Share on Facebook

Main News Page

ਮਾਈ ਭਾਗੋ ਅਵੇਅਰਨੈਸ ਹਿਊਮਨ ਰਾਈਟਸ ਵੂਮਨ ਗੱਰੂਪ ਵਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ, ਰਿਚਮੰਡ ਹਿੱਲ ਵਿਖੇ ਸਿੱਖਾਂ ਵਿਚਕਾਰ ਹੋਈ ਸ਼ਰਮਨਾਕ ਲੜਾਈ ਦੀ ਨਿਖੇਦੀ

ਮਾਈ ਭਾਗੋ ਅਵੇਅਰਨੈਸ ਹਿਊਮਨ ਰਾਈਟਸ ਵੂਮਨ ਗੱਰੂਪ ਵਲੋਂ ਬੀਬੀ ਸੁਖਵੀਰ ਕੌਰ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ, ਜਿਸ ਵਿੱਚ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ ਵਿਖੇ ਐਤਵਾਰ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜਿਸ ਤਰਾਂ ਆਪਣੀ ਹਉਮੈ ਦਾ ਸ਼ਿਕਾਰ ਹੋ ਕੇ ਲੜਾਈ ਕੀਤੀ, ਜਿਸ ਦੌਰਾਨ ਇੱਕ ਦੂਜੇ ਦੀ ਪੱਗਾਂ ਉਤਰੀਆਂ, ਕੇਸ-ਦਾਹੜੀਆਂ ਪੁੱਟੇ, ਕਿਰਪਾਨਾਂ ਚਲਾਈਆਂ ਇਹ ਸਭ ਕੁੱਝ ਹੀ ਬਹੁਤ ਮਾੜਾ ਵਾਪਰਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖੀ ਸਿਧਾਂਤਾ ਦੇ ਉਲਟ ਚੱਲ ਕੇ ਮਾਣ ਮਰਿਯਾਦਾ ਨੂੰ ਭੰਗ ਕੀਤਾ।

ਇਸ ਸਾਰੇ ਵਰਤਾਰੇ ਦੀ ਬੀਬੀਆਂ ਵਲੋਂ ਬਹੁਤ ਹੀ ਸੱਖਤ ਲੱਫਜਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ। ਮਾਈ ਭਾਗ ਕੌਰ ਦਾ ਇਤਿਹਾਸ ਦੱਸਦਾ ਹੈ, ਕਿ ਉਸਨੇ ਗੁਰੂ ਸਾਹਿਬ ਦੇ ਸਮੇਂ ਵੀ ਆਪਣੇ ਭਰਾਵਾਂ ਨੂੰ ਗੁਰੂ ਤੋਂ ਬੇਮੁਖ ਨਹੀਂ ਹੋਣ ਦਿੱਤਾ। ਅੱਜ ਵੀ ਬੀਬੀਆਂ ਵਲੋਂ ਉਸ ਦੀਆਂ ਵਾਰਿਸਾਂ ਦੇ ਤੌਰ ਤੇ ਹੀ ਆਪਣੇ ਭਰਾਵਾਂ ਨੂੰ ਨਿਮਰਤਾ ਸਾਹਿਤ ਬੇਨਤੀ ਕਰਦੀਆਂ ਹਾਂ, ਕਿ ਗੁਰੂ ਦੇ ਸਿਧਾਂਤ ਨੂੰ ਸਨਮੁੱਖ ਰੱਖ ਕੇ ਆਪਣੀ ਭੁੱਲ ਬਖਸ਼ਾਈਏ। ਮਾਈ ਭਾਗੋ ਗੱਰੂਪ ਦੀ ਚੇਅਰਮੈਨ ਬੀਬੀ ਅਮਰਜੀਤ ਕੌਰ ਅਤੇ ਹੋਰ ਬੀਬੀਆਂ ਨੇ ਰਲ ਮਿਲ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਬੈਠ ਕੇ ਗੁਰ ਮਰਿਯਾਦਾ ਅਨੁਸਾਰ ਸ਼ਾਮੀ ਸੋਦਰ ਰਹਿਰਾਸ ਸਾਹਿਬ ਅਤੇ ਕੀਰਤਨ ਸੋਹਿਲਾ ਸਾਹਿਬ ਦਾ ਪਾਠ ਰੋਂਦੇ ਹਿਰਦਿਆਂ ਨਾਲ ਕੀਤਾ ਤਾਂ ਮਹੌਲ ਬਹੁਤ ਹੀ ਸੋਗਮਈ ਪ੍ਰਤੀਤ ਹੋ ਰਿਹਾ ਸੀ।

ਆਓ, ਸਾਡੇ ਭਰਾਵੋ ਆਪਣੇ ਸਿੱਖ ਭਾਈਚਾਰੇ ਅਤੇ ਨੌਜਵਾਨ ਪੀੜੀ ਤੇ ਤਰਸ ਕਰੋ, ਕਿਉਂਕਿ ਇਨ੍ਹਾਂ ਲੜਾਈਆਂ ਕਾਰਨ ਸੱਮੂਚੇ ਭਾਈਚਾਰੇ ਨੂੰ ਦੂਜੇ ਭਾਈਚਾਰੇ ਸਾਹਮਣੇ ਨਮੋਸ਼ੀ ਝਲਣੀ ਪੈ ਰਹੀ ਹੈ। ਜੇਕਰ ਸ਼ੱਕ ਹੈ ਤਾਂ ਨਿਊਯਾਰਕ ਪੋਸਟ, ਜੋ ਇੰਗਲਿਸ਼ ਨਿਉਜ਼ਪੇਪਰ ਹੈ ਪੜ ਲਵੋ, ਤਾਂ ਕਿ ਸ਼ਾਇਦ ਆਪਣੀ ਸਾਰਿਆਂ ਦੀ ਜ਼ਮੀਰ ਝੰਜੋੜੀ ਜਾਵੇ। ਭਰਾਵੋ ਗੁਰੂ ਸਾਹਿਬਾਨ ਦੇ ਇਨ੍ਹਾਂ ਬਚਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ “ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ॥”। ਸੋ ਆਓ ਵੀਰੋ ਕੋਰਟ-ਕਚਿਹਰੀਆਂ ਦਾ ਚੱਕਰ ਛੱਡ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਮਸਲਿਆਂ ਨੂੰ ਹੱਲ ਕਰਕੇ, ਗੁਰੂ ਸਾਹਿਬਾਨ ਅਤੇ ਸਮੁੱਚੀਆਂ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਆਪਣੇ ਭਾਈਚਾਰੇ ਦਾ ਮਾਣ ਵਧਾਈਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top