Share on Facebook

Main News Page

ਆਰ.ਐਸ.ਐਸ. ਦੀ ਸਿੱਖੀ ਪ੍ਰਚਾਰ ਵਿਰੁਧ ਮੁਹਿੰਮ, ਹੁਣ ਸਿੱਖੀ ਕੈਂਪ ਲਗਾਉਣ ਵਾਲਿਆਂ ਨੂੰ ਧਮਕੀਆਂ

ਲੰਡਨ - ਆਰ.ਐਸ.ਐਸ. ਦੇ ਅੰਦਰੂਨੀ ਸੋਮਿਆਂ ਤੋਂ ਇਕ ਹੋਰ ਪਰਦਾ ਫ਼ਾਸ਼ ਹੋਇਆ ਹੈ, ਕਿ ਇਹ ਸੰਸਥਾ ਦਸਮ ਗ੍ਰੰਥ ਪ੍ਰਾਜੈਕਟ ਹੇਠ ਸਿੱਖ ਧਰਮ ਪਰਚਾਰ ਦੇ ਵਿਰੁਧ ਵੀ ਸਾਜ਼ਸ਼ਾਂ ਘੜ ਰਹੀ ਹੈ। ਇਸ ਸਾਜ਼ਿਸ਼ ਦਾ ਰਾਜ਼ ਉਦੋਂ ਸਾਹਮਣੇ ਆਇਆ, ਜਦ ਆਰ.ਐਸ.ਐਸ. ਨੇ ਆਪਣੇ ਏਜੰਟਾਂ ਨੂੰ ਹਦਾਇਤਾਂ ਦਿਤੀਆਂ, ਕਿ ਸਿੱਖ ਮਿਸ਼ਨਰੀਆਂ ਵੱਲੋਂ ਲਾਏ ਜਾ ਰਹੇ ਕੈਂਪਾਂ ਨੂੰ ਵੀ ਰੋਕਿਆ ਜਾਵੇ। ਇਸ ਸਿਲਸਿਲੇ ਹੇਠ ਟੋਲੇ ਨੇ ਆਰ.ਐਸ.ਐਸ. ਦੀਆਂ ਹਦਾਇਤਾਂ ਹੇਠ, ਟਾਈਗਰ ਜਥਾ ਯੂ.ਕੇ. ਵੱਲੋਂ 22 ਅਪਰੈਲ ਤੋਂ 24 ਅਪਰੈਲ ਤਕ ਗੁਰੁ ਗੋਬਿੰਦ ਸਿੰਘ ਕਾਲਜ ਵਿਚ ਲਾਏ ਕੈਂਪ ਗੜਬੜ ਕਰਨ ਵਾਸਤੇ ਸਕੀਮ ਬਣਾਈ ਸੀ।

ਇਸ ਲਈ ਬਹਾਨਾ ਇਹ ਘੜਿਆ ਜਾ ਰਿਹਾ ਹੈ, ਕਿ ਇਹ ਪ੍ਰਚਾਰ ਕੀਤਾ ਜਾਵੇ ਕਿ ਇਸ ਕੈਂਪ ਵਿਚ ਦਸਮ ਗ੍ਰੰਥ ਦੇ ਵਿਰੁਧ ਪ੍ਰਚਾਰ ਕੀਤਾ ਜਾਣਾ ਹੈ, ਇਸ ਕਰ ਕੇ ਇਸ ਨੂੰ ਰੋਕਿਆ ਜਾਵੇ। ਹਾਲਾਂ ਕਿ ਬੱਚਿਆਂ ਵਾਸਤੇ ਲਾਏ ਜਾ ਰਹੇ ਇਸ ਕੈਂਪ ਵਿਚ ਬੱਚਿਆਂ ਸਿੱਖੀ ਦੇ ਮੁੱਢਲੇ ਸਿਧਾਂਤਾਂ ਦਾ ਗਿਆਨ ਦਿੱਤਾ ਜਾਣਾ ਹੈ, ਅਤੇ ਇਸ ਵਿਚ ਕੇਵਲ ਇੰਗਲੈਂਡ ਵਿਚ ਧਾਰਮਿਕ ਸਿੱਖਿਆ ਦੇਣ ਵਾਲੇ ਟੀਚਰ ਲੈਕਚਰ ਦੇਣ ਆ ਰਹੇ ਹਨ, ਪਰ ਆਰ.ਐਸ.ਐਸ. ਏਜੰਟਾਂ ਨੂੰ ਇਹੀ ਚੁਭਦਾ ਹੈ, ਕਿ ਬੱਚਿਆਂ ਨੂੰ ਸਿੱਖੀ ਦਾ ਗਿਆਨ ਕਿਉਂ ਮਿਲ ਰਿਹਾ ਹੈ।

