Share on Facebook

Main News Page

ਸੰਪਰਦਾਈ ਤਾਕਤਾਂ ਦੇ ਕੁਪ੍ਰਚਾਰ ਦੇ ਬਾਵਜੂਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵਿਖੇ ਹੋਏ ਅੰਮ੍ਰਿਤ ਸੰਚਾਰ ਸਮਾਗਮ 'ਚ ਸੌ ਤੋਂ ਵੱਧ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਲਈ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵਿਖੇ ਹੋਏ ਅੰਮ੍ਰਿਤ ਸੰਚਾਰ ਸਮਾਗਮ 'ਚ 100 ਤੋਂ ਵੱਧ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਲਈ। ਇਸ ਸਮਾਗਮ ਦੀ ਖਾਸ ਗੱਲ ਸੀ ਕਿ ਇੱਕ ਮੁਸਲਿਮ ਲੜਕੀ ਨੇ ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਦੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ, ਬਿਨਾਂ ਕਿਸੇ ਦਬਾਅ ਦੇ ਸਿੱਖੀ 'ਚ ਪ੍ਰਵੇਸ਼ ਕੀਤਾ। ਨਾਲ ਹੀ ਘਾਨਾ, ਅਫਰੀਕਾ ਤੋਂ ਆਈ ਇੱਕ ਬੀਬੀ ਨੇ ਵੀ ਪਾਹੁਲ ਲਈ। ਇਹ ਸਾਰਾ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਸਿੱਖ ਰਹਿਤ ਮਰਿਯਾਦਾ ਅਨੁਸਾਰ ਹੋਇਆ। ਸੰਗਤਾਂ ਦਾ ਉਤਸ਼ਾਹ ਦੇਖਣ ਵਾਲਾ ਸੀ, ਉਹਨਾਂ ਨੂੰ ਫੋਕੇ ਕਰਮਕਾਂਡਾਂ ਅਤੇ ਦੇਹਧਾਰੀ ਡੰਮਗੁਰੂ, ਅਖੌਤੀ ਬਾਬਿਆਂ ਆਦਿ ਤੋਂ ਵੀ ਸਾਵਧਾਨ ਕੀਤਾ ਗਿਆ।

ਇਸ ਸਮਾਗਮ ਨੂੰ ਵੀ ਬਿਪਰਵਾਦੀ ਸ਼ਕਤੀਆਂ ਨੇ ਸਾਬੋਟਾਜ਼ ਕਰਨ ਦੀ ਕੋਸ਼ਿਸ਼ ਕੀਤੀ। ਸੰਪਰਦਾਈ ਤਾਕਤਾਂ ਨੇ ਇਹ ਸਮਾਗਮ ਤੇ ਖਿਲਾਫ ਇਹ ਕੁਪ੍ਰਚਾਰ ਕੀਤਾ ਕਿ, ਇਥੇ ਪਾਹੁਲ ਲੈਣ ਵਾਲਿਆਂ ਨੂੰ ਮਾਸ ਖਾਣ ਦੀ ਖੁੱਲ ਦੀਤੀ ਗਈ ਹੈ, ਤਿਨਾਂ ਬਾਣੀਆਂ ਦਾ ਪਾਠ ਕੀਤਾ ਗਿਆ... ਤਾਂਕਿ ਸਿੱਖ ਸੰਗਤਾਂ ਇਸ ਸਮਾਗਮ 'ਚ ਹਿੱਸਾ ਨਾ ਲੈਣ।

ਜਿਸ ਤਰ੍ਹਾਂ ਪਿਛਲੇ ਦਿਨੀਂ ਦਸਮ ਗ੍ਰੰਥੀ ਮਾਫੀਆ ਨੇ ਆਪਣਾ ਪੂਰਾ ਜ਼ੋਰ ਲਾ ਲਿਆ ਸੀ ਕਿ ਟਾਈਗਰ ਜਥਾ ਯੂ.ਕੇ. ਵਲੋਂ ਲਾਏ ਗਏ ਗੁਰਮਤਿ ਕੈਂਪ ਨੂੰ ਹੋਣ ਨਹੀਂ ਦੇਣਾ, ਧਮਕੀਆਂ ਦਿੱਤੀਆਂ ਗਈਆਂ, ਪਰ ਟਾਈਗਰ ਜਥੇ ਦੇ ਸਿੰਘਾਂ ਨੇ ਗੁਰਮਤਿ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ, ਬੜੀ ਦ੍ਰਿੜਤਾ ਨਾਲ ਕੈਂਪ ਲਗਾਇਆ। ਇਸੇ ਤਰ੍ਹਾਂ ਹੀ ਇਸ ਸਮਾਗਮ ਨੂੰ ਵੀ ਨਾ ਹੋਣ ਦੀਆਂ ਸੰਪਰਦਾਈ ਠੱਗਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਇਹ ਸਮਾਗਮ ਵੀ ਗੁਰੂ ਕਿਰਪਾ ਨਾਲ ਚੜ੍ਹਦੀਕਲਾ 'ਚ ਨੇਪਰੇ ਚੱੜਿਆ।  ਸਾਰੇ ਗੁਰਦੁਆਰਿਆਂ ਵਾਲਿਆਂ ਨੂੰ ਇਨ੍ਹਾਂ ਪ੍ਰਬੰਧਕਾਂ ਤੋਂ ਕੁੱਝ ਸਿੱਖਣਾ ਚਾਹੀਦਾ ਹੈ।

ਇੱਕ ਮੁਸਲਿਮ ਲੜਕੀ ਨੇ ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਦੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ, ਬਿਨਾਂ ਕਿਸੇ ਦਬਾਅ ਦੇ ਸਿੱਖੀ 'ਚ ਪ੍ਰਵੇਸ਼ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top