Share on Facebook

Main News Page

ਤਰਸੇਮ ਸਿੰਘ ਅਟਵਾਲ ਨੂੰ ਪੁਜਾਰੀਆਂ ਅੱਗੇ ਪੇਸ਼ ਹੋ ਕੇ ਅਕਾਲ ਤਖ਼ਤ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ: ਡਾ. ਦਿਲਗੀਰ

ਬ੍ਰਮਿੰਘਮ (ਸਰਬਜੀਤ ਸਿੰਘ) – ਸਿੱਖ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਜਰਮਨ ਵਾਸੀ ਸ. ਤਰਸੇਮ ਸਿੰਘ ਅਟਵਾਲ ਨੂੰ ਸਲਾਹ ਦਿੱਤੀ ਹੈ ਕਿ ਉਸ ਨੂੰ ਸਰਕਾਰੀ ਪੁਜਾਰੀਆਂ ਅਤੇ ਆਰ.ਐਸ.ਐਸ. ਦੀਆਂ ਕਠਪੁਤਲੀਆਂ ਅੱਗੇ ਪੇਸ਼ ਹੋ ਕੇ ਅਕਾਲ ਤਖ਼ਤ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ। ਚੇਤੇ ਰਹੇ ਕਿ ਸ. ਅਟਵਾਲ ਨੂੰ 15 ਮਹੀਨੇ ਪਹਿਲਾਂ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਗੋਲਡ ਮੈਡਲ ਦੇਣ ਦੇ ਨਾਂ ‘ਤੇ ਤਲਬ ਕੀਤਾ ਗਿਆ ਹੈ। ਡਾ ਦਿਲਗੀਰ ਨੇ ਕਿਹਾ ਹੈ ਕਿ ਜੋ ਲੋਕ ਇਨ੍ਹਾਂ ਪੁਜਾਰੀਆਂ ਕੋਲ ਪੇਸ਼ ਹੁੰਦੇ ਹਨ ਉਹ ਇਨ੍ਹਾਂ ਪੰਥ ਦੁਸ਼ਮਣਾਂ ਦੀ ਹਉਮੈ ਨੂੰ ਪੱਠੇ ਤਾਂ ਪਾਉਂਦੇ ਹੀ ਹਨ ਅਤੇ ਨਾਲ ਹੀ ਉਹ ਅਜਿਹਾ ਕਰ ਕੇ ਅਕਾਲ ਤਖ਼ਤ ਅਤੇ ਗੁਰੂ ਦੇ ਗੁਨਾਹਗਾਰ ਵੀ ਬਣਦੇ ਹਨ।

ਉਨ੍ਹਾਂ ਕਿਹਾ ਕਿ ਸਿੱਖੀ ਵਿਚ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਦਾ ਕੋਈ ਅਹੁਦਾ ਨਹੀਂ ਅਤੇ ਨਾ ਹੀ ਪੁਜਾਰੀਆਂ ਵੱਲੋਂ ਪੰਥ ਵਿਚੋਂ ਖਾਰਜ ਕਰਨ ਦਾ ਕੋਈ ਸਿਧਾਂਤ ਹੈ; ਪੰਥ ਵਿਚੋਂ ਸਿਰਫ਼ ਸਰਬਤ ਖਾਲਸਾ ਹੀ ਕਿਸੇ ਨੂੰ ਖਾਰਜ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਸ ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ ਦਰਸ਼ਨ ਸਿੰਘ ਨੇ ਦਲੇਰੀ ਕਰ ਕੇ ਇਨ੍ਹਾਂ ਪੁਜਾਰੀਆਂ ਨੂੰ ਰੱਦ ਕੀਤਾ ਹੈ; ਅੱਜ ਪੰਥ ਇਨ੍ਹਾਂ ਸਾਰਿਆਂ ਨੂੰ ਸਨਮਾਨ ਦੇ ਰਿਹਾ ਹੈ ਅਤੇ ਪੁਜਾਰੀਆਂ ਨੂੰ ਲਾਅਨਤਾਂ ਪਾ ਰਿਹਾ ਹੈ; ਇਹ ਪੁਜਾਰੀਆਂ ਪੰਥ ਦੇ ਗੁਨਾਹਗਾਰ ਹਨ। ਉਨ੍ਹਾਂ ਕਿਹਾ ਕਿ ਸ ਤਰਸੇਮ ਸਿੰਘ ਹੀ ਨਹੀਂ ਕਿਸੇ ਨੂੰ ਵੀ ਇਨ੍ਹਾਂ ਪੁਜਾਰੀਆਂ ਕੋਲ ਪੇਸ਼ ਨਹੀਂ ਹੋਣਾ ਚਾਹੀਦਾ। ਪੰਥ ਦੇ ਅੱਧੇ ਮਸਲੇ ਇਨ੍ਹਾਂ ਦੇ ਕੜ੍ਹੇ ਕੀਤੇ ਹੋਏ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top