Share on Facebook

Main News Page

ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਵੱਲੋਂ ਅਮਰੀਕੀ ਤੇ ਭਾਰਤੀ ਅਦਾਲਤ ਨਾਲ ਕੀਤੀ ਧੋਖੇ ਵਾਲੀ ਕਾਰਵਾਈ ਦੀ ਜਾਂਚ ਇੰਟਰਪੋਲ ਤੋਂ ਕਰਵਾਈ ਜਾਵੇ: ਸ਼੍ਰੋਮਣੀ ਖਾਲਸਾ ਪੰਚਾਇਤ

* ਤਿੰਨ ਵਿਆਹ ਕਰਵਾਉਣ ਵਾਲਾ ਸ਼ਿਕਾਗੋ ਵਾਲਾ ਬਾਬਾ ਖੁਦ ਸਿੱਖ ਰਹਿਤ ਮਰਿਆਦਾ ਤੇ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ 'ਚ ਮੋਹਰੀ - ਭਾਈ ਚਰਨਜੀਤ ਸਿੰਘ ਖਾਲਸਾ

ਲੁਧਿਆਣਾ, 25 ਅਪ੍ਰੈਲ (ਆਰ.ਐਸ.ਖਾਲਸਾ) ਸ਼੍ਰੋਮਣੀ ਖਾਲਸਾ ਪੰਚਾਇਤ (ਰਜਿ.) ਦੇ ਪ੍ਰਮੁੱਖ ਆਗੂ ਭਾਈ ਚਰਨਜੀਤ ਸਿੰਘ ਖਾਲਸਾ ਅਤੇ ਉਨ੍ਹਾਂਦੇ ਸਾਥੀਆਂ ਨੇ ਇੰਟਰਨੈਸ਼ਲ ਠੱਗ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਨੂੰ ਆਪਣਾ ਜ਼ੋਰਦਾਰ ਨਿਸ਼ਾਨਾ ਬਣਾਉਂਦਿਆਂ ਹੋਇਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਈ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦੇ ਮੁਕਾਬਲੇ ਆਪਣੇ ਤੌਰ ਤੇ ਬਣਾਈ ਹੋਈ ਸਿੱਖ ਰਹਿਤ ਮਰਿਆਦਾ ਤੇ ਸਿਧਾਤਾਂ ਦਾ ਜਿੱਥੇ ਉਹ ਪ੍ਰਚਾਰ ਕਰ ਰਿਹਾ ਹੈ, ਉਥੇ ਨਾਲ ਹੀ ਆਪਣੇ ਆਪਣੇ ਤੌਰ ਤੇ ਬਣਾਈ ਹੋਈ ਸਿੱਖ ਰਹਿਤ ਮਰਿਆਦਾ ਨੂੰ ਖੁਦ ਆਪਣੇ ਪੈਰਾਂ ਥੱਲੇ ਰੋਲਣ 'ਚ ਮੋਹਰੀ ਰੋਲ ਅਦਾ ਕਰ ਰਿਹਾ ਹੈ ।

ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਦੇ ਸਨਮੁੱਖ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਵੱਲੋਂ ਆਪਣੇ ਤੌਰ ਤੇ ਬਣਾਈ ਗਈ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਨੂੰ ਦਿਖਾਉਂਦਿਆਂ ਹੋਇਆਂ ਭਾਈ ਖਾਲਸਾ ਨੇ ਦੋਸ਼ ਲਗਾਇਆ ਕਿ ਦੂਜਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਨਾਲ ਜੋੜਨ ਤੇ ਅਕਾਲ ਪੁਰਖ ਦੀ ਬੰਦਗੀ ਕਰਨ ਦਾ ਉਪਦੇਸ਼ ਦੇਣ ਵਾਲਾ ਅਖੋਤੀ ਬਾਬਾ ਜਿੱਥੇ ਖੁਦ ਆਪਣੀ ਜਨਮ ਪੱਤਰੀ ਬਣਾ ਕੇ ਕਰਮ ਕਾਂਡਾਂ ਵਿੱਚ ਉਲਝਿਆ ਫਿਰਦਾ ਹੈ, ਉਥੇ ਨਾਲ ਹੀ ਆਪਣੀ ਬਣਾਈ ਹੋਈ ਸਿੱਖ ਰਹਿਤ ਮਰਿਆਦਾ ਦੀ ਪੁਸਤਕ ਦੇ ਪੰਨਾ ਨੰਬਰ 11 ਤੇ 13 ਅੰਦਰ ਖੁਦ ਲਿਖਦਾ ਹੈ ਕਿ ਕਿ ਗੁਰੂ ਦੇ ਸਿੱਖ ਨੂੰ ਕਿਸੇ ਵੀ ਗੈਰ ਇਸਤਰੀ ਵੱਲ ਮਾੜੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ ਅਤੇ ਨਾ ਹੀ ਸਿੱਖ ਨੂੰ ਦਾਜ ਮੰਗਣਾ ਤੇ ਤਲਾਕ ਲੈਣਾ ਚਾਹੀਦਾ ਹੈ । ਪਰ ਗਜ਼ਬ ਦੀ ਗੱਲ ਇਹ ਹੈ ਕਿ ਆਪਣੀ ਹੀ ਬਣਾਈ ਹੋਈ ਰਹਿਤ ਮਰਿਆਦਾ ਤੇ ਸਿਧਾਂਤਾਂ ਦੀਆਂ ਧੱਜੀਆਂ ਵੱਡੇ ਪੱਧਰ ਤੇ ਖੁਦ ਪਿਛਲੇ ਅਰਸੇ ਦੌਰਾਨ ਬਾਬਾ ਦਲਜੀਤ ਸਿੰਘ ਸਿਕਾਗੋ ਵਾਲੇ ਨੇ ਉਡਾਈਆਂ ਹਨ । ਜਿਸਦਾ ਜਿਉਂਦਾ ਜਾਗਦਾ ਸਬੂਤ 17-18 ਨਵੰਬਰ (ਸੰਨ 2005) ਦੀ ਰਾਤ ਨੂੰ ਮਕਾਡੋ ਮੋਟਲ ਸ਼ਿਕਾਗੋ ਦੇ ਕਮਰਾ ਨੰਬਰ 5 ਤੋਂ ਦਲਜੀਤ ਸਿੰਘ ਸ਼ਿਕਾਗੋ ਵਾਲੇ ਦਾ ਮੀਨਾ ਸਿੰਘ ਨਾਮ ਦੀ ਲੜਕੀ ਦੇ ਨਾਲ ਫੜੇ ਜਾਣਾ ਸੀ ।

