Share on Facebook

Main News Page

ਮੇਰੀ ਅਰਦਾਸ ਦੀ ਗਾਰੰਟੀ ਹੈ, ਮੇਰੀ ਕੀਤੀ ਅਰਦਾਸ ਕਦੀ ਖਾਲੀ ਨਹੀਂ ਜਾਂਦੀ: ਪਾਖੰਡੀ ਬਾਬਾ ਪ੍ਰਿਤਪਾਲ ਸਿੰਘ, ਮਲੇਸ਼ੀਆ

ਪੰਥ ਨੂੰ ਅੱਜ ਸਭ ਤੋਂ ਵੱਧ ਖਤਰਾ ਭੇਖਧਾਰੀ ਸਾਧਾਂ ਅਤੇ ਉਨ੍ਹਾਂ ਦੇ ਗੁਰਮੱਤਿ ਤੋਂ ਕੋਰੇ ਚੇਲਿਆਂ ਤੋਂ ਹੈ। ਕੱਲ ਖਬਰ ਪੜੀ ਕਿ ਆਰ.ਐਸ.ਐਸ. ਨੇ ਗੁਰਮੱਤਿ ਕੈਂਪ ਨੂੰ ਰੋਕਣ ਦੀ ਕੋਸ਼ਿਸ ਕੀਤੀ ਹੈ। ਇਹ ਇੱਕ ਬਹੁਤ ਵੱਡੀ ਸਾਜਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਐਸੇ ਤਰਾਂ ਹੀ ਇੱਕ ਪਾਖੰਡੀ ਮਲੇਸ਼ਿਆ ਵਿੱਚ ਅਜਕਲ ਪੂਰੇ ਜੋਰ ਸ਼ੋਰ ਨਾਲ ਸੰਗਤਾਂ ਨੂੰ ਗੁਮਰਾਹ ਕਰ ਰਿਹਾ ਹੈ। ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ ਅਕੈਡਮੀ ਮਲੇਸ਼ੀਆ’ ਵਿੱਚ ਬਤੌਰ ਇਕ ਟੀਚਰ ਕੰਮ ਕਰ ਰਿਹਾ ਹੈ। ਗੁਰਬਾਣੀ ਸੰਥਿਆ ਦੀਆਂ ਕਲਾਸਾਂ ਲਾਉਂਦਾ ਹੈ। ਪਰ ਇਸਨੂੰ ਆਪ ਨੂੰ ਗੁਰਬਾਣੀ ਦੀ ਤਿਲ ਮਾਤ੍ਰ ਵੀ ਸੋਝੀ ਨਹੀਂ ਹੈ।

ਪਹਿਲਾਂ ਇਸਨੇ ‘ਰਾੜਾ ਸਾਹਿਬ’ ਵਾਲਿਆਂ ਦਾ ਚੇਲਾ ਦੱਸਕੇ ਸੰਗਤਾਂ ਨੂੰ ਲੁੱਟਿਆ। ਜਦ ੳਸ ਡੇਰੇ ਵਾਲਿਆਂ ਨੂੰ ਪਤਾ ਲਗਾ, ਤਾਂ ੳਨ੍ਹਾਂ ਨੇ ਇਸਦੇ ਪੋਸਟਰ ਗੁਰੂਘਰਾਂ ਵਿੱਚ ਸੰਗਤਾਂ ਨੂੰ ਸੁਚੇਤ ਕਰਨ ਲਈ ਲਗਾਏ। ਬਾਅਦ ਵਿੱਚ ਇਹ ਪਾਖੰਡੀ, ਲੋਕਾਂ ਨੂੰ ਤਵੀਤ ਦੇਕੇ ਗੁਮਰਾਹ ਕਰ ਰਿਹਾ ਹੈ। ਇਸ ਦੀਆਂ ਕਾਲੀਆਂ ਕਰਤੂਤਾਂ ਦੀਆਂ ਸੂਝਵਾਨ ਵੀਰਾਂ ਵਲੋਂ, ਜਦ ਅਕੈਡਮੀ ਵਿੱਚ ਸ਼ਿਕਾਇਤਾਂ ਕੀਤੀਆਂ, ਤਾਂ ਪਤਾ ਨਹੀਂ ਉਹ ਇਸਨੂੰ ਕਿਸ ਮਜਬੂਰੀ ਕਰਕੇ ਰਖਣ ਲਈ ਮਜਬੂਰ ਹੈ। ਐਥੋਂ ਤੱਕ ਇਹ ਅਰਦਾਸ ਦੀ ਵੀ ਗਰੰਟੀ ਕਰਦਾ ਹੈ, ਕਿ ਮੇਰੀ ਕੀਤੀ ਅਰਦਾਸ ਕਿਤੇ ਖਾਲੀ ਨਹੀ ਜਾਂਦੀ। ਸੰਗਤ ਦੀ ਜਾਣਕਾਰੀ ਲਈ ਕੁੱਝ ਫੋਟੋਆਂ ਪਾ ਰਿਹੇ ਹਾਂ, ਇਸ ਤੋਂ ਆਪ ਹੀ ਅੰਦਾਜਾ ਲਾ ਸਕਦੇ ਹੋ, ਕਿ ਇਹ ਪਾਖੰਡੀ ਦੀ ਕੀ ਔਕਾਤ ਹੈ। ਸੂਝਵਾਨ, ਵਿਦਵਾਨ ਸੱਜਣਾਂ ਨੂੰ ਬੇਨਤੀ ਹੈ, ਕਿ ਆਪ ਇਸ ਬਾਰੇ ਅਕੈਡਮੀ ਨਾਲ ਗੱਲ ਕਰਨ, ਕਿ ਕੀ ਗੱਲ ਹੈ, ਜਿਸ ਕਰਕੇ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਨਾਮ ਹੇਠਾਂ ਕੂੜ ਪ੍ਰਚਾਰ ਕਰਨ ਦਾ ਹੱਕ ਕਿਸਨੇ ਦਿਤਾ ਹੈ।

ਅਕੈਡਮੀ ਦਾ ਮੋਬਾਇਲ ਨੰਬਰ: 0060193143417

ਇਸ ਪਾਖੰਡੀ ਦਾ ਨਾਮ ਹੈ ਪ੍ਰਿਤਪਾਲ ਸਿੰਘ ਅਤੇ ਇਸ ਦੀ ਵੈਬਸਾਈਟ ਹੈ: http://bhaipritpalsingh.blogspot.com/2011/01/giani-pritpal-singh-rara-sahib.html

ਜਗਜੀਤ ਸਿੰਘ
ਟਾਈਗਰ ਜੱਥਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top