Share on Facebook

Main News Page

ਅਕਾਲ ਤਖ਼ਤ `ਤੇ ਤਲਬ ਹੋਣ ਦੇ ਸੰਬੰਧ ਵਿੱਚ ਮੇਰਾ ਜਵਾਬ ਪੜ੍ਹੋ: ਤਰਸੇਮ ਸਿੰਘ ਅਟਵਾਲ

ਹਰਜਿੰਦਰ ਸਿੰਘ ਧਾਰੀਵਾਲ ਤੇ ਗੁਰਵਿੰਦਰ ਸਿੰਘ ਗੋਲਡੀ ਆਪਣੀਆਂ ਤਸਵੀਰਾਂ ਪਛਾਣੋ?

ਦਾਸ ਨੂੰ ਅਕਾਲ ਤਖ਼ਤ ਸਾਹਿਬ ਦੀ ਆਈ ਚਿੱਠੀ ਮਿਲੀ, ਤੇ ਅੱਜ ਮੀਡੀਆ ਵਿੱਚ ਵੀ ਪੜ੍ਹੀ। ਇਹ ਤਾਂ ਕੀੜੀ ਦੇ ਘਰ ਭਗਵਾਨ ਵਾਲੀ ਗੱਲ ਹੈ। ਕਿਉਂਕਿ ਦਾਸ ਨਾ ਤਾ ਕੋਈ ਵੱਡਾ ਪੋਲੀਟੀਕਲ ਲੀਡਰ ਹੈ, ਅਤੇ ਨਾ ਹੀ ਕੋਈ ਧਾਰਮਿਕ ਲੀਡਰ ਹੈ। ਦਾਸ ਦੇ ਧੰਨਭਾਗ ਹਨ, ਕਿ ਫਿਰ ਵੀ ਸਿੱਖਾਂ ਦੀ ਸਰਬਉਚ ਅਦਾਲਤ ਵੱਲੋਂ ਸੱਦਾ ਪੱਤਰ ਆਇਆ ਹੈ। ਸਿਰ ਮੱਥੇ ।

ਅਕਾਲ ਤਫ਼ਤ ਸਾਹਿਬ ਤੇ ਪੇਸ਼ ਹੋਣ ਦੀ ਗੱਲ, ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੁਣ ਸੱਦਾ ਆਇਆ ਤਾਂ ਜ਼ਰੂਰ ਪੇਸ਼ ਹੋਵਾਂਗਾ, ਮੇਰੇ ਮਨ ਵਿੱਚ ਵੀ ਕਾਫੀ ਸਵਾਲ ਹਨ ਜਿਨ੍ਹਾਂ ਨੂੰ ਵਿਚਾਰਨ ਦਾ ਮੌਕਾ ਮਿਲੇਗਾ, ਜੋ ਸਿੰਘ ਸਾਹਿਬ ਸਵਾਲ ਪੁੱਛਣਗੇ ਉਹਨਾਂ ਦਾ ਜਵਾਬ ਵੀ ਦੇਵਾਂਗਾ। ਬਾਕੀ ਸੱਚ ਉਨ੍ਹਾਂ ਨੇ ਸੁਣਨਾ ਹੈ ਜਾ ਨਹੀਂ ਸੁਣਨਾ, ਉਨ੍ਹਾਂ ਦੀ ਮਰਜ਼ੀ ਹੈ। ਅਸੀਂ ਸੱਚ ਵੀ ਬੋਲਾਂਗੇ ਸੱਚ ਤੇ ਚਲਦੇ ਵੀ ਰਹਾਂਗੇ। ਅਸੀਂ ਪ੍ਰੋ. ਦਰਸ਼ਨ ਸਿੰਘ ਜੀ ਦੇ ਸ਼ਰੀਰ ਨਾਲ ਨਹੀਂ, ਬਲਕਿ ਜੋ ਉਹ ਸੱਚ ਉਤੇ ਪਹਿਰਾ ਦਿੰਦੇ ਹਨ, ਤੇ ਸਿੱਖ ਸੰਗਤਾਂ ਨੂੰ ਉਸ ਉਤੇ ਚੱਲਣ ਦੀ ਪ੍ਰੇਰਣਾ ਕਰਦੇ ਹਨ, ਅਸੀਂ ਉਸ ਸਿਧਾਂਤ ਦੇ ਨਾਲ ਖੜ੍ਹੇ ਹਾਂ, ਕਿੳਂੁਕਿ ਸਾਨੂੰ ਸਾਡੇ ਗਰੂਆਂ ਨੇ ਸੱਚ ਦਾ ਮਾਰਗ ਹੀ ਸਿਖਾਇਆ ਹੈ।

