Share on Facebook

Main News Page

80 ਸਾਲਾਂ ਸਿੱਖ ਕਾਲੀ ਸੂਚੀ ਵਿੱਚ ਨਾ ਹੋਣ ਦੇ ਬਾਵਜੂਦ ਵਿੱਚ ਭਾਰਤ ਨਹੀਂ ਆ ਸਕਦਾ

* ਅਮਰੀਕਾ ਵਿਖੇ ਰਹਿ ਰਹੇ ਸਿੱਖ ਨੂੰ ਭਾਰਤ ਦੇ ਰਾਸ਼ਟਰਪਤੀ ਵੀ ਕਰ ਚੁੱਕੇ ਹਨ ਸਨਮਾਨਿਤ
* ਅਕਾਸ਼ਵਾਣੀ ਵਿੱਚ ਰਹਿ ਚੁੱਕੇ ਹਨ ਅਨਾਊਂਸਰ

ਫ਼ਤਹਿਗੜ ਸਾਹਿਬ, 24 ਅਪਰੈਲ (ਗੁਰਪ੍ਰੀਤ ਮਹਿਕ ) : ਇੱਕ 80 ਸਾਲਾਂ ਸਿੱਖ ਸ: ਕਰਨੈਲ ਸਿੰਘ ਗਿਆਨੀ ਜਿਸ ਦਾ ਨਾਂ ਸਿੱਖਾਂ ਦੀ ਕਾਲੀ ਸੂਚੀ ਵਿੱਚ ਦਰਜ ਨਹੀਂ ਹੈ, ਦੇ ਬਾਵਜੂਦ ਭਾਰਤ ਨਹੀਂ ਆ ਸਕਦਾ। ਪੇਸ਼ਾਵਰ ਇੰਜੀਨੀਅਰ ਸ: ਕਰਨੈਲ ਸਿੰਘ ਗਿਆਨੀ ਅਕਾਸ਼ਵਾਣੀ ਭੁਪਾਲ ਵਿਖੇ ਹਿੰਦੀ ਅਨਾਊਂਸਰ ਵੱਜੋ ਵੀ ਸੇਵਾ ਨਿਭਾ ਚੁੱਕੇ ਹਨ। ਉਹ ਪੰਜ ਬੱਚਿਆਂ ਦੇ ਪਿਤਾ ਹਨ ਅਤੇ ਇਨ੍ਹਾਂਪੰਜ ਬੱਚਿਆਂ ਦੇ ਅੱਗੇ ਗਿਆਰਾ ਬੱਚੇ ਹਨ।

ਸ: ਗਿਆਨੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਕੋਲ ਜਾਇਜ ਭਾਰਤੀ ਪਾਸਪੋਰਟ ਹੈ ਅਤੇ ਉਨ੍ਹਾਂ ਦਾ ਕਿਸੇ ਸਿੱਖ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਅਤੇ ਨਾ ਹੀ ਉਨ੍ਹਾਂ ਦਾ ਨਾਂ 169 ਸਿੱਖਾਂ ਦੀ ਕਾਲੀ ਸੂਚੀ ਵਿੱਚ ਹੈ, ਪ੍ਰੰਤੂ ਇਸ ਦੇ ਬਾਵਜੂਦ ਵੀ ਉਹ ਭਾਰਤ ਨਹੀਂ ਆ ਸਕਦੇ। ਇੱਥੇ ਹੀ ਨਹੀਂ ਸ: ਗਿਆਨੀ ਦੀਆਂ ਦੋ ਧੀਆਂ ਭਾਵੇਂ ਹਿੰਦੂ ਪਰਿਵਾਰ ਵਿੱਚ ਵਿਆਹੀਆਂ ਹੋਈਆਂ ਹਨ ਅਤੇ ਉਨ੍ਹਾਂ ਦਾ ਇਕ ਪੁੱਤਰ ਹੈਰੀ ਸਿੱਧੂ ਕੈਲਫੋਰਨੀਆਂ ਵਿਖੇ ਡਿਪਟੀ ਮੇਅਰ ਹੈ ਅਤੇ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਸਨਮਾਨਿਤ ਵੀ ਕੀਤਾ ਹੈ, ਪ੍ਰੰਤੂ ਇਸ ਸਭ ਦੇ ਬਾਵਜੂਦ ਵੀ ਉਹ ਅਜੇ ਭਾਰਤ ਨਹੀਂ ਆ ਸਕਦੇ।

