Share on Facebook

Main News Page

ਵਿਸਾਖੀ ਸੰਦੇਸ਼

ਜਿਨ੍ਹਾਂ ਦੀ ਗੁਰੂ ਨਾਲ ਕੋਈ ਸਾਂਝ ਨਹੀਂ, ਉਨ੍ਹਾਂ ਦਾ ਬਾਣਾ ਕਾਗਜ਼ ਦੇ ਫੁਲਾਂ ਵਾਂਗੂੰ, ਇੱਕ ਭੇਖ ਹੈ

ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥  ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥

ਜਿਨ੍ਹਾਂ ਗੁਰਮੁਖ ਸਿੱਖਾਂ ਦੇ ਮਨ ਚਿੱਤ ਵਿੱਚ ਗੁਰੂ ਆ ਵਸਦਾ ਹੈ, ਜ੍ਹਿਨਾਂ ਦੀ ਗੁਰੂ ਨਾਲ ਆਤਮਕ ਸਾਂਝ ਬਣ ਜਾਂਦੀ ਹੈ, ਫਿਰ ਗੁਰੂ ਆਪਣੇ ਗੁਣਾ ਦੇ ਖਜ਼ਾਨੇ ਵਿਚੋਂ ਉਨ੍ਹਾਂ ਦੇ ਹਿਰਦੇ ਦੀ ਝੋਲੀ ਵਿਚ ਭਾਉ {ਪਿਆਰ} ਪਾ ਦਿੰਦਾ ਹੈ। ਇਓਂ ਗੁਰ ਸਿੱਖਾਂ ਇਕੋ ਪਿਆਰ ਗੁਰ ਮਿਤਾਂ ਪੁਤਾਂ ਭਾਈਆਂ ਵਾਲਾ {ਪਿਆਰ} ਬਣ ਜਾਂਦਾ ਹੈ।

ਇਓਂ ਗੁਰੂ ਅੱਗੇ ਸਮਰਪਨ ਹੋਏ, ਗੁਰੂ ਨਾਲ ਅਭੇਦ ਹੋਇ ਸਿੱਖ, ਹਮੇਸ਼ਾਂ ਲਈ ਗੁਰੂ ਦੇ ਪਿਆਰੇ ਬਣ ਜਾਂਦੇ ਹਨ, ਫਿਰ ਗੁਰੂ ਉਨ੍ਹਾਂ ਨੂੰ ਬਾਣੀ ਅਤੇ ਬਾਣੇ ਵਿੱਚ ਸ਼ਿੰਗਾਰ ਕੇ ਰਖਦਾ ਹੈ। ਵਿਸਾਖੀ ਇਸੇ ਸਿਧਾਂਤਕ ਸੱਚਾਈ ਦੀ ਪ੍ਰਤੀਕ ਹੈ। ਇਓਂ ਹੀ ਵਿਸਾਖੀ ਵਾਲੇ ਦਿਹਾੜੇ ਪਿਆਰਿਆਂ ਨੇ ਜਨਮ ਲਿਆ ਸੀ।

ਪਰ ਜਿਹੜੇ ਲੋਕਾਂ ਕੋਲ ਗੁਰੂ ਦਾ ਦਿਤਾ ਪਿਆਰ ਨਾ ਹੋਵੇ, ਕੇਵਲ ਦਿਖਾਵੇ ਦਾ ਬਾਣਾ ਪਾ ਕੇ, ਹੰਕਾਰ ਵਿੱਚ ਮਸਤ ਦੁਸ਼ਮਨਾਂ ਦੀ ਤਰ੍ਹਾਂ ਕਿਰਪਾਨਾਂ ਕੱਢ ਕੇ, ਦੂਜਿਆਂ ਨੂੰ ਧਮਕੀਆਂ ਦਿੰਦੇ ਫਿਰਨ, ਅਤੇ ਸਮਾਜ ਵਿੱਚ ਕਲ ਕਲੇਸ਼, ਦਹਿਸ਼ਤ ਪੈਦਾ ਕਰਨ, ਤਾਂ ਸਮਝ ਲਉ, ਐਸੇ ਲੋਕਾਂ ਦੇ ਹਿਰਦੇ, ਗੁਰੂ ਰਹਿਮਤ ਦੇ ਗੁਣਾ ਤੋਂ ਸੱਖਣੇ ਹਨ। ਉਨ੍ਹਾਂ ਦੀ ਗੁਰੂ ਨਾਲ ਕੋਈ ਸਾਂਝ ਨਹੀਂ ਅਤੇ ਉਨ੍ਹਾਂ ਦਾ ਬਾਣਾ ਕਾਗਜ਼ ਦੇ ਫੁਲਾਂ ਵਾਂਗੂੰ, ਇੱਕ ਭੇਖ ਹੈ। ਇਹ ਫੈਸਲਾ ਹੁਣ ਸਿੱਖ ਅਖਵਾਉਣ ਵਾਲੇ ਨੇ ਆਪ ਕਰਨਾ ਹੈ, ਕਿ ਇਸ ਵਿਸਾਖੀ ‘ਤੇ ਉਸਨੇ ਭੇਖੀ ਸਿੱਖ ਬਨਣਾ ਹੈ, ਜਾਂ ਗੁਰੂ ਪਿਆਰੇ ਬਨਣਾ ਹੈ।

ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top