Share on Facebook

Main News Page

ਮੈਂ ਇੱਕ ਅਮਰੀਕਨ ਹੋਣ ਤੇ ਵੀ ਗੁਰਮੁਖੀ ਸਿੱਖ ਕੇ, ਗੁਰਬਾਣੀ ਦਾ ਪਾਠ, ਕੀਰਤਨ ਅਤੇ ਵਿਆਖਿਆ ਕਰ ਸਕਦੀ ਹਾਂ ਤਾਂ ਆਪ ਸਭ ਦੀ ਤਾਂ ਮਾਂ ਬੋਲੀ ਪੰਜਾਬੀ-ਗੁਰਮੁਖੀ ਹੈ ਫਿਰ ਤੁਸੀਂ ਅਜਿਹਾ ਕਿਉਂ ਨਹੀਂ ਕਰ ਸਕਦੇ?: ਬੀਬੀ ਹਰਸਿਮਰਤ ਕੌਰ ਖਾਲਸਾ

* ਸਾਧ ਲਾਣਾ ਤਾˆ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਖੁੰਬਾˆ ਵਾˆਗ ਉੱਠਿਆ, ਉਦਾਸੀਆˆ, ਬੇਦੀਆˆ, ਸੋਢੀਆˆ ਅਤੇ ਨਿਰਮਲਿਆˆ ਦੇ ਰੂਪ ਵਿੱਚ ਪਣਪਿਆ: ਅਵਤਾਰ ਸਿੰਘ ਮਿਸ਼ਨਰੀ

* ਜਦੋˆ ਗੁਰੂ ਗ੍ਰੰਥ ਦੀ ਵਿਚਾਰ ਬਰਦਾਸ਼ਤ ਨਾˆ ਕਰਕੇ ਸਾਧਾਂ ਦੇ ਉਪਾਸ਼ਕ ਬੁਖਲਾ ਉੱਠੇ!

ਬਠਿੰਡਾ, 11 ਅਪ੍ਰੈਲ (ਕਿਰਪਾਲ ਸਿੰਘ): ਜੇ ਮੈˆ ਇੱਕ ਅਮਰੀਕਨ ਹੋਣ ’ਤੇ ਵੀ ਗੁਰਮੁਖੀ ਸਿੱਖ ਕੇ, ਗੁਰਬਾਣੀ ਦਾ ਪਾਠ, ਕੀਰਤਨ ਅਤੇ ਵਿਆਖਿਆ ਕਰ ਸਕਦੀ ਹਾˆ ਤਾˆ ਆਪ ਸਭ ਦੀ ਤਾˆ ਮਾˆ ਬੋਲੀ ਪੰਜਾਬੀ-ਗੁਰਮੁਖੀ ਹੈ ਫਿਰ ਤੁਸੀˆˆ ਅਜਿਹਾ ਕਿਉˆ ਨਹੀ ਕਰ ਸਕਦੇ? ਇਹ ਸ਼ਬਦ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਗਟਾਰ ਨਾਲ ਗੁਰਬਾਣੀ ਦੇ ਸ਼ਬਦਾˆ ਦਾ ਕੀਰਤਨ ਤੇ ਵਿਆਖਿਆ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਬੀ ਸਟਰੀਟ ਲਵਿੰਸਟਨ ਵਿਖੇ ਕਹੇ। ਇਹ ਦੱਸਣਯੋਗ ਹੈ ਕਿ ਗੁਰਦੁਆਰੇ ਦੇ ਸਕੱਤਰ ਸ੍ਰ਼ ਸੇਵਾ ਸਿੰਘ, ਗੁਰਮੁਖ ਪ੍ਰੇਮੀ ਸ੍ਰ਼ ਸੰਪੂਰਨ ਸਿੰਘ, ਮੁੱਖ ਗ੍ਰੰਥੀ ਭਾਈ ਜਸਵੰਤ ਸਿੰਘ ਅਤੇ ਗੁਰੂ ਕੀਆˆ ਸੰਗਤਾˆ ਦੇ ਸੱਦੇ ’ਤੇ 3 ਅਪ੍ਰੈਲ 2011 ਦਿਨ ਐਤਵਾਰ ਨੂੰ ‘ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂਐਸਏ’ ਦੇ ਪ੍ਰਚਾਰਕ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਅਮਰੀਕਨ ਬੀਬੀ ਹਰਸਿਮਰਤ ਕੌਰ ਖਾਲਸਾ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।

