Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਵੈਨਕੂਵਰ ਵਿਖੇ ਹੋ ਰਹੇ ਕੀਰਤਨ ਸਮਾਗਮਾਂ ਨੂੰ ਭਰਵਾਂ ਹੁੰਗਾਰਾ

ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਵੈਨਕੂਵਰ ਵਿਖੇ ਹੋ ਰਹੇ ਕੀਰਤਨ ਸਮਾਗਮਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੰਗਤਾਂ ਦਾ ਅਥਾਹ ਪਿਆਰ ਇਹ ਸਾਬਿਤ ਕਰ ਰਿਹਾ ਹੈ ਕਿ ਹੁਣ ਸਿੱਖ ਸੰਗਤ ਜਾਗ ਚੁਕੀ ਹੈ। ਸਮਾਗਮ ਕਰਾਉਣ ਵਿੱਚ ਜਿਨ੍ਹਾਂ ਵੀਰਾਂ, ਪ੍ਰਬੰਧਕਾਂ ਦੀ ਦਿਨ ਰਾਤ ਦੀ ਮਿਹਨਤ ਅਤੇ ਦ੍ਰਿੜਤਾ ਦਰਸਾਉਂਦੀ ਹੈ, ਕਿ ਹੁਣ ਉਹ ਦਿਨ ਪੁਗ ਗਏ, ਜਦੋਂ ਅਖੌਤੀ ਜਥੇਦਾਰਾਂ ਦੇ ਗਲਤ ਫੈਸਲੇ, ਸਿੱਖ ਸੰਗਤਾਂ ਸਿਰ ਝੁਕਾ ਕੇ ਮੰਨ ਲੈਂਦੀਆਂ ਸਨ। ਇਹ ਯੁਗ ਤਰਕ ਦਾ ਯੁਗ ਹੈ, ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਯਾਦ ਰੱਖਣਾ ਚਾਹੀਦਾ ਹੈ, ਕਿ ਇਸ ਦਾ ਜਵਾਬ ਵੀ ਦੇਣਾ ਪੈ ਸਕਦਾ ਹੈ, ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪਰ ਕੁਰਸੀ ਦਾ ਲਾਲਚ ਅਤੇ ਚਮਚਾਗਿਰੀ ਦੇ ਹੱਦ ਬੰਨੇ ਟੱਪ ਚੁਕੇ ਅਖੌਤੀ ਜਥੇਦਾਰ ਅੱਜ ਵੀ ਪੱਥਰ ਯੁਗ 'ਚ ਜੀ ਰਹੇ ਲਗਦੇ ਨੇ।

ਵੈਨਕੁਵਰ ਤੋਂ ਹੀ ਪਹਿਲਾਂ ਵੀ ਅਖੌਤੀ ਹੁਕਮਨਾਮੇ ਜਾਂ ਸਿੱਧੇ ਲਫਜ਼ਾਂ 'ਚ ਕੂੜਨਾਮੇ ਦਾ ਵਿਰੋਧ ਹੋ ਚੁਕਾ ਹੈ। 1998 'ਚ ਗੁਰਦੁਆਰਿਆਂ 'ਚ ਕੁਰਸੀਆਂ 'ਤੇ ਲੰਗਰ ਛੱਕਣ ਨੂੰ ਰੋਕਣ ਦਾ ਅਖੌਤੀ ਹੁਕਮਨਾਮਾ ਜਾਰੀ ਕਰਨਾ, ਅਤੇ 7 ਸਿੱਖਾਂ ਨੂੰ ਛੇਕਣਾ ਇਹ ਦਰਸਾਉਂਦਾ ਹੈ, ਕਿ ਇਹ ਜਥੇਦਾਰ ਕਿਸੇ ਵੀ ਮਸਲੇ ਦਾ ਹੱਲ ਕੱਢਣਾ ਨਹੀਂ ਜਾਣਦੇ, ਸਿਰਫ ਛੇਕਣਾ ਹੀ ਜਾਣਦੇ ਹਨ। ਉਹ 6 ਸਿੱਖ (ਪ੍ਰੀਤ ਸਿੰਘ ਸੰਧੂ, ਜਰਨੈਲ ਸਿੰਘ ਭੰਡਾਲ, ਬਲਵੰਤ ਸਿੰਘ ਗਿੱਲ, ਕਸ਼ਮੀਰ ਸਿੰਘ ਧਾਲੀਵਾਲ, ਗਿਆਨੀ ਹਰਕੀਰਤ ਸਿੰਘ, ਤਾਰਾ ਸਿੰਘ ਹੇਅਰ, (1 ਸਿੱਖ ਡੋਲ ਗਿਆ ਸੀ) ਅੱਜ ਵੀ ਉਸ ਹੁਕਮਨਾਮੇ ਦੇ ਵਿਰੋਧ 'ਤੇ ਦ੍ਰਿੜ ਹਨ। ਜਦਕਿ ਇਹ ਵਿਵਾਦ ਦਾ ਸਿੱਖੀ ਜਾਂ ਸਿੱਖ ਸਿਧਾਂਤ ਨਾਲ ਕੋਈ ਸੰਬੰਧ ਨਹੀਂ, ਲੰਗਰ ਦਾ ਸੰਬੰਧ ਖਾਣ ਤੱਕ ਸੀਮਿਤ ਹੈ, ਲੰਗਰ ਕਿਸ ਤਰ੍ਹਾਂ ਖਾਣਾ ਹੈ, ਇਹ 'ਤੇ ਵਿਵਾਦ ਬੇਲੋੜਾ ਹੈ, ਪਰ ਇਸ ਨੂੰ ਧਰਮ ਨਾਲ ਜੋੜ ਕੇ, ਇਸ ਨੂੰ ਇੱਕ ਵਿਵਾਦ ਦਾ ਰੂਪ ਦੇਣਾ ਅਤੇ ਹੁਕਮਨਾਮੇ ਜਾਰੀ ਕਰਨੇ, ਸੀਮਿਤ ਸੋਚ ਦੀ ਨਿਸ਼ਾਨੀ ਹੈ।

