Share on Facebook

Main News Page

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਨਵੀਨ ਪ੍ਰਚਾਰ ਢੰਗ ਦੀ ਸ਼ਲਾਘਾ!

(ਅਵਤਾਰ ਸਿੰਘ ਮਿਸ਼ਨਰੀ/ਤਰਲੋਚਨ ਸਿੰਘ ਦੁਪਾਲਪੁਰ) ਗੁਰੂ ਦੀ ਮਤਿ (ਸਿਖਿਆ) ਦਾ ਗਿਆਨ ਦੇਣ ਵਾਲੇ “ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ” ਨੇ ਥੋੜੇ ਹੀ ਸਮੇਂ ਚ’ ਪ੍ਰਚਾਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। ਜਿਵੇਂ ਕਾਲਜ ਵਿਖੇ ਪੜ੍ਹੇ-ਲਿਖੇ ਵਿਦਿਆਰਥੀ ਦਾਖਲ ਕਰ, ਗੁਰਮਤਿ ਦੀ ਉੱਚ ਵਿਦਿਆ ਦੇ ਕੇ, ਟ੍ਰੇਂਡ ਮਿਸ਼ਨਰੀ ਪ੍ਰਚਾਰਕ ਤਿਆਰ ਕੀਤੇ ਅਤੇ ਕਰ ਰਹੇ ਹਨ। ਪੰਜਾਬ ਜੋ ਰੱਬੀ ਭਗਤਾਂ, ਗੁਰੂਆਂ ਅਤੇ ਸਿੰਘ ਸੂਰਮਿਆਂ ਦੀ ਧਰਤੀ ਹੈ, ਜਿੱਥੇ ਅੱਜ ਪਿੰਡ-ਪਿੰਡ ਭੇਖੀ-ਪਾਖੰਡੀ ਸਾਧਾਂ ਅਤੇ ਦੇਹਧਾਰੀ ਗੁਰੂਆਂ ਦੇ ਡੇਰੇ ਖੁੱਲ੍ਹੇ ਅਤੇ ਧੜਾ-ਧੜ ਹੋਰ ਖੁੱਲ੍ਹ ਰਹੇ ਹਨ। ਪੰਜਾਬ ਦੀ ਜਵਾਨੀ ਮਾਰੂ ਨਸ਼ਿਆਂ ਵਿੱਚ ਗਰਕ ਹੋ ਰਹੀ ਹੈ। ਸਰਕਾਰ, ਸਾਧ, ਸੰਪ੍ਰਦਾਵਾਂ ਅਤੇ ਸ੍ਰੋਮਣੀ ਕਮੇਟੀ ਵਰਗੀਆਂ ਧਾਰਮਿਕ ਸੰਸਥਾਵਾਂ ਜਿੱਥੇ ਮਾਇਆਧਾਰੀ ਅਤੇ ਹੰਕਾਰੀ ਲੋਕ ਕਾਬਜ਼ ਹੋ ਗਏ ਹਨ ਸਭ “ਚੋਰ ਤੇ ਕੁੱਤੀ ਰਲ ਕੇ” ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਲੁੱਟ ਰਹੀਆਂ ਹਨ। ਪਹਿਲੇ ਵੀ ਮਿਸ਼ਨਰੀ ਕਾਲਜ ਵੱਖ-ਵੱਖ ਰੂਪਾਂ ਵਿੱਚ ਗੁਰਮਤਿ ਕਲਾਸਾਂ, ਰੈਗੂਲਰ ਕੋਰਸ, ਲਿਟ੍ਰੇਚਰ ਅਤੇ ਕਥਾਵਾਚਕ ਪ੍ਰਚਾਰਕਾਂ ਰਾਹੀਂ ਸੇਵਾ ਕਰਦੇ ਆ ਰਹੇ ਹਨ। ਹੁਣ ਜੋ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸੁਘੜ ਪ੍ਰਬੰਧਕਾਂ, ਅਧਿਆਪਕਾਂ ਅਤੇ ਸਿੰਘ ਸਭਾ ਇੰਟ੍ਰਨੈਸ਼ਨਲ ਦੇ ਸਹਿਯੋਗ ਨਾਲ ਪੰਜਾਬ ਵਿੱਚ ਕਰੀਬ 60 ਗੁਰਮਤਿ ਪ੍ਰਚਾਰ ਸੈਂਟਰ ਕਰੀਬ ਦਸਾਂ ਪਿੰਡਾਂ ਦਾ ਇੱਕ ਸੈਂਟਰ ਬਣਾ ਕੇ ਕੋਈ 600 ਪਿੰਡ ਕਵਰ ਕੀਤੇ ਹਨ ਜਿੱਥੇ ਮਿਸ਼ਨਰੀ ਕਾਲਜ ਦੇ ਟ੍ਰੇਂਡ ਪ੍ਰਚਾਰਕ ਗੁਰਮਤਿ ਪ੍ਰਚਾਰ ਦੀ ਸੇਵਾ ਨਿਭਾ ਰਹੇ ਹਨ, ਜਿਸ ਨਾਲ ਡੇਰਾਵਾਦ ਨੂੰ ਠੱਲ੍ਹ ਪੈ ਰਹੀ ਹੈ।

