Share on Facebook

Main News Page

ਖਾਲਸੇ ਦੇ ਜਨਮ ਦਿਹਾੜੇ ਕੀਤੀ ਜਾ ਰਹੀ ਕਾਨਫਰੰਸ ਵਿੱਚ ਬੇਰੁਜ਼ਗਾਰਾਂ 'ਤੇ ਬਾਦਲ ਦਲ ਦੇ ਵਰਕਰਾਂ ਨੇ ਜੰਮ ਕੇ ਹੱਥ ਖੋਲ੍ਹਿਆ

* ਬਾਦਲ ਦਲ ਨੇ ਨਵਾˆ ਪੈˆਤੜਾ ਖੇਡ੍ਹਦਿਆਂ ਇੱਕ ਵੱਖਰੀ ਸਟੇਜ 'ਤੇ ਆਪਣੇ 5 ਨੌਜਵਾਨਾˆ ਨੂੰ 2 ਮਾਇਕ ਦੇ ਕੇ ਕੇਵਲ ਨਾਅਰੇ ਲਾਉˆਣ ਲਈ ਹੀ ਲਾਇਆ ਗਿਆ

* ਸੱਤਾਧਾਰੀ ਅਕਾਲੀ ਦਲ ਨੇ ਵੋਟਾˆ ਨੇੜੇ ਆਉˆਦਿਆਂ ਹੀ ਆਪਣੇ ਭਾਸ਼ਣ ਵਿੱਚ 25 ਸਾਲ ਪਹਿਲਾਂ ਦੇ ਸਿੱਖ ਮੁੱਦਿਆਂ ਨੂੰ ਫਿਰ ਸੁਰਜੀਤ ਕਰਦਿਆਂ ਕਾˆਗਰਸ ਵੱਲੋˆ ਕੀਤੇ ਗਏ ਜ਼ੁਲਮਾˆ ਦੀ ਦੁਹਾਈ ਪਾ ਕੇ ਵੋਟਾˆ ਵਿੱਚ ਉਨ੍ਹਾˆ ਤੋˆ ਬਦਲਾ ਲੈਣ ਦੀ ਅਪੀਲ ਕੀਤੀ

* ਇਸ ਵਾਰ ਅਕਾਲੀ ਬੁਲਾਰਿਆˆ ਨੇ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ

ਦਮਦਮਾ ਸਾਹਿਬ, 14 ਅਪ੍ਰੈਲ (ਕਿਰਪਾਲ ਸਿੰਘ, ਤੁੰਗਵਾਲੀ): ਬਾਦਲ ਦਲ ਵੱਲੋˆ ਵਿਸਾਖੀ ਦੇ ਪਵਿੱਤਰ ਦਿਹਾੜੇ ਹੋਏ ਇਕੱਠ ਨੂੰ ਆਪਣੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਵਿਰੁੱਧ ਵਰਤਣ ਲਈ ਕੀਤੀ ਕੋਸ਼ਿਸ ਨੂੰ ਵੱਖ-ਵੱਖ ਬੇਰੁਜ਼ਗਾਰ ਯੂਨੀਅਨ ਦੇ ਵਰਕਰਾਂ ਨੇ ਸੰਘਰਸ਼ ਕਰਦਿਆਂ ਨਾਕਾਮ ਬਣਾ ਦਿੱਤਾ। ਬੇਰੁਜ਼ਗਾਰਾਂ ਲਾਇਨਮੈਨਾˆ, ਬੇਰੁਜ਼ਗਾਰ ਡੀ. ਪੀ. ਐਡ., ਪੀ. ਟੀ. ਈ. ਆਧਿਆਪਕਾˆ ਨੇ ਆਪਣੀ ਦਿੱਤੀ ਚਿਤਾਵਨੀ 'ਤੇ ਪੂਰਾ ਉਤਰਦਿਆˆ ਸਤਾਧਾਰੀ ਪਾਰਟੀ ਦੀ ਰੈਲੀ ਵਿੱਚ ਆਪਣਾ ਰੰਗ ਵਿਖਾਇਆ। ਉਨ੍ਹਾਂ ਦੀ ਯੋਜਨਾ ਕਮਾਲ ਦੀ ਸੀ ਕਿ ਜਿਸ ਸਮੇਂ ਹੀ ਕੋਈ ਮੁੱਖ ਨੇਤਾ ਆਪਣੇ ਭਾਸ਼ਣ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਾ ਉੁਸੇ ਸਮੇਂ ਵਾਰੋ ਵਾਰੀ ਕਿਸੇ ਨਾ ਕਿਸੇ ਕੋਨੇ ਚੋਂ ਸਰਕਾਰ ਵਿਰੋਧੀ ਨਾਹਰੇ ਲੱਗਣੇ ਸ਼ੁਰੂ ਹੋ ਜਾਂਦੇ। ਆਈ. ਜੀ. ਤੇ ਹੋਰ ਉੱਚ ਪੱਧਰ ਦੇ ਅਫ਼ਸਰਾˆ ਵੱਲੋˆ ਦਲ ਦੀ ਸਟੇਜ ਤੋˆ ਦੂਰਬੀਨ ਰਾਹੀਂ ਖੁਦ ਕੀਤੀ ਜਾ ਰਹੀ ਨਿਗਰਾਨੀ ਅਤੇ ਉੱਚ ਪੱਧਰ ਦੀ ਸੁਰੱਖਿਆ ਨੂੰ ਬੇਰੁਜ਼ਗਾਰਾˆ ਦੇ ਹੌਸਲਿਆˆ ਨੇ ਅਸਫ਼ਲ ਬਣਾ ਦਿੱਤਾ। ਜਿੱਥੇ ਉਨਾˆ ਦੀ ਆਵਾਜ਼, ਡੰਡੇ ਦੇ ਜ਼ੋਰ ਅਤੇ ਜਬਰੀ ਮੂੰਹ ਬੰਦ ਕਰਕੇ ਅਤੇ ਧੂਹ ਕੇ ਬੰਦ ਕਰਵਾਈ ਜਾˆਦੀ ਰਹੀ ਤੇ ਬੇਰੁਜ਼ਗਾਰਾˆ 'ਤੇ ਬਾਦਲ ਦਲ ਦੇ ਵਰਕਰਾˆ ਨੇ ਜੰਮ ਕੇ ਹੱਥ ਖੋਲ੍ਹਿਆ।

ਦੂਜੇ ਪਾਸੇ ਬਾਦਲ ਦਲ ਨੇ ਨਵਾˆ ਪੈˆਤੜਾ ਖੇਡਦਿਆਂ ਇੱਕ ਵੱਖਰੀ ਸਟੇਜ 'ਤੇ ਆਪਣੇ 5 ਨੌਜਵਾਨਾˆ ਨੂੰ 2 ਮਾਇਕ ਦੇ ਕੇ ਕੇਵਲ ਨਾਅਰੇ ਲਾਉˆਣ ਲਈ ਹੀ ਲਾਇਆ ਗਿਆ। ਜਦੋˆ ਹੀ ਬੇਰੁਜ਼ਗਾਰ ਨੌਜਵਾਨ ਸੂਬਾ ਹਕੂਮਤ ਵਿਰੁੱਧ ਨਾਅਰੇਬਾਜੀ ਕਰਦੇ ਦਲ ਦੇ ਇਹ ਨੌਜਵਾਨ ਸਰਕਾਰ ਪੱਖੀ ਨਾਅਰੇਬਾਜੀ ਕਰਨ ਲੱਗ ਪੈˆਦੇ, ਇਸ ਦੇ ਬਾਵਜੂਦ ਵੀ ਰੈਲੀ 4 ਵਾਰ ਬੁਰੀ ਤਰਾˆ ਪ੍ਰਭਾਵਿਤ ਹੋਈ। ਸੰਘਰਸ਼ਕਾਰੀਆˆ ਵਿੱਚੋˆ ਬੇਰੁਜਗਾਰ ਲਾਇਨਮੈਨ ਯੂਨੀਅਨ ਦੇ ਸੂਬਾ ਪ੍ਰਧਾਨ ਜਗਤਾਰ ਸਿੰਘ ਨੇ ਜੋਖ਼ਮ ਉਠਾਉˆਦਿਆ ਬਾਦਲ ਦਲ ਦੇ ਸਟੇਜ ਅਤੇ ਪ੍ਰੈੱਸ ਗੈਲਰੀ ਵਿੱਚ ਬੈਠ ਗਿਆ ਜਦੋˆ ਹੀ ਮੁੱਖ ਮੰਤਰੀ ਬਾਦਲ ਨੇ ਆਪਣੇ ਕੀਤੇ ਵਿਕਾਸ ਦੇ ਸੋਹਲੇ ਗਾਉˆਦਿਆˆ ਸਿੱਖਾˆ 'ਤੇ ਮੁਗਲ ਅਤੇ ਅੰਗਰੇਜ਼ਾˆ ਵੱਲੋˆ ਢਾਹੇ ਜੁਲਮਾˆ ਦੀ ਗੱਲ ਕੀਤੀ ਤਾˆ ਇਸ ਨੇ ਸ਼ਾˆਤ ਮਈ ਫਿਜਾ ਵਿੱਚ ਉੱਚੀ ਅਵਾਜ਼ ਵਿੱਚ ਖੜ੍ਹਾ ਹੋ ਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉˆਣੇ ਸ਼ੁਰੂ ਕੀਤੇ ਤਾˆ ਖਾਲਸਈ ਲਿਬਾਸ ਪਾਈ ਅਕਾਲੀ ਵਰਕਰ ਇਸ ਨੌਜਵਾਨ 'ਤੇ ਡਾਗਾˆ ਲੈ ਕੇ ਬੁਰੀ ਤਰਾˆ ਟੁੱਟ ਪਏ। ਪੁਲਿਸ ਵਾਲਿਆˆ ਨੇ ਇਸ ਦਾ ਮੂੰਹ ਘੁੱਟ ਲਿਆ ਤਾˆ ਅਕਾਲੀ ਵਰਕਰ ਡਾਗਾˆ ਨਾਲ ਇਸ ਦੀ ਪਿੱਠ ਬੇਰਹਿਮੀ ਨਾਲ ਕੁੱਟਦੇ ਰਹੇ। ਪ੍ਰਕਾਸ਼ ਸਿੰਘ ਬਾਦਲ ਨੇ ਇਨਾˆ ਨੂੰ ਕਾਂਗਰਸ ਦੇ ਅਤੇ ਗੁਰਦੇਵ ਬਾਦਲ ਨੇ ਦਿੱਲੀ ਦੇ ਦਲਾਲ ਕਰਾਰ ਦਿੱਤਾ। ਜਥੇਬੰਦੀ ਦੇ ਨੁਮਾਇੰਦਿਆˆ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਉਨਾˆ ਦੇ ਸੈਂਕੜੇ ਵਰਕਰਾˆ ਨੂੰ ਜ਼ਬਰੀ ਥਾਣਿਆˆ ਵਿੱਚ ਬੰਦ ਕੀਤਾ ਹੋਇਆ ਹੈ।

ਜਾਣਕਾਰੀ ਅਨੁਸਾਰ ਉਕਤ ਦੋਹਾˆ ਜਥੇਬੰਦੀਆˆ ਦੇ 35-40 ਦੇ ਕਰੀਬ ਵਰਕਰ ਭਾਰੀ ਸੁਰੱਖਿਆ ਪ੍ਰਬੰਧ ਨੂੰ ਘਚੋਨੀ ਦਿੰਦਿਆ ਵੱਖ-ਵੱਖ ਥਾਵਾˆ 'ਤੇ ਬੈਠ ਗਏ। ਸਭ ਤੋˆ ਪਹਿਲਾਂ ਰੈਲੀ ਵਿੱਚ ਉਸ ਸਮੇˆ ਖਰਲ ਪਿਆ ਜਦੋˆ ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਨੇ ਮੁੱਖ ਮੰਤਰੀ ਬਾਦਲ ਦੇ ਸੋਹਲੇ ਗਾਏ ਤਾˆ ਬੇਰੁਜ਼ਗਾਰ ਡੀ. ਪੀ. ਈ. ਦੇ ਨੌਜਵਾਨਾˆ ਨੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਪੰਜਾਬ ਪੁਲਿਸ ਦੇ ਸਿਪਾਹੀ ਇਨ੍ਹਾˆ ਨੌਜਵਾਨਾˆ ਦਾ ਜਬਰੀ ਮੂੰਹ ਬੰਦ ਕਰਕੇ ਘੜੀਸ ਕੇ ਲੈ ਗਏ। ਧੂਆ-ਘੜੀਸੀ ਵਿੱਚ ਇੱਕ ਨੌਜਵਾਨ ਦੀ ਪੱਗ ਲਹਿ ਗਈ। ਗੁਰਦੇਵ ਬਾਦਲ ਨੇ ਇਨਾˆ ਨੂੰ ਦਿੱਲੀ ਦੇ ਦਲਾਲ ਕਰਾਰ ਦਿੰਦਿਆ ਤਾਹਨਾ ਮਾਰਿਆ ਕਿ ਜੇ ਇਨ੍ਹਾˆ ਵਿੱਚ ਲੜਨ ਦੀ ਹਿੰਮਤ ਹੈ ਤਾˆ ਹੱਕ ਲੈਣ ਲਈ ਦਿੱਲੀ ਵੱਲ ਕੂਚ ਕਰਨ। ਇਸ ਤੋˆ ਬਾਅਦ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਦੇ ਵਿਕਾਸ ਦੀਆˆ ਪ੍ਰਾਪਤੀਆˆ ਦੀ ਗਿਣਤੀ ਸ਼ੁਰੂ ਕੀਤਾ ਤਾˆ ਬੇਰੁਜ਼ਗਾਰਾˆ ਨੇ ਆਪਣਾ ਰੋਸ ਪ੍ਰਗਟ ਸ਼ੁਰੂ ਕਰ ਦਿੱਤਾ ਉਨ੍ਹਾˆ ਸੁਖਬੀਰ ਦੇ ਭਾਸ਼ਣ ਦੌਰਾਨ ਦੋ ਵਾਰ ਅਜਿਹਾ ਕੀਤਾ ਅਤੇ ਦੋਵੇਂ ਵਾਰ ਤਕੜਾ ਤਸ਼ੱਦਦ ਝੱਲਿਆ। ਜਿਸ ਪੰਡਾਲ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਵੱਲੋˆ ਸਿੱਖਾˆ ਦੀ ਆਣ ਤੇ ਸ਼ਾਨ ਸਮਝੀ ਜਾˆਦੀ ਪੱਗ ਦੀ ਗੱਲ ਕੀਤੀ ਜਾ ਰਹੀ ਸੀ, ਉਸੇ ਪੰਡਾਲ ਵਿੱਚ ਨਾਅਰੇਬਾਜੀ ਕਰਨ ਵਾਲਿਆˆ ਦੀ ਪੱਗ ਲਹਿ ਰਹੀ ਸੀ।

ਸੱਤਾਧਾਰੀ ਅਕਾਲੀ ਦਲ ਨੇ ਵੋਟਾˆ ਨੇੜੇ ਆਉˆਦਿਆਂ ਹੀ ਆਪਣੇ ਭਾਸ਼ਣ ਵਿੱਚ 25 ਸਾਲ ਪਹਿਲਾਂ ਦੇ ਸਿੱਖ ਮੁੱਦਿਆਂ ਨੂੰ ਫਿਰ ਸੁਰਜੀਤ ਕਰਦਿਆਂ ਕਾˆਗਰਸ ਵੱਲੋˆ ਕੀਤੇ ਗਏ ਜ਼ੁਲਮਾˆ ਦੀ ਦੁਹਾਈ ਪਾ ਕੇ ਵੋਟਾˆ ਵਿੱਚ ਉਨ੍ਹਾˆ ਤੋˆ ਬਦਲਾ ਲੈਣ ਦੀ ਅਪੀਲ ਕੀਤੀ। ਮੁੱਖ ਮੰਤਰੀ ਸ੍ਰ਼ ਬਾਦਲ ਵੱਲੋˆ ਚੋਣ ਨਾ ਲੜਨ ਦੀ ਅੜਕਲਾˆ ਨੂੰ ਵੀ ਉਸ ਸਮੇˆ ਬਰੇਕ ਲੱਗ ਗਈ ਜਦੋˆ ਅਕਾਲੀ ਆਗੂ ਤੇ ਰਾਜ ਸਭਾ ਮੈˆਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਫੈਸਲਾ ਪਾਰਟੀ ਕਰੇਗੀ ਅਤੇ ਸ੍ਰ਼ ਬਾਦਲ ਦੀ ਪੰਜਾਬ ਲਈ ਕੀਤੀ ਕੁਰਬਾਨੀ ਬਦਲੇ ਉਨਾˆ ਨੂੰ ਫਿਰ ਚੋਣ ਲੜਨੀ ਪਵੇਗੀ। ਇਸ ਵਾਰ ਅਕਾਲੀ ਬੁਲਾਰਿਆˆ ਨੇ ਸਾਬਕਾ ਮੁੱਖ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉˆਦਿਆ ਪਾਣੀ ਪੀ ਪੀ ਕੋਸਿਆ। ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਖਾਲਸੇ ਦੇ ਜਨਮ ਦਿਨ ਮੌਕੇ ਪੰਜਾਬ ਵਾਸੀਆˆ ਨੂੰ ਸੰਦੇਸ਼ ਦਿੰਦਿਆ ਕਿਹਾ ਇੱਕ ਪਾਸੇ ਕਾˆਗਰਸ ਉਹ ਜਮਾਤ ਹੈ ਜਿਸ ਨੇ ਗੁਰੂਆˆ ਦੀਆˆ ਇਤਿਹਾਸਕ ਥਾਵਾˆ 'ਤੇ ਹਮਲਾ ਕੀਤਾ ਦੂਜੇ ਪਾਸੇ 90 ਸਾਲ ਪੁਰਾਣੀ ਅਕਾਲੀ ਦਲ ਦੀ ਕੁਰਬਾਨੀਆˆ ਭਰਭੂਰ ਪਾਰਟੀ ਹੈ, ਹੁਣ ਲੋਕ ਸਿੱਖਾˆ 'ਤੇ ਕੀਤੇ ਹਮਲੇ ਕਿਵੇˆ ਭੁੱਲ ਸਕਦੇ ਹਨ? ਉਨ੍ਹਾˆ ਕਾˆਗਰਸ ਦੇ ਰਾਜ ਨੂੰ 8 ਦਹਾਕਿਆˆ ਵਿੱਚ ਤੋਲਦਿਆਂ ਕਿਹਾ ਕਿ ਇਸ ਪਾਰਟੀ 70-80 ਸਾਲ ਦੇ ਰਾਜ ਵਿੱਚ ਦੇਸ਼ ਵਾਸੀਆˆ ਨੂੰ ਸੰਸਾਰ ਦੇ ਸਾਰੇ ਦੇਸ਼ਾˆ ਦੇ ਮੁਕਾਬਲੇ ਵੱਧ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ ਅਤੇ ਹੋਰ ਅਲਾਮਤਾˆ ਦਿੱਤੀਆˆ।

ਉਨਾˆ ਪਟਵਾਰੀ ਅਤੇ ਥਾਣੇਦਾਰਾˆ ਦੀ ਰਿਸ਼ਵਤ ਨੂੰ ਛੋਟੀ ਚੀਜ਼ ਕਰਾਰ ਦਿੰਦਿਆ ਵੱਡੇ ਘੁਟਾਲਿਆˆ ਵੱਲ ਧਿਆਨ ਦੇਣ ਦੀ ਲੋੜ 'ਤੇ ਜੋਰ ਦਿੱਤਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਸਰਕਾਰ ਨੇ ਵਿਕਾਸ ਦੇ 90 ਪ੍ਰਤੀਸ਼ਤ ਕੰਮ ਪੂਰੇ ਕਰ ਦਿੱਤੇ ਹਨ ਅਤੇ ਰਹਿੰਦੇ 10 ਪ੍ਰਤੀਸ਼ਤ ਕੰਮਾˆ ਲਈ 5 ਸਾਲ ਦੀ ਸੇਵਾ ਦਾ ਇੱਕ ਹੋਰ ਮੌਕਾ ਦਿੱਤਾ ਜਾਵੇ। ਉਨ੍ਹਾˆ ਕਾˆਗਰਸ ਪਾਰਟੀ 'ਤੇ ਸੂਬੇ ਦੀ ਖ਼ੇਤੀ, ਇੰਡਸਟਰੀ ਅਤੇ ਹੋਰ ਪੱਖਾˆ ਨੂੰ ਬਰਬਾਦ ਕਰਨ ਦੇ ਗੰਭੀਰ ਦੋਸ਼ ਲਾਏ। ਉਨ੍ਹਾˆ ਇਲਾਕੇ ਦੇ ਲੋਕਾˆ 'ਤੇ ਵੀ ਭ੍ਰਿਸਟਾਚਾਰ ਫੈਲਾਉˆਣ ਦੇ ਦੋਸ਼ ਲਾਉˆਦਿਆ ਕਿਹਾ ਕਿ ਇਲਾਕੇ ਦੇ ਲੋਕਾˆ ਨੇ ਪਾਰਟੀ ਤੋˆ ਬਾਗੀ ਹੋਏ ਜਿਹੜੇ ਭਗੌੜੇ ਲੀਡਰਾˆ ਨੂੰ ਜਿਤਾਇਆ ਇਹ ਵੀ ਇੱਕ ਭ੍ਰਿਸ਼ਟਾਚਾਰ ਹੀ ਹੈ। ਬਾਦਲ ਸਾਹਿਬ ਨੇ ਅਗਾਮੀ ਐੱਸ. ਜੀ. ਪੀ. ਸੀ ਅਤੇ ਵਿਧਾਨ ਸਭਾ ਚੋਣਾˆ ਵਿੱਚ ਪੰਜਾਬੀਆˆ ਨੂੰ ਅਕਾਲੀ ਦਲ ਨੂੰ ਜਿਤਾਉˆਣ ਦੀ ਬੇਨਤੀ ਵੀ ਕੀਤੀ। ਅਕਾਲੀ ਦਲ ਦੀ ਸਟੇਜ ਤੋˆ ਸ੍ਰ਼ ਦਲਜੀਤ ਸਿੰਘ ਚੀਮਾ ਮੁੱਖ ਸਲਾਹਕਾਰ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਵੱਲੋˆ ਪਾਸ ਕੀਤੇ 6 ਮਤਿਆˆ ਵਿੱਚੋˆ ਖਾਲਸਾ ਪੰਥ ਨਾਲ ਸਬੰਧਤ ਕੋਈ ਗੱਲ ਨਾ ਕਰਦਿਆਂ ਕਾˆਗਰਸ ਪਾਰਟੀ ਵੱਲੋˆ ਫੈਲਾਏ ਜਾ ਰਹੇ ਭ੍ਰਿਸ਼ਟਾਚਾਰ, ਸੂਬਾ ਸਰਕਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਤਹਿਤ ਸੂਬੇ ਦੀਆˆ ਜਿਣਸਾˆ ਰੋਲਣ, ਜਿਣਸਾˆ ਦੇ ਭਾਆˆ ਨੂੰ ਸੂਚਕ ਅੰਕਾˆ ਨਾਲ ਜੋੜਨ, ਕਾˆਗਰਸ ਅਤੇ ਸਰਨਾ ਭਾਰਵਾˆ 'ਤੇ ਦਿੱਲੀ ਵਿੱਚ ਸਿੱਖ ਕਤਲੇਆਮ ਮੌਕੇ ਢਾਹੇ ਗੁਰਦੁਆਰਿਆˆ ਦੀ ਸੇਵਾ ਨਾ ਕਰਨ ਨੂੰ ਘਿਨਾਉˆਣੀ ਕਾਰਵਾਈ ਕਰਾਰ ਦਿੰਦਿਆ ਗੁਰੂ ਘਰਾˆ ਦੀ ਮਰਿਆਦਾ ਤੁਰੰਤ ਬਹਾਲ ਕਰਨ ਅਤੇ ਕੇˆਦਰੀ ਦੀ ਕਾˆਗਰਸ ਪਾਰਟੀ ਵੱਲੋˆ ਅਜ਼ਾਦੀ ਤੋˆ ਲੈ ਕੇ ਹੁਣ ਤੱਕ ਕੀਤੇ ਜਾ ਰਹੇ ਘੋਰ ਵਿਤਕਰੇ ਦੀ ਨਿੰਦਿਆ ਬਾਰੇ ਮਤੇ ਪਾਸ ਕਰਦਿਆ ਜੈਕਾਰੇ ਛੱਡੇ ਗਏ।

ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਮਨਪ੍ਰੀਤ ਬਾਦਲ 'ਤੇ ਲੋਕਾˆ ਨੂੰ ਕਰਜ਼ੇ ਦੇ ਨਾˆਅ 'ਤੇ ਡਰਾ ਕੇ ਗੁੰਮਰਾਹ ਕਰਨ ਦੇ ਗੰਭੀਰ ਦੋਸ਼ ਲਾਉˆਦਿਆ ਅੰਬਾਨੀ ਅਤੇ ਅਮਰੀਕਾ ਦੇ ਕਰਜ਼ੇ ਦੀਆˆ ਉਦਾਹਰਣਾˆ ਦਿੰਦਿਆ ਕਿਹਾ ਕਿ ਅਮੀਰ ਲੋਕਾˆ ਸਿਰ ਹੀ ਵਿਕਾਸ ਲਈ ਕਰਜ਼ੇ ਹੁੰਦੇ ਹਨ। ਉਨ੍ਹਾˆ ਮਨਪ੍ਰੀਤ ਨਾਲ ਅਸੂਲਾˆ ਦੀ ਲੜਾਈ ਕਰਾਰ ਦਿੰਦਿਆ ਕਿਹਾ ਕਿ ਸਰਕਾਰ ਰਹੇ ਨਾ ਰਹੇ ਉਹ ਅਸੂਲਾˆ 'ਤੇ ਪਹਿਰਾ ਜਰੂਰ ਦਿੰਦੇ ਰਹਿਣਗੇ ਅਤੇ ਇਸ ਇਲਾਕੇ ਵਿੱਚ ਛੇਤੀ ਹੀ ਵੱਡੇ-ਵੱਡੇ ਕਾਰਖਾਨੇ ਲਗਵਾਏ ਜਾਣਗੇ। ਅਕਾਲੀ ਆਗੂ ਦੇ ਆਪਸੀ ਭਾਸ਼ਣਾˆ ਵਿੱਚ ਵੀ ਵਿਰੋਧ ਸਪਸ਼ਟ ਸੀ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਨਰਮੇ ਦੇ 7 ਹਜ਼ਾਰ ਭਾਅ ਨੂੰ ਸਰਕਾਰ ਦੀ ਪ੍ਰਾਪਤੀ ਕਰਾਰ ਦਿੰਦਿਆ ਕਿਸਾਨਾˆ ਵੱਲੋˆ ਹੱਥ ਰੰਗਣ ਅਤੇ ਅਗਲੇ ਸਾਲ ਤੱਕ 10 ਹਜ਼ਾਰ ਰੁਪਏ ਤੱਕ ਜਾਣ ਦੀ ਗੱਲ ਕਹੀ ਉੱਥੇ ਸਾਬਕਾ ਖੇਤੀਬਾੜੀ ਮੰਤਰੀ ਦਾ ਦਾਅਵਾ ਸੀ ਕਿ ਕਿਸਾਨਾˆ ਤੋˆ ਪਹਿਲਾ ਹੀ ਸਸਤੇ ਭਾਅ ਨਰਮਾ ਲੈ ਕੇ ਵਪਾਰੀ ਅੱਗੇ ਹੱਥ ਰੰਗ ਰਹੇ ਹਨ।

ਬਲਵਿੰਦਰ ਸਿੰਘ ਭੂੰਦੜ ਨੇ ਦਿੱਲੀ ਦੇ ਸਿੱਖ ਦੰਗਿਆˆ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਕਾਸ ਸਿੰਘ ਬਾਦਲ ਸਮੇਤ ਜੇਲ ਕੱਟਣ ਵਾਲੇ ਆਗੂਆˆ ਦੀਆˆ ਕੁਰਬਾਨੀ ਦਾ ਵੀ ਉਚੇਚੇ ਤੌਰ 'ਤੇ ਜ਼ਿਕਰ ਕੀਤਾ। ਇਸ ਮੌਕੇ ਮੈˆਬਰ ਪਾਰਲੀਮੈਂਟ ਸ਼੍ਰ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਫ਼ਰਾਂਸ ਵਿੱਚ ਸਿੱਖਾˆ ਦੀ ਪਗੜੀ ਦਾ ਮੁੱਦਾ ਜੋਰ ਨਾਲ ਉਠਾਇਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top