Share on Facebook

Main News Page

ਹੋਂਦ ਚਿੱਲੜ ਕਾਂਡ - ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦਾ ਰੋਸ, ਪੀਰ ਮੁਹੰਮਦ ਅਤੇ ਮੱਕੜ ਦੇ ਲਾਰੇ- ਕਿਸੇ ਨੇ ਨਾ ਲਈ ਸਾਰ

ਅਨੰਦਪੁਰ ਸਾਹਿਬ, 28 ਅਪ੍ਰੈਲ: ਹੋਂਦ ਚਿੱਲੜ੍ਹ ਕਾਂਡ ਦੀ ਸੱਚਾਈ ਨੂੰ ਉਜਾਗਰ ਕਰਨ ਵਾਲੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਮਿੱਠੀਆਂ ਗੋਲੀਆਂ ਦੇ ਕੇ ਉਸ ਦੇ ਪੱਲੇ ਕੁਝ ਵੀ ਨਾ ਪਾ ਦੇਣ ਦੀ ਸਿਆਸਤ ਖੇਡ ਰਹੇ ਹਨ। ਹੋਂਦ ਚਿੱਲੜ ਕਾਂਡ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੇ ਭਾਈ ਮਨਵਿੰਦਰ ਸਿੰਘ ਗਿਆਸਪੁਰਾ ਨੇ ਦਸਿਆ ਕਿ 22 ਜਨਵਰੀ 2011 ਨੂੰ ਹੋਂਦ ਚਿੱਲੜ ਕਾਂਡ ਉਜਾਗਰ ਕੀਤਾ ਗਿਆ ਸੀ ਤੇ 23 ਜਨਵਰੀ ਨੂੰ ਸਾਰੀਆਂ ਫ਼ੋਟੋਆਂ ਫ਼ੇਸਬੁਕ 'ਤੇ ਪਾ ਦਿਤੀਆਂ ਗਈਆਂ ਜਿਨ੍ਹਾਂ ਨੂੰ ਦਿਨਾਂ ਵਿਚ ਹੀ ਲੱਖਾਂ ਲੋਕਾਂ ਨੇ ਵੇਖ ਲਿਆ। ਉਦੋਂ ਉਹ ਵੀ ਐਸ ਐਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਡ ਗੁੜਗਾਉਂ ਵਿਚ ਇਕ ਲੱਖ ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਕਰਦੇ ਸਨ। ਦਫ਼ਤਰ ਤੋਂ ਛੁਟੀਆਂ ਲੈ ਕੇ ਹੋਂਦ ਪਿੰਡ ਵਿਚ 4 ਮਾਰਚ ਨੂੰ ਅਖੰਡ ਪਾਠ ਰਖਿਆ ਗਿਆ ਤੇ 6 ਮਾਰਚ ਨੂੰ ਭੋਗ ਪਾ ਕੇ ਗੁਰਮਤਿ ਸਮਾਗਮ ਕੀਤਾ ਗਿਆ ਜਦ 11 ਮਾਰਚ ਨੂੰ ਉਹ ਫੈਕਟਰੀ ਗਏ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਜਵਾਬ ਦੇ ਦਿਤਾ ਗਿਆ। ਸਚਾਈ ਸਾਹਮਣੇ ਲਿਆਉਣ ਕਰ ਕੇ ਉਨ੍ਹਾਂ ਨੂੰ ਨੌਕਰੀ ਤੋਂ ਹਟਾਇਆ ਗਿਆ।