ਬੀਬੀ ਹਰਸਿਮਰਤ ਕੌਰ ਤੋˆ ਬਾਅਦ, ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤੇ ਅਤੇ ਗੁਰੂ ਗ੍ਰੰਥ ਸਹਿਬ ਜੀ ਦੇ ਪੰਨਾ ਨੰਬਰ 809-10 ਤੇ ਬਿਲਾਵਲ ਰਾਗ ਵਿੱਚ ਦਰਜ਼ ਸ਼ਬਦ, ‘ਮਹਿਮਾ ਸਾਧੂ ਸੰਗ ਕੀ ਸੁਣਹੁ ਮੇਰੇ ਮੀਤਾ’ ਦੀ ਵਿਆਖਿਆ ਕਰਦਿਆਂ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਕਿਹਾ ਕਿ ਅੱਜ ਚੋਲਾਧਾਰੀ ਸਾਧਾˆ-ਸੰਤਾˆ ਨੇ ਸਿੱਖ ਪੰਥ ਵਿੱਚ ਬਹੁਤ ਦੁਫੇੜਾˆ ਪਾ ਦਿੱਤੀਆˆ ਹਨ। ਵੇਖੋ ਅਕਾਲ ਪੁਰਖ ਇੱਕ ਹੈ, ਗੁਰੂ ਇੱਕ ਹੈ, ਸਿੱਖਾˆ ਦਾ ਵਿਧਾਨ ਅਤੇ ਨਿਸ਼ਾਨ ਇੱਕ ਹੈ ਪਰ ਸਾਧਾˆ ਨੇ ਨਾˆ ਸਿੱਖ ਪੰਥ ਇੱਕ ਰਹਿਣ ਦਿੱਤਾ ਨਾˆ ਗ੍ਰੰਥ, ਨਾˆ ਮਰਯਾਦਾ, ਨਾˆ ਨਿਸ਼ਾਨ ਅਤੇ ਨਾˆ ਹੀ ਨਾਨਕਸ਼ਾਹੀ ਕੈਲੰਡਰ ਜੋ ਪੰਥ ਦੀ ਵੱਖਰੀ ਹੋˆਦ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਅੱਜ ਅਸੀˆ ਗੁਰੂ ਨੂੰ ਭੁੱਲਦੇ ਅਤੇ ਸਾਧਾˆ ਨਾਲ ਜੁੜਦੇ ਜਾ ਰਹੇ ਹਾˆ, ਇਸ ਦਾ ਪ੍ਰਤੱਖ ਪ੍ਰਮਾਨ ਹੈ ਕਿ ਜਦੋˆ ਗੁਰੂ ਸਾਹਿਬ, ਕਿਸੇ ਭਗਤ ਜਾˆ ਸ਼ਹੀਦ ਦਾ ਪੁਰਬ ਹੋਵੇ ਤਾˆ ਸੰਗਤਾˆ ਨੂੰ ਅਪੀਲਾˆ ਕਰਨੀਆˆ ਪੈˆਦੀਆˆ ਹਨ ਤਾˆ ਕਿਤੇ ਸੰਗਤ ਆਉˆਦੀ ਹੈ ਪਰ ਜੇ ਕਿਤੇ ਸਾਧ ਦੀ ਬਰਸੀ ਹੋਵੇ ਤਾˆ ਲੋਕਾˆ ਦਾ ਤਾˆਤਾ ਲੱਗ ਜਾˆਦਾ ਹੈ। ਸਾਨੂੰ ਸਾਧਾˆ ਦੀਆˆ ਬਰਸੀਆˆ ਅਤੇ ਮੱਸਿਆ ਪੁੰਨਿਆˆ ਤਾˆ ਯਾਦ ਹਨ ਪਰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਸਾਨੂੰ ਯਾਦ ਨਹੀˆ।