ਨਵੀਂ ਪ੍ਰਚਾਰ ਨੀਤੀ ਵਿਚਾਰ ਗੋਸਟੀਆਂ ਕੀਤੀਆਂ ਜਾ ਰਹੀਆਂ ਹਨ। ਕਾਲਜ ਦੇ ਸਿਖਿਆਰਥੀ ਇਕੱਠੇ ਹੋ ਕੇ ਗੁਰਮਤਿ ਦੇ ਕਿਸੇ ਨਾਂ ਕਿਸੇ ਵਿਸ਼ੇ (ਟੌਪਕ) ਤੇ ਟੇਬਲ-ਟਾਕ ਕਰਦੇ ਅਤੇ ਉਸ ਦੀਆਂ ਵੀਡੀਓ ਸੀਡੀਆਂ ਇੰਟ੍ਰਨੈੱਟ ਰਾਹੀਂ ਵੱਖ-ਵੱਖ ਵੈਬਸਾਈਟਾਂ ਜਿਵੇਂ ਸਿੱਖ ਮਾਰਗ ਡਾਟ ਕਾਮ, ਖਾਲਸਾ ਨਿਊਜ਼, ਸਿੰਘ ਸਭਾ ਕਨੇਡਾ ਡਾਟ ਕਾਮ, ਸਿੰਘ ਸਭਾ ਯੂਐਸਏ ਡਾਟ ਕਾਮ, ਗੁਰੂ ਪੰਥ ਡਾਟ ਕਾਮ, ਸਿੱਖ ਅਫੇਅਰਸ ਡਾਟ ਕਾਮ, ਤੱਤ ਗੁਰਮਤਿ ਪ੍ਰਵਾਰ ਡਾਟ ਕਾਮ, ਪੰਜਾਬੀ ਲੇਖਕ ਡਾਟ ਕਾਮ, ਏ ਟੂ ਜੈਡ ਪੰਜਾਬ ਡਾਟ ਕਾਮ, ਸਿੱਖ ਵੀਕਲੀ ਡਾਟ ਕਾਮ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਵੈਬਸਾਈਟ, ਫੇਸ ਬੁੱਕ ਅਤੇ ਯੂ ਟਿਊਬ ਆਦਿਕ ਤੇ ਪਾ ਰਹੇ ਹਨ। ਅੱਜ ਮੀਡੀਏ ਦਾ ਜੁੱਗ ਹੈ ਬਾਕੀ ਸਾਰਾ ਸੰਸਾਰ ਮੀਡੀਏ ਰਾਹੀਂ ਪ੍ਰਚਾਰ ਕਰ ਰਿਹਾ ਹੈ। ਸਿੱਖਾਂ ਨੂੰ ਵੀ ਮੀਡੀਏ ਦੀ ਯੋਗ ਵਰਤੋਂ ਕਰਨੀ ਚਾਹੀਦੀ ਹੈ। ਰੱਬੀ ਸੱਚ ਜੋ ਭਗਤਾਂ ਅਤੇ ਗੁਰੂਆਂ ਰਾਹੀਂ ਸੰਸਾਰ ਦੀ ਕਲਿਆਣ ਵਾਸਤੇ ਦਿੱਤਾ ਗਿਆ ਜੋ “ਗੁਰੂ ਗ੍ਰੰਥ ਸਾਹਿਬ” ਜੀ ਦੇ ਰੂਪ ਵਿੱਚ ਸੁਭਾਇਮਾਨ ਹੈ, ਉਸ ਦਾ ਹੀ ਕਾਲਜ ਦੇ ਵਿਦਵਾਨ ਸਿੰਘ ਬੜੀ ਦ੍ਰਿੜਤਾ ਨਾਲ ਪ੍ਰਚਾਰ ਕਰ ਰਹੇ ਹਨ। ਕਾਲਜ ਵੱਲੋਂ ਗਿਆਨ ਭਰਪੂਰ ਗੁਰਬਾਣੀ ਅਰਥਾਂ ਵਾਲੀਆਂ ਪੁਸਤਕਾਂ, ਸੀਡੀਆਂ ਅਤੇ ਵੀਡੀਓ ਸੀਡੀਆਂ ਵੀ ਤਿਆਰ ਕੀਤੀਆਂ ਗਈਆਂ ਹਨ, ਜੋ ਅਸੀਂ ਅਜੋਕੇ ਰੁਜੇਵਿਆਂ ਭਰੇ ਸਮੇਂ ਵਿੱਚ ਚਲਦੇ-ਫਿਰਦੇ ਵੀ ਸੁਣ ਕੇ ਗੁਰੂ ਦਾ ਗਿਆਨ ਹਾਸਲ ਕਰ ਸਕਦੇ ਹਾਂ। ਆਪ ਇਹ ਸਾਰਾ ਕੁਛ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਵੈਬਸਾਈਟ ੱ।ਗੁਰਮਅਟਗਅਿਨ।ੋਰਗ ਤੇ ਜਾ ਕੇ ਵੀ ਪ੍ਰਾਪਤ ਕਰ ਸਕਦੇ ਹੋ, ਸੰਪ੍ਰਕ ਲਈ ਕਾਲਜ ਦੇ ਨੰਬਰ ਹਨ-(91-161-2521700, 91-161-5004081) ਇਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਸਿੰਘਾਂ ਦੀ ਜਿਨੀ ਵੀ ਤਾਰੀਫ ਕੀਤੀ ਜਾਵੇ ਥੋੜੀ ਹੈ। ਅਸੀਂ ਸਾਰੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਸਭ ਵੱਧ-ਚੜ੍ਹ ਕੇ ਇਨ੍ਹਾਂ ਪ੍ਰਚਾਰਕ ਸਿੰਘਾਂ ਦਾ ਸਹਿਯੋਗ ਦਿਓ ਜੀ, ਤਾਂ ਕਿ ਚੰਗੇ ਜੀਵਨ ਵਾਲੇ ਵਿਦਵਾਨ ਪ੍ਰਚਾਰਕ ਉਤਸ਼ਾਹ ਨਾਲ ਗੁਰਮਤਿ ਦਾ ਪ੍ਰਚਾਰ ਅਤੇ ਪਾਸਾਰ ਕਰ ਸੱਕਣ!

