Share on Facebook

Main News Page

ਧਾਰਮਿਕ ਅੰਧ ਵਿਸ਼ਵਾਸ ਤੇ ਸਮਾਜਕ ਕੁਰੀਤੀਆਂ ਵਿੱਚ ਸੁੱਤੇ ਸਮਾਜ ਨੂੰ ਗੁਰ-ਸ਼ਬਦ ਦੀ ਵੀਚਾਰ ਰਾਂਹੀ ਜਗਾਉਣ ਦੀ ਲੋੜ ਹੈ: ਪ੍ਰੋ. ਗੁਰਬਚਨ ਸਿੰਘ ਥਾਈਲੈਂਡ

ਗਾਲਿਬ ਕਲਾਂ :- (24-04-11) ਅਸੀਂ ਅਖੰਡ ਪਾਠ ਕਰਉਂਦੇ ਹਾਂ, ਨਗਰ ਕੀਰਤਨ ਕੱਢਦੇ ਹਾਂ, ਕੀਰਤਨ ਦਰਬਾਰ ਅਤੇ ਮਹਾਂ ਕੀਰਤਨ ਦਰਬਾਰ ਧੜਾ ਧੜਾ ਕਰਾਈ ਜਾ ਰਹੇ ਹਾਂ, ਪਰ ਅੱਜ ਸਿੱਖ ਸਮਾਜ ਅੰਦਰ ਜਿਥੇ ਧਾਰਮਿਕ ਅੰਧ ਵਿਸ਼ਵਾਸ ਆਪਣੀਆਂ ਜੜ੍ਹਾਂ ਫੈਲਾਂਈ ਬੈਠਾ ਹੈ, ਉੱਥੇ ਸਮਾਜਿਕ ਕੁਰੀਤੀਆਂ ਵਿੱਚ ਵੀ ਸਮਾਜ ਪੂਰੀ ਤਰ੍ਹਾਂ ਜਕੜਿਆ ਪਿਆ ਹੈ। "ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ॥ ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ॥63॥"(ਪੰਨਾ 1367 ਗੁ.ਗੰ.ਸਾ) ਦੇ ਸਲੋਕ ਦੀ ਵੀਚਾਰ ਕਰਦਿਆਂ ਅੰਤਰ-ਰਾਸ਼ਟਰੀ ਪ੍ਰਚਾਰਕ ਪ੍ਰੋ: ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਪਿੰਡ ਗਾਲਿਬ-ਕਲਾਂ (ਲੁਧਿਆਣਾ) ਦੇ ਗੁਰਦੁਆਰਾ ਸਾਹਿਬ ਦੇ ਭਰੇ ਇਕੱਠ ਵਿਚ ਕਹੇ। ਪਿੰਡ ਗਾਲਿਬ ਕਲਾਂ ਵਿਖੇ ਭਾਈ ਨਿਰਮਲਜੀਤ ਸਿੰਘ ਯੂ.ਕੇ ਦੇ ਸਹਿਯੋਗ, ਸਿੰਘ ਸਭਾ ਇੰਟਰਨੈਸ਼ਨਲ ਕਨੇਡਾ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਲੁਧਿਆਣਾ ਵੱਲੋਂ ਚਲਾਏ ਜਾ ਰਹੇ ਗੁਰਮਤਿ ਪ੍ਰਚਾਰ ਕੇਂਦਰ ਦੇ ਕਮੇਟੀ ਮੈਂਬਰ ਭਾਈ ਗੁਰਦੀਪ ਸਿੰਘ ਤੇ ਬੀਬੀ ਸੁਖਪ੍ਰੀਤ ਕੌਰ ਦੇ ਅਨੰਦ ਕਾਰਜ਼ ਉਪਰੰਤ, ਦੂਸਰੇ ਦਿਨ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਉਚੇਚੇ ਤੌਰ ਤੇ ਸਜਾਏ ਗਏ ਦੀਵਾਨ ਵਿਖੇ ਗੁਰਮਤ ਵੀਚਾਰਾਂ ਕੀਤੀਆਂ ਗਈਆਂ।