ਭਾਈ ਅਵਤਾਰ ਸਿੰਘ ਇਹ ਸ਼ਬਦ ਕਹਿ ਹੀ ਰਹੇ ਸਨ ਕਿ ਸੰਗਤ ਵਿੱਚੋˆ ਦੋ ਆਦਮੀ ਉੱਠੇ ਜਿਨ੍ਹਾˆ ਨੇ ਬਾਣਾ ਪਾਇਆ ਅਤੇ ਨੀਲੀਆˆ ਪੱਗਾˆ ਬੰਨ੍ਹੀਆˆ ਹੋਈਆˆ ਸਨ, ਸੰਗਤ ਵਿੱਚ ਖਲਲ ਪਾਉˆਦਿਆˆ ਉੱਚੀ ਦੇਣੀ ਕਹਿਣ ਲੱਗੇ ‘ਸਾਧਾˆ ਦੀ ਨਿੰਦਾ ਬੰਦ ਕਰ’ ਅਤੇ ਮਾਇਕ ਵੀ ਖੋ ਲਿਆ। ਇਹ ਦੱਸਣ ਯੋਗ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਿਸ ਸਮੇਂ ਪ੍ਰਬੰਧਕਾˆ ਅਤੇ ਸਬੰਧੀਆˆ ਨੂੰ ਸਤਿਕਾਰਯੋਗ ਬਜੁਰਗ ਮਾਤਾ ਪ੍ਰਕਾਸ਼ ਕੌਰ ਜੀ ਦੇ ਸਸਕਾਰ ’ਤੇ ਜਾਣਾ ਪੈ ਗਿਆ ਸੀ। ਜਿਸ ਸਮੇਂ ਸਸਕਾਰ ਤੋˆ ਸੰਗਤਾˆ ਪ੍ਰਬੰਧਕਾˆ ਸਮੇਤ ਵਾਪਸ ਗੁਰਦੁਆਰੇ ਆ ਗਈਆˆ ਤੇ ਉਠਾਲੇ ਦੇ ਕੀਰਤਨ ਅਤੇ ਅਰਦਾਸ ਤੋˆ ਬਾਅਦ ਜਦ ਉਨ੍ਹਾਂ ਨੂੰ ਸੰਗਤ ਵਿੱਚ ਖਲਲ ਪਾਉਣਵਾਲੇ ਦੋ ਜਣਿਆˆ ਦਾ ਪਤਾ ਲੱਗਾ ਤਾˆ ਉਨ੍ਹਾˆ ਨੇ ਇਸ ਕਾਰਵਾਈ ਦਾ ਬਹੁਤ ਬੁਰਾ ਮਨਾਇਆ ਅਤੇ ਅਵਤਾਰ ਸਿੰਘ ਨਾਲ ਗਲਬਾਤ ਕਰਦਿਆˆ ਅਫਸੋਸ ਪ੍ਰਗਟ ਕਰਦਿਆਂ ਦੱਸਿਆ ਕਿ ਇਹ ਸੱਜਨ ਸ਼ਹਿਰ ਲਵਿੰਗਸਟਨ ਦੇ ਨਹੀˆ ਹਨ ਅਤੇ ਨਾˆ ਹੀ ਇਸ ਗੁਰੂ ਘਰ ਦੇ ਮੈˆਬਰ ਹਨ। ਪ੍ਰਬੰਧਕਾਂ ਨੇ ਭਾਈ ਅਵਤਾਰ ਸਿੰਘ ਨੂੰ ਵਿਸ਼ਵਾਸ਼ ਦਿਵਾਇਆ ਕਿ ਅਗਾˆਹ ਤੋˆ ਅਜਿਹੇ ਓਪਰੇ ਬੰਦਿਆˆ ਦਾ ਖਿਆਲ ਰੱਖਿਆ ਜਾਇਆ ਕਰੇਗਾ।

ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਗੁਰੂ ਨੇ ਖਾਲਸਾ ਪੰਥ ਸਾਜਿਆ ਸੀ, ਨਾˆ ਕਿ ਕੋਈ ਸਾਧਾˆ ਦਾ ਡੇਰਾ ਜਾˆ ਕੋਈ ਸੰਪ੍ਰਦਾ-ਟਕਸਾਲ। ਜੇ ਅਸੀˆ ਆਪਣੇ ਇਤਿਹਾਸ ਵੱਲ ਝਾਤੀ ਮਾਰੀਏ ਤਾˆ ਗੁਰੂ ਨਾਨਕ ਸਾਹਿਬ ਜੀ ਤੋˆ ਲੈ ਕੇ ਸਿੱਖ ਮਿਸਲਾˆ ਤੱਕ ਕਿਸੇ ਵੀ ਗੁਰਸਿੱਖ ਨੇ ਸੰਤ ਨਹੀˆ ਕਹਾਇਆ ਜਾˆ ਉਸ ਨੂੰ ਸੰਤ ਨਹੀˆ ਕਿਹਾ ਗਿਆ ਸਗੋˆ ਬਹੁਤੀ ਵਾਰ ਭਾਈ ਅਤੇ ਥੋੜੀਵਾਰ ਬਾਬਾ ਸ਼ਬਦ ਹੀ ਵਰਤਿਆ ਹੈ, ਜਿਵੇˆ ਗੁਰੂ ਨਾਨਕ ਸਾਹਿਬ ਜੀ ਦਾ ਸਾਥੀ ਭਾਈ ਮਰਦਾਨਾˆ ਜੀ, ਬਾਬਾ ਬੁੱਢਾ ਜੀ, ਭਾਈ ਮਨਸੁਖ, ਭਾਈ ਭਗੀਰਥ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ, ਬਾਬਾ ਮੱਖਨਸ਼ਾਹ ਲੁਬਾਣਾ, ਭਾਈ ਮਤੀ ਦਾਸ, ਸਤੀ ਦਾਸ, ਭਾਈ ਸੰਗਤ ਸਿੰਘ, ਭਾਈ ਘਨਈਆ ਜੀ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਸ੍ਰ ਜੱਸਾ ਸਿੰਘ ਆਹਲੂਵਾਲੀਆ ਅਤੇ ਰਾਮਗੜ੍ਹੀਆ, ਬਾਬਾ ਦੀਪ ਸਿੰਘ ਸ਼ਹੀਦ, ਬੇਬੇ ਨਾਨਕੀ, ਮਾਤਾ ਖੀਵੀ ਜੀ, ਮਾਤਾ ਗੰਗਾ, ਮਾਤਾ ਗੁਜਰੀ, ਮਾਈ ਭਾਗ ਕੌਰ, ਬੀਬੀ ਸ਼ਰਨ ਕੌਰ, ਬਾਬਾ ਬੋਤਾ ਸਿੰਘ-ਗਰਜਾ ਸਿੰਘ, ਸ੍ਰ ਹਰੀ ਸਿੰਘ ਨਲੂਆ, ਸ੍ਰ ਸ਼ਾਮ ਸਿੰਘ ਅਟਾਰੀ ਵਾਲਾ, ਅਕਾਲੀ ਫੂਲਾ ਸਿੰਘ, ਪੁਰਾਤਨ ਪੰਥ ਪ੍ਰਕਾਸ਼ ਦੇ ਕਰਤਾ ਸ੍ਰ਼ ਰਤਨ ਸਿੰਘ ਭੰਗੂ, ਕੁਦਰਤ ਦੇ ਕਵੀ ਭਾਈ ਵੀਰ ਸਿੰਘ, ਗੁਰੂ ਗ੍ਰੰਥ ਸਾਹਿਬ ਦੇ ਟੀਕਾਕਾਰ ਪ੍ਰੋ. ਸਾਹਿਬ ਸਿੰਘ, ਗੁਰਬਾਣੀ ਦੇ ਰਸੀਏ ਭਾਈ ਰਣਧੀਰ ਸਿੰਘ ਜੀ ਸਮੇਤ ਹੋਰ ਵੀ ਬਹੁਤ ਸਾਰੇ ਮਾਈ ਭਾਈ ਕਿਸੇ ਨੂੰ ਵੀ ਸੰਤ ਨਹੀˆ ਸੀ ਕਿਹਾ ਜਾˆਦਾ ਸਗੋˆ ਭਾਈ, ਬਾਬਾ ਜਾˆ ਸਰਦਾਰ ਜੀ ਕਹਿ ਕੇ ਬੁਲਾਇਆ ਜਾˆਦਾ ਸੀ।

ਉਨ੍ਹਾਂ ਕਿਹਾ ਇਹ ਸਾਧ ਲਾਣਾ ਤਾˆ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਖੁੰਬਾˆ ਵਾˆਗ ਉੱਠਿਆ, ਉਦਾਸੀਆˆ, ਬੇਦੀਆˆ, ਸੋਢੀਆˆ ਅਤੇ ਨਿਰਮਲਿਆˆ ਦੇ ਰੂਪ ਵਿੱਚ ਪਣਪਿਆ ਬਾਅਦ ਵਿੱਚ ਕਈ ਭੇਖਾˆ ਤੇ ਰੂਪਾˆ ਦੇ ਸੰਤ-ਸਾਧ ਅਤੇ ਡੇਰੇ ਪੈਦਾ ਹੋ ਗਏ, ਕੋਈ ਨਾਨਕਸਰੀਆ, ਕੋਈ ਰਾੜੇਵਾਲਾ, ਕੋਈ ਨੀਲਧਾਰੀ, ਕੋਈ ਨਾਮਧਾਰੀ, ਕੋਈ ਰਾਧਾ ਸੁਆਮੀ, ਕੋਈ ਨਿਰੰਕਾਰੀ, ਕੋਈ ਸਰਸੇਵਾਲਾ, ਕੋਈ ਭਨਿਆਰੇਵਾਲਾ, ਕੋਈ ਵਡਭਾਗੀਆ, ਕੋਈ ਕੰਬਲੀਵਾਲਾ, ਕੋਈ ਮੋਰਾˆਵਾਲਾ ਅੱਜ ਸਾਧਾˆ ਦੀਆˆ ਵਣਗੀਆˆ ਦਾ ਕੋਈ ਅੰਤ ਹੀ ਨਹੀˆ। ਲੰਮਾˆ ਸਮਾˆ ਕੌਮ ਸੰਘਰਸ਼ ਵਿੱਚ ਰਹੀ ਅਤੇ ਇਹ ਡੇਰੇਦਾਰ ਸੇਵਾ ਦੇ ਬਹਾਨੇ ਸਿੱਖ ਪੰਥ ਵਿੱਚ ਸ਼ਾਮਲ ਹੁੰਦੇ ਗਏ। ਜੋ ਵੀਰ ਅੱਜ ਸਾਧਾˆ ਦੇ ਨਾˆ ਤੇ ਭੜਕ ਪੈˆਦੇ ਹਨ ਉਨ੍ਹਾˆ ਦਾ ਕੋਈ ਕਸੂਰ ਨਹੀˆ ਕਿਉˆਕਿ ਉਨ੍ਹਾˆ ਵੀਰਾˆ ਨੇ ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚਾ ਸਿਧਾˆਤ ਡੂੰਘਾਈ ਤੱਕ ਨਹੀˆ ਵਾਚਿਆ। ਉਨ੍ਹਾਂ ਕਿਹਾ ਅਸੀˆ ਅਰਦਾਸ ਕਰਦੇ ਹਾˆ ਕਿ ਕਰਤਾਪੁਰਖ ਇਨ੍ਹਾˆ ਵੀਰਾˆ ਨੂੰ ਸੁਮਤਿ ਬਖਸ਼ੇ ਤਾˆ ਕਿ ਇਹ ਵੀ ਕਰਤਾਪੁਰਖ, ਪੰਥ-ਗ੍ਰੰਥ ਦੀ ਅਜਮਤ ਤੋˆ ਜਾਣੂੰ ਹੋ ਕੇ, ਜਣੇ ਖਣੇ ਸਾਧ ਦੇ ਡੇਰੇ ਤੇ ਜਾਣਾ ਬੰਦ ਕਰਕੇ ਗੁਰੂ ਕੋਲ ਅਤੇ ਗੁਰਧਾਮਾˆ ਤੇ ਹੀ ਜਾਣ।

ਇਸ ਸਮਾਗਮ ਦੀ ਸ਼ੁਰੂਆਤ ਭਾਈ ਜਸਵੰਤ ਸਿੰਘ ਜੀ ਦੇ ਜਥੇ ਨੇ ਪਹਿਲਾˆ ਗੁਰਬਾਣੀ ਦਾ ਕੀਰਤਨ ਰਾਹੀਂ ਕੀਤਾ। ਇਹ ਜਾਣਕਾਰੀ ਭਾਈ ਅਵਤਾਰ ਸਿੰਘ ਮਿਸ਼ਨਰੀ ਵਲੋਂ ਭੇਜੀ ਗਈ ਈਮੇਲ ਰਾਹੀਂ ਮਿਲੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top