ਇਸ ਦੌਰਾਨ ਭਾਈ ਖਾਲਸਾ ਨੇ ਪੱਤਰਕਾਰਾਂ ਨੂੰ ਸਮੁੱਚੇ ਸਬੂਤ ਦੀਆਂ ਕਾਪੀਆਂ ਦਿਖਾਉਂਦਿਆਂ ਹੋਇਆਂ ਕਿਹਾ ਕਿ ਇੱਥੇ ਹੀ ਬੱਸ ਨਹੀਂ, ਗੁਰਬਾਣੀ ਦੇ ਮਹਾਵਾਕ ਅਨੁਸਾਰ "ਘਰ ਕੀ ਨਾਰਿ ਤਿਆਗੈ ਅੰਧਾ।। ਪਰ ਨਾਰੀ ਸਿਉ ਘਾਲੈ ਧੰਧਾ।।" ਨੂੰ ਪੂਰੀ ਤਰਾਂ ਨਕਾਰ ਕੇ ਉਕਤ ਠੱਗ ਬਾਬੇ ਨੇ ਸੰਤਾਂ ਵਾਲੇ ਬਾਣੇ ਨੂੰ ਪੂਰਨ ਰੂਪ ਵਿੱਚ ਕਲੰਕਿਤ ਕਰਦਿਆਂ ਹੋਇਆਂ, ਪਹਿਲਾਂ ਪੰਜਾਬ ਅੰਦਰ 1985 ਵਿੱਚ ਗੁਰਮਤਿ ਦੀ ਧਾਰਨੀ ਤੇ ਰਹਿਤ ਮਰਿਆਦਾ ਵਿੱਚ ਪਰਪੱਕ ਰਮਿੰਦਰ ਕੌਰ ਉਰਫ ਜਸਬੀਰ ਕੌਰ ਨਾਲ ਆਪਣਾ ਵਿਆਹ ਕਰਵਾਇਆ। ਫਿਰ ਸ਼ਿਕਾਗੋ ਵਿਖੇ ਜਾ ਕੇ ਜਸਪਾਲ ਕੌਰ ਤੇ ਹੁਣ ਲਖਵਿੰਦਰ ਕੌਰ (ਨਿਵਾਸੀ ਬਹਾਦਰਗੜ ਪਟਿਆਲਾ) ਦੇ ਨਾਲ ਵਿਆਹ ਕਰਵਾਇਆ । ਇਸਦੇ ਨਾਲ ਹੀ ਆਪਣੀ ਪਹਿਲੀ ਵਿਆਹੀ ਹੋਈ ਪਤਨੀ ਰਮਿੰਦਰ ਕੌਰ ਕੋਲੋਂ ਤਲਾਕ ਲੈਣ ਲਈ, ਉਕਤ ਬਾਬੇ ਨੇ ਪਹਿਲਾਂ ਰੋਪੜ ਦੀ ਫਾਸਟ ਟਰੈਕ ਅਦਾਲਤ ਅੰਦਰ ਤਲਾਕ ਲਈ ਆਪਣੀ ਅਰਜ਼ੀ ਦਾਇਰ ਕੀਤੀ । ਪਰ ਅਡੀਸ਼ਨਲ ਸਿਵਲ ਜੱਜ ਬਲਾਚੋਰ ਨੇ 03.05.2004 ਨੂੰ ਤਲਾਕ ਲਈ ਇੱਕ ਤਰਫਾ ਤੌਰ ਤੇ ਦਾਇਰ ਕੀਤੀ ਗਈ ਅਰਜ਼ੀ ਨੂੰ ਪੂਰੀ ਤਰਾਂ ਖਾਰਿਜ ਕਰ ਦਿੱਤਾ । ਪਰ ਇਸਦੇ ਬਾਵਜੂਦ ਸ਼ਿਕਾਗੋ ਵਾਲੇ ਬਾਬੇ ਨੇ ਅਮਰੀਕੀ ਅਦਾਲਤ ਨਾਲ ਧੋਖੇਧੜੀ ਕਰਦਿਆਂ ਹੋਇਆਂ, ਉਥੋਂ ਦੀ ਅਦਾਲਤ ਵਿੱਚ ਬੀਬੀ ਰਮਿੰਦਰ ਕੌਰ ਕੋਲੋਂ ਆਪਣੇ ਤੌਰ ਤੇ ਇੱਕ ਤਰਫਾ ਤਲਾਕ ਲੈ ਲਿਆ ਅਤੇ ਤਲਾਕ ਸੰਬੰਧੀ ਸਾਰੇ ਕਾਗਜ਼ ਪੱਤਰ ਉਹ ਆਪਣੇ ਬਲਾਚੋਰ ਦੇ ਨੇੜੇ ਸਥਿਤ ਖਾਲਸਾ ਫਾਰਮ ਹਾਊਸ ਵਿਖੇ ਭੇਜਦਾ ਰਿਹਾ । ਜਦਕਿ ਅਸਲ ਸੱਚਾਈ ਤਾਂ ਇਹ ਹੈ ਕਿ ਬੀਬੀ ਰਮਿੰਦਰ ਕੌਰ ਉਰਫ ਜਸਬੀਰ ਕੌਰ ਬਲਾਚੋਰ ਦੀ ਥਾਂ ਪਿਛਲੇ ਕਈ ਸਾਲਾਂ ਤੋਂ ਕੋਠੀ ਨੰਬਰ 505, ਫੇਸ -1, ਮੋਹਾਲੀ ਵਿਖੇ ਰਹਿ ਰਹੀ ਹੈ ਅਤੇ ਉਸ ਨੂੰ ਇਕਤਰਫਾ ਤਲਾਕ ਲੈਣ ਸੰਬੰਧੀ ਕੋਈ ਜਾਣਕਾਰੀ ਵੀ ਨਹੀਂ ਹੈ ਜੋ ਕਿ ਸਿੱਧੇ ਰੂਪ ਵਿੱਚ ਅਮਰੀਕੀ ਅਦਾਲਤ ਤੇ ਭਾਰਤੀ ਅਦਾਲਤ ਨਾਲ ਵੱਡੀ ਧੋਖੇ ਵਾਲੀ ਕਾਰਵਾਈ ਹੈ ।

