[http://www.khalsanews.org/top.html]

 
 Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਦੁਆਰਾ ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ 'ਚ ਪਹਿਲੇ ਦਿਨ ਦਾ ਦੀਵਾਨ

11 April 2011 ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ 'ਚ ਪਹਿਲੇ ਦਿਨ ਦੇ ਦੀਵਾਨ 'ਚ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ

ਮਃ ੩॥ ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥ ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥ ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥ ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥ ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥ ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥ {ਪੰਨਾ 554}

ਸ਼ਬਦ ਦਾ ਗਾਇਨ ਕੀਤਾ।

ਕੇ ਤੂੰ ਗੁਰੂ ਦੇ ਦਰਬਾਰ 'ਚ ਆਕੇ ਗੁਰੂ ਦੀ ਗੱਲ ਕਰੇ, ਸਿਰਫ ਇਕੋ ਸਾਹਿਬ ਦੀ ਗੱਲ ਕਰੇ। ਜੇ ਗੁਰਦੁਆਰੇ ਆਕੇ ਵੀ ਧੜਿਆਂ ਦੀ ਗੱਲ ਹੋਵੇ, ਲੜਾਈਆਂ ਹੋਣ, ਇੱਕ ਸਿੱਖ ਦੂਸਰੇ ਸਿੱਖ ਦੇਖ ਕੇ ਈਰਖਾ ਕਰੇ, ਤਾਂ ਅਸੀਂ ਗੁਰੂ ਦੇ ਸਿੱਖ ਕਿਸ ਤਰਾਂ ਹੋਏ। ਗੁਰਦੁਆਰੇ 'ਚ ਸਿਰਫ ਗੁਰਬਾਣੀ ਗੁਰੂ ਦੀ ਗੱਲ ਹੋਵੇ, ਕਿਸੇ ਧੜੇ ਦੀ, ਕਿਸੇ ਹੋ ਮਰਿਯਾਦਾ ਦੀ ਗੱਲ ਨਾ ਹੋਵੇ। ਉਨ੍ਹਾਂ ਕਿਹਾ ਕਿ ਸਿੱਖ ਦਾ ਸਾਹਿਬ ਇਕੋ ਹੈ, ਜਿਹੜਾ ਸਾਰੇ ਭਰਮ ਦੂਰ ਕਰਦਾ ਹੈ। ਉਸ ਇੱਕ ਸਾਹਿਬ ਦੇ ਲੜ ਲੱਗੋ ਅਤੇ ਆਪਸੀ ਪਿਆਰ ਪੈਦਾ ਕਰੋ।

ਗੁਰੂ ਨੇ ਆਪਸੀ ਪਿਆਰ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਖੰਡੇ ਬਾਟੇ ਦੀ ਪਾਹੁਲ ਦਾ ਜ਼ਿਕਰ ਕਰਦਿਆਂ ਕਿਹਾ ਕਿ, ਪੰਜ ਪਿਆਰੇ ਜਦੋਂ ਬਾਟਾ ਤਿਆਰ ਕਰਦੇ ਹਨ ਤਾਂ ਉਨ੍ਹਾਂ ਦੇ ਬੈਠਣ ਦਾ ਢੰਗ ਇਸ ਤਰ੍ਹਾਂ ਦਾ ਹੁੰਦਾ ਹੈ, ਕਿ ਕਿਸੇ ਦੀ ਇੱਕ ਦੂਜੇ ਵੱਲ ਪਿੱਠ ਨਹੀਂ ਹੁੰਦੀ, ਸਭ ਇੱਕ ਬਾਟੇ ਦੇ ਆਲੇ ਦੁਆਲੇ ਬੈਠ ਕੇ ਗੁਰਬਾਣੀ ਦਾ ਪਾਠ ਕਰਦੇ ਹਨ।

ਰੌਸ ਸਟ੍ਰੀਟ ਗੁਰਦੁਆਰਾ ਵੈਨਕੂਵਰ ਦਾ ਇਹ ਇਸ ਫੇਰੀ ਦਾ ਪਹਿਲਾ ਦੀਵਾਨ ਸੀ। ਅਗਲੇ ਦੋ ਦਿਨ ਵੀ ਇਸ ਗੁਰਦੁਆਰੇ 'ਚ ਪ੍ਰੋ. ਦਰਸ਼ਨ ਸਿੰਘ ਖਾਲਸਾ ਕੀਰਤਨ ਕਰਨਗੇ। ਸੰਗਤਾਂ ਦਾ ਜਿਵੇਂ ਹੜ ਆ ਗਿਆ ਲਗਦਾ ਸੀ, ਹਾਲ ਖਚਾਖੱਚ ਭਰਿਆ ਪਿਆ ਸੀ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਖਾਲਸਾ ਨਿਊਜ਼ ਤੇ www.punjabitehelka.com 'ਤੇ ਕੀਤਾ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top