ਅੱਜ ਸਾਡਾ ਸਾਰਾ ਸਿੱਖ ਸਮਾਜ ਜਿਥੇ ਡੇਰਾਵਾਦ ਦਾ ਸ਼ਿਕਾਰ ਹੋ ਗਿਆ ਹੈ, ਉਥੇ ਵਿੱਦਿਆ ਦੇ ਪੱਖੋਂ ਵੀ ਅਸੀ ਪੱਛੜ ਗਏ ਹਾਂ। ਪਰ ਇਸ ਗੁਰਮਤਿ ਪ੍ਰਚਾਰ ਕੇਂਦਰ ਨਾਲ ਸਬੰਧ ਰੱਖਣ ਵਾਲੇ ਇਸ ਵੀਰ ਨੇ ਗੁਰਮਤਿ ਦੀ ਸਿਖਿਆ ਜਾਣਦਿਆਂ ਹੋਇਆਂ, ਆਪਣਾ ਅਨੰਦ-ਕਾਰਜ਼ ਪੂਰਨ ਗੁਰ-ਮ੍ਰਯਾਦਾ ਅਨੁਸਾਰ ਕਰਵਾਇਆ। ਅਖੌਤੀ ਸਭਿਆਚਾਰਕ ਪ੍ਰੋਗਰਾਮ ਦਾ ਖਹਿੜਾ ਛੱਡਦਿਆਂ ਸ਼ਬਦ ਦੀ ਵੀਚਾਰ ਸੁਣਨ ਨੂੰ ਅਪਣਾਇਆ। ਇਸ ਅਨੰਦ ਕਾਰਜ਼ ਸਮੇਂ ਕੋਈ ਸਮਾਜਕ ਕੁਰੀਤੀ ਨਹੀ ਕੀਤੀ ਗਈ ਤੇ ਨਾ ਹੀ ਕੋਈ ਧਾਰਮਕ ਅੰਧ-ਵਿਸ਼ਵਾਸ ਵਿੱਚ ਵਿਚਰ ਕੇ ਕੰਮ ਕੀਤਾ ਗਿਆ ਹੈ।

ਪਿੰਡ ਗਾਲਿਬ ਕਲਾਂ ਦੇ ਗੁਰਦੁਆਰਾ ਵਿਖੇ ਅਨੰਦ ਕਾਰਜ਼ ਦੇ ਸ਼ੁਕਰਾਨੇ ਵਜੋਂ, ਇਸ ਸਮਾਗਮ ਵਿੱਚ ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਇਕ ਸਮਾਜਕ ਕੁਰੀਤੀ ਵੱਲ ਸੰਗਤ ਦਾ ਧਿਆਨ ਦਿਵਾਇਆ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪਰਧਾਨ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ, ਕਿ ਸਾਡੇ ਪਿੰਡ, ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਲੁਧਿਆਣਾ ਵੱਲੋਂ ਚਲ ਰਹੇ ਇਸ ਗੁਰਮਤਿ ਪ੍ਰਚਾਰ ਕੇਂਦਰ ਤੇ ਤੈਨਾਤ ਪ੍ਰਚਾਰਕ, ਭਾਈ ਬਿਕਰਮਜੀਤ ਸਿੰਘ ਬਹੁਤ ਵਧੀਆ ਤਰੀਕੇ ਨਾਲ ਕਥਾ ਕਰਕੇ ਸੰਗਤਾਂ ਨੂੰ ਗੁਰ-ਸ਼ਬਦ ਦੀ ਜਾਣਕਾਰੀ ਦੇ ਰਹੇ ਹਨ। ਬਾਕੀ ਗੱਲ੍ਹਾਂ ਸਾਰੀਆਂ ਸੱਚੀਆਂ ਹਨ, ਮੰਨਣਾ ਜਾਂ ਮੰਨਣਾ ਇਹ ਸਾਡੇ ਤੇ ਨਿਰਭਰ ਕਰਦਾ ਹੈ।