ਇਸ ਦੌਰਾਨ ਭਾਈ ਖਾਲਸਾ ਨੇ ਸਪੱਸ਼ਟ ਰੂਪ ਵਿੱਚ ਕਿਹਾ, ਕਿ ਇਸ ਸਮੁੱਚੇ ਵੱਡੇ ਸਕੈਂਡਲ ਦਾ ਪਰਦਾ ਫਾਸ਼ ਕਰਨ ਦੇ ਲਈ ਜਿੱਥੇ ਸਾਡੇ ਜੱਥੇਬੰਦੀ ਦੇ ਮੈਂਬਰਾਂ ਦਾ ਇੱਕ ਵਫਦ ਜਲਦੀ ਹੀ ਪ੍ਰੈਸ ਦੀ ਸਹਾਇਤਾ ਨਾਲ, ਬਾਬਾ ਸ਼ਿਕਾਗੋ ਵਾਲੇ ਦੀ ਪਹਿਲੀ ਪਤਨੀ ਬੀਬੀ ਰਮਿੰਦਰ ਕੌਰ ਨੂੰ ਮਿਲੇਗਾ ਅਤੇ ਨਾਲ ਹੀ ਅਮਰੀਕਾ ਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਤੋਂ ਜ਼ੋਰਦਾਰ ਅਪੀਲ ਕਰਾਂਗੇ ਕਿ ਧੋਖਾਧੜੀ ਦੇ ਇਸ ਵੱਡੇ ਸਕੈਂਡਲ ਦੀ ਜਾਂਚ ਇੰਟਰਪੋਲ ਤੋਂ ਕਰਵਾਈ ਜਾਵੇ । ਉਥੇ ਨਾਲ ਹੀ ਸਾਡੀ ਜੱਥੇਬੰਦੀ ਸਮੂਹ ਪੰਥਕ ਜੱਥੇਬੰਦੀਆਂ ਦੇ ਨਿੱਘੇ ਸਹਿਯੋਗ ਦੇ ਨਾਲ, ਬਾਬਾ ਸ਼ਿਕਾਗੋ ਵੱਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਠੱਗੀਆਂ ਤੇ ਗੁਰਮਤਿ ਰਹਿਤ ਮਰਿਆਦਾ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਦਾ ਸਮੁੱਚਾ ਚਿੱਠਾ, ਜਲਦੀ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜੱਥੇਦਾਰ ਨੂੰ ਪੇਸ਼ ਕਰੇਗੀ ਅਤੇ ਜ਼ੋਰਦਾਰ ਮੰਗ ਕਰੇਗੀ ਕਿ ਅਖੌਤੀ ਸ਼ਿਕਾਗੋ ਵਾਲੇ ਬਾਬੇ ਵੱਲੋਂ ਪਾਏ ਗਏ ਝੂਠੇ ਸੰਤੀ ਬਾਣੇ ਵਾਲੇ ਨਕਾਬ ਦਾ ਅਸਲੀ ਚਿਹਰਾ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਭਾਈ ਜੁਗਿੰਦਰ ਸਿੰਘ ਫੌਜੀ ਤਰਨਤਾਰਨ, ਹਰਵਿੰਦਰ ਸਿੰਘ ਹਰੀਏਵਾਲ, ਭਾਈ ਮਨਿੰਦਰ ਸਿੰਘ ਮੁਕਤਸਰ, ਭਾਈ ਭੁਪਿੰਦਰ ਸਿੰਘ ਨਿਮਾਣਾ, ਭਾਈ ਮਨਜੀਤ ਸਿੰਘ ਝਬਾਲ ਸਮੇਤ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਕਈ ਪ੍ਰਮੁੱਖ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਟਿੱਪਣੀ: ਚਰਨਜੀਤ ਸਿੰਘ ਜੀ, ਆਪ ਜੀ ਦੀ ਸੁਹਿਰਦਤਾ 'ਤੇ ਕੋਈ ਸਵਾਲ ਨਹੀਂ, ਪਰ ਜਿਸ ਅਖੌਤੀ ਬਾਬੇ ਦੀ ਸ਼ਿਕਾਇਤ ਆਪਜੀ ਅਖੌਤੀ ਜਥੇਦਾਰ ਨੂੰ ਕਰਨ ਜਾ ਰਹੇ ਹੋ, ਉਹ ਤਾਂ ਆਪ ਉਸ ਬਾਬੇ ਕੋਲ ਅਮਰੀਕਾ ਜਾ ਕੇ ਠਹਿਰਦੇ ਹਨ, ਅਤੇ ਮਾਇਆ ਦੇ ਗੱਫੇ ਲੈਂਦੇ ਹਨ, ਜਿਸਦਾ ਸਬੂਤ ਹੈ ਕੁੱਝ ਕੁ ਦਿਨ ਪਹਿਲਾਂ ਦੀ ਗੁਰਬਚਨ ਸਿੰਘ ਦੀ ਅਮਰੀਕਾ ਫੇਰੀ, ਜਿਥੇ ਉਹ ਛੁੱਪ ਛੁੱਪਾ ਕੇ, ਲੁਕਦਾ ਹੋਇਆ ਆਪਣੇ ਕੁੱਝ ਕੁ ਚਮਚਿਆਂ ਨਾਲ ਸ਼ਿਕਾਗੋ ਵਾਲੇ ਬਾਬੇ ਨਾਲ ਅਮਰੀਕਾ ਇੱਕ ਹੋਟਲ 'ਚ ਪਾਇਆ ਗਿਆ। ਇਹ ਸਭ ਇੱਕੋ ਥਾਲੀ ਦੇ ਚੱਟੇ ਬੱਟੇ ਹਨ। ਪੜੋ 26 ਅਪ੍ਰੈਲ 2011 ਦੀ ਖਬਰ...

