ਗੋਲਕ ਭੰਨਣ ਦਾ ਵਾਕਿਆ ਕੈਮਰਿਆਂ ਵਿੱਚ ਸਮਾਂ ਤੜਕੇ ਤਿੰਨ ਵਜੇ ਦਾ ਹੈ। ਗੋਲਕ ਭੰਨਣ ਵਾਲਿਆਂ ਦੀ ਸਾਰੀ ਕਾਰਵਾਈ ਨੂੰ ਕੈਮਰਿਆਂ ਨੇ ਰਿਕਾਰਡ ਕੀਤਾ ਹੈ। ਗੋਲਕ ਭਨਣ ਵਾਲਿਆਂ ਨੇ ਕਾਲੇ ਕਪੜੇ ਤੇ ਮੂੰਹ ਵੀ ਕਾਲੇ ਕਪੜੇ ਨਾਲ ਢੱਕਿਆ ਹੋਇਆ ਸੀ ਤੇ ਸਪੋਰਟਸ ਵਾਲੇ ਬੂਟ ਪਾਏ ਹੋਏ ਸੀ। ਇਸ ਸਮੇਂ ਗੁਰਦੁਆਰਾ ਸਾਹਿਬ ਵਿੱਚ ਦੋ ਗ੍ਰੰਥੀ ਸਾਹਿਬਾਨ ਤੇ ਸੱਤ ਅੱਠ ਹੋਰ ਸੇਵਾਦਾਰ ਮਜੂੌਦ ਸਨ। ਜਿਨ੍ਹਾਂ ਕੋਲੋ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵਾਲੇ ਕੈਮਰਿਆਂ ਵਿਚਲੀ ਰਿਕਾਰਡ ਲੈ ਗਏ ਹਨ, ਜਿੱਥੇ ਉਹਨਾਂ ਨੇ ਆਪਣੀ ਕਾਰਵਾਈ ਅਰੰਭ ਦਿੱਤੀ ਹੈ। ਉਥੇ ਫਰੈਂਕਫਰਟ ਦੀਆਂ ਸੰਗਤਾਂ ਵੀ ਆਪਣੇ ਤੌਰ 'ਤੇ ਇਸ ਦੀ ਜਾਂਚ ਕਰ ਰਹੀਆਂ ਹਨ ਤੇ ਇਕ ਜਾਂਚ ਕਮੇਟੀ ਵੀ ਬਣਾਈ ਗਈ ਹੈ।

ਇਸ ਗੋਲਕ ਭੰਨਣ ਦੇ ਪਿੱਛੇ ਭੇਤੀ ਦੇ ਕੰਮ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਤੇ ਇਸ ਵਾਰ ਗੋਲਕ ਵਿੱਚ ਬਹੁਤੀ ਮਾਇਆ ਵੀ ਨਹੀਂ ਸੀ, ਤੇ ਜਿਹੜੀ ਹੈ ਵੀ ਸੀ ਉਹ ਵੀ ਸਾਰੀ ਨਹੀਂ ਲੈਕੇ ਗਏ। ਇਸ ਕਰਕੇ ਸ਼ੱਕ ਦੀਆਂ ਸੂਈਆਂ ਕਈ ਪਾਸੇ ਜਾਦੀਆਂ ਹਨ, ਕਿ ਲਟੇਰਿਆਂ ਦਾ ਗੋਲਕ ਭੰਨਣ ਦਾ ਕੀ ਮਕਸਦ ਸੀ। ਜਿਸ ਦਾ ਪੂਰਾ ਪਤਾ ਜਾਂਚ ਹੋਣ ਤੇ ਹੀ ਲੱਗੇਗਾ। ਫਰੈਕਫੋਰਟ ਦੀਆਂ ਸੰਗਤਾਂ ਇਸ ਕਾਰੇ ਦੀ ਭਰਪੂਰ ਨਿੰਦਾ ਕਰਨ ਦੇ ਨਾਲ ਸਤਿਗੁਰਾਂ ਅੱਗੇ ਅਰਦਾਸ ਬੇਨਤੀਆਂ ਕਰਦੀਆਂ ਹਨ, ਕਿ ਚੋਰਾਂ ਦਾ ਪਰਦਾ ਛੇਤੀ ਫਾਸ਼ ਹੋਵੇ ਤੇ ਗੁਰੂੁ ਮਹਾਰਾਜ ਇਨ੍ਹਾਂ ਦੋਸ਼ੀਆਂ ਨੂੰ ਆਪ ਸਜ਼ਾ ਦੇਵੇ।

ਜਾਰੀ ਕਰਤਾ :-
ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੈਂਟਰ ਫਰੈਂਕਫਰਟ ਜਰਮਨੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top