Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਓਕਨਾਗਨ ਗੁਰਦੁਆਰਾ, ਕੈਲੋਨਾ, ਬੀ.ਸੀ., ਕੈਨੇਡਾ ਵਿਖੇ ਖਾਲਸਾ ਸਾਜਨਾ ਦਿਹਾੜੇ 'ਤੇ ਕੀਰਤਨ ਕੀਤਾ

ਓਕਨਾਗਨ ਗੁਰਦੁਆਰਾ ਵਿਖੇ ਖਾਲਸਾ ਸਾਜਨਾ ਦਿਹਾੜੇ ਦੇ ਮੌਕੇ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕੀਰਤਨ ਕੀਤਾ। ਉਨ੍ਹਾਂ ਨੇ

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥ {ਪੰਨਾ 920}

ਸ਼ਬਦ ਦਾ ਗਾਇਨ ਕੀਤਾ।

ਉਨ੍ਹਾਂ ਨੇ ਖਾਲਸਾ ਦੀ ਸਾਜਨਾ ਦੇ ਸਿਧਾਂਤ, ਸਿੱਖਾਂ ਦੇ ਵਿੱਚ ਆਪਸੀ ਪਿਆਰ ਦੀ ਘਾਟ, ਵੱਖ ਵੱਖ ਕਿਸਮਾਂ ਦੇ ਅੰਮ੍ਰਿਤ, ਗੁਰਬਾਣੀ ਦੇ ਵਿੱਚ ਅੰਮ੍ਰਿਤ ਦਾ ਸੰਕਲਪ, ਸਿੱਖੀ ਵਿੱਚ ਵੱਧ ਰਹੇ ਕਰਮਕਾਂਡ ਉਪਰ ਰੌਸ਼ਨੀ ਪਾਈ।  ਉਨ੍ਹਾਂ ਨੇ ਰੋਸ ਨਾਲ ਕਿਹਾ ਕਿ ਅਸੀਂ ਹਰ ਸਾਲ ਵਿਸਾਖੀ ਮਨਾਈ ਪਰ ਪਿਆਰੇ ਨਾ ਪੈਦਾ ਕਰ ਸਕੇ। ਗੁਰੂ ਨੇ ਵਿਸਾਖੀ ਨਾਲ ਪਿਆਰੇ ਪੈਦਾ ਕੀਤੇ ਸਨ। ਜਿਸ ਦਿਨ ਅਸੀਂ ਵਿਸਾਖੀ ਨਾਲ ਪਿਆਰੇ ਪੈਦਾ ਕਰ ਸਕਾਂਗੇ, ਤਾਂ ਉਸ ਦਿਨ ਤੋਂ ਸਾਡੀ ਆਪਸੀ ਈਰਖਾ, ਦਵੈਖਤਾ, ਅਤੇ ਟਕਰਾਅ ਖਤਮ ਹੋ ਜਾਵੇਗਾ।

ਕੈਲੋਨਾ ਦੀ ਸੰਗਤ ਨੇ ਬੜੇ ਇਕਾਗਰਚਿੱਤ ਹੋ ਕੇ ਸਾਰਾ ਕੀਰਤਨ ਸੁਣਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top