Share on Facebook

Main News Page

ਦਿੱਲੀ ਦੀ ਇੱਕ ਪਬਲੀਕੇਸ਼ਨ ਵਲੋਂ ਕਿਤਾਬ ਵਿੱਚ ਛਪੀ ਤਸਵੀਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਕੰਨਾਂ 'ਚ ਨੱਤੀਆਂ ਪਾਈਆਂ ਵਿਖਾਈਆਂ

ਇਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਢਿੱਲ ਮੱਠ ਦਾ ਨਤੀਜਾ ਹੈ ਜਾਂ ਗੈਰ ਜ਼ਿੰਮੇਵਾਰਤਾ ਦਾ ਜਾਂ ਫਿਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜਨੀਤਕ ਲੋਕਾਂ ਦੀ ਸੰਸਥਾ ਬਣਕੇ ਰਹਿ ਗਈ ਹੈ, ਜੋ ਵੋਟਾਂ ਦੇ ਮੁੱਲ ਬਦਲੇ ਸਿੱਖਾਂ ਦੇ ਗੌਰਵਮਈ ਇਤਿਹਾਸ, ਸਸਕਾਰ, ਰਹਿਤ ਮਰਿਆਦਾ ਦੇ ਪਹਿਰਾਵੇ ਨੂੰ ਤੋੜ ਮੋੜ ਕੇ ਪੇਸ਼ ਕਰਨ ਵਾਲੇ ਲੋਕਾਂ ਦੀਆਂ ਲਿਖਤਾਂ ਨੂੰ ਅਣਡਿੱਠ ਕਰ ਰਹੀ ਹੈ। ਅਜਿਹੀ ਹੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਇੱਕ ਕਿਤਾਬ ਅੱਜ ਕੱਲ ਮਾਰਕੀਟ ਵਿਚ ਆਈ ਹੋਈ ਹੈ ਜਿਸ 'ਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੰਨਾਂ 'ਚ ਨੱਤੀਆਂ (ਮੁੰਦਰਾਂ) ਵਾਲੀਆਂ ਤਸਵੀਰਾਂ ਛਾਪ ਦਿੱਤੀਆਂ ਹਨ। ਖਮਾਣੋਂ ਦੇ ਨਜ਼ਦੀਕ ਇਤਿਹਾਸਕ ਪਿੰਡ ਸੰਘੋਲ ਦੀ ਇੱਕ ਸਿੱਖ ਚਿੰਤਕ ਬੀਬੀ ਮਨਜੀਤ ਕੌਰ ਦੇ ਹੱਥ ਦੇ ਇਹ ਪੁਸਤਕ ਲੱਗੀ।

ਹਿੰਦੀ 'ਚ ਛਾਪੀ ਗਈ ਇਸ ਪੁਸਤਕ ਦਾ ਟਾਈਟਲ ਗੁਰੂ ਗੋਬਿੰਦ ਸਿੰਘ ਹੈ। ਬੀਬੀ ਮਨਜੀਤ ਕੌਰ ਸੰਘੋਲ ਨੇ ਜਿਉਂ ਹੀ ਇਹ ਕਿਤਾਬ ਪੜਨੀ ਸ਼ੁਰੂ ਕੀਤੀ ਤਾਂ ਉਹ ਇਸ ਕਿਤਾਬ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਛਾਪੀਆਂ ਤਸਵੀਰਾਂ ਨੂੰ ਵੇਖਕੇ ਦੰਗ ਰਹਿ ਗਏ। ਸੰਨ 2008 ਵਿਚ ਹਿੰਦੀ ਵਿਚ ਪ੍ਰਕਾਸ਼ਿਤ ਕੀਤੀ ਗਈ ਇਸ ਪੁਸਤਕ ਨੂੰ ਪੰਡਤ ਸਾਧੂ ਸੂਦਨ ਸ਼ਰਮਾ ਨੇ ਲਿਖਿਆ ਹੈ, ਤੇ ਮਨੋਜ ਪਬਲੀਕੇਸ਼ਨ ਦਿੱਲੀ ਵਲੋਂ ਮਾਰਕੀਟ ਵਿਚ ਭੇਜੀ ਗਈ ਹੈ ਇਸ ਪੁਸਤਕ ਦੇ ਸਫਾ ਨੰਬਰ 6-7-8-11-31-41-55-63-78-87-95 ਅਤੇ 99 ਉਪਰ ਗੁਰੂ ਗੋਬਿੰਦ ਸਿੰਘ ਦੀਆਂ ਕੰਨਾਂ ਵਿੱਚ ਨੱਤੀਆਂ ਵਾਲੀਆਂ ਤਸਵੀਰਾਂ ਦੇਖ ਕੇ ਬੀਬੀ ਮਨਜੀਤ ਕੌਰ ਨੇ ਇੱਕ ਸ੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਹੇਠ ਆਉਣ ਵਾਲੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਤੇ ਇਕ ਐਸ ਜੀ ਪੀ ਸੀ ਦੇ ਮੈਂਬਰ ਦੇ ਧਿਆਨ 'ਚ ਮਾਮਲਾ ਲਿਆਂਦਾ, ਨਾ ਹੀ ਐਸ ਜੀ ਪੀ ਸੀ ਦੇ ਮੈਂਬਰ ਤੇ ਨਾਂ ਹੀ ਮੈਨੇਜਰ ਨੇ ਮਾਮਲੇ ਦੀ ਗੰਭੀਰਤਾ ਨੂੰ ਲਿਆ। ਅੱਜ ਭਰੇ ਮਨ ਨਾਲ ਬੀਬੀ ਮਨਜੀਤ ਕੌਰ ਨੇ ਮੀਡੀਏ ਰਾਹੀਂ ਇਸ ਮਾਮਲੇ ਨੂੰ ਉਜਾਗਰ ਕਰਨ ਲਈ ਵਿਸ਼ੇਸ਼ ਤੌਰ ਤੇ ਪਹਿਰੇਦਾਰ ਦੇ ਪੱਤਰਕਾਰ ਨਾਲ ਸੰਪਰਕ ਕੀਤਾ।

