Share on Facebook

Main News Page

ਪਿਆਰੇ ਖਾਲਸਾ ਜੀਓ! ਆਪਣਾ ਆਪਣਾ ਪਿੰਡ ਸੰਭਾਲੋ

2004 ਵਿਚ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਓਨਟੈਰੀਓ ਵਿਚ ਹੋਂਦ ਵਿਚ ਆਈ ਅਤੇ ਬੜੀ ਮਿਹਨਤ ਕਰਨ ਦੇ ਬਾਅਦ 2006 ਵਿਚ ਇਸ ਨੂੰ ਚੈਰਿਟੀ ਨੰਬਰ ਵੀ ਮਿਲ ਗਿਆ। ਅੱਜ ਇਸ ਹਰਮਨ ਪਿਆਰੀ ਸੰਸਥਾ ਦੇ ਚੈਪਟਰ ਦੁਨੀਆਂ ਭਰ ਵਿਚ ਫੈਲ ਚੁਕੇ ਹਨ ਜਿਵੇਂ:- ਸਕਾਰਬਰੋ, ਵਿਨੀਪਪਿਗ, ਵੈਨਕੂਵਰ, ਕੈਲਗਿਰੀ, ਐਡਮੋਨਟਨ, ਕੈਲੇਫੋਰਨੀਆ, ਸਵਿਟਜ਼ਰਲੈਂਡ, ਜਰਮਨੀ, ਇਟਲੀ, ਬੈਲਜ਼ੀੳਮ, ਫਿਨਲੈਂਡ, ਨਾਰਵੇ, ਅਸਟਰੇਲੀਆ, ਨਿਉਜ਼ੀਲੈਂਡ ਆਦਿ। ਇਹ ਸਿੰਘ ਸਭਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਲੁਧਿਆਣਾ ਨਾਲ ਸਿੱਖੀ ਦੇ ਪ੍ਰਚਾਰ ਵਾਸਤੇ ਦੁਨੀਆਂ ਭਰ ਵਿਚ ਕੰਮ ਕਰ ਰਹੀ ਹੈ ਅਤੇ ਪਿਛਲੇ ਚਾਰ ਸਾਲਾਂ ਵਿਚ ਇਕ ਲੱਖ ਸੀ. ਡੀਜ਼ ਅਤੇ ਵੀਡੀਓਜ਼ ਬਣਾ ਕੇ ਦੁਨੀਆਂ ਭਰ ਵਿਚ ਵੰਡ ਚੁਕੀ ਹੈ। ਹੁਣ ਤਕ ਤਕਰੀਬਨ ਦੋ ਲੱਖ ਡਾਲਰ ਸਿੱਖੀ ਦੇ ਪ੍ਰਚਾਰ ਲਈ, ਪ੍ਰਚਾਰਕਾਂ ਦੀਆਂ ਤਨਖਾਹਾਂ, ਲੈਪਟੋਪ, ਪਰੋਜੈਕਟਰਾਂ ਤੇ ਮੋਟਰਸਾਈਕਲਾਂ ਤੇ ਖਰਚ ਕਰ ਚੁੱਕੀ ਹੈ। ਸ਼੍ਰੋ.ਗੁ.ਪ੍ਰ. ਕਮੇਟੀ ਅੰਮ੍ਰਿਤਸਰ ਦਾ ਬਜ਼ਟ 5 ਅਰਬ ਦਾ ਹੈ ਤੇ ਸਾਡਾ ਕੋਈ ਬਜ਼ਟ ਹੀ ਨਹੀਂ। ਇਸ ਦੇ ਬਾਵਜ਼ੂਦ ਵੀ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਆਪਣੇ ਸਾਰੇ ਸਹਿਮਤੀ ਵਾਲੇ ਚੈਪਟਰਾਂ ਨਾਲ ਮਿਲ ਕੇ ਪੰਜਾਬ ਅਤੇ ਪੰਜਾਬੋਂ ਬਾਹਰ 66 ਪ੍ਰਚਾਰਕ ਸਿੱਖ ਧਰਮ ਦੇ ਪ੍ਰਚਾਰ ਲਈ ਨਿਯੁਕਤ ਕਰ ਚੁੱਕੀ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ 65 ਪ੍ਰਚਾਰਕ ਧਰਮ ਪ੍ਰਚਾਰ ਲਈ ਛੱਡੇ ਹੋਏ ਹਨ ਜੋ ਤਨਖਾਹਾਂ ਤਾਂ ਲੈਂਦੇ ਹਨ ਪਰ ਕੰਮ ਕਰਦੇ ਕਿਤੇ ਵਖਾਈ ਨਹੀਂ ਦਿੰਦੇ।