ਸ: ਗਿਆਨੀ ਜੋਕਿ ਸੂਗਰ ਦੇ ਮਰੀਜ ਵੀ ਹਨ ਅਤੇ ਜਿਨ੍ਹਾਂਦੇ ਦਿਲ ਦੀ ਸਰਜਰੀ ਹੋ ਚੁੱਕੀ ਹੈ, ਬਿਮਾਰੀ ਕਾਰਨ ਮੰਜੇ ਤੇ ਪਏ ਹਨ ਅਤੇ ਬਾਹਰ ਕਿੱਤੇ ‘ਡਿਸਐਬਲਟੀ ਚੈਅਰ' ਤੇ ਹੀ ਜਾ ਸਕਦੇ ਹਨ।

ਸ: ਗਿਆਨੀ ਨੂੰ ਖੇਤਰੀ ਪਾਸਪੋਰਟ ਦਫਤਰ, ਲਖਨਊ ਵਿਖੇ ਫਰਵਰੀ, 1971 ਤੋ ਪਾਸਪੋਰਟ ਪ੍ਰਾਪਤ ਹੋਇਆ। ਫੇਰ ਮਾਰਚ, 1971 ਵਿੱਚ ਇਕ ਪੇਸ਼ਾਵਰ ਇੰਜੀਨੀਅਰ ਦੇ ਦਰਜੇ ਵਿੱਚ ਉਹ ਅਮਰੀਕਾ ਗਏ ਹਨ। ਉਹ ਵਿਦੇਸ਼ ਜਾਣ ਤੋ ਪਹਿਲਾਂ ਭਾਰਤ ਹੈਵੀ ਇਲੈਕਟਰੀਅਲ ਇੰਡੀਆਂ ਲਿਮਟਡ ਭੇਲ, ਭੋਪਾਲ ਵਿਖੇ ਇੰਜੀਨੀਅਰ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾ ਹੀ ਕਿਸੇ ਦੇਸ਼ ਦੀ ਅਤੇ ਨਾ ਹੀ ਕਿਸੇ ਅਮਰੀਕਾ ਦੀ ਸਿੱਖ ਜਥੇਬੰਦੀ ਨਾਲ ਕਦੇ ਕੋਈ ਸੰਬੰਧੀ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 1970 ਵਿੱਚ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਉਸ ਸਮੇਂ ਦੇ ਰਾਸ਼ਟਰਪਤੀ ਸ੍ਰੀ ਵੀ ਵੀ ਗਿਰੀ ਨੇ ਸਨਮਾਨਿਤ ਕੀਤਾ। ਉਨ੍ਹਾਂ ਦੁੱਖੀ ਮਨ ਨਾਲ ਦੱਸਿਆ ਕਿ ਉਹ ਜਦੋ ਵੀ ਭਾਰਤ ਜਾਂਦੇ ਹਨ ਤਾਂ ਦਿੱਲੀ ਹਵਾਈ ਅੱਡੇ ਤੇ ਇਮੀਗਰੇਸ਼ਨ ਅਧਿਕਾਰੀ ਉਨ੍ਹਾਂ ਨੂੰ ਦੱਸਦੇ ਕਿ ਉਨ੍ਹਾਂ ਦੀ ਭਾਰਤ ਵਿਖੇ ਦਾਖਲੇ ਤੇ ਪਾਬੰਦੀ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਕ ਸਮੇਂ 1984 ਸਮੇਂ ਉਹ ਨਿਊਯਾਰਕ ਵਿਖੇ ਇੱਕ ਸਿੱਖ ਐਂਬਸੀ ਅਫਸਰ ਪਰੀਪੂਰਨ ਸਿੰਘ ਨੂੰ ਆਪਣੀ ਵੀਜਾ ਅਰਜੀ ਸੰਬੰਧੀ ਮਿਲਣ ਗਏ ਪ੍ਰੰਤੂ ਉਸ ਅਧਿਕਾਰੀ ਨੂੰ ਉਨ੍ਹਾਂ ਦੇ ਨਾਂ ਕਰਨੈਲ ਸਿੰਘ ਗਿਆਨੀ ਹੋਣ ਕਾਰਨ ਸ਼ਾਇਦ ਇੱਹ ਸ਼ੱਕ ਹੋਇਆ ਕਿ ਉਹ ਇੱਕ ਸਿੱਖ ਮਿਸ਼ਨਰੀ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਨਾਂ ਨਾਲ ਗਿਆਨੀ ਸ਼ਬਦ ਲਗਾਉਣ ਬਾਰੇ ਪੁੱਛਿਆ। ਜਿਸ ਸੰਬੰਧੀ ਉਨ੍ਹਾਂ ਦੱਸਿਆ ਕਿ ਉਨ੍ਹਾਂ 1945 ਵਿੱਖ ਪੰਜਾਬ ਯੂਨੀਵਰਸਿਟੀ ਲਾਹੌਰ ਤੋ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਸੀ ਇਸ ਲਈ ਆਪਣੇ ਨਾਂ ਨਾਲ ਗਿਆਨੀ ਲਿਖਣ ਲੱਗੇ। ਉਨ੍ਹਾਂ ਅਧਿਕਾਰੀ ਨੂੰ ਭਾਰਤ ਦੇ ਉਸ ਸਮੇਂ ਦੇ ਰਾਸ਼ਟਰਪਤੀ ਜੈਲ ਸਿੰਘ ਵੱਲੋ ਆਪਣੇ ਨਾਂ ਨਾਲ ਗਿਆਨੀ ਸ਼ਬਦ ਲਿਖੇ ਜਾਣ ਬਾਰੇ ਜਾਣੁ ਕਰਵਾਇਆ। ਅਧਿਕਾਰੀ ਵੱਲੋ ਇਸ ਤੋ ਬਾਅਦ ਉਨ੍ਹਾਂ ਦੇ ਪਿਤਾ ਦਾ ਨਾਂ ਪੱਛਿਆ ਅਤੇ ਉਨ੍ਹਾਂ ਆਪਣੇ ਪਿਤਾ ਦਾ ਨਾ ਕਿਸ਼ਨ ਸਿੰਘ ਦੱਸਿਆ। ਇਸ ਤੋ ਬਾਅਦ ਅਧਿਕਾਰੀ ਨੇ ਮਾਫੀ ਮੰਗ ਕੇ ਉਸ ਨੂੰ ਇਹ ਕਹਿ ਕੇ ਜਾਣ ਦਿੱਤਾ ਕਿ ਇਹ ਕੰਪਿਊਟਰ ਦੀ ਗਲਤੀ ਹੈ। ਇਸ ਤਰਾ ਮੁੜ ਨਾਲ ਵਾਪਰੇ ਨਿਊਯਾਰਕ ਦਫਤਰ ਵੱਲੋ ਉਨ੍ਹਾਂ ਨੂੰ ਆਪਣਾ ਪੀ ਆਈ ਓ ਕਾਰਡ ਪ੍ਰਾਪਤ ਕਰਨ ਲਈ ਕਿਹਾ ਕਿਹਾ। ਉਨ੍ਹਾਂ ਇੰਜ ਕਰਨ ਦੇ ਬਾਵਜੂਦ ਵੀ ਉਹ ਪ੍ਰੇਸ਼ਾਨ ਹੁੰਦੇ ਰਹੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੰਨੀ ਉਮਰ ਅਤੇ ਬੀਮਾਰ ਹੋਣ ਦੇ ਬਾਜਵੂਦ ਅਤੇ ਯਾਤਰਾ ਤੇ ਭਾਰੀ ਖਰਚ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਭਾਰਤ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਦੀ ਇਹ ਦਿੱਲੀ ਇੱਛਾ ਹੈ ਕਿ ਉਹ ਇੱਕ ਵਾਰ ਭਾਰਤ ਆਉਣ। ਉਨ੍ਹਾਂ ਇਸ ਮਾਮਲੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੇ ਦਖਲ ਦੀ ਵੀ ਮੰਗ ਕੀਤੀ ਹੈ। ਦੱਲ ਖਾਲਸਾ ਦੇ ਅਮਰੀਕਾ ਚੈਪਟਰ ਦੇ ਸੀਨੀਅਰ ਮੈਂਬਰ ਸ: ਹਰਜਿੰਦਰ ਸਿੰਘ ਨੇ ਵੀ ਸ: ਗਿਆਨੀ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਇਸ ਪੱਤਰਕਾਰ ਨੂੰ ਦੱਸਿਆ ਕਿ ਸ: ਗਿਆਨੀ ਉਹ ਹੀ ਸੂਝਬਾਨ ਅਤੇ ਵਿਦਵਾਨ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਸ: ਗਿਆਨੀ ਨੂੰ ਭਾਰਤ ਜਾਣ ਦੀ ਇਜਾਜਤ ਮਿਲਣੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top