ਜਦ ਆਰ.ਐਸ.ਐਸ. ਦੀ ਇਸ ਸਾਜ਼ਿਸ ਦੀ ਸੂਚਨਾ ਕੈਂਪ ਦੇ ਪ੍ਰਬੰਧਕਾਂ ਨੂੰ ਮਿਲੀ, ਤਾਂ ਉਨ੍ਹਾਂ ਨੇ ਪੁਲਸ ਨਾਲ ਰਾਬਤਾ ਕਾਇਮ ਕੀਤਾ, ਅਤੇ ਆਰ.ਐਸ.ਐਸ. ਅਤੇ ਅੱਤਵਾਦੀ ਸੋਚ ਵਾਲੇ ਮਾਫ਼ੀਆ ਦੀਆਂ ਸਰਗਰਮੀਆਂ ਬਾਰੇ ਖਬਰਦਾਰ ਕੀਤਾ, ਤਾਂ ਅਧਿਕਾਰੀਆਂ ਨੇ ਪ੍ਰਬੰਧਕਾਂ ਨੂੰ ਯਕੀਨ ਦਿਵਾਇਆ, ਕਿ ਅੱਤਵਾਦੀਆਂ ਅਤੇ ਐਂਟੀ ਸੋਸ਼ਲ ਅੰਸਰ ਨੂੰ ਸਖਤੀ ਨਾਲ ਨਿਬੜਿਆ ਜਾਵੇਗਾ। ਇਹ ਜਾਣਕਾਰੀ ਸੰਗਤਾਂ ਦੇ ਗਿਆਤ ਵਾਸਤੇ ਜਾਰੀ ਕੀਤੀ ਗਈ ਹੈ, ਤਾਂ ਜੋ ਉਹ ਵੀ ਅੱਤਵਾਦੀਆਂ ਅਤੇ ਐਂਟੀ ਸੋਸ਼ਲ ਅੰਸਰ ਸਬੰਧੀ ਖਬਰਦਾਰ ਰਹਿਣ ਅਤੇ ਦੁਨੀਆਂ ਭਰ ਵਿਚ ਇਨ੍ਹਾਂ ਨੂੰ ਨੰਗਿਆਂ ਕਰਨ। ਕੈਂਪ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੈਂਪ ਦੀ ਸਾਰੀ ਕਾਰਵਾਈ ਦੀਆਂ ਦੋ ਵੀਡੀਓ ਬਣਾਈਆਂ ਜਾ ਰਹੀਆਂ ਹਨ: ਇਕ ਪ੍ਰਬੰਧਕਾਂ ਵੱਲੋਂ ਅਤੇ ਦੂਜੀ ਸਕਿਊਰਿਟੀ ਵਾਲਿਆਂ ਵੱਲੋਂ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਕੈਂਪ ਆਪਣੀ ਮਿਸਾਲ ਆਪ ਹੋਵੇਗਾ। ਇਸ ਵਿਚ ਗਿਆਨ ਦੇ ਨਾਲ-ਨਾਲ ਬੱਚਿਆਂ ਨੂੰ ਵਧੀਆ ਸਾਹਿਤ ਅਤੇ ਈਨਾਮ ਦਿੱਤੇ ਜਾਣਗੇ।

ਇਸ ਮਾਫੀਆ ਵਲੋਂ ਇਹ ਵੀ ਅਫਵਾਹ ਫੈਲਾ ਦਿੱਤੀ ਗਈ, ਕਿ ਪ੍ਰੋ. ਦਰਸ਼ਨ ਸਿੰਘ ਖਾਲਸਾ ਵੀ ਇਸ ਕੈਂਪ 'ਚ ਸ਼ਿਰਕਤ ਕਰ ਰਹੇ ਨੇ। ਇਹ ਲੋਕ ਤਾਂ ਪ੍ਰੋ. ਦਰਸ਼ਨ ਸਿੰਘ ਦੇ ਨਾਮ ਤੋਂ ਇੰਨਾ ਘਬਰਾ ਜਾਂਦੇ ਨੇ, ਜਿਵੇਂ ਸ੍ਰ. ਹਰੀ ਸਿੰਘ ਨਲੂਆ ਤੋਂ ਮੁਗ਼ਲ ਘਬਰਾ ਜਾਂਦੇ ਸਨ। ਵੈਨਕੂਵਰ ਵਿਖੇ ਚੜ੍ਹਦੀਕਲਾ 'ਚ ਹੋਏ ਸਮਾਗਮਾਂ ਤੋਂ ਇਹ ਲੋਕ ਇੰਨਾ ਘਬਰਾ ਗਏ ਹਨ, ਕਿ ਇਨ੍ਹਾਂ ਦੇ ਟਟਪੂੰਜੀਏ ਅਖੌਤੀ ਜਥੇਦਾਰ ਹੁਣ ਇੱਕ ਸਾਲ ਪਹਿਲਾਂ ਹੋਏ ਜਰਮਨੀ 'ਚ ਸਮਾਗਮ ਕਰਵਾਉਣ ਵਾਲੇ ਗੁਰਦੁਆਰੇ ਦੇ ਪ੍ਰਧਾਨ ਨੂੰ ਵੀ ਅਕਾਲ ਤਖਤ 'ਤੇ ਤਲਬ ਕਰਨ ਲਈ ਕੂੜਨਾਮਾ ਜਾਰੀ ਕਰ ਚੁੱਕੇ ਹਨ।  ਇਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਕਿ ਸਿੱਖ ਹੁਣ ਜਾਗ ਚੁਕੇ ਹਨ, ਇਸ ਤਰ੍ਹਾਂ ਦੀਆਂ ਅਫਵਾਹਾਂ ਜਾਂ ਧਮਕੀਆਂ ਨਾਲ ਕੋਈ ਵੀ ਸਮਾਗਮ ਜਾਂ ਕੈਂਪ ਬੰਦ ਨਹੀਂ ਹੋਣਾ, ਸਗੋਂ ਹੋਰ ਚੜ੍ਹਦੀਕਲਾ ਵਿੱਚ ਹੋਵੇਗਾ।

ਪ੍ਰਭਦੀਪ ਸਿੰਘ, ਟਾਈਗਰ ਜਥਾ ਯੂ.ਕੇ.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top