ਪਹਿਰੇਦਾਰ ਵਲੋਂ ਇਸ ਪੁਸਤਕ ਉਪਰ ਛਪੇ ਫੋਨ ਨੰਬਰਾਂ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ। ਇੱਕ ਹੋਰ ਅਖਬਾਰ ਦੇ ਪ੍ਰਤੀਨਿਧ ਵਲੋਂ ਇਸ ਕਿਤਾਬ ਤੇ ਦਿੱਤੀ ਗਈ ਵੈਬਸਾਈਟ ਵਾਲੇ ਫੋਨ ਨੰਬਰ ਤੇ ਸੰਪਰਕ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ, ਕੱਲ 104 ਪੇਜਾਂ ਦੀ ਇਸ ਕਿਤਾਬ ਵਿੱਚ 12 ਤਸਵੀਰਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਗਲਤ ਤਰੀਕੇ ਨਾਲ ਛਾਪੀਆਂ ਗਈਆਂ ਹਨ ਜਿਨ੍ਹਾਂ'ਚ ਇੱਕ ਜਫਰਨਾਮਾ ਲਿਖਦਿਆਂ ਦੀ ਦਰਸਾਈ ਗਈ ਹੈ। ਇਸ ਸਬੰਧੀ ਉਘੇ ਸਿੱਖ ਚਿੰਤਕ ਤੇ ਮੀਰੀ ਪੀਰੀ ਦਲ ਦੇ ਮੁੱਖ ਸੇਵਾਦਾਰ ਗੁਰਿੰਦਰਪਾਲ ਸਿੰਘ ਧਨੌਲਾ ਨੇ ਖੇਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਾਰਾ ਕੁਝ ਆਰ ਐਸ ਐਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੋ ਰਿਹਾ ਹੈ। ਸਿੱਖਾਂ ਦੇ ਰਹਿਣ ਸਹਿਣ ਨੂੰ ਵਿਗਾੜਨ ਅਤੇ ਪਤਿਤਪੁਣੇ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਲਿਖਤਾਂ ਜਾਂ ਪੁਸਤਕਾਂ ਛਾਪੀਆਂ ਜਾਂਦੀਆਂ ਹਨ। ਅੱਜ ਕੱਲ ਨੌਜਵਾਨਾਂ ਵਿਚ ਕੰਨਾਂ 'ਚ ਨੱਤੀਆਂ ਪਾਉਣ ਦੇ ਰੁਝਾਨ ਨੂੰ ਜਾਇਜ਼ ਦੱਸਣ ਲਈ ਗੁਰੂ ਗੋਬਿੰਦ ਸਿੰਘ ਨੂੰ ਇਸ ਮੁਦਰਾ 'ਚ ਪੇਸ਼ ਕਰਨਾ ਸਿਰੇ ਦੀ ਅਹਿਮਕਾਨਾ ਅਤੇ ਘਿਨਾਉਣੀ ਚਾਲ ਹੈ। ਇਹ ਸਾਰਾ ਕੁਝ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਕੰਮੀ ਕਾਰਗੁਜ਼ਾਰੀ ਦਾ ਨਤੀਜਾ ਹੈ। ਇਸ ਸਬੰਧੀ ਸ੍ਰੋ: ਗੁ: ਪ੍ਰ: ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਦੇ ਸੰਪਰਕ ਕਰਨ ਤੇ ਕਿਹਾ ਕਿ ਰਾਜਾਂ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰ ਨੂੰ ਅਜਿਹੇ ਪ੍ਰਬੰਧ ਕਰਕੇ ਚਾਹੀਦੇ ਹਨ ਕਿ ਕਿਸੇ ਫਿਰਕੇ ਦੇ ਲੋਕਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀ ਲਿਖਤ ਲੋਕਾਂ 'ਚ ਛਾਪ ਕੇ ਨਾ ਭੇਜੀ ਜਾਵੇ, ਉਨ੍ਹਾਂਇਸ ਕਿਤਾਬ ਨੂੰ ਤੁਰੰਤ ਜਬਤ ਕਰਨ ਅਤੇ ਇਸ ਦੇ ਲੇਖਕ ਤੇ ਪ੍ਰਕਾਸ਼ਕ ਦੇ ਖਿਲਾਫ ਧਾਰਾ 295 ਏ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ। ਬੀਬੀ ਮਨਜੀਤ ਕੌਰ ਨੇ ਹੋਰ ਕਿਹਾ ਕਿ ਇਹ ਅਤਿ ਦੁਖਦਾਇਕ ਘਟਨਾ ਹੈ ਕਿ ਇਹ ਕਿਤਾਬ ਲਾਇਬ੍ਰੇਰੀਆਂ ਵਿਚ ਪਹੁੰਚ ਗਈ ਹੈ ਤੇ ਬੱਚਿਆਂ ਨੂੰ ਪੜਨ ਲਈ ਦਿੱਤੀ ਜਾ ਰਹੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top