[http://www.khalsanews.org/top.html]

 
 Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਦੁਆਰਾ ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ 'ਚ ਦੂਸਰੇ ਦਿਨ ਦਾ ਦੀਵਾਨ

12 April 2011 ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ 'ਚ ਦੂਸਰੇ ਦਿਨ ਦੇ ਦੀਵਾਨ 'ਚ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ

ਮਃ ੪ ॥ ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥ ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥ ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥ ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥ ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ॥੨॥ {ਪੰਨਾ 310}

ਸ਼ਬਦ ਦਾ ਗਾਇਨ ਕੀਤਾ।

ਉਨ੍ਹਾਂ ਕਿਹਾ ਕਿ ਸਿੱਖ ਨੇ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਹੈ। ਉਨ੍ਹਾਂ ਸ਼ੀਸ਼ੇ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸ਼ੀਸ਼ਾ ਤਨ ਦੀ ਖੂਬਸੂਰਤੀ ਜਾਂ ਬਦਸੂਰਤੀ ਨੂੰ ਸੱਚ ਬੋਲ ਕੇ ਦਿਖਾ ਦਿੰਦਾ ਹੈ। ਇਸੇ ਤਰ੍ਹਾਂ ਗੁਰਦੁਆਰੇ ਵਿੱਚ ਗੁਰਬਾਣੀ ਦੇ ਸ਼ੀਸ਼ੇ ਅੱਗੇ ਆਪਣੇ ਆਪ ਨੂੰ ਪਛਾਣ, ਜਿਹੜੀਆਂ ਈਰਖਾ ਦਵੈਖਤਾ ਦੀ ਮੈਲ ਨੂੰ ਧੋ ਕੇ ਪਿਆਰ ਦੀ ਖਬੂਸੂਰਤੀ ਪੈਦਾ ਕਰੇ।

ਉਨ੍ਹਾਂ ਕਿਹਾ ਕਿ ਸਿੱਖ, ਸਿਧਾਂਤ ਅਤੇ ਗੁਰਬਾਣੀ ਦੇ ਅੰਮ੍ਰਿਤ ਨਾਲ ਹਰਿਆਵਲਾ ਨਹੀਂ ਹੋ ਰਿਹਾ, ਬਲਕਿ ਗੁਰਬਾਣੀ ਨਾਲੋਂ ਟੁਟਕੇ ਬਾਂਸ ਵਾਂਗੂੰ ਆਪਣੇ ਅੰਦਰੋਂ ਪੈਦਾ ਹੋਈ ਈਰਖਾ ਨਾਲ ਜਲ ਰਿਹਾ ਹੈ। ਸਤਿਗੁਰੂ ਪੂਰਾ ਕਿਆ ਕਰੇ...

ਉਨ੍ਹਾਂ ਸਿੱਖ ਸੰਗਤਾਂ ਨੂੰ ਆਪਸੀ ਮਤਭੇਦ ਬੈਠ ਕੇ ਸੁਲਝਾਉਣ ਦੀ ਅਪੀਲ ਕੀਤੀ, ਜਿਸ ਨਾਲ ਇਹ ਗੁਰਦੁਆਰੇ ਸਿੱਖੀ ਦ੍ਰਿੜ ਕਰਾਉਣ ਦੇ ਕੇਂਦਰ ਬਣਨ, ਜਿੱਥੇ ਕਿਸੇ ਨੂੰ ਆਉਣ ਜਾਣ ਦੀ ਮਨਾਹੀ ਨਾ ਹੋਵੇ। ਸੰਗਤਾਂ ਨੇ ਇੱਕ ਦਮ ਸ਼ਾਂਤ ਚਿੱਤ ਹੋਕੇ ਕੀਰਤਨ ਅਤੇ ਵਿਅਖਿਆ ਸੁਣੀ, ਹਾਲ ਖੱਚਾ ਖੱਚ ਭਰਿਆ ਹੋਇਆ ਸੀ।

ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਭਾਈ ਬੱਚਿਤਰ ਸਿੰਘ ਨੇ ਆਪਣੇ ਵੀਚਾਰ ਰੱਖੇ। ਗੁਰਦੁਆਰਾ ਸਾਹਿਬ ਦੇ ਸੱਕਤਰ ਨੇ ਪ੍ਰੋ. ਦਰਸ਼ਨ ਸਿੰਘ ਨੂੰ Encylopedia of Sikhism ਦੇ ਅਨੋਖੇ ਵਿਸ਼ੇਸ਼ਣ ਨਾਲ ਸੰਬੋਧਿਤ ਕੀਤਾ।

ਰੌਸ ਸਟ੍ਰੀਟ ਗੁਰਦੁਆਰਾ ਵੈਨਕੂਵਰ ਦਾ ਇਹ ਇਸ ਫੇਰੀ ਦਾ ਪਹਿਲਾ ਦੂਸਰਾ ਸੀ। 14 ਅਪ੍ਰੈਲ ਨੂੰ ਵੀ ਸ਼ਾਮ 06:30 ਵਜੇ ਵੈਨਕੂਵਰ ਟਾਈਮ ਮੁਤਾਬਿਕ, ਇਸ ਗੁਰਦੁਆਰੇ 'ਚ ਪ੍ਰੋ. ਦਰਸ਼ਨ ਸਿੰਘ ਖਾਲਸਾ ਕੀਰਤਨ ਕਰਨਗੇ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਖਾਲਸਾ ਨਿਊਜ਼ ਤੇ www.punjabitehelka.com 'ਤੇ ਕੀਤਾ ਗਿਆ, ਅਤੇ ਕੀਤਾ ਜਾਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top