Share on Facebook

Main News Page

ਟਾਈਗਰ ਜਥਾ ਯੂ.ਕੇ. ਵਲੋਂ ਲਗਾਏ ਗਏ ਗੁਰਮਤਿ ਕੈਂਪ ਤੋਂ ਬੁਖਲਾਇਆ ਦਸਮ ਗ੍ਰੰਥੀ ਮਾਫੀਆ

ਟਾਈਗਰ ਜਥੇ ਵਲੋਂ ਲਗਾਇਆ ਗਿਆ ਕੈਂਪ ਸਫਲਤਾ ਪੂਰਵਕ ਸੰਪੰਨ ਹੋਇਆ। ਇਹ ਪਹਿਲਾ ਗੁਰਮਤਿ ਕੈਂਪ ਸੀ, ਜਿਸ ਕਰਕੇ ਗਿਣਤੀ ਦੇ ਸਿਖਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਸੀ। ਇਸ ਕੈਂਪ ਦੀ ਸਫਲਤਾ ਤੋਂ ਬਾਅਦ ਆਉਣ ਵਾਲੇ ਸਮੇਂ 'ਚ ਇਨ੍ਹਾਂ ਕੈਂਪਾਂ 'ਚ ਹੋਰ ਸੀਟਾਂ ਰਖੀਆਂ ਜਾਣਗੀਆਂ, ਜਿਸ ਵਿੱਚ ਸੰਗਤਾਂ ਨੂੰ ਗੁਰਬਾਣੀ, ਸਿੱਖੀ ਸਿਧਾਂਤਾਂ, ਅਤੇ ਸਿੱਖੀ ਵਿੱਚ ਵੱਧ ਰਹੇ ਡੇਰਾਵਾਦ, ਕਰਮਕਾਂਡਾਂ ਆਦਿ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ।

ਇਸ ਕੈਂਪ ਨੂੰ ਰੋਕਣ ਵਾਸਤੇ ਦਸਮ ਗ੍ਰੰਥੀ ਮਾਫੀਆ ਵਲੋਂ ਆਰ.ਆਰ.ਐਸ ਨਾਲ ਮਿਲਕੇ ਪੂਰਾ ਜ਼ੋਰ ਲਾਇਆ ਗਿਆ, ਧਮਕੀਆਂ ਦਿੱਤੀਆਂ ਗਈਆਂ, ਮਾਰ ਦਿਆਂਗੇ, ਤੋੜ ਭੰਨ ਕਰ ਦਿਆਂਗੇ ਆਦਿ ਦੇ ਡਰਾਵੇ ਦਿੱਤੇ ਗਏ, ਗੁਰਦੁਆਰਾ ਕਮੇਟੀਆਂ ਨੂੰ ਪਹੁੰਚ ਕੀਤੀ ਗਈ, ਪੋਸਟਰ ਫਾੜੇ ਗਏ, ਗੱਲ ਕਿ ਹਰ ਹਰਬਾ ਵਰਤਿਆ ਗਿਆ, ਨੀਚ ਤੋਂ ਨੀਚ ਹਰਕਤ ਕੀਤੀ ਗਈ, ਕਿ ਕਿਸੇ ਤਰ੍ਹਾਂ ਗੁਰਮਤਿ ਕੈਂਪ ਰੋਕਿਆ ਜਾ ਸਕੇ। ਰੋਕਣ ਵਾਲਿਆਂ ਵਿੱਚ ਆਪਣੇ ਆਪ ਨੂੰ ਮਹਾਨ ਸਿੱਖ ਅਖਵਾਉਣ ਵਾਲੇ ਟੋਲੇ ਸਭ ਤੋਂ ਅੱਗੇ ਰਹੇ, ਜਿਨ੍ਹਾਂ ਨੂੰ ਇਹ ਭਰਮ ਹੈ ਕਿ ਸਿੱਖੀ ਸਿਰਫ ਨੀਲੇ-ਪੀਲੇ ਚੋਲ਼ਿਆਂ, ਵੱਡੇ ਵੱਡੇ ਗੋਲ ਦੁਮਾਲਿਆਂ 'ਚ ਹੀ ਫਸੀ ਹੈ। ਉਹਨਾਂ ਦੀ ਵੈਬਸਾਈਟ http://www.sikhsangat.com/index.php?/topic/60426-camp-being-held-by-anti-gurmat-group/page__st__10 'ਚ ਉਨ੍ਹਾਂ ਦੀ ਬੁਖਲਾਹਟ ਸਾਫ ਜਾਹਿਰ ਹੁੰਦੀ ਹੈ।

