Share on Facebook

Main News Page

ਜੇ ਤੁਹਾਡੇ ਕੋਲ ਕੋਈ ਸਿਫਾਰਸ਼ ਨਹੀ ਤਾਂ, ਤੁਹਾਡੇ ਲਈ ਸ੍ਰੋਮਣੀ ਕਮੇਟੀ ਦੀ ਸਰਾਂਅ ਵਿੱਚ ਕਮਰਾ ਨਹੀਂ

ਅੰਮ੍ਰਿਤਸਰ,22ਫਰਵਰੀ(ਸਰਵਨ ਸਿੰਘ ਰੰਧਾਵਾ):-ਸ੍ਰੋਮਣੀ ਕਮੇਟੀ ਦੀਆਂ ਸਰਾਵਾਂ ਅੰਦਰ ਅੱਜਕੱਲ ਬਹੁਤ ਹੀ ਮੰਦੜਾ ਹਾਲ ਹੈ।ਜੇ ਤੁਸੀ ਦਰਬਾਰ ਸਾਹਿਬ ਆ ਰਹੇ ਹੋ ਤਾਂ ਐਨਾਂ ਯਾਦ ਰੱਖੋ ਕਿ ਆਪਣੇ ਨਾਲ ਕੋਈ ਸਿਫਾਰਸ਼ ਜਰੂਰ ਲੈ ਕੇ ਆਇA ਨਹੀ ਤਾਂ ਤਹਾਨੂੰ ਦਰਬਾਰ ਸਾਹਿਬ ਦੀ ਕਿਸੇ ਵੀ ਸਰਾਂਅ ਵਿੱਚ ਕਮਰਾਂ ਮਿਲਣਾਂ ਮੁਸ਼ਕਿੱਲ ਹੀ ਨਹੀ ਨਾਂਮੁੰਨਕਿਨ ਹੋ ਜਾਵੇਗਾ।ਜੱਥੇਦਾਰਾਂ ਦੀਆਂ ਨੋਕਰੀਆਂ ਸਾਂਭੀ ਬੈਠੇ ਸ੍ਰੋਮਣੀ ਕਮੇਟੀ ਦੇ ਮੁਲਾਜਿਮ ਕਿਸੇ ਵੀ ਯਾਤਰੀ ਨੂੰ ਕਮਰਾ ਦੇਣ ਵੇਲੇ ਇਸ ਗੱਲ ਦਾ ਧਿਆਨ ਜਰੂਰ ਰੱਖਦੇ ਹਨ ਕਿ ਉਸ ਵਿਅਕੱਤੀ ਕੋਲ ਕਿਸ ਦੀ ਸਿਫਾਰਸ਼ ਹੈ।ਜੇ ਸਿਫਾਰਸ਼ ਨਹੀ ਤਾਂ ਸ੍ਰੋਮਣੀ ਕਮੇਟੀ ਕੋਲ ਉਹਨਾਂ ਲਈ ਸਰਾਵਾਂ ਵਿੱਚ ਕਮਰਾ ਵੀ ਨਹੀ।ਕਮਰਾ ਲੈਣ ਲਈ ਪਹਿਲਾਂ ਕਿਸੇ ਸ੍ਰੋਮਣੀ ਕਮੇਟੀ ਮੁਲਾਜਿਮ ਦਾ ਫੋਨ ਕਰਵਾਉ ਅਤੇ ਫਿਰ ਕਮਰਾ ਲA।ਇਹ ਨਹੀ ਕਿ ਇਹ ਕਿਸੇ ਇੱਕ ਸਰਾਂਅ ਦਾ ਹਾਲ ਹੈ,ਸ੍ਰੋਮਣੀ ਕਮੇਟੀ ਦੀ ਹਰ ਸਰਾਂਅ ਅੰਦਰ ਅਜਿਹੇ ਹੀ ਹਾਲਾਤ ਹਨ। ਗੁਰੂ ਰਾਮਦਾਸ ਦੀ ਨਗਰੀ ਵਿਚ ਸਥਿਤ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਦਰਵਾਜ਼ੇ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਸਿਰਫ ਸਿਫਾਰਸ਼ ’ਤੇ ਹੀ ਖੁੱਲ੍ਹਦੇ ਅਤੇ ਬੰਦ ਹੁੰਦੇ ਹਨ।

ਇਸ ਦੀ ਮਿਸਾਲ ਹਾਲ ਹੀ ਵਿਚ ਉਦੋਂ ਵੇਖਣ ਨੂੰ ਮਿਲੀ ਜਦ ਦੂਜੇ ਜ਼ਿਲ੍ਹਿਆਂ ਤੋਂ ਆਏ ਕੁਝ ਸ਼ਰਧਾਲੂਆਂ ਨੇ ਸਰਾਵਾਂ ਵਿਚ ਬੈਠੇ ਅਧਿਕਾਰੀਆਂ ਦੁਆਰਾ ਉਨ੍ਹਾਂ ਨੂੰ ਸਰਾਅ ਵਿਚ ਕਮਰਾ ਤਾਂ ਕੀ ਉਨ੍ਹਾਂ ਦੀ ਗੱਲ ਤੱਕ ਵੀ ਨਹੀਂ ਸੁਣੀ ਅਤੇ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੂੰ ਹੋਟਲ ਵਿਚ ਮਹਿੰਗੇ ਭਾਅ ’ਤੇ ਕਮਰਾ ਲੈ ਕੇ ਰਾਤ ਗੁਜਾਰਨੀ ਪਈ। ਗੌਰਤਲਬ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਅਧੀਨ ਹਰਿਮੰਦਰ ਸਾਹਿਬ ਦੀ 6 ਸਰਾਵਾਂ ਆੳਂਦੀਆਂ ਹਨ ਜਿਨ੍ਹਾਂ ਵਿਚ ਸ੍ਰੀ ਗੁਰੂ ਰਾਮਦਾਸ ਸਰਾਅ ਜਿਸ ਦਾ ਨਿਰਮਾਣ 1931 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕਰਵਾਇਆ ਗਿਆ ਸੀ, ਵਿਚ ਕੁੱਲ 228 ਕਮਰੇ ਅਤੇ ਕੁੱਲ 18 ਹਾਲ ਹਨ। ਇਨ੍ਹਾਂ ਵਿਚੋਂ 160 ਕਮਰੇ ਆਮ ਸ਼ਰਧਾਲੂਆਂ ਦੇ ਲਈ ਹਨ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਨਿਵਾਸ ਵਿਚ 21 ਕਮਰੇ, ਗੁਰੂ ਅਰਜੁਨ ਦੇਵ ਨਿਵਾਸ ਵਿਚ 65 ਕਮਰੇ, ਗੁਰੂ ਹਰਗੋਬਿੰਦ ਨਿਵਾਸ ਵਿਚ 88 ਕਮਰੇ ਅਤੇ 3 ਹਾਲ, ਮਾਤਾ ਗੰਗਾ ਜੀ ਨਿਵਾਸ ਵਿਚ 94 ਕਮਰੇ ਅਤੇ ਨਵੇਂ ਬਣੇ ਅਕਾਲ ਰੈਸਟ ਹਾਊਸ ਵਿਚ 45 ਕਮਰੇ ਸ਼ਰਧਾਲੂਆਂ ਦੇ ਲਈ ਰੱਖੇ ਗਏ ਹਨ।

ਏਨਾ ਹੀ ਨਹੀਂ ਇਨ੍ਹਾਂ ਸਰਾਵਾਂ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਵੀਆਈਪੀ ਲੋਕਾਂ ਦੇ ਲਈ ਅਲੱਗ ਤੋਂ ਕਮਰੇ ਮੌਜੂਦ ਹਨ ਜਦ ਕਿ ਹਰਿਮੰਦਰ ਸਾਹਿਬ ਦੇ ਬਾਹਰ ਬਣੀ ਐਨਆਰਆਈ ਸਰਾਅ ਵਿਚ ਐਨਆਰਆਈ ਸ਼ਰਧਾਲੂਆਂ ਨੂੰ ਹੀ ਕਮਰੇ ਉਪਲਬਧ ਕਰਵਾਏ ਜਾਂਦੇ ਹਨ। ਸ਼੍ਰੋਮਣੀ ਕਮੇਟੀ ਦੇ ਸੂਤਰਾਂ ਦੇ ਅਨੁਸਾਰ ਸਰਾਵਾਂ ਵਿਚ ਤੈਨਾਤ ਸਟਾਫ ਦੀ ਹਰਿਮੰਦਰ ਸਾਹਿਬ ਦੇ ਬਾਹਰ ਸਥਿਤ ਹੋਟਲ ਮਾਲਕਾਂ ਦੇ ਨਾਲ ਕਥਿਤ ਮਿਲੀਭੁਗਤ ਦੇ ਕਾਰਨ ਹੀ ਹਮੇਸ਼ਾ ਸ਼ਰਧਾਲੂਆਂ ਨੂੰ ਕਮਰੇ ਸਰਾਵਾਂ ਵਿਚ ਨਹੀਂ ਮਿਲਦੇ ਲੇਕਿਨ ਜਿਸ ਤਰ੍ਹਾਂ ਹੀ ਉਹ ਲੋਕ ਨਿਰਾਸ਼ ਹੋ ਕੇ ਬਾਹਰ ਨਿਕਲਦੇ ਹਨ ਤਾਂ ਉਥੇ ਖੜ੍ਹੇ ਏਜੰਟ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹੋਟਲਾਂ ਵਿਚ ਸਸਤੇ ਰੇਟਾਂ ’ਤੇ ਕਮਰਾ ਦਿਵਾਉਣ ਦੇ ਲਈ ਘੇਰਨਾ ਸ਼ੁਰੂ ਕਰ ਦਿੰਦੇ ਹਨ।

ਇਹ ਵੀ ਪਤਾ ਚਲਿਆ ਹੈ ਕਿ ਬਾਹਰ ਸਥਿਤ ਹੋਟਲਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਦੇ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਿੱਜੀ ਰੈਸਟ ਹਾਊਸ ਵੀ ਹਨ ਜਿੱਥੇ ਘੱਟ ਰੇਟਾਂ ’ਤੇ ਸ਼ਰਧਾਲੂਆਂ ਨੂੰ ਕਮਰੇ ਉਪਲਬਧ ਕਰਵਾਏ ਜਾਂਦੇ ਹਨ। ਜ¦ਧਰ ਅਤੇ ਲੁਧਿਆਣਾ ਤੋਂ ਆਏ ਕੁਝ ਸ਼ਰਧਾਲੂਆਂ ਨੇ ਦੱਸਿਆ ਕਿ ਜਦ ਉਹ ਕਮਰਾ ਲੈਣ ਸ੍ਰੀ ਗੁਰੂ ਹਰਗੋਬਿੰਦ ਨਿਵਾਸ ਪਹੁੰਚੇ ਤਾਂ ਉਥੇ ਬੈਠੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਕਿ ਉਥੇ ਕੋਈ ਕਮਰਾ ਨਹੀਂ ਹੈ। ਲੇਕਿਨ ਜਦ ਉਨ੍ਹਾਂ ਨੇ ਕਿਸੇ ਸ਼੍ਰੋਮਣੀ ਕਮੇਟੀ ਅਧਿਕਾਰੀ ਨਾਲ ਉਨ੍ਹਾਂ ਦੀ ਗੱਲਬਾਤ ਕਰਾਉਣੀ ਚਾਹੀ ਤਾਂ ਉਹ ਅੱਗੇ ਤੋਂ ਹੋਰ ਜ਼ਿਆਦਾ ਬਤਮੀਜੀ ਨਾਲ ਪੇਸ਼ ਆਏ, ਜਿਸ ’ਤੇ ਉਨ੍ਹਾਂ ਨੂੰ ਪਰਿਵਾਰ ਸਮੇਤ ਏਜੰਟਾਂ ਦੁਆਰਾ ਹੋਟਲ ਵਿਚ ਦਿਵਾਏ ਕਮਰਿਆਂ ਵਿਚ ਰਾਤ ਗੁਜ਼ਾਰਨੀ ਪਈ। ਇਸ ਸਬੰਧ ਵਿਚ ਜਦ ਸਰਾਵਾਂ ਦੇ ਵਧੀਕ ਪ੍ਰਬੰਧਕ ਪ੍ਰਤਾਪ ਸਿੰਘ ਨਾਲ ਸੰਪਰਕ ਕਰਕੇ ਸਰਾਵਾਂ ਵਿਚ ਚਲ ਰਹੇ ਕੁਪ੍ਰਬੰਧ ਦੇ ਬਾਰੇ ਵਿਚ ਪੁੱਛਿਆ ਗਿਆ, ਤਾਂ ਉਹ ਕੋਈ ਤਸੱਲੀਪੂਰਵਕ ਉਤਰ ਦੇਣ ਦੀ ਬਜਾਏ ਆਪੇ ਤੋਂ ਬਾਹਰ ਹੋ ਗਏ, ਅਤੇ ਗੁੱਸੇ ਵਿਚ ਆ ਕੇ ਫੋਨ ਬੰਦ ਕਰ ਦਿੱਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top