Share on Facebook

Main News Page

ਹਰ ਸੱਚੇ ਸਿੱਖ ਨੂੰ ਬੇਨਤੀ ਹੈ, ਕਿ ਇਨ੍ਹਾਂ ਅਖੌਤੀ ਜਥੇਦਾਰਾਂ ਦੇ ਕਿਸੇ ਵੀ ਬੁਲਾਵੇ 'ਤੇ ਪੇਸ਼ ਨਾ ਹੋਣ,  ਕਿੰਨਿਆਂ ਕੁ ਨੂੰ ਛੇਕ ਲੈਣਗੇ?

ਪਿਛਲੇ ਦਿਨੀਂ ਅਕਾਲ ਤਖਤ ਦੇ ਲੈਟਰ ਪੈਡ 'ਤੇ ਅਖੌਤੀ ਜਥੇਦਾਰ ਨੇ ਸ੍ਰ. ਤਰਸੇਮ ਸਿੰਘ ਜਰਮਨੀ ਨੂੰ ਅਕਾਲ ਤਖਤ 'ਤੇ ਪੰਜ ਵਿਕਾਊ ਬੇਸ਼ਰਮਾਂ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਸ਼ਾਬਾਸ਼ ਬੇਸ਼ਰਮੋ, ਤੁਸੀਂ ਸਿਰਫ ਸੱਚ 'ਤੇ ਚੱਲਣ ਵਾਲਿਆਂ ਨੂੰ ਹੀ ਤਲਬ ਕਰਨ ਦੇ ਕੂੜਨਾਮੇ ਜਾਰੀ ਕਰ ਸਕਦੇ ਹੋ।

ਜਿੰਨਾ ਜੋਰ ਬੇਸ਼ਰਮੋ, ਤੁਸੀਂ ਪ੍ਰੋ. ਦਰਸ਼ਨ ਸਿੰਘ ਨੂੰ ਕੀਰਤਨ ਕਰਨ ਤੋਂ ਰੋਕਣ ਲਈ ਲਾ ਰਹੇ ਹੋ, ਉਨ੍ਹਾਂ ਜ਼ੋਰ ਜੇ ਕਿਤੇ ਸਿੱਖੀ ਦੇ ਪ੍ਰਚਾਰ ਜਾਂ ਰਾਧਾਸੁਆਮੀਏ, ਨਰਕਧਾਰੀਏ, ਸੌਦਾ ਸਾਧ, ਨੂਰਮਹਿਲੀਏ, ਭਨਿਆਰੇ ਵਾਲੇ ਅਤੇ ਹੋਰ ਵਿਹਲੜ ਸਾਧਾ ਦੇ ਵਗਾਂ ਤੋਂ ਖਹਿੜਾ ਛੁੜਾਉਣ ਲਈ ਲਾਉਂਦੇ ਤਾਂ, ਸ਼ਾਇਦ ਸਿੱਖੀ ਦਾ ਕੁੱਝ ਭਲਾ ਹੋ ਜਾਂਦਾ। ਬਾਦਲ ਦੇ ਟੁਕੜਬੋਚੋ, ਯਾਦ ਰੱਖੋ, ਜਦੋਂ ਵੇਦਾਂਤੀ ਇਸ ਜਗ੍ਹਾ 'ਤੇ ਸੀ, ਉਹ ਵੀ ਇਹੀ ਕੰਮ ਕਰਦਾ ਸੀ, ਹੁਣ ਜਦੋਂ ਬਾਦਲ ਨੇ ਚੁੱਕ ਕੇ ਪਰੇ ਸੁੱਟਿਆ ਹੈ, ਤਾਂ ਹੋਸ਼ ਆਈ ਹੈ, ਉਹ ਵੀ ਤਾਂ, ਜਦੋਂ ਕੋਈ ਪੁਛਦਾ ਨਹੀਂ।

