Share on Facebook

Main News Page

ਸਿੱਖ ਆਗੂਆਂ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ‘ਚ ਧਰਨਾ

* ਫੋਟੋ ਵਾਲੇ ਕਾਰਡ ਨਾ ਬਣਾਏ ਅਤੇ ਜ਼ਾਅਲੀ ਵੋਟਾਂ ਨਾਂ ਰੱਦ ਕੀਤੀਆਂ ਤਾਂ ਨਤੀਜਾ ਭੁਗਤਣਾ ਪਊ
* ਸਿੱਖ ਆਗੂਆਂ ਵੱਲੋਂ ਬਣਾਏ ਗਏ ਦਬਾਅ ਤੋਂ ਬਾਅਦ ਚੀਫ਼ ਕਮਿਸ਼ਨਰ ਨੇ ਵਫ਼ਦ ਦੀਆਂ ਸਾਰੀਆਂ ਮੰਗਾਂ ਜਿਉਂ ਦੀ ਤਿਉਂ ਭਾਰਤ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ

ਬਠਿੰਡਾ, 20 ਅਪ੍ਰੈਲ (ਕਿਰਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨੇੜੇ ਆ ਰਹੀਆਂ ਚੋਣਾਂ ਸਬੰਧੀ, ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਪ੍ਰਕਿਰਿਆ ‘ਚੋਂ ਤੱਰੁਟੀਆਂ ਦੂਰ ਕਰਨ ਤੇ ਸਾਰੇ ਸਿੱਖ ਵੋਟਰਾਂ ਦੇ ਫੋਟੋ ਪਹਿਚਾਣ ਪੱਤਰ ਬਣਾਉਣ ਦੀ ਮੰਗ ਨੂੰ ਲੈ ਕੇ, ਸ਼੍ਰੋਮਣੀ ਅਕਾਲੀ ਦਲ 1920, ਖਾਲਸਾ ਐਕਸ਼ਨ ਕਮੇਟੀ, ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂਆਂ ਵੱਲੋਂ ਅੱਜ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ‘ਚ ਧਰਨਾ ਦਿੱਤਾ ਗਿਆ। ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ਼ ਕਮਿਸ਼ਨਰ ਵੱਲੋਂ ਇਸ ਮੰਗ ਨੂੰ ਮੰਨਣਾ, ਜਿੱਥੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਦੀ ਗੱਲ ਦ¤ਸਿਆ ਗਿਆ, ਉਥੇ ਹੀ ਸਿੱਖ ਆਗੂਆਂ ਵੱਲੋਂ ਬਣਾਏ ਗਏ ਦਬਾਅ ਤੋਂ ਬਾਅਦ ਉਨਾਂ ਵਫ਼ਦ ਦੀਆਂ ਮੰਗਾਂ ਜਿਉਂ ਦੀ ਤਿਉਂ ਭਾਰਤ ਸਰਕਾਰ ਨੂੰ ਭੇਜਣ ਸਬੰਧੀ ਭਰੋਸਾ ਦੇ ਕੇ ਖਹਿੜਾ ਛੁਡਾਇਆ।

ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ 1920, ਖਾਲਸਾ ਐਕਸ਼ਨ ਕਮੇਟੀ, ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਤੇ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਆਗੂ ਜਥੇਦਾਰ ਦਰਸ਼ਨ ਸਿੰਘ ਈਸਾਪੁਰ, ਭਾਈ ਮੋਹਕਮ ਸਿੰਘ, ਜਥੇਦਾਰ ਰਘਬੀਰ ਸਿੰਘ, ਰਾਜਾਸਾਂਸੀ, ਗਗਨਜੀਤ ਸਿੰਘ ਬਰਨਾਲਾ, ਡਾ. ਮਨਜੀਤ ਸਿੰਘ ਭੋਮਾ, ਰਾਜਿੰਦਰ ਸਿੰਘ ਬਡਹੇੜੀ, ਬੀਬੀ ਗੁਰਦੀਪ ਕੌਰ ਬਰਾੜ, ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਆਦਿ ਇੱਕ ਵਫ਼ਦ ਦੇ ਰੂਪ ‘ਚ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ਪੁੱਜੇ। ਵਫ਼ਦ ਨੇ ਵੋਟਰ ਸੂਚੀ ‘ਚ ਦਰਜ ਤੱਰੁਟੀਆਂ ਹਟਾਉਣ ਤੇ ਵੋਟਰ ਸ਼ਨਾਖਤੀ ਕਾਰਡ ਜਾਰੀ ਕਰਨ ਸਬੰਧੀ ਇੱਕ ਮੰਗ ਪੱਤਰ ਕਮਿਸ਼ਨ ਦੇ ਸਕੱਤਰ ਨੂੰ ਸੌਂਪਿਆ। ਆਗੂਆਂ ਵੱਲੋਂ ਸਕੱਤਰ ਦੇ ਦਫ਼ਤਰ ਦੇ ਬਾਹਰ ਧਰਨਾ ਵੀ ਦਿੱਤਾ ਗਿਆ। ਇਸੇ ਦੌਰਾਨ ਦਫ਼ਤਰ ਪਹੁੰਚੇ ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ਼ ਕਮਿਸ਼ਨਰ ਪੰਜਾਬ ਜਸਟਿਸ (ਰਿਟਾ.) ਐਚ ਐਸ ਬਰਾੜ ਨਾਲ ਵਫ਼ਦ ਦੀ ਲੰਬੀ ਮੀਟਿੰਗ ਚਲੀ। ਮੀਟਿੰਗ ‘ਚ ਸਿੱਖ ਆਗੂਆਂ ਦਰਸ਼ਨ ਸਿੰਘ ਈਸਾਪੁਰ ਤੇ ਮਨਮੋਹਨ ਸਿੰਘ ਸਠਿਆਲਾ ਨੇ ਜਸਟਿਸ ਬਰਾੜ ਨੂੰ ਕਿਹਾ ਕਿ ਤੁਸੀਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਆਖਿਆ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਪ੍ਰਕਿਰਿਆ ‘ਚ ਸਮੂਹ ਵੱਖ-ਵੱਖ ਜਥੇਬੰਦੀਆਂ ਵੱਲੋਂ ਦਰਜ ਇਤਰਾਜ਼ ਦੂਰ ਕਰ ਦਿ¤ਤੇ ਗਏ ਹਨ, ਜਦੋਂ ਕਿ ਸਾਡੇ ਇਤਰਾਜ਼ ਜਿਉਂ ਦੇ ਤਿਉਂ ਹਨ।

ਆਗੂਆਂ ਨੇ ਜਸਟਿਸ ਬਰਾੜ ਨੂੰ ਐਸਜੀਪੀਸੀ ਦੀ ਵੋਟਰ ਸੂਚੀ ਦਿਖਾਉਂਦਿਆਂ ਕਿਹਾ ਕਿ ਇਸ ਸੂਚੀ ‘ਚ ਸਿਆਸੀ ਲੀਡਰਾਂ ਦੀ ਸ਼ਹਿ ‘ਤੇ ਗੈਰ ਸਿੱਖ ਲੋਕਾਂ ਦੇ ਨਾਂ ਦਰਜ ਹਨ। ਜਸਟਿਸ ਬਰਾੜ ਨੇ ਭਰੋਸਾ ਦਿੱਤਾ ਕਿ ਮੇਰੇ ਹੁੰਦਿਆਂ ਇਕ ਵੀ ਗੈਰ ਸਿੱਖ ਵੋਟਰ ਐਸਜੀਪੀਸੀ ਚੋਣਾਂ ‘ਚ ਵੋਟ ਨਹੀਂ ਪਾ ਸਕੇਗਾ। ਇਸ ‘ਤੇ ਸਿੱਖ ਆਗੂਆਂ ਨੇ ਉਨਾਂ ਦੀ ਗੱਲ ਨੂੰ ਕਟਦਿਆਂ ਕਿਹਾ ਕਿ ਜਦੋਂ ਤੁਹਾਡੇ ਹੁੰਦਿਆਂ ਗੈਰ ਸਿੱਖ ਵੋਟਰਾਂ ਦੇ ਨਾਂ ਵੋਟਰ ਸੂਚੀ ‘ਚ ਪੈ ਸਕਦੇ ਹਨ ਤਾਂ ਗੈਰ ਸਿੱਖ ਵੋਟਾਂ ਵੀ ਪਾ ਸਕਦੇ ਹਨ।

ਵਫ਼ਦ ਵੱਲੋਂ ਦਲੀਲ ਦਿੱਤੀ ਗਈ ਕਿ ਜਦੋਂ ਸੰਸਦ ਤੇ ਸਾਰੀਆਂ ਅਸੈਬਲੀ ਚੋਣਾਂ ਤੋਂ ਇਲਾਵਾ ਪੰਚਾਇਤੀ ਚੋਣਾਂ ਲਈ ਵੀ ਫੋਟੋ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਂਦੇ ਹਨ ਤਾਂ ਇਨਾਂ ਪੰਥਕ ਚੋਣਾਂ ਲਈ ਫੋਟੋ ਸ਼ਨਾਖਤੀ ਕਾਰਡ ਕਿਉਂ ਨਹੀਂ ਜਾਰੀ ਕੀਤੇ ਜਾਂਦੇ। ਆਗੂਆਂ ਨੇ ਕਿਹਾ ਕਿ ਐਸਜੀਪੀਸੀ ਜੋ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ, ‘ਚ ਨਿਰਪਖ ਚੋਣਾਂ ਯਕੀਕਨੀ ਕਿਉਂ ਨਹੀਂ ਬਣਾਈਆਂ ਜਾਂਦੀਆਂ। ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ਼ ਕਮਿਸ਼ਨਰ ਪੰਜਾਬ ਨੇ ਕਿਹਾ ਕਿ ਮੇਰੇ ਚੀਫ਼ ਕਮਿਸ਼ਨਰ ਨਿਯੁਕਤ ਹੋਣ ਤੋਂ ਪਹਿਲਾਂ ਵੀ ਐਸਜੀਪੀਸੀ ਚੋਣਾਂ ‘ਚ ਫੋਟੋ ਸ਼ਨਾਖਤੀ ਕਾਰਡ ਜਾਰੀ ਕਰਨ ਸਬੰਧੀ ਮਾਮਲਾ ਭਾਰਤ ਸਰਕਾਰ ਨਾਲ ਵਿਚਾਰਿਆ ਗਿਆ ਸੀ, ਪਰ ਸਰਕਾਰਾਂ ਫੋਟੋ ਸ਼ਨਾਖਤੀ ਕਾਰਡ ਜਾਰੀ ਕਰਨ ਲਈ ਖਰਚ ਕਰਨ ਨੂੰ ਤਿਆਰ ਨਹੀਂ ਹਨ। ਉਨਾਂ ਕਿਹਾ ਕਿ ਇਹ ਭਾਰਤ ਸਰਕਾਰ ਦੇ ਅਧਿਕਾਰ ਖੇਤਰ ਦੀ ਗੱਲ ‘ਤੇ ਜੇਕਰ ਤੁਸੀਂ ਭਾਰਤ ਸਰਕਾਰ ਤੋਂ ਇਹ ਮੰਗ ਮੰਨਵਾ ਸਕਦੇ ਹੋ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ।

ਇਸ ਮੌਕੇ ਮਨਮੋਹਨ ਸਿੰਘ ਸਠਿਆਲਾ ਵੱਲੋਂ ਫੋਟੋ ਸ਼ਨਾਖਤੀ ਕਾਰਡ ਬਣਾਉਣ ਸਬੰਧੀ ਸਾਰੇ ਪੰਜਾਬ ਦਾ ਖਰਚ ਅਕਾਲੀ ਦਲ 1920 ਵੱਲੋਂ ਚੁ¤ਕੇ ਜਾਣ ਦੇ ਐਲਾਨ ‘ਤੇ ਸਿੱਖ ਆਗੂਆਂ ਵੱਲੋਂ ਬਣਾਏ ਗਏ ਦਬਾਅ ਤੋਂ ਬਾਅਦ ਚੀਫ਼ ਕਮਿਸ਼ਨਰ ਨੇ ਵਫ਼ਦ ਦੀਆਂ ਸਾਰੀਆਂ ਮੰਗਾਂ ਜਿਉਂ ਦੀ ਤਿਉਂ ਭਾਰਤ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ। ਇਸ ਦੌਰਾਨ ਬੋਲਦਿਆਂ ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਆਖਰੀ ਇੱਕ ਹਫ਼ਤੇ ‘ਚ 25 ਲੱਖ ਵੋਟਰ ਬਣਨਾ ਹੀ ਸਭ ਤੋਂ ਵੱਡਾ ਘਪਲਾ ਸੀ। ਸਮੂਹ ਸਿੱਖ ਆਗੂਆਂ ਨੇ ਐਲਾਨ ਕੀਤਾ ਕਿ ਆਪਣੀ ਮੰਗਾਂ ਸਬੰਧੀ ਉਹ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ‘ਚ ਵੀ ਜਾਣਗੇ ਅਤੇ ਜੇਕਰ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿ¤ਖਾ ਐਕਸ਼ਨ ਉਲੀਕਿਆ ਜਾਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top