Share on Facebook

Main News Page

ਸ਼ਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਵਲੋਂ ਸ਼ਬਦ ਗੁਰੂ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਸਮਾਗਮ 17 ਤੋਂ 24 ਤਕ

* 21 ਤੇ 22 ਅਪ੍ਰੈਲ ਨੂੰ ਸਵੇਰੇ 10 ਵਜੇ ਬੱਚਿਆ ਦੇ ਧਾਰਮਕ ਮੁਕਾਬਲੇ ਕਰਵਾਏ ਜਾਣਗੇ ਅਤੇ 24 ਅਪ੍ਰੈਲ ਨੂੰ ਸ਼ਾਮੀ 3 ਵਜੇ ਅੰਮ੍ਰਿਤ ਸੰਚਾਰ ਸਮਾਗਮ ਹੋਵੇਗਾ

ਬਠਿੰਡਾ, 12 ਅਪ੍ਰੈਲ (ਕਿਰਪਾਲ ਸਿੰਘ): ਸ਼ਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਤਾ ਕਲਾਂ ਦੇ ਬਠਿੰਡਾ ਸਰਕਲ ਵਲੋਂ, ਬਠਿੰਡਾ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਸ਼ਬਦ ਗੁਰੂ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਸਮਾਗਮ 17 ਤੋਂ 24 ਤਕ ਕਰਵਾਏ ਜਾ ਰਹੇ ਹਨ। ਇੱਕ ਹਫਤੇ ਤੱਕ ਚੱਲਣ ਵਾਲੇ ਇਸ ਸਮਾਗਮ ਵਿੱਚ ਹਰ ਰੋਜ ਸਵੇਰੇ 5 ਤੋਂ 8 ਵਜੇ ਅਤੇ ਰਾਤ ਨੂੰ 7 ਤੋਂ 10 ਵਜੇ ਤੱਕ ਇਸ਼ਤਿਹਾਰਾਂ ਵਿੱਚ ਦਿੱਤੀ ਸੂਚੀ ਮੁਤਾਬਕ ਸ਼ਰਧਾਲੂ ਗੁਰਸਿੱਖਾਂ ਦੇ ਘਰਾਂ ’ਚ ਕੀਰਤਨ ਦੀਵਾਨ ਸਜਣਗੇ। ਮੁੱਖ ਸਮਾਗਮ ਅਖੀਰਲੇ ਦਿਨ ਐਤਵਾਰ ਮਿਤੀ 24 ਅਪ੍ਰੈਲ ਨੂੰ ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਵਿਖੇ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤੱਕ ਅਤੇ ਰਾਤ ਦਾ ਸਮਾਗਮ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਵਿਖੇ 7 ਤੋਂ 10 ਵਜੇ ਤੱਕ ਹੋਵੇਗਾ।

ਇਨ੍ਹਾਂ ਸਾਰੇ ਸਮਾਗਮਾਂ ਵਿੱਚ ਸਮੇਂ ਸਮੇਂ ਸਿਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸੇਵਾ ਪੰਥੀ ਟਿਕਾਣਾ ਭਾਈ ਜਗਤਾ ਜੀ, ਗੋਨਿਆਣਾ ਦੇ ਮਹੰਤ ਬਾਬਾ ਕਾਹਨ ਸਿੰਘ, ਸਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗਿਆਨੀ ਬਲਜੀਤ ਸਿੰਘ, ਵਾਈਸ ਪ੍ਰਿੰਸੀਪਲ ਹਰਿਭਜਨ ਸਿੰਘ, ਪ੍ਰੋ: ਮਨਿੰਦਰਪਾਲ ਸਿੰਘ, ਕਥਾਵਾਚਕ ਭਾਈ ਹਰਜੀਤ ਸਿੰਘ, ਰਾਗੀ ਜਥਾ ਭਾਈ ਗੁਰਵਿੰਦਰ ਸਿੰਘ ਅਤੇ ਬਠਿੰਡਾ ਸਰਕਲ ਦੇ ਰਾਗੀ ਜਥਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ (ਧਰਮ ਪ੍ਰਚਾਰ ਕਮੇਟੀ) ਮਾਲਵਾ ਜ਼ੋਨ ਸਬ ਆਫਿਸ ਤਲਵੰਡੀ ਸਾਬੋ ਦੇ ਇੰਚਾਰਜ ਸ: ਭਰਪੂਰ ਸਿੰਘ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗੰ੍ਰਥੀ ਭਾਈ ਹਰਪ੍ਰੀਤ ਸਿੰਘ, ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਕਥਾ ਵਾਚਕ ਦੀ ਸੇਵਾ ਨਿਭਾ ਰਹੇ ਭਾਈ ਜਗਤਾਰ ਸਿੰਘ, ਗੁਰਦੁਆਰਾ ਸ਼ਹੀਦ ਭਾਈ ਮਤੀਦਾਸ ਨਗਰ ਬਠਿੰਡਾ ਦੇ ਭਾਈ ਹਰਸਿਮਰਨਜੀਤ ਸਿੰਘ, ਥਰਮਲ ਕਲੋਨੀ ਦੇ ਭਾਈ ਬਲਵੰਤ ਸਿੰਘ, ਲੁਧਿਆਣਾ ਦੇ ਭਾਈ ਤਰਸੇਮ ਸਿੰਘ, ਰਾਗੀ ਜਥਾ ਮੁਕਤਸਰ ਭਾਈ ਅਮਰਜੀਤ ਸਿੰਘ, ਗੁਰਦੁਆਰਾ ਸਿੰਘ ਸਭਾ ਫ਼ਤਿਆਬਾਦ ਦੇ ਭਾਈ ਬਲਜੀਤ ਸਿੰਘ ਅਤੇ ਥਰਮਲ ਕਲੋਨੀ ਬਠਿੰਡਾ ਦੇ ਭਾਈ ਗੁਰਮੀਤ ਸਿੰਘ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਨਗੇ।

ਇਸ ਦੌਰਾਨ ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਵਿਖੇ 21 ਤੇ 22 ਅਪ੍ਰੈਲ ਨੂੰ ਸਵੇਰੇ 10 ਵਜੇ ਬੱਚਿਆਂ ਦੇ ਧਾਰਮਕ ਮੁਕਾਬਲੇ ਕਰਵਾਏ ਜਾਣਗੇ ਅਤੇ 24 ਅਪ੍ਰੈਲ ਨੂੰ ਸ਼ਾਮੀ 3 ਵਜੇ ਅੰਮ੍ਰਿਤ ਸੰਚਾਰ ਸਮਾਗਮ ਹੋਵੇਗਾ। ਵਧੇਰੇ ਜਾਣਕਾਰੀ ਲਈ ਫ਼ੋਨ ਨੰ: 2217520, 94170-61507, 94636-27594 ਅਤੇ 99141-80560 ’ਤੇ ਸੰਪਰਕ ਕੀਤਾ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top