ਸੰਪਾਦਕ ਖਾਲਸਾ ਨਿਊਜ਼

ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਸ਼ਿਕਾਗੋ ਵਿਚ ਆਇਆ ਹੈ, ਦੋ ਦਿਨ ਸਿਰਫ ਮੋਟਲ ਵਾਲੇ ਬਾਬੇ ਦਲਜੀਤ ਦੇ ਡੇਰੇ ਵਿੱਚ ਰਿਹਾ

ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਜਿਹੜੇ ਆਪਣੇ ਦੌਰੇ ਤੇ ਅਮੇਰਿਕਾ ਦੇ ਸਾਹਿਰ ਸ਼ਿਕਾਗੋ ਵਿਚ ਆਇਆ ਹੈ, ਦੋ ਦਿਨ ਸਿਰਫ ਮੋਟਲ ਵਾਲੇ ਬਾਬੇ ਦਲਜੀਤ ਦੇ ਡੇਰੇ ਵਿਚ ਰਿਹਾ ....ਜਦੋ ਕਿ ਇਥੋ ਦਾ ਸਭ ਤੋ ਵੱਡਾ ਗੁਰੂ ਘਰ ਪ੍ਲਾਟੈਨ ਵਿਚ ਹੈ, ਜਿਥੇ ਅਖੌਤੀ ਜਥੇਦਾਰ ਨੇ ਆਉਣ ਦੀ ਹਿੰਮਤ ਨਹੀਂ ਦਿਖਾਈ ਤੇ ਲੁਕ ਲੁਕ ਕੇ ਮੋਟਲ ਵਾਲੇ ਦੇ ਡੇਰੇ ਵਿਚ ਹੀ ਡੇਰੇ ਲਾਏ ਹਨ ...ਜਿਹੜਾ ਅਖੌਤੀ ਸੰਤ ਮੋਟਲ ਵਿਚ ਇਕ ਪਰਾਈ ਔਰਤ ਨਾਲ ਰੰਗਰਲੀਆਂ ਮਨਾਉਂਦਾ ਫੜਿਆ ਗਿਆ ਹੋਵੇ, ਓਸ ਨੂੰ ਪੰਥ ਵਿਚੋਂ ਛੇਕਣ ਦੀ ਬਜਾਏ, ਇਹ ਜਥੇਦਾਰ ਇਹਨਾਂ ਦੀ ਮੇਹਮਾਨਨਵਾਜ਼ੀ ਦਾ ਲੁਤ੍ਫ਼ ਉਠਾ ਰਹੇ ਹਨ .......ਹੁਣ ਇਸ ਅਖੌਤੀ ਜਥੇਦਾਰ ਨੂ ਪੰਥ ਵਿਚੋ ਕੌਣ ਛੇਕੁਗਾ .............ਹੁਣ ਫੈਸਲਾ ਸੰਗਤ ਨੇ ਕਰਨਾ ਹੈ, ਕੀ ਇਹ ਕਾਇਰ ਜਥੇਦਾਰ ਅਖਵਾਉਣ ਦਾ ਹਕਦਾਰ ਹੈ?  ਕੁੱਤੀ ਤੇ ਚੋਰ ਰਲ਼ੇ ਹੋਏ ਨੇ...

ਫਿਟ ਲਾਹਨਤ ਹੈ ਐਸੇ ਅਖੌਤੀ ਜਥੇਦਾਰ ਨੂੰ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top