 

ਪ੍ਰੋ. ਦਰਸਨ ਸਿੰਘ ਖਾਲਸਾ ਨੂੰ ਵੀ ਇਨ੍ਹਾਂ ਅਖੌਤੀ ਜਥੇਦਾਰਾਂ ਨੇ ਇੱਕ ਸਾਜਿਸ਼ ਅਧੀਨ ਕੂੜਨਾਮਾ ਜਾਰੀ ਕਰਕੇ ਆਪਣੇ ਵਲੋਂ ਛੇਕਿਆ, ਜਿਸ ਦਾ ਵਿਰੋਧ ਹਰ ਇੱਕ ਜਾਗਰੂਕ ਸਿੱਖ ਨੇ ਕੀਤਾ, ਅਤੇ ਹੋ ਰਿਹਾ ਹੈ। ਹਿੰਦੋਸਤਾਨ, ਯੂ.ਕੇ., ਯੁਰਪ, ਅਮਰੀਕਾ, ਕੈਨੇਡਾ ਆਦਿ ਦੇਸ਼ਾਂ 'ਚ ਸਿੱਖ ਸੰਗਤਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ, ਕੀਰਤਨ ਕਰਵਾਇਆ। ਇਨ੍ਹਾਂ ਅਖੌਤੀ ਜਥੇਦਾਰਾਂ ਦੇ ਪਿਛਲੱਗੂਆਂ ਨੇ ਕੁੱਝ ਕੁ ਥਾਵੇਂ ਵਿਰੋਧ ਵੀ ਕੀਤਾ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਸੰਗਤਾਂ ਹੁਣ ਬੜੇ ਸੁਚੇਤ ਹੋ ਕੇ ਅੱਗੇ ਨਾਲੋਂ ਵੱਧ ਕੀਰਤਨ ਸਮਾਗਮ ਕਰਵਾ ਰਹੀਆਂ ਨੇ।

ਵੈਨਕੂਵਰ 'ਚ ਹੋ ਰਹੇ ਸਮਾਗਮਾਂ ਨੇ ਇਹ ਦਰਸਾ ਦਿੱਤਾ ਹੈ ਕਿ ਹੁਣ ਪ੍ਰਬੰਧਕ ਵੀ ਜਾਗਰੂਕ ਹੋਕੇ, ਗੁੰਡਾ ਅੰਨਸਰਾਂ ਤੋਂ ਸਾਵਧਾਨ ਹੋ ਕੇ, ਕੀਰਤਨ ਸਮਾਗਮ ਕਰਵਾ ਰਹੀਆਂ ਹਨ। ਦੁਨਿਆ ਭਰ 'ਚ ਬੈਠੇ ਸਿੱਖਾਂ ਨੇ, ਇੰਟਰਨੈਟ ਦੇ ਜ਼ਰੀਏ (Click here to see) ਇਹ ਦੇਖ ਵੀ ਲਿਆ ਹੈ। ਵੈਨਕੂਵਰ ਦੇ ਸਿੱਖਾਂ, ਗੁਰਦੁਆਰਾ ਪ੍ਰਬੰਧਕਾਂ, ਮੀਡਿਆ ਦੇ ਜਾਗਰੂਕ ਸਹਿਯੋਗਿਆਂ ਨੇ ਜੋ ਹੁੰਗਾਰਾ ਦਿੱਤਾ ਹੈ, ਉਹ ਬੇਮਿਸਾਲ ਹੈ।

ਸੱਚ ਕਦੇ ਨਹੀਂ ਛੁੱਪ ਸਕਦਾ, ਨਾ ਹੀ ਝੁੱਕ ਸਕਦਾ ਹੈ, ਅਖੌਤੀ ਜਥੇਦਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ।

ਗੁਰੂ ਭਲੀ ਕਰੇ।

12 ਅਪ੍ਰੈਲ 2011 ਨੂੰ ਪੰਜਾਬੀ ਮੀਡੀਏ ਦੀ ਉਘੀ ਸ਼ਖਸੀਅਤ ਸ਼ੇਰੇ ਪੰਜਾਬ ਰੇਡਿਓ ਦੇ ਸ੍ਰ. ਕੁਲਦੀਪ ਸਿੰਘ, ਰੌਸ ਸਟ੍ਰੀਟ ਗੁਰਦੁਆਰੇ 'ਚ ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਕੀਰਤਨ ਉਪਰੰਤ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ। ਸ੍ਰ. ਕੁਲਦੀਪ ਸਿੰਘ ਨੇ ਇਨ੍ਹਾਂ ਸਮਾਗਮਾਂ 'ਚ ਪੂਰਾ ਸਹਿਯੋਗ ਦਿੱਤਾ ਹੈ। ਰੌਸ ਸਟ੍ਰੀਟ ਦੇ ਪ੍ਰਬੰਧਕਾਂ ਤੇ ਸਹਿਯੋਗੀਆਂ ਨੇ ਸ੍ਰ. ਕੁਲਦੀਪ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਸੰਪਾਦਕ ਖਾਲਸਾ ਨਿਊਜ਼

 

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top