ਸਿੱਖ ਸੰਗਤ ਹੁਣ ਜਾਗ ਚੁਕੀ ਹੈ, ਜਿਸਦਾ ਸਬੂਤ ਹੈ, ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਛੇਕਣ ਤੋਂ ਬਾਅਦ, ਉਨ੍ਹਾਂ ਦਾ ਵਧਦਾ ਹੋਇਆ ਸਨਮਾਨ। ਦੁਨੀਆ ਦੇ ਹਰ ਕੋਨੇ 'ਚ ਉਨ੍ਹਾਂ ਦਾ ਸਨਮਾਨ ਹੋਇਆ, ਸੰਗਤਾਂ ਕੀਰਤਨ ਸਮਾਗਮ ਕਰਾ ਰਹੀਆਂ ਹਨ, ਜਿਸ ਤੋਂ ਆਰ.ਐਸ.ਐਸ ਦੇ ਹੱਥਠੋਕੇ, ਧੂਤੇ ਬੌਖਲਾ ਗਏ ਹਨ। ਸੱਚ ਦਬਾਇਆਂ ਨਹੀਂ ਦੱਬਦਾ, ਸੱਚੇ ਗੁਰੂ ਦੇ ਸਿੱਖ ਹਮੇਸ਼ਾਂ ਚੱੜਦੀਕਲਾ 'ਚ ਰਹਿੰਦੇ ਹਨ।

ਵੈਨਕੂਵਰ 'ਚ ਹੋਏ ਕੀਰਤਨ ਸਮਾਗਮ ਵੀ ਇਸ ਕੜੀ ਦਾ ਹਿੱਸਾ ਹਨ, ਜਿਥੇ ਸੰਗਤਾਂ ਦਾ ਜਿਵੇਂ ਹੱੜ ਆ ਗਿਆ ਲਗਦਾ ਸੀ। ਸੱਚ ਦਾ ਸਾਥ ਦੇਣ ਲਈ ਸੰਗਤਾਂ, ਪ੍ਰਬੰਧਕਾਂ ਨੇ ਪੁਰਜੋਰ ਸਾਥ ਦਿੱਤਾ, ਅਖੌਤੀ ਜਥੇਦਾਰਾਂ ਦੇ ਗਲਤ ਫੈਸਲਿਆਂ ਵਿਰੁੱਧ ਲਾਮਬੰਦ ਹੋਕੇ, ਮੁਹਿੰਮ ਛੇੜ ਦਿੱਤੀ ਹੈ। ਹਰ ਬੁਲਾਰੇ ਨੇ ਇਨ੍ਹਾਂ ਵਿਕਾਊ ਮਾਲ ਤੋਂ ਖਹਿੜਾ ਛੁੜਾਉਣ ਲਈ ਅਪੀਲ ਕੀਤੀ।

ਅਸੀਂ ਸ੍ਰ. ਤਰਸੇਮ ਸਿੰਘ ਅਟਵਾਲ ਜੀ ਨੂੰ ਬੇਨਤੀ ਕਰਦੇ ਹਾਂ, ਕਿ ਸਾਰੇ ਜਾਗਰੂਕ ਸਿੱਖ ਆਪਜੀ ਦੇ ਨਾਲ ਹਨ, ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਵੀ ਸੱਚ ਦਾ ਦ੍ਰਿੜਤਾ ਨਾਲ ਸਾਥ ਦਿੱਤਾ ਹੈ, ਹੁਣ ਵੀ ਬੇਝਿਜਕ ਹੋਕੇ, ਡੱਟ ਕੇ ਸੱਚ 'ਤੇ ਪਹਿਰਾ ਦੇਓ। ਪਹਿਲਾਂ ਤਾਂ ਐਸੇ ਅਖੌਤੀ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋਣ ਦੀ ਕੋਈ ਲੋੜ ਨਹੀਂ, ਜੇ ਵਿਕਾਊ ਜਥੇਦਾਰ ਅਕਾਲ ਤਖਤ 'ਤੇ ਬੁਲਾਉਂਦੇ ਹਨ, ਤਾਂ ਸਾਰੀ ਸੰਗਤ ਸਾਹਮਣੇ ਅਕਾਲ ਤਖਤ 'ਤੇ ਜਾਓ, ਨਾ ਕਿ ਕਿਸੇ ਬੰਦ ਕਮਰੇ 'ਚ। ਆਪਣੇ ਸਵਾਲ ਪੇਸ਼ ਕਰੋ, ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿਓ। ਪਰ, ਸਾਨੂੰ ਇਹ ਪਤਾ ਹੈ, ਕਿ ਉਨ੍ਹਾਂ ਨੇ ਤੁਹਾਡਾ ਫੈਸਲਾ, ਪਹਿਲਾਂ ਹੀ ਕਰ ਲਿਆ ਹੈ, ਜੇ ਜਾਉਗੇ ਤਾਂ ਵੀ, ਉਹੀ ਫੈਸਲਾ ਹੋਵੇਗਾ, ਕਿਉਂਕਿ ਉਨ੍ਹਾਂ ਨੇ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ, ਨਾ ਹੀ ਉਨ੍ਹਾਂ ਕੋਲ਼ ਕੋਈ ਜਵਾਬ ਹੈ, ਜੇ ਨਾ ਜਾਉਗੇ ਤਾਂ ਵੀ ਉਹੀ ਫੈਸਲਾ ਹੋਣਾ ਹੈ।

ਇੱਕ ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉਪਰ ਕੋਈ ਨਹੀਂ, ਅਕਾਲ ਤਖਤ ਦੇ ਨਾਮ 'ਤੇ ਧੌਂਸ ਜਮਾਉਣ ਵਾਲਿਆਂ ਨੂੰ ਜਵਾਬ ਦੇਣ ਦੀ ਕੋਈ ਲੋੜ ਨਹੀਂ। ਅਕਾਲ ਤਖਤ ਇੱਕ ਸਿਧਾਂਤ ਹੈ, ਨਾ ਕਿ ਕੋਈ ਬਿਲਡਿੰਗ। ਅਕਾਲ ਤਖਤ ਸਾਡੇ ਲਈ ਮਹਾਨ ਹੈ, ਪੲ ਜੇਕਰ ਉਥੇ ਅੱਜ ਅਖੌਤੀ ਜਥਦਾਰਾਂ ਵਰਗੇ ਵਿਕਾਊ ਮਾਲ ਬੈਠੇ ਹੋਣ, ਤਾਂ ਉਨ੍ਹਾਂ ਦੇ ਆਦੇਸ਼ਾਂ ਦੀ ਕੋਈ ਬੁੱਕਤ ਨਹੀਂ।

ਹਰ ਜਾਗਰੂਕ ਸਿੱਖ ਨੂੰ ਇਹ ਬੇਨਤੀ ਹੈ ਕਿ, ਇਨ੍ਹਾਂ ਜਥੇਦਾਰਾਂ ਤੋਂ ਡਰਨ ਦੀ ਜ਼ਰੂਰਤ ਨਹੀਂ, ਇਹ ਅਖੌਤੀ ਜਥੇਦਾਰ ਕੋਈ ਗੁਰੂ ਨਹੀਂ, ਨਾ ਹੀ ਇਨ੍ਹਾਂ ਦੀ ਕੋਈ ਬੁੱਕਤ ਹੈ, ਹਰ ਸੱਚਾ ਸਿੱਖ ਇਨ੍ਹਾਂ ਦੀ ਕਿਸੇ ਵੀ ਬੁਲਾਵੇ 'ਤੇ ਨਾ ਜਾਵੇ, ਕਿੰਨਿਆਂ ਨੂੰ ਛੇਕ ਲੈਣਗੇ? ਇਨ੍ਹਾਂ ਦੀ ਹਉਮੈ ਨੂੰ ਪੱਠੇ ਨਾ ਪਾਓ, ਸੱਚ 'ਤੇ ਕਾਇਮ ਰਹੋ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top