2011 ਵਿਚ ਇਹ ਸੰਸਥਾ ਨੀਚੇ ਵਰਨਣ ਕੀਤੇ ਕਾਰਜ਼ਾਂ ਨੂੰ ਨੇਪਰੇ ਚਾੜ੍ਹਨ ਦੀ ਤਿਆਰੀ ਕਰ ਰਹੀ ਹੈ।

ਪੰਜਾਬ ਵਿਚ ਝੋਨਾ ਲਾਉਣ ਆਏ ਬਿਹਾਰੀ ਇਨਸਾਨ ਸਿੱਖੀ ਤੋਂ ਪ੍ਰਭਾਵਤ ਹੋ ਕੇ ਜਦੋਂ ਵਾਪਸ ਮੁੜ ਕੇ ਬਿਹਾਰ ਵਿਚ ਗਏ ਤਾਂ ਉਨ੍ਹਾਂ ਨੇ ਕੁਝ ਗੁਰਦਵਾਰੇ ਬਣਾਏ ਪਰ ਪ੍ਰਚਾਰਕ ਉਨ੍ਹਾਂ ਕੋਲ ਨਹੀਂ ਹਨ। ਇਸ ਤੋਂ ਪਹਿਲਾਂ ਕਿ ਕੋਈ ਬਾਬਾ ਉਨ੍ਹਾਂ ਨੂੰ ਜਾ ਠੱਗੇ, ਸਿੰਘ ਸਭਾ ਆਪਣੇ ਖਰਚੇ ਤੇ ਘੱਟ ਤੋਂ ਘੱਟ ਦੋ ਪ੍ਰਚਾਰਕ ਉਨ੍ਹਾਂ ਨੂੰ ਸਿੱਖ ਸਿਧਾਂਤ ਸਮਝਾਉਣ ਲਈ ਭੇਜਣਾ ਚਾਹੁੰਦੀ ਹੈ।

ਅਗਸਤ/ਸਤੰਬਰ 2010 ਵਿਚ 16 ਹਜ਼ਾਰ ਸੀ.ਡੀ ਅਤੇ ਡੀ.ਵੀ.ਡੀਜ਼ ਬਣਾ ਕੇ ਪੰਜਾਬ ਤੇ ਨਾਲ ਦੇ ਸੂਬਿਆਂ ਵਿਚ ਤਜਰਬੇ ਦੇ ਤੌਰ ਤੇ ਵੰਡੀਆਂ ਗਈਆਂ। ਜਿਸ ਦੇ ਨਤੀਜੇ ਨੂੰ ਦੇਖਦੇ ਹੋਏ ਹੁਣ ਇਹ ਸੰਸਥਾ ਇਕ ਲੱਖ ਸੀ.ਡੀ ਅਤੇ ਡੀ.ਵੀ.ਡੀਜ਼ ਬਣਾ ਕੇ ਪੰਜਾਬ ਤੇ ਨਾਲ ਦੇ ਸੂਬਿਆਂ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਵੰਡਣਾ ਚਾਹੁੰਦੀ ਹੈ।

ਪ੍ਰਚਾਰਕਾਂ ਦੀ ਚੰਗੀ ਸਿਹਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਿੰਘ ਸਭਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਵਿਚ ਹੀ ਇਨ੍ਹਾਂ ਲਈ ਇਕ ਅਧੁਨਿਕ ਕਿਸਮ ਦਾ ਜ਼ਿਮ ਤਿਆਰ ਕਰਕੇ ਦੇਣਾ ਚਾਹੁੰਦੀ ਹੈ।

ਅਗਸਤ 2011 ਵਿਚ ਹੀ ਸਿੰਘ ਸਭਾ ਇਨ੍ਹਾਂ ਸ਼ੁਰੂ ਕੀਤੇ ਹੋਏ ਅਤੇ ਸ਼ੁਰੂ ਕਰਨ ਜਾ ਰਹੇ ਕਾਰਜ਼ਾਂ ਨਾਲ ਦੁਨੀਆਂ ਭਰ ਵਿਚੋਂ ਸਹਿਮਤ ਸੱਜਣਾਂ ਦੀ ਇਕ ਕਾਨਫਰਾਂਸ ਵੈਨਕੂਵਰ ਵਿਚ ਕਰਨਾ ਚਾਹੁੰਦੀ ਹੈ।

ਇਨ੍ਹਾਂ ਕਾਰਜ਼ਾਂ ਲਈ ਮਾਇਆ ਦੀ ਅਤੇ ਸਾਥ ਲੋੜ ਹੈ। ਇਹ ਲਹਿਰ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮ੍ਰਪਤਿ ਹੈ। ਆਓ ਇਸ ਲਹਿਰ ਨੂੰ ਕਾਮਯਾਬ ਕਰਨ ਲਈ ਇਸ ਦਾ ਹਿਸਾ ਬਣੀਏ।

ਹੋਰ ਜਾਣਕਾਰੀ ਲਈ ਸਿੰਘ ਸਭਾ ਦੇ ਮੈਂਬਰਾਂ ਨਾਲ ਸੰਪਰਕ ਕਰੋ ਜੀ।

ਸ੍ਰ. ਅਮਰ ਸਿੰਘ, ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਲੁਧਿਆਣਾ, ਸੈਂਟਰਾਂ ਦੇ ਇੰਨਚਾਰਜ਼: ਮੋਬਾਈਲ # 98141 24242
ਸ੍ਰ. ਬਲਜੀਤ ਸਿੰਘ ਵਿਨੀਪਿਗ, ਨੰਬਰ 204 880 3304
ਸ੍ਰ. ਸੁਰਿੰਦਰ ਸਿੰਘ ਕਲੋਨੇ ਬੀ.ਸੀ. 250 808 7447
ਸ੍ਰ. ਅਮਰਜੀਤ ਸਿੰਘ ਵਿਕਟੋਰੀਆ ਬੀ.ਸੀ. 250 727 2758
ਸ੍ਰ. ਹਰਚਰਨ ਸਿੰਘ ਸਿੱਖ ਵਿਰਸਾ ਕੈਲਗਿਰੀ ਨੰਬਰ:403 681 8689
ਸ੍ਰ. ਪਰਮਿੰਦਰ ਸਿੰਘ ਪਰਮਾਰ ਮਿਸੀਸਾਗਾ ਨੰਬਰ # 905 858 8904
ਸ੍ਰ. ਹਰਬੰਸ ਸਿੰਘ ਕੰਧੋਲਾ ਵੈਨਕੂਵਰ ਮੋਬਾਈਲ # 604 839 1308
ਸ੍ਰ. ਪਰਮਜੀਤ ਸਿੰਧ ਮੱਲ੍ਹੀ ਵੈਨਕੂਵਰ ਮੋਬਾਈਲ # 778 552 5861
ਸ੍ਰ. ਗੁਰਚਰਨ ਸਿੰਘ ਜਿਉਣਵਾਲਾ ਟੋਰਾਂਟੋ ਘਰ # 905 454 4741

ਨੋਟ:- ਸਿੱਖ ਸੰਗਤਾਂ ਨੂੰ ਅਪੀਲ ਹੈ, ਕਿ ਜੇ ਉਹ ਆਪਣੀ ਮਾਇਆ ਇਨ੍ਹਾਂ ਲਬੜਗੱਟੇ ਸਾਧਾਂ ਨੂੰ ਦੇਣੀ ਬੰਦ ਕਰ ਦੇਵੇ ਤਾਂ ਦੁਨੀਆਂ ਭਰ ‘ਚ ਸਿੱਖ ਧਰਮ ਵਿਚ ਸੁਧਾਰ ਹੋ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top