Share on Facebook

Main News Page

ਸਿੱਖ ਸਿਆਸਤ ਦਾ ਮਾੜਾ ਰੂਪ - ਵਿਦੇਸ਼ਾਂ ਵਿਚ ਆਪਣੀ ਇੱਜ਼ਤ ਰੋਲਣ ਤੇ ਉਤਾਰੂ

* ਅਮਰੀਕਾ ਵਿਚ ਗੁਰਦੁਆਰਾ ਪ੍ਰਧਾਨਗੀ ਨੂੰ ਲੈ ਕੇ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ ਵਿਚ ਚੱਲੀਆਂ ਕ੍ਰਿਪਾਨਾਂ
* ਗੁਰਦੁਆਰਾ ਸਾਹਿਬ ਦੀ ਬੇਅਦਬੀ-ਪੁਲਿਸ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ 'ਚ ਦਾਖ਼ਲ

ਨਿਊਯਾਰਕ, (27 ਅਪ੍ਰੈਲ ,ਪੀ.ਐਸ.ਐਨ): ਇਥੋਂ ਨੇੜਲੇ ਸ਼ਹਿਰ ਵਿਖੇ ਸਥਿਤ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਵਾਣਾ ਸਿੱਖ ਸੈਂਟਰ ਦੀ ਪ੍ਰਧਾਨਗੀ ਨੂੰ ਲੈ ਕੇ ਸਿੱਖਾਂ ਦੇ ਦੋ ਧੜਿਆਂ 'ਚ ਕ੍ਰਿਪਾਨਾਂ ਚੱਲ ਗਈਆਂ ਜਿਸ ਕਾਰਣ ਪੁਲਿਸ ਗੁਰੂ ਘਰ 'ਚ ਸਮੇਤ ਬੂਟਾ ਦੇ ਦਾਖਲ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਰਨੈਲ ਸਿੰਘ ਅਤੇ ਕੁਲਬੀਰ ਸਿੰਘ ਦੇ ਦੋ ਧੜੇ ਜਿਹੜੇ ਕਿ ਪ੍ਰਧਾਨਗੀ ਨੂੰ ਲੈ ਕੇ ਆਹਮੋ ਸਾਹਮਣੇ ਹਨ, ਵਲੋਂ ਗੁਰੂ ਘਰ ਵਿੱਚ ਪ੍ਰਬੰਧਕੀ ਚੋਣ ਦੇ ਮਾਮਲੇ ਤੇ ਹੋਈ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਇੱਕ ਦੂਜੇ ਤੇ ਕ੍ਰਿਪਾਨਾਂ ਅਤੇ ਬੈਟਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਗੁਰਦੁਆਰੇ ਦੇ ਪ੍ਰਬੰਧ ਨੂੰ ਲੈ ਕੇ ਦੋਵਾਂ ਧੜਿਆਂ ਵਿਚ ਪੈਦਾ ਹੋਏ ਤਣਾਅ ਨੂੰ ਵੇਖਦਿਆਂ ਪੁਲਿਸ ਵਲੋਂ ਐਨਾ ਹੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਜਦੋਂ ਗੁਰੂ ਘਰ 'ਚ ਇਕੱਠੇ ਹੋਏ ਸਿੱਖ ਆਪਸ 'ਚ ਉਲਝ ਪਏ ਤਾਂ ਅਮਰੀਕਨ ਪੁਲਿਸ ਵਲੋਂ ਗੁਰੂ ਘਰ ਬੂਟਾ ਸਮੇਤ ਦਾਖਲ ਹੋ ਕੇ ਦੋਵਾਂ ਧੜਿਆਂ ਦੇ ਬੰਦਿਆਂ ਨੂੰ ਕਾਬੂ ਕਰ ਲਿਆ ਗਿਆ। ਇਥੇ ਦੱਸਣਯੋਗ ਹੈ ਕਿ ਨਵੇਂ ਪ੍ਰਧਾਨ ਕੁਲਬੀਰ ਸਿੰਘ ਵਲੋਂ ਪਹਿਲੇ ਪ੍ਰਧਾਨ ਜਰਨੈਲ ਸਿੰਘ ਤੋਂ ਗੁਰਦੁਆਰਾ ਪ੍ਰਬੰਧ ਦਾ ਚਾਰਜ ਸੰਭਾਲਣ ਨੂੰ ਲੈ ਕੇ ਇਹ ਸਾਰਾ ਕੁਝ ਵਾਪਰਿਆ, ਜਿਸਦੀ ਅਮਰੀਕਾ ਦੀਆਂ ਆਮ ਸਿੱਖ ਸੰਗਤਾਂ ਵਲੋਂ ਸਖਤ ਨਿਖੇਧੀ ਕੀਤੀ ਜਾ ਰਹੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top