ਉਨ੍ਹਾਂ ਦਸਿਆ ਕਿ ਮੇਰੇ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਵਾਅਦਾ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਤੋਂ ਤੁਹਾਨੂੰ ਉਚ ਪੱਧਰੀ ਨੌਕਰੀ ਦੁਆਈ ਜਾਵੇਗੀ ਜਾਂ ਅਸੀ ਅਪਣੇ ਕੋਲੋਂ ਤੁਹਾਨੂੰ ਇਕ ਲੱਖ ਰੁਪਏ ਮਹੀਨਾ ਦੇਵਾਂਗੇ। ਮੈਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਭਰੋਸਾ ਦੁਆਇਆ ਸੀ ਕਿ ਤੁਹਾਨੂੰ ਸ਼੍ਰੋਮਣੀ ਕਮੇਟੀ ਵਿਚ ਖੋਜ ਕਰਨ ਦੇ ਮੁਖੀ ਵਜੋਂ ਨੌਕਰੀ ਦਿਤੀ ਜਾਵੇਗੀ। ਫਿਰ ਮੈਨੂੰ ਮੀਡੀਆ ਸਲਾਹਕਾਰ ਬਣਾਉਣ ਦੇ ਲਾਰੇ ਲਾਏ ਗਏ। ਫੇਰ ਜੀ ਐਨ ਈ ਵਿਚ ਸਕੱਤਰ ਤੇ ਫੇਰ ਕਲਰਕ ਲੱਗਣ ਲਈ ਕਿਹਾ ਗਿਆ। ਉਨ੍ਹਾਂ ਦਸਿਆ ਕਿ ਕਈ ਵਾਰ ਗੇੜੇ ਮਾਰਨ, ਕਈ ਅਧਿਕਾਰੀਆਂ ਨੂੰ ਮਿਲਣ ਤੇ ਕਈਆਂ ਨੂੰ ਅਪਣਾ ਸਵੈ ਵੇਰਵਾ ਦੇਣ ਦੇ ਬਾਵਜੂਦ ਮੱਕੜ ਸਾਹਿਬ ਨੇ ਮੈਨੂੰ ਕਲਰਕ ਵੀ ਨਾ ਰਖਿਆ।

ਸ. ਗਿਆਸਪੁਰਾ ਨੇ ਦਸਿਆ ਕਿ ਇਕ ਪਾਸੇ ਮੇਰਾ ਪਰਵਾਰ ਪਿਤਾ ਜੀ ਦੀ ਪੈਨਸ਼ਨ 'ਤੇ ਹੀ ਗੁਜ਼ਾਰਾ ਕਰ ਰਿਹਾ ਸੀ ਤੇ ਦੂਜੇ ਪਾਸੇ ਮੇਰੇ ਘਰ ਨੂੰ ਲੁੱਟ ਲਿਆ ਗਿਆ ਜਿਸ ਵਿਚ ਨਕਦੀ ਗਹਿਣੇ ਆਦਿ 5 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋ ਗਿਆ, ਜਿਸ ਬਾਬਤ ਅਜੇ ਤਕ ਪੁਲਿਸ ਨੇ ਕੋਈ ਸੁਰਾਗ ਨਹੀਂ ਲੱਭਿਆ। ਪੰਜਾਬ ਦੀ ਪੰਥਕ ਕਹਾਉਂਦੀ ਸਰਕਾਰ ਵਲੋਂ ਕਿਸੇ ਸਹਾਇਤਾ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਸਰਕਾਰ ਨੇ ਕੁਝ ਦੇਣਾ ਤਾਂ ਕੀ ਸੀ ਕਿਸੇ ਨੇ ਇਕ ਫ਼ੋਨ ਤਕ ਨਹੀਂ ਕੀਤਾ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਕਰਨੈਲ ਸਿੰਘ ਪੀਰ ਮੁਹੰਮਦ ਸਮੇਤ ਕਿਸੇ ਵੀ ਜਥੇਬੰਦੀ ਨੇ ਉਨ੍ਹਾਂ ਦੀ ਕੋਈ ਮਦਦ ਨਹੀ ਕੀਤੀ ਸਗੋਂ ਬਾਦਲ ਦੀਆਂ ਕਠਪੁਤਲੀਆਂ ਬਣ ਕੇ ਆਪੋ ਅਪਣਾ ਉ¤ਲੂ ਸਿੱਧਾ ਕਰਦੇ ਰਹੇ। ਉਨ੍ਹਾਂ ਕਿਹਾ ਕਿ ਮੈਂ ਜੋ ਵੀ ਕੀਤਾ ਪੰਥਕ ਪਿਆਰ ਤੇ ਪੰਥਕ ਸੋਚ ਅਧੀਨ ਕੀਤਾ ਹੈ। ਸ਼੍ਰੋਮਣੀ ਕਮੇਟੀ ਜਾਂ ਕੋਈ ਹੋਰ ਜਥੇਬੰਦੀਆਂ ਮੈਨੂੰ ਸਹਿਯੋਗ ਦੇਣ ਤਾਂ ਤਾਂ ਮੈਂ ਕੌਮ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਾਂਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top