ਅਵਤਾਰ ਸਿੰਘ ਮਿਸ਼ਨਰੀ, ਹਰਸਿਮਰਤ ਕੌਰ ਖਾਲਸਾ, ਗੁਰਮੀਤ ਸਿੰਘ ਬਰਸਾਲ, ਸ੍ਰ. ਤਰਲੋਚਨ ਸਿੰਘ ਦੁਪਾਲਪੁਰ, ਪ੍ਰੋ. ਮੱਖਨ ਸਿੰਘ ਅਤੇ ਸਰਬਜੀਤ ਸਿੰਘ ਸੈਕਰਾਮੈਂਟੋ, ਭਾ. ਰਣਜੀਤ ਸਿੰਘ ਮਸਕੀਨ, ਸ੍ਰ. ਜਸਮਿਤਰ ਸਿੰਘ ਮੁਜਫਰਪੁਰ, ਇੰਦ੍ਰਜੀਤ ਸਿੰਘ ਓਮਪੁਰੀ, ਪ੍ਰਿੰਸੀਪਲ ਜਸਬੀਰ ਸਿੰਘ ਅਤੇ ਸ੍ਰ. ਅਮਰਦੀਪ ਸਿੰਘ ਨਾਵਲਕਾਰ ਇੰਡਿਆਨਾ, ਬਾਬਾ ਨੰਦਨ ਸਿੰਘ, ਬਾਬਾ ਪਿਆਰਾ ਸਿੰਘ, ਗੁਰਮੀਤ ਸਿੰਘ ਐਲੇ, ਬਲਕਾਰ ਸਿੰਘ ਬਿਕਰਸਫੀਲਡ ਅਤੇ ਸ੍ਰ। ਕੁਲਵੰਤ ਸਿੰਘ ਮਿੰਨਰੀ ਸੈਨਹੋਜੇ

ਸਾਡੇ ਨਾਲ ਸੰਪਰਕ ਲਈ ਨੰਬਰ ਹਨ (510 432 5827, 408 209 7072, 408 903 9952)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top