ਇਤਿਹਾਸ ਗਵਾਹ ਹੈ, ਕਿ ਮੌਕੇ ਦੀਆਂ ਸਰਕਾਰਾਂ ਨੇ ਸਮੇਂ ਸਮਂੇ ਆਪਣੀ ਜੋਰ ਅਜ਼ਮਾਈ ਕਰਦੀਆਂ ਰਹਿੰਦੀਆ ਹਨ, ਸਿੱਖ ਨਹੀਂ ਡੋਲੇ।

ਬਾਕੀ ਜੇ ਉਸ ਸਮੇਂ ਜਥੇਦਾਰ ਅਰੂੜ ਸਿੰਘ ਵਰਗੇ ਅਕਾਲ ਤਖ਼ਤ ਤੋਂ ਜਨਰਲ ਡਾਇਰ ਨੂੰ ਸਿਰਪਾਉ ਦੇ ਸਕਦੇ ਹਨ, ਕੀ ਮੌਜੂਦਾ ਪ੍ਰਬੰਧਕ ਪ੍ਰੋ. ਦਰਸ਼ਨ ਸਿੰਘ ਨੂੰ ਗਲਤ ਕਹਿ ਕਿ ਪੰਥ ਵਿੱਚੋਂ ਨਹੀਂ ਛੇਕ ਸਕਦੇ? ਪਰ ਸਿੰਘਾਂ ਨੇ ਉਦੋਂ ਵੀ ਸੰਘਰਸ਼ ਕੀਤਾ, ਕਿ ਇਹ ਗਲਤ ਹੋਇਆ ਹੈ, ਅਤੇ ਅੱਜ ਵੀ ਇਸ ਵਿਸ਼ੇ ਤੇ ਲਾਮਬੰਦ ਹਨ, ਕਿ ਪ੍ਰੋਫੈਸਰ ਸਾਹਿਬ ਨਾਲ ਧੱਕਾ ਹੋਇਆ ਹੈ। ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਿੱਖ ਸ਼ਖਸ਼ੀਅਤ ਨੂੰ ਅਸ਼ਲੀਲਤਾ ਵਾਲਾ ਬਣਾਉਣ ਦਾ ਜਤਨ ਕਰ ਰਹੇ ਨੇ, ਉਨ੍ਹਾਂ ਨੂੰ ਜਥੇਦਾਰ ਸਾਹਿਬ ਵੱਲੋਂ ਹੱਲਾਸ਼ੇਰੀ ਦਿੱਤੀ ਜਾਂਦੀ ਹੈ, ਅਤੇ ਉਨ੍ਹਾਂ ਦੀਆਂ ਕਿਤਾਬਾਂ ਰਲੀਜ਼ ਕੀਤੀਆ ਜਾਂਦੀਆਂ ਹਨ, ਅਤੇ ਦੂਜੇ ਪਾਸੇ ਜਿਹੜੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨ ਕਿ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੁੜੀਆਂ ਕਾਲਪਨਿਕ ਕਥਾਵਾਂ ਗਲਤ ਹਨ, ਉਨ੍ਹਾਂ ਪੰਥਕ ਵਿਦਵਾਨਾਂ ਨੂੰ ਪੰਥ ਵਿੱਚੋ ਛੇਕ ਦਿੱਤਾ ਜਾਂਦਾ ਹੈ। ਦਾਸ ਵੀ ਸੱਚ ਦੀ ਕਤਾਰ ਵਿੱਚ ਖੜਾ ਹੈ, ਸਤਿਗੁਰ ਦੀ ਕ੍ਰਿਪਾ ਨਾਲ ਸੱਚ ਦੀ ਕਤਾਰ ਇਤਨੀ ਲੰਬੀ ਹੋ ਗਈ ਹੈ, ਕਿ ਗਿਣਤੀ ਨਹੀਂ ਹੋ ਰਹੀ, ਜਿਸਦਾ ਸਬੂਤ ਹੈ ਵੈਨਕੂਵਰ ਦਾ ਇਕੱਠ।

