Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਦੁਆਰਾ ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ 'ਚ ਤੀਜੇ ਦਿਨ ਦਾ ਦੀਵਾਨ

ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ 'ਚ ਤੀਜੇ ਦਿਨ ਦੇ ਦੀਵਾਨ 'ਚ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥ ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੬॥ {ਪੰਨਾ 767}

ਸ਼ਬਦ ਦਾ ਗਾਇਨ ਕੀਤਾ।

ਉਨ੍ਹਾਂ ਕਿਹਾ ਕਿ ਮੱਨੁਖ ਹਨੇਰੇ ਵਿੱਚ ਕੁੱਝ ਨਹੀਂ ਵੇਖ ਸਕਦਾ, ਇਸੇ ਤਰ੍ਹਾਂ ਅਗਿਆਨਤਾ ਵੀ ਇੱਕ ਹਨੇਰਾ ਹੈ। ਅਗਿਆਨਤਾ ਵੱਸ ਹੋਇਆ ਮਨੁੱਖ ਭਟਕ ਜਾਂਦਾ ਹੈ, ਆਪਣੇ ਗੁਰੂ ਦੀ ਵੀ ਪਛਾਣ ਭੁਲ ਜਾਂਦਾ ਹੈ। ਗੁਰੂ ਤਾਂ ਰੌਸ਼ਨੀ ਹੈ, ਜੋ ਉਸਨੂੰ ਹਰ ਔਕੜ ਵਿੱਚ ਸਾਥ ਦਿੰਦੀ ਹੈ, ਰਾਹ ਦਿਖਾਉਂਦੀ ਹੈ।

ਉਨ੍ਹਾਂ ਅੱਜ ਦੇ ਹਾਲਾਤਾਂ ਬਾਰੇ ਕਿਹਾ ਕਿ ਅੱਜ ਸਿੱਖ ਹਨੇਰੇ ਰੂਪੀ ਅਗਿਆਨਤਾ ਵੱਸ ਆਪਣੇ ਗੁਰੂ ਨੂੰ ਪਛਾਣ ਨਹੀਂ ਰਿਹਾ ਹੈ। ਸਾਜਿਸ਼ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਹੋਰ ਹੋਰ ਗ੍ਰੰਥ ਬਿਠਾਏ ਜਾ ਰਹੇ ਨੇ। ਉਨ੍ਹਾਂ 28 ਸਾਲ ਪਹਿਲਾਂ ਭਾਨੂਮੂਰਤੀ ਦੀ ਮਿਸਾਲ ਵਜੋਂ ਗਲ ਕਹੀ ਕਿ ਕਿਸ ਤਰ੍ਹਾਂ ਸਾਡੇ ਆਗੂਆਂ ਨੇ ਉਸ ਵਿਅਕਤੀ ਨੂੰ ਕਰੋੜਾਂ ਰੂਪਏ ਦੇਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਾਮਿਲ 'ਚ ਉੱਲਥਾ ਕਰਵਾਉਣਾ ਚਾਹਿਆ, ਪਰ ਉਸਨੇ ਗੁਰਬਾਣੀ 'ਚੋਂ ਲਗਾ ਮਾਤਰਾਵਾਂ ਕੱਟ ਕੇ ਹੋਰ ਹੀ ਸਾਜਿਸ਼ ਰਚੀ ਅਤੇ ਜਪੁਜੀ ਸਾਹਿਬ ਦਾ ਲਗਾਂ ਮਾਤਰਾ ਤੋਂ ਬਗੈਰ ਇਕ ਗੁਟਕਾ ਵੀ ਛਪਵਾ ਦਿੱਤਾ, ਜਿਸ ਨੂੰ ਸਾਡੇ ਲੀਡਰਾਂ ਨੇ ਰੀਲੀਜ਼ ਵੀ ਕੀਤਾ।

ਇਨ੍ਹਾਂ ਕੌਮ ਦੇ ਆਗੂਆਂ ਦੀ ਅਗਿਆਨਤਾ ਕਾਰਣ ਹੀ ਭਨਿਆਰੇ ਅਤੇ ਹੋਰ ਹੋਰ ਸਾਧ ਬਾਬੇ ਅੱਜ ਹੋਰ ਹੋਰ ਗ੍ਰੰਥਾਂ ਨੂੰ ਰੱਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੱਹਤਤਾ ਨੂੰ ਵੰਗਾਰ ਰਹੇ ਨੇ। ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਦੇ ਲੱੜ ਲੱਗਣ ਅਤੇ ਜਾਗਰੂਕ ਹੋਣ ਦੀ ਅਪੀਲ ਕੀਤੀ, ਜਿਸ ਨਾਲ ਸਿੱਖੀ ਦਾ ਭਵਿੱਖ ਉਜਲਾ ਹੋ ਸਕੇ।

ਸਮਾਗਮ ਦੇ ਸ਼ੁਰੂਆਤ 'ਚ ਕੈਲੋਨਾ ਤੋਂ ਆਏ ਇੰਦਰਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਪ੍ਰੋ. ਦਰਸ਼ਨ ਸਿੰਘ ਖਾਲਸਾ ਦੀ ਵੈਨਕੂਵਰ ਫੇਰੀ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਪਸ਼ਟ ਕੀਤਾ, ਕਿ ਕਿਸ ਤਰ੍ਹਾਂ ਕਈ ਲੋਕ ਅਤੇ ਮੀਡੀਆ ਦੇ ਕੁੱਝ ਕੁ ਰਿਪੋਰਟਰ ਅਤੇ ਰੇਡਿਓ ਹੋਸਟ, ਆਪਣੀ ਸੌੜੀ ਸੋਚ ਨੂੰ ਅਫਵਾਹਾਂ ਰਾਹੀਂ ਫੈਲਾ ਰਹੇ ਨੇ।

ਕੰਮਕਾਜੀ ਦਿਨ ਹੋਣ ਦੇ ਬਾਵਜੂਦ ਸੰਗਤਾਂ ਦੇ ਉਤਸ਼ਾਹ ਅਤੇ ਪਿਆਰ ਨੇ, ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਝੁਠਲਾ ਦਿੱਤਾ ਹੈ।

ਰੌਸ ਸਟ੍ਰੀਟ ਗੁਰਦੁਆਰਾ ਵੈਨਕੂਵਰ ਦਾ ਇਹ ਇਸ ਫੇਰੀ ਦਾ ਤੀਜਾ ਦਿਨ ਸੀ। 15 ਅਪ੍ਰੈਲ ਨੂੰ ਵੀ ਸਵੇਰੇ 11 ਵਜੇ ਵਜੇ ਵੈਨਕੂਵਰ ਟਾਈਮ ਮੁਤਾਬਿਕ, ਇਸ ਗੁਰਦੁਆਰੇ 'ਚ ਪ੍ਰੋ. ਦਰਸ਼ਨ ਸਿੰਘ ਖਾਲਸਾ ਕੀਰਤਨ ਕਰਨਗੇ। ਸ਼ਾਮ ਦਾ ਦੀਵਾਨ ਗੁਰਦੁਆਰਾ ਨਾਨਕ ਨਿਵਾਸ 8600 - ਨੰ. 5 ਰੋਡ, ਰਿਚਮੰਡ, ਬੀ.ਸੀ. ਵਿਖੇ ਸ਼ਾਮ 06:30 ਵਜੇ ਹੋਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top