[http://www.khalsanews.org/top.html]

 
 Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਦੁਆਰਾ ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ 'ਚ ਚੌਥੇ ਦਿਨ ਦਾ ਦੀਵਾਨ

14 April 2011 ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ 'ਚ ਚੌਥੇ ਦਿਨ ਦੇ ਦੀਵਾਨ 'ਚ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ

ਵੈਸਾਖੁ ਭਲਾ ਸਾਖਾ ਵੇਸ ਕਰੇ ॥ ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥ ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥ ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥ ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥ ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥ {ਪੰਨਾ 1108}

ਸ਼ਬਦ ਦਾ ਗਾਇਨ ਕੀਤਾ।

ਉਨ੍ਹਾਂ ਵੈਸਾਖ ਦਾ ਮਹੱਤਵ ਦਸਦਿਆਂ ਹੋਇਆਂ ਕਿਹਾ ਕਿ ਵੈਸਾਖ ਦਾ ਮਹੀਨਾ ਉਹ ਮਹੀਨਾ ਹੈ, ਜਦੋਂ ਪੱਤਝੜ ਤੋਂ ਬਾਅਦ ਦਰਖਤਾਂ ਉਪਰ ਨਵੇਂ ਪੱਤੇ ਆਉਂਦੇ ਨੇ। ਇਸੇ ਤਰ੍ਹਾਂ ਗੁਰੂ ਨੇ 200 ਸਾਲ ਸਿੱਖ ਨੂੰ ਗੁਰਬਾਣੀ ਨਾਲ ਸਿੰਜ ਕੇ ਬਾਣਾ ਦਿੱਤਾ ਅਤੇ ਸਿੰਘ ਸਜਾਇਆ। ਇਹ ਦਿਹਾੜਾ ਖਾਲਸਾ ਸਾਜਨਾ ਦਾ ਨਹੀਂ ਸਿੱਖ ਤੋਂ ਸਿੰਘ ਸਜਣ ਦਾ ਹੈ। ਖਾਲਸਾ ਸ਼ਬਦ ਤਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਬਾਬਾ ਕਬੀਰ ਨੇ ਆਪਣੀ ਰਚਨਾ 'ਚ ਵੀ ਲਿਖਿਆ ਸੀ "ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥" ਖਾਲਸਾ ਦਾ ਮਤਲਬ ਹੈ ਨਿਜੀ, ਰੱਬ ਦਾ ਆਪਣਾ।

ਗੁਰੂ ਸਾਹਿਬ ਨੇ ਸਿੱਖਾਂ ਨੂੰ ਜੋ ਖੰਡੇ ਬਾਟੇ ਦੀ ਪਾਹੁਲ ਛਕਾਈ, ਉਹ ਇਕਸਾਰਤਾ ਲਈ ਕੀਤੀ, ਕਿ ਸਿੱਖ ਸਾਰੇ ਭੇਦ ਮਿਟਾ ਕੇ ਰੱਬ ਨਾਲ ਇਕਮਿਕ ਹੋਏ ਅਤੇ ਭਾਈਚਾਰਕ ਸਾਂਝ ਬਣਾਈ ਰੱਖੇ। ਗੁਰੂ ਸਾਹਿਬ ਨੇ ਸਿੱਖ ਨੂੰ ਇੱਕ ਗੁਰੂ ਨਾਲ ਜੋੜਿਆ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ, ਤਾਂ ਕੋਈ ਹੋਰ ਗ੍ਰੰਥ ਵੀ ਨਾਲ ਪ੍ਰਕਾਸ਼ ਸੀ? ਜਾਂ ਗੁਰੂ ਸਾਹਿਬ ਨੇ ਸਾਨੂੰ ਇਹ ਛੋਟ ਦਿੱਤੀ ਕਿ ਅਸੀਂ ਬਾਅਦ ਵਿੱਚ ਕੋਈ ਹੋਰ ਗ੍ਰੰਥ ਵੀ ਨਾਲ ਪ੍ਰਕਾਸ਼ ਕਰ ਸਕਦੇ ਹਾਂ। ਜੇ ਨਹੀਂ ਤਾਂ ਸਾਨੂੰ ਕੀ ਅਧਿਕਾਰ ਹੈ ਕਿ ਅਸੀਂ ਗੁਰੂ ਦੇ ਕਹੇ ਨੂੰ ਨਾ ਪਛਾਣ ਕੇ ਆਪਣੀ ਮਨਮਰਜ਼ੀ ਕਰੀਏ।

ਇਸ ਸਮਾਗਮ ਦੀ ਸ਼ੁਰੁਆਤ 'ਚ ਭਾਈ ਬਚਿੱਤਰ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਰੌਸ ਸਟ੍ਰੀਟ ਗੁਰਦੁਆਰਾ ਵੈਨਕੂਵਰ ਦਾ ਇਹ ਦਾ ਚੌਥਾ ਦੀਵਾਨ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top