ਪ੍ਰੋ: ਸਾਹਿਬ ਦੀ ਕਥਾ ਤੋਂ ਪ੍ਰਭਾਵਤ ਹੁੰਦਿਆਂ, ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ, ਜਿੱਥੇ 1400 ਬੱਚੇ ਪੜਾਈ ਕਰਦੇ ਹਨ, ਦੇ ਡਾਇਰੇਕਟਰ ਅਤੇ ਪ੍ਰਿੰਸੀਪਲ ਜੋ ਇਸ ਪ੍ਰੋਗਰਾਮ ਵਿਚ ਸਾਮਲ ਹੋਣ ਲਈ ਵਿਸ਼ੇਸ ਤੋਰ ਤੇ ਆਏ ਹੋਏ ਸਨ, ਨੇ ਆਪਣੇ ਸਕੂਲ ਵਿੱਚ ਗੁਰਮਤ ਕੈਂਪ ਲਗਵਾਉਣ ਦੀ ਬੇਨਤੀ ਕੀਤੀ, ਜੋ ਉਸ ਵੇਲੇ ਹੀ ਪ੍ਰਵਾਨ ਕਰ ਲਈ ਗਈ। ਭਾਈ ਬਿਕਰਮਜੀਤ ਸਿੰਘ ਪ੍ਰਚਾਰਕ ਹਰ ਰੋਜ਼ ਦਸਤਾਰ ਸਿਖਾਉਣ ਲਈ ਬੱਸੀਆਂ ਸਕੂਲ ਜਾਇਆ ਕਰਨਗੇ ਤੇ ਨਾਲੇ ਗੁਰਮਤ ਦੀਆਂ ਕਲਾਸਾਂ ਲਾਇਆ ਕਰਨਗੇ।

ਇਸ ਗੁਰਮਤ ਅਨੁਸਾਰ ਹੋਏ ਅਨੰਦ-ਕਾਰਜ਼ ਦੀ ਇਲਾਕੇ ਵਿੱਚ ਬਹੁਤ ਚਰਚਾ ਹੈ। ਆਈ ਸੰਗਤ ਮਹਿਸੂਸ ਕਰ ਰਹੀ ਸੀ ਕਿ ਵਾਕਿਆ ਹੀ ਅਸੀ ਗੁਰਬਾਣੀ ਵਿਚਾਰ ਛੱਡ ਕੇ ਅਖੋਤੀ ਸਭਿਆਚਾਰ ਵਿੱਚ ਫੱਸ ਕੇ ਰਹਿ ਗਏ ਹਾਂ। ਅੰਨੀ ਸ਼ਰਧਾਂ ਰੱਖਣ ਕਾਰਣ ਮਨਮਤੀਏ ਬਣਦੇ ਜਾ ਰਹੇ ਹਾਂ। ਇਸ ਤਰ੍ਹਾਂ ਦਾ ਗੁਰਮਤਿ ਸ਼ਬਦ ਵਿਚਾਰ ਸੁਣਨ ਨਾਲ ਸੰਗਤ ਵਿਚ ਜਾਗਰਤਾ ਉਬਰਦੀ ਹੈ, ਕਿਉਂਕਿ ਅੱਜ ਤੱਕ ਕਿਸੇ ਕਥਾਵਾਚਕ, ਕੀਰਤਨੀਏ ਜਾਂ ਕਿਸੇ ਗ੍ਰੰਥੀ ਨੇ ਇਹ ਸੰਗਤ ਨੂੰ ਦੱਸਣ ਦੀ ਕੋਸ਼ਿਸ ਨਹੀ ਕੀਤੀ।

ਅਮਰ ਸਿੰਘ ਰਿਟਾ: ਐਸ.ਡੀ.ਓ ਇੰਚਾ: ਗੁਰਮਤਿ ਪ੍ਰਚਾਰ ਕੇਂਦਰ (ਗੁਰਮਤਿ ਗਿਆਨ ਚੈ; ਟ੍ਰਸਟ) ਲੁਧਿਆਣਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top