ਬਾਕੀ ਰਹੀ ਮਿਉਂਨਚਨ ਦੇ ਲੋਕਲ ਮਸਲੇ ਦੀ ਗੱਲ ਮੈਂ ਹੈਰਾਨ ਹਾਂ! ਉਨ੍ਹਾਂ ਲੋਕਾਂ ਤੇ ਜੋ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਸਾਜਿਸ਼ਾਂ ਘੜ੍ਹ ਰਹੇ ਹਨ। ਅਖੌਤੀ ਮੀਡੀਆ, ਇਸ ਵਿੱਚ ਸ਼ਾਮਿਲ ਹੈ। ਖ਼ਬਰ ਦਾ ਹੈਡਿੰਗ ਦੇਖਣ ਤੇ ਅਕਾਲ ਤਖ਼ਤ ਤੋਂ ਆਏ ਪੱਤਰ ਦਾ ਵਿਸ਼ਾ ਦੇਖਣ ਤੇ ਪ੍ਰੱਤਖ ਨੂੰ ਪ੍ਰਮਾਣ ਦੀ, ਮੇਰੀ ਨਜ਼ਰੇ ਜਰੂਰਤ ਨਹੀਂ ਹੈ। ਜੇਕਰ ਸੱਚਾਈ ਤੇ ਨਹੀਂ ਖਲੋਅ ਸਕਦੇ, ਤਾਂ ਇਸ ਤਰ੍ਹਾਂ ਦੀਆਂ ਵੈਬ ਸਾਈਟਾਂ ਬੰਦ ਕਰ ਦੇਣ। ਮਿਉਂਨਚਨ ਦੇ ਹੁਣ ਵਾਲੇ ਮਸਲੇ ਨਾਲ 15 ਮਹੀਨੇ ਪਹਿਲਾਂ ਵਾਲੀ ਗੱਲ ਜੋੜੀ ਜਾ ਰਹੀ ਹੈ। ਪੰਜਾਬੀ ਦੀ ਕਹਾਵਤ ਹੈ ਕੁੜ ਕੁੜ ਕਿਤੇ ਤੇ ਆਂਡੇ ਕਿਤੇ। ਦੇਖੋ ਵੀਰੋ ਗੱਲ ਕੋਈ ਤੇ ਰੌਲਾ ਕੋਈ।

ਮਹੰਤ ਨਰੈਣੂ ਲਿਖਣ ਵਾਲਿਓ, ਮੈਨੂੰ ਤਾਂ ਤੁਸੀਂ ਵੀ ਅਸਲੀ ਸਿੱਖ ਨਹੀਂ ਲਗਦੇ, ਜੇ ਮਹੰਤ ਨਰੈਣੂ ਹੈ, ਤਾਂ ਸਿੱਖ ਸਾਹਮਣੇ ਆਉਣ ਪਿੱਛੇ ਕਿੱਥੇ ਫਿਰਦੇ ਨੇ। ਬਾਕੀ ਮੈਨੂੰ ਬਹੁਤਾ ਲਿਖਣ ਦੀ ਲੋੜ ਨਹੀਂ, ਪੰਥਕ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੱਸਣ, ਕਿ ਪ੍ਰੋਫੈਸਰ ਸਾਹਿਬ ਦੇ ਮਸਲੇ ਵਿੱਚ ਨਾਲ ਤੁਰਨ ਵਾਲੇ, ਅੱਜ ਅਕਾਲ ਤਖ਼ਤ ਤੋਂ ਚਿੱਠੀਆਂ ਕਿਉਂ ਪਵਾਉਣ ਲੱਗੇ ਨੇ? ਇਹ ਕੋਝੀਆਂ ਹਰਕਤਾਂ ਕਰਨ ਵਾਲਿਉ ਬਾਜ਼ ਆ ਜਾਉ। ਜੇ ਮੈਂ ਪਟਾਰੀ ਖੋਹਲੀ ਤਾਂ, ਤੁਹਾਨੂੰ ਜਵਾਬ ਨਹੀਂ ਆਉਣਾ। ਹਰਜਿੰਦਰ ਸਿੰਘ ਧਾਰੀਵਾਲ ਤੇ ਗੁਰਵਿੰਦਰ ਸਿੰਘ ਗੋਲਡੀ ਆਪਣੀਆਂ ਤਸਵੀਰਾਂ ਪਛਾਣੋ? ਮੇਰਾ ਸਿੱਖ ਹੋਣ ਦੇ ਨਾਤੇ ਤੁਹਾਨੂੰ ਨਰੈਣੂ ਜਾਂ ਦਲਬਦਲੂ ਲਿਖਣਾ ਮੇਰੇ ਲਈ ਯੋਗ ਸ਼ਬਦ ਨਹੀਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top