ਇਸ ਦਸਮ ਗ੍ਰੰਥੀ ਮਾਫੀਆ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ, ਕਿ ਅਸੀਂ ਸਾਰੇ ਜਿਹੜੇ ਵੀ ਦੇਸ਼ਾਂ 'ਚ ਰਹਿੰਦੇ ਹਾਂ, ਹਰ ਦੇਸ਼ ਵਿੱਚ ਮਨੁੱਖੀ ਅਧਿਕਾਰ ਹਨ। Charter of Rights ਚਾਰਟਰ ਆਫ ਰਾਈਟਸ ਵੀ ਇਹੀ ਕਹਿੰਦੇ ਹਨ, ਕਿ ਹਰ ਕਿਸੇ ਨਾਗਰਿਕ ਨੂੰ ਧਰਮ ਦਾ, ਬੋਲਣ ਦਾ, ਵਿਚਾਰ ਰੱਖਣ ਦਾ, ਕਿਸੇ ਵੀ ਤਰ੍ਹਾਂ ਦੀ ਐਸੋਸੀਏਸ਼ਨ ਦਾ ਅਧਿਕਾਰ ਹੈ, ਬਸ਼ਰਤੇ ਕਿ ਉਹ ਦੇਸ਼ ਵਿਰੋਧੀ ਨਾ ਹੋਵੇ। ਜੇ ਉਨ੍ਹਾਂ ਨੂੰ ਕੋਈ ਨਹੀਂ ਰੋਕਦਾ, ਜੋ ਮਰਜ਼ੀ ਗੰਦ ਮੰਦ ਪੜ੍ਹਨ, ਬਕਰੇ ਝਟਕਾਉਣ, ਨਾਰੀਅਲ ਭੰਨਣ, ਪਜਾਹ ਪਜਹਾ ਕਿੱਲੋ ਦੇ ਪੱਗੜ ਬੰਨਣ, ਇਖਲਾਕ ਤੋਂ ਗਿਰੇ ਹੋਏ ਸਾਧ ਬਾਬਿਆਂ ਦੀ ਸੰਗਤ ਕਰਨ.... ਤਾਂ ਇਨ੍ਹਾਂ ਧੂਤਿਆਂ ਨੂੰ ਕੀ ਅਧਿਕਾਰ ਹੈ, ਕਿ ਜਿਥੇ ਗੁਰਮਤਿ ਦਾ ਪ੍ਰਚਾਰ ਹੁੰਦਾ ਹੋਵੇ, ਉਥੇ ਬਦਮਾਸ਼ੀ ਖਲਾਰਨ, ਧਮਕੀਆਂ ਦੇਣ...

ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਕੀਰਤਨ ਸਮਾਗਮਾਂ ਤੋਂ ਸਬਕ ਲੈਣਾ ਚਾਹੀਦਾ ਹੈ, ਕਿ ਕਿਸ ਤਰ੍ਹਾਂ ਜਾਗਰੂਕ ਸਿੱਖਾਂ, ਪ੍ਰਬੰਧਕਾਂ ਨੇ ਹਿੰਦੋਸਤਾਨ, ਯੁਰਪ, ਅਮਰੀਕਾ, ਕੈਨੇਡਾ ਆਦਿ ਦੇਸ਼ਾਂ 'ਚ ਉਨ੍ਹਾਂ ਨੂੰ ਕੀਰਤਨ ਸਮਾਗਮਾਂ ਲਈ ਸੱਦਿਆ, ਅਤੇ ਇਨ੍ਹਾਂ  ਦਸਮ ਗ੍ਰੰਥੀ ਮਾਫੀਆ ਦੀ ਬਦਮਾਸ਼ੀ ਦੀ ਪਰਵਾਹ ਕਿਤੇ ਬਗੈਰ ਸਾਰੇ ਸਮਾਗਮ ਚੜ੍ਹਦੀਕਲਾ 'ਚ ਸੰਪੰਨ ਹੋਏ।

ਸਾਰੇ ਜਾਗਰੂਕ ਸਿੱਖਾਂ ਨੂੰ ਬੇਨਤੀ ਹੈ ਕਿ, ਕਿਸੇ ਵੀ ਤਰ੍ਹਾਂ ਦੀ ਧਮਕੀਆਂ ਤੋਂ ਨਾ ਡਰਨ, ਆਪਣੇ ਆਪਣੇ ਦੇਸ਼ ਦੇ ਕਾਨੂੰਨ ਮੁਤਾਬਿਕ ਹਰ ਕਿਸੇ ਨੂੰ ਹੱਕ ਹੈ ਧਾਰਮਿਕ ਆਜ਼ਾਦੀ ਦਾ, ਆਪਣੇ ਅਧਿਕਾਰਾਂ ਨੂੰ ਇਸਤੇਮਾਲ ਕਰਨ ਦਾ, ਦ੍ਰਿੜਤਾ ਨਾਲ, ਤਗੜੇ ਹੋਕੇ ਇਸ ਗੁੰਡਾਗਰਦੀ ਦਾ ਸਾਹਮਣਾ ਕਰੋ ਅਤੇ ਗੁਰਮਤਿ ਦਾ ਪ੍ਰਚਾਰ ਕਰੋ, ਅਤੇ ਲੋੜ ਪੈਣ 'ਤੇ ਸਰਕਾਰ / ਪੁਲਿਸ ਆਦਿ ਦੀ ਮਦਦ ਲਵੋ।

ਸੰਪਾਦਕ ਖਾਲਸਾ ਨਿਊਜ਼


Canadian Charter of Rights and Freedom United Kingdom

Fundamental Freedoms

Everyone has the following fundamental freedoms:

(a) freedom of conscience and religion;

(b) freedom of thought, belief, opinion and expression, including freedom of the press and other media of communication;

(c) freedom of peaceful assembly; and

(d) freedom of association.

See more details at http://laws-lois.justice.gc.ca/eng/charter/page-1.html#anchorbo-ga:l_I

Human Rights Act

The Human Rights Act 1998 gives further legal effect in the UK to the fundamental rights and freedoms contained in the European Convention on Human Rights. These rights not only impact matters of life and death, they also affect the rights you have in your everyday life: what you can say and do, your beliefs, your right to a fair trial and other similar basic entitlements.

Most rights have limits to ensure that they do not unfairly damage other people's rights. However, certain rights – such as the right not to be tortured – can never be limited by a court or anybody else.

You have the responsibility to respect other people's rights, and they must respect yours. 
Your human rights are:

  • the right to life

  • freedom from torture and degrading treatment

  • freedom from slavery and forced labour

  • the right to liberty

  • the right to a fair trial

  • the right not to be punished for something that wasn't a crime when you did it

  • the right to respect for private and family life

  • freedom of thought, conscience and religion, and freedom to express your beliefs

  • freedom of expression

  • freedom of assembly and association

  • the right to marry and to start a family

  • the right not to be discriminated against in respect of these rights and freedoms

  • the right to peaceful enjoyment of your property

  • the right to an education

  • the right to participate in free elections

  • the right not to be subjected to the death penalty

If any of these rights and freedoms are breached, you have a right to an effective solution in law, even if the breach was by someone in authority, such as, for example, a police officer.

See more details at : http://www.direct.gov.uk/en/governmentcitizensandrights/yourrightsandresponsibilities/dg_4002951


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top