Share on Facebook

Main News Page

ਸਿੱਖ ਸੰਗਤਾਂ ਨੂੰ ਪਰਿਵਾਰ ਸਮੇਤ ਦਮਦਮਾ ਸਾਹਿਬ ਵਿਖੇ ਪਹੁੰਚਣ ਦੀ ਅਪੀਲ

ਗੁਰੁ ਪਿਆਰੀ ਸਾਧ ਸੰਗਤ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫੱਤਹਿ।
ਆਪ ਜੀ ਜਾਣਦੇ ਹੀ ਹੋ ਕਿ ਖਾਲਸੇ ਦਾ ਸਾਜਣਾ ਦਿਵਸ ਦੁਨੀਆਂ ਵਿਚ ਬੜੀ ਹੀ ਧੁਮ ਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸੇ ਤਰਾਂ ਤੱਖਤ ਦਮਦਮਾਂ ਸਾਹਿਬ ਵਿਖੇ ਵੀ ਵੈਸਾਖੀ ਮੌਕੇ ਖਾਲਸੇ ਦਾ ਸਾਜਣਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਸਮੂਲੀਅਤ ਕਰ ਰਿਹਾ ਹੈ ਜਿਸ ਦੀ ਅਗਵਾਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਰ ਰਹੇ ਹਨ, ਭਾਂਵੇ ਕੇ ਬਾਦਲ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਇਸ ਵਿਚ ਅੜਚਨਾਂ ਪੈਦਾ ਕਰ ਰਹੀ ਹੈ। ਗੁਰੁ ਪਿਆਰੀ ਸਾਧ ਸੰਗਤ ਜੀ ਸਿੱਖ ਕੌਮ ਦੀ ਦਸਤਾਰ ਦੇਸਾਂ ਵਿਦੇਸਾਂ ਵਿਚ ਰੁਲ ਰਹੀ ਹੈ, ਪੰਜਾਬ ਦੇ ਹਰ ਠਾਣੇ ਵਿਚ ਸਿੱਖ ਦੀ ਦਸਤਾਰ ਰੁਲ ਰਹੀ, ਸ਼੍ਰੋਮਣੀ ਕਮੇਟੀ ਨੂੰ ਇਸ ਦੀ ਕੋਈ ਫਿਕਰ ਨਹੀ। ਬਾਦਲ ਸਰਕਾਰ ਇਹ ਕੁਝ ਆਪ ਕਰਵਾ ਰਹੀ ਹੈ। ਜੇ ਕਰ ਸਰਕਾਰ ਨਾ ਚਾਹਵੇ ਤਾਂ ਕਿਸੇ ਦੀ ਜੁਰਅਤ ਕੇ ਸਿੱਖ ਦੀ ਦਸਤਾਰ ਵੱਲ ਦੇਖ ਵੀ ਜਾਵੇ। ਯੂ ਕੇ ਵਿਚ ਅੱਜ ਤੱਕ ਕਿਸੇ ਵੀ ਸਰਕਾਰੀ ਕਰਮਚਾਰੀ ਨੇ ਕਿਸੇ ਵੀ ਸਿੱਖ ਦੀ ਦਸਤਾਰ ਨਹੀੰ ਲਾਹੀ। ਇਹ ਪੰਜਾਬ ਦੀ ਸਰਕਾਰ ਹੀ ਹੈ ਜੋ ਇਹ ਸ਼ੁਭ ਕੰਮ ਕਰ ਰਿਹੀ ਹੈ। ਦੂਜੀਆਂ ਕੌਮਾਂ ਦੇ ਲੋਕ ਹਸਦੇ ਹਨ ਕੇ ਸਿੱਖਾਂ ਦੀ ਜੰਮਨ ਭੌ ਤੇ ਹੀ ਇਨ੍ਹਾਂ ਦੀ ਦਸਤਾਰ ਸਰਿਅਖੱਤ ਨਹੀ। ਜੋ ਸਰਕਾਰਾਂ ਜਾਂ ਪ੍ਰਬੰਧਕ ਆਪਨੇ ਲੋਕਾਂ ਦੀ ਭਾਂਵਨਾਂ ਨਾ ਸਮਝਣ , ਲੋਕ ੳਨ੍ਹਾਂ ਨੂੰ ਬਦਲ ਦਿੰਦੇ ਹਨ । ਇਹ ਹੁੰਦਾ ਆ ਰਿਹਾ ਹੈ, ਹੋ ਰਿਹਾ ਹੈ ਅਤੇ ਹੋ ਕੇ ਹੀ ਰਹੇਗਾ।

ਗੁਰੁ ਦੀਆਂ ਸੰਗਤਾਂ ਨੇ ਹਮੇਸ਼ਾਂ ਸੱਚ ਦਾ ਸਾਥ ਦਿਤਾ ਹੈ, ਆਪ ਜੀ ਨੂੰ ਬੇਨਤੀ ਹੈ ਆਪ ਜੀ ਆਪਨੇ ਆਪਨੇ ਪ੍ਰੀਵਾਰਾਂ ਅਤੇ ਰਿਸਤੇਦਾਰਾਂ ਸਮੇਤ ਦਮਦਮਾਂ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ, ਸਿੱਖਾਂ ਦੀ ਦਸਤਾਰ ਗੁਰੁ ਸਾਹਿਬਾਂ ਦੀ ਬਖਸਿਸ਼ ਹੈ ਨਾ ਕੇ ਬਾਦਲ ਸਾਹਿਬ ਜਾਂ ਮੱਕੜ ਸਾਹਿਬ ਅਤੇ ਕੰਪਨੀ ਦੀ। ਸਭ ਸਿਖਾਂ ਦਾ ਫਰਜ ਬਣਦਾ ਹੈ ਕਿ ਦਸਤਾਰ ਦਾ ਸਤਿਕਾਰ ਕਰਨਾ ਅਤੇ ਕਰਵਾਓੁਨਾ । ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਾਥ ਦੇਵੋ ਤਾਂ ਕੇ ਆਪਾਂ ਸਾਰੇ ਵੀ ਆਪਨੀ ਦਸਤਾਰ ਦਾ ਦੇਸ਼ਾਂ ਵਿਦੇਸ਼ਾਂ ਵਿਚ ਸਤਿਕਾਰ ਕਰਵਾ ਸਕੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫੱਤਹਿ।
ਗੁਰੁ ਪੰਥ ਦਾ ਦਾਸ
ਕੌਸਲਰ ਗੁਰਦਿਆਲ ਸਿੰਘ ਅਟਵਾਲ
ਚੇਅਰਮੈਨ ਸ਼੍ਰੋਮਣੀ ਅਕਾਲੀਦੱਲ ਅਮ੍ਰਿਤਸਰ ਯੂ ਕੇ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top