Share on Facebook

Main News Page

ਗੁਰਬਾਣੀ ਦਾ ਪਾਠ ਇਸ ਢੰਗ ਨਾਲ ਕਰਨਾ ਚਾਹੀਦਾ ਹੈ, ਜਿਵੇਂ ਸਾਹਮਣੇ ਬੈਠੇ ਗੁਰੂ ਜਾਂ ਅਕਾਲਪੁਰਖ਼ ਨਾਲ ਗੱਲਾਂ ਕਰ ਰਹੇ ਹੋਈਏ: ਪ੍ਰੋ. ਮਨਿੰਦਰਪਾਲ ਸਿੰਘ

ਗੁਰਬਾਣੀ ਕੰਠ ਤੇ ਕੀਰਤਨ ਮੁਕਾਬਲਿਆਂ ਵਿੱਚ ਪਹਿਲੇ ਦੂਜੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਗੁਰਮਤ ਮਿਸ਼ਨਰੀ ਕਾਲਜ ਵਲੋਂ ਇਨਾਮ ਵੰਡੇ ਗਏ

ਬਠਿੰਡਾ, 24 ਅਪ੍ਰੈਲ (ਕਿਰਪਾਲ ਸਿੰਘ): ਪੰਥ ਵਿਚ ਧਰਮ ਦੀ ਚੇਤਨਾ ਪੈਦਾ ਕਰਨ ਲਈ ਬਠਿੰਡਾ ਸ਼ਹਿਰ ਦੀਆਂ ਧਾਰਮਿਕ ਜਥਬੰਦੀਆਂ ਅਤੇ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਤਾ ਕਲਾਂ ਦੇ ਸਰਕਲ ਬਠਿੰਡਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 300 ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਗੁਰਮਤਿ ਤੇ ਸ਼ਬਦ ਗੁਰੂ ਪ੍ਰਚਾਰ ਸਮਾਗਮ ਪਿਛਲੇ ਇੱਕ ਹਫਤੇ ਤੋਂ ਕਰਵਾਏ ਜਾ ਰਹੇ ਹਨ। ਇਹ ਸਮਾਗਮ 17 ਅਪ੍ਰੈਲ ਤੋਂ ਸਵੇਰੇ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਰਹਿਰਾਸ ਦੇ ਪਾਠ ਉਪ੍ਰੰਤ ਵੱਖ ਵੱਖ ਗੁਰਸਿੱਖਾਂ ਦੇ ਗ੍ਰਹਿ ਵਿਖੇ ਸਮਾਗਮ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਕਾਲਜ ਦੇ ਵਿਦਵਾਨ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਨ ਦਾ ਯਤਨ ਕਰਦੇ ਆ ਰਹੇ ਹਨ।

ਇਨ੍ਹਾਂ ਸਮਾਗਮਾਂ ਵਿਚ ਬੱਚਿਆਂ ਦੇ ਗੁਰਮਤਿ ਅਤੇ ਗੁਰਬਾਣੀ ਕੰਠ ਮੁਕਾਬਲੇ 21 ਅਪ੍ਰੈਲ ਅਤੇ ਕੀਰਤਨ ਮੁਕਾਬਲੇ 22 ਅਪ੍ਰੈਲ ਨੂੰ ਕਰਵਾਏ ਗਏ ਜਿਸ ਵਿੱਚ ਪਹਿਲੇ ਦੂਜੇ ਅਤੇ ਤੀਜੇ ਦਰਜੇ ’ਤੇ ਆਉਣ ਵਾਲੇ ਬੱਚਿਆˆ ਨੂੰ ਅੱਜ ਪ੍ਰੋ: ਮਨਿੰਦਰਪਾਲ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਤਾ ਕਲਾˆ ਰੋਪੜ ਵਲੋˆ ਸਨਮਾਨਤ ਕੀਤਾ ਗਿਆ। ਗੁਰਬਾਣੀ ਕੰਠ ਮੁਕਾਲਿਆਂ ਵਿੱਚ ਪਹਿਲਾ ਨੰਬਰ ਤ੍ਰਿਪਤਵੀਰ ਸਿੰਘ ਪੁੱਤਰ ਲਖਵਿੰਦਰ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਦੂਜਾ ਸਥਾਨ ’ਤੇ ਤਰਨਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ, ਤੀਜਾ ਸਥਾਨ ਉਮੰਗਪ੍ਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਸੇˆਟ ਜੋਸਫ਼ ਕਾਨਵੈˆਟ ਸਕੂਲ, ਹਰਸ਼ਰਨ ਕੌਰ ਪੁੱਤਰੀ ਗੁਰਦਰਸ਼ਨ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਸੰਦੀਪ ਸਿੰਘ ਪੁੱਤਰ ਸੁਖਵੀਰ ਸਿੰਘ ਸਮਰਹਿਲ ਕਾਨਵੈˆਟ ਸਕੂਲ, ਚੌਥਾ ਸਥਾਨ ਗੁਰਤੇਜ ਸਿੰਘ ਪੁੱਤਰ ਕੇਵਲ ਸਿੰਘ ਸਮਰਹਿਲ ਕਾਨਵੈˆਟ ਸਕੂਲ, ਗਗਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ, ਕਵਿਤਾ ਗਾਇਨ ਵਿੱਚ ਵਿਸ਼ਸ਼ ਸਨਮਾਨ ਸੁਖਜੋਤ ਕੌਰ ਪੁੱਤਰੀ ਗੁਰਦਰਸ਼ਨ ਸਿੰਘ ਸੈˆਟ ਜੋਸਫ਼ ਸਕੂਲ 6ਵੀˆ ਕਲਾਸ ਦੀ ਵਿਦਿਆਰਥਣ ਅਤ ਕੀਰਤਨ ਮੁਕਾਬਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਸਕੂਲ ਗੁਰੂ ਨਾਨਕ ਦਵ ਪਬਲਿਕ ਸਕੂਲ ਕਮਲਾ ਨਹਿੂਰ ਨਗਰ ਬਠਿੰਡਾ ਦ ਬੱਚ ਪ੍ਰਭਜੀਤ ਸਿੰਘ, ਹਰਪ੍ਰੀਤ ਕੌਰ, ਰਾਜਪ੍ਰੀਤ ਕੌਰ, ਨਿਧੀ ਖੁਰਾਣਾ, ਸੂਰਜ ਸੁੱਖਸੈਨਾ, ਸਹਿਜਦੀਪ ਚੌਹਾਨ, ਰਿਸੀਤਾ, ਅਨਮੋਲ ਬਰਾੜ, ਦੁਜਾ ਸਥਾਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਹਰਸ਼ਰਨ ਕੌਰ ਅਤ ਤੀਜਾ ਸਥਾਨ ਤਲਵਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ।

ਇਸ ਤੋਂ ਪਹਿਲਾਂ ਗੁਰਮਤਿ ਵੀਚਾਰਾਂ ਕਰਦਿਆਂ ਪ੍ਰੋ: ਮਨਿੰਦਰਪਾਲ ਸਿੰਘ ਨੇ ਕਿਹਾ ਕਿ ਗੁਰਬਾਣੀ ਦਾ ਪਾਠ ਇੱਕ ਰਸਮ ਪੂਰਤੀ ਵਜੋਂ ਨਹੀਂ ਸਗੋਂ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਜਿਵੇਂ ਸਾਹਮਣੇ ਬੈਠੇ ਗੁਰੂ ਜਾਂ ਅਕਾਲਪੁਰਖ਼ ਨਾਲ ਗੱਲਾਂ ਕਰ ਰਹੇ ਹੋਈਏ। ਉਨ੍ਹਾਂ ਕਿਹਾ ਕਿ ਰਹਿਰਾਸ ਦਾ ਪਾਠ ਕਰਦੇ ਸਮੇਂ ਜਦੋਂ ਅਸੀਂ ਪੜ੍ਹਦੇ ਹਾਂ ‘ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥’ ਪ੍ਰਮਾਤਮਾਂ ਨੂੰ ਸਾਹਮਣੇ ਬੈਠਾ ਮਹਿਸੂਸ ਕਰਾਂਗੇ ਤਾਂ ਹੀ ਉਸ ਨੂੰ ਇਹ ਪੁਛ ਸਕਦੇ ਹਾਂ ਕਿ ਹੇ ਅਕਾਲਪੁਰਖ਼ ਜੀ ਤੁਹਾਡਾ ਉਹ ਘਰ ਕੇਹੋ ਜਿਹਾ ਹੈ ਉਸ ਦਾ ਦਰ ਕੈਸਾ ਹੈ ਜਿਥੇ ਬੈਠ ਕੇ ਤੁਸੀਂ ਸਭ ਦੀ ਪ੍ਰਤਿਪਾਲਣਾ ਕਰ ਰਹੇ ਹੋ। ਜਦੋਂ ਪੜ੍ਹਦੇ ਹਾਂ ‘ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ॥ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥1॥’ ਜਿਸ ਦਾ ਅਰਥ ਹੈ:- ਹੇ ਮਹਾਂਪੁਰਖ ਗੁਰੂ! ਹੇ ਪ੍ਰਭੂ ਦੇ ਭਗਤ ਸਤਿਗੁਰੂ! ਮੈਂ, ਹੇ ਗੁਰੂ! ਤੇਰੇ ਅੱਗੇ ਬੇਨਤੀ ਕਰਦਾ ਹਾਂ-ਕਿਰਪਾ ਕਰ ਕੇ (ਮੇਰੇ ਅੰਦਰ) ਪ੍ਰਭੂ ਦਾ ਨਾਮ-ਚਾਨਣ ਪੈਦਾ ਕਰ। ਹੇ ਸਤਿਗੁਰੂ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ ।1।

ਤਾਂ ਇਹ ਗੱਲ ਅਸੀਂ ਤਾਂ ਹੀ ਕਹਿ ਸਕਦੇ ਹਾਂ ਜੇ ਅਸੀਂ ਇਹ ਮਹਿਸੂਸ ਕਰੀਏ ਕਿ ਸਤਿਗੁਰੂ ਜੀ ਸਾਡੇ ਸਾਡੇ ਸਾਹਮਣੇ ਬੈਠੇ ਸਾਡੀ ਅਰਦਾਸ ਸੁਣ ਰਹੇ ਹਨ ਤੇ ਸਾਨੂੰ ਯਕੀਨ ਹੋਵੇ ਕਿ ਉਹ ਸਾਡੀ ਅਰਦਾਸ ਜਰੂਰ ਪੂਰੀ ਕਰਨਗੇ। ਪ੍ਰੋ: ਮਨਿੰਦਰ ਸਿੰਘ ਨੇ ਕਿਹਾ ਕਿ ਆਮ ਤੌਰ ਤੇ ਪਾਠ ਕਰਦੇ ਸਮੇਂ ਗੁਰੂ ਨਾਲ ਗੱਲਾਂ ਨਹੀਂ ਬਲਕਿ ਰਸਮ ਪੂਰਤੀ ਵਜੋਂ ਪਾਠ ਕਰਦੇ ਹਾਂ ਤੇ ਇਸ ਕਰਕੇ ਅਸੀਂ ਸਮਝ ਬੈਠਦੇ ਹਾਂ ਕਿ ਗੁਰੂ ਸਾਡੀ ਕੀਤੀ ਅਰਦਾਸ ਪੂਰੀ ਨਹੀਂ ਕਰਦਾ।

ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਹਫਤਾਵਾਰੀ ਸਮਾਰਮ ਦਾ ਅਖ਼ੀਰਲਾ ਦੀਵਾਨ ਅੱਜ ਰਾਤ 7 ਤੋਂ 10 ਵਜੇ ਤੱਕ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਹੋਵੇਗਾ ਜਿਸ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੀ ਪਹੁੰਚਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top