Share on Facebook

Main News Page

ਗੁਰਮਤਿ ਕੈਂਪ 2011 ਲਗਾਉਣ ਸਬੰਧੀ ਸੂਚਨਾ: ਗੁਰਮਤਿ ਗਿਆਨ ਮਿਸ਼ਨਰੀ ਕਾਲੇਜ

ਕੌਮੀ ਪਨੀਰੀ ਨੂੰ ਸੰਭਾਲਣ ਲਈ ਵੱਡੇ ਪੱਧਰ ਤੇ ਪ੍ਰਚਾਰਕਾਂ ਤੇ ਪ੍ਰਚਾਰ ਦੀ ਲੋੜ ਹੈ। ਪ੍ਰਚਾਰਕਾਂ ਦੀ ਘਾਟ ਕਾਰਨ ਹਾਲ ਦੀ ਘੜੀ ਸਮਰ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੇ ਪੱਧਰ ਤੇ ਆਯੋਜਿਤ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ।

ਪਿਛਲੇ ਸਾਲ 80 ਗੁਰਮਤਿ ਟ੍ਰੇਨਿੰਗ ਕੈਂਪ ਲਗਾ ਕੇ ਲੱਗਪੱਗ 20 ਹਜ਼ਾਰ ਬੱਚਿਆਂ ਨਾਲ ਸੰਪਰਕ ਸਥਾਪਤ ਕੀਤਾ ਗਿਆ ਸੀ। (ਪਿਛਲੇ ਸਾਲ ਲਗਾਏ ਕੈਂਪਾਂ ਦਾ ਵੇਰਵਾ ਕਾਲਜ ਦੀ ਵੈਬਸਾਈਟ www.gurmatgian.com  'ਤੇ ਵੇਖਿਆ ਜਾ ਸਕਦਾ ਹੈ) ਕਾਲਜ ਵੱਲੋਂ ਸੀਮਤ ਸਾਧਨਾਂ ਰਾਹੀਂ ਸਭ ਤੋਂ ਵੱਧ ਕੈਂਪ ਲਗਾਏ ਜਾ ਰਹੇ ਹਨ। ਇਸ ਸਾਲ 100 ਕੈਂਪਾਂ ਦਾ ਟੀਚਾ ਮਿਥ ਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਅੱਗੇ ਵੱਧ ਰਿਹਾ ਹੈ। ਆਸ ਹੈ ਕਿ ਸੰਗਤਾਂ ਦੇ ਸਹਿਯੋਗ ਨਾਲ ਸਫਲਤਾ ਪ੍ਰਾਪਤ ਹੋਵੇਗੀ।

ਜਿਹੜੇ ਸਕੂਲ, ਪਿੰਡ ਆਪਣੇ ਇਲਾਕਿਆਂ ਵਿਚ ਕੈਂਪ ਲਗਾਉਣਾ ਚਾਹੁੰਦਾ ਹੋਣ ਜਾਂ ਸਹਿਯੋਗ ਕਰਨਾ ਚਾਹੁੰਦੇ ਹਨ, ਉਹ ਤੁਰੰਤ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨ ਜੀ।

98555 98855, 88726 67050, 99155 29725, 93168 06544, 98555 98833

Email